HomeSliderHot News

Film Review / Good Newwz

ਫਿਲਮ ਸਮੀਖਿਆ ਗੁੱਡ ਨਿਊਜ਼ ਕੱਲ੍ਹ ਗੁੱਡ ਨਿਊਜ਼ ਦੇਖਣ ਗਏ,ਸਿਨੇਮੇਂ ਵਿਚ ਦਰਸ਼ਕਾਂ ਦਾ ਮੇਲਾ ਲੱਗਿਆ ਤੱਕਕੇ ਪੁਰਾਣੇਂ ਦਿਨ ਚੇਤੇ ਆ ਗਏ ਜਦੋਂ ਸ਼ੋਲੇ ਵਰਗੀਆਂ ਫਿਲਮਾਂ ਦੇਖਣ ਲੋਕ ਸਿਨੇਮ

Movie Review | Lahoriye
The Greatest Comeback Story of the Hockey Legend Sandeep Singh | Soorma | July 13
ਗਰੇਟ ਸਰਦਾਰ ‘ਚ ਕੁਝ ਵੀ ਗਰੇਟ ਨਹੀਂ.

ਫਿਲਮ ਸਮੀਖਿਆ

ਗੁੱਡ ਨਿਊਜ਼

ਕੱਲ੍ਹ ਗੁੱਡ ਨਿਊਜ਼ ਦੇਖਣ ਗਏ,ਸਿਨੇਮੇਂ ਵਿਚ ਦਰਸ਼ਕਾਂ ਦਾ ਮੇਲਾ ਲੱਗਿਆ ਤੱਕਕੇ ਪੁਰਾਣੇਂ ਦਿਨ ਚੇਤੇ ਆ ਗਏ ਜਦੋਂ ਸ਼ੋਲੇ ਵਰਗੀਆਂ ਫਿਲਮਾਂ ਦੇਖਣ ਲੋਕ ਸਿਨੇਮਾਂ ਘਰਾਂ ਵਹੀਰਾਂ ਘੱਤਕੇ ਪਹੁੰਚਦੇ ਸਨ।

ਕੱਲ੍ਹ ਐਡਮਿੰਟਨ ਵਿੱਚ ਵੀ ਕੁਝ ਉਹੋ ਜਿਹਾ ਹੀ ਨਜ਼ਾਰਾ ਸੀ।ਇਸ ਫਿਲਮ ਦੇ ਰਿਵੀਊ ਬਹੁਤ ਹਾਂ ਪੱਖੀ ਸਨ ਪਰ ਜ਼ਰੂਰੀ ਨੀ ਹੰਦਾ ਪੌਜਿਟਿਵ ਰਿਵੀਊ ਦੇਖਕੇ ਫਿਲਮ ਚੱਲ ਹੀ ਜਾਵੇ, ਹਾਊਸਫੁੱਲ4 ਦੇ ਰਿਵੀਊ ਨਾਂਹ ਪੱਖੀ ਸਨ ਪਰ ਫਿਲਮ ਦੋ ਸੌ ਕਰੋੜ ਤੋਂ ਉੱਪਰ ਕਾਰੋਬਾਰ ਕਰ ਗਈ।ਗੁੱਡ ਨਿਊਜ਼ ਫਿਲਮ ਦੇਖਕੇ ਮੈਨੂੰ ਤਾਂ ਬੜਾ ਮਜ਼ਾ ਆਇਆ।

ਅਕਸ਼ੈ ਕਦੇ ਵੀ ਟਾਈਪਡ ਕਲਾਕਾਰ ਨਹੀ ਰਿਹਾ ਉਹ ਹਮੇਸ਼ਾ ਹਰ ਤਰਾਂ ਦੀਆਂ ਫਿਲਮਾਂ ਕਰਦਾ ਹੈ, ਉਸੇ ਤਰਾਂ ਇਹ ਵੀ ਇਕ ਵੱਖਰੀ ਤਰਾਂ ਦੀ ਫਿਲਮ ਹੈ। ਫਿਲਮ ਦੇ ਟ੍ਰੇਲਰ ਤੋਂ ਇਹ ਇਕ ਕਾਮੇਡੀ ਫਿਲਮ ਹੀ ਭਾਸਦੀ ਸੀ ਪਰ ਇਸ ਤਰਾਂ ਹੈ ਨਹੀ,ਜਿੱਥੇ ਇਸ ਚ ਕਾਮੇਡੀ ਹੈ ਉੱਥੇ ਕਈ ਜਗਾਹ ਤੁਹਾਨੂੰ ਜਜਬਾਤੀ ਕਰ ਜਾਂਦੀ ਹੈ, ਨਾਲ ਦੀ ਨਾਲ ਚੰਗਾ ਸੁਨੇਹਾ ਵੀ ਦਿੰਦੀ ਹੈ।

ਫਿਲਮ ਮੰਬਈ ਦੇ ਕਪਲ ਵਰੁਨ ਬੱਤਰਾ (ਅਕਸ਼ੈ)ਅਤੇ ਦਿਪਤੀ ਬੱਤਰਾ (ਕਰੀਨਾਂ ਕਪੂਰ)ਦੀ ਕਹਾਂਣੀ ਹੈ,ਜਿਹਨਾਂ ਦੇ ਵਿਆਹ ਨੂੰ ਸੱਤ ਸਾਲ ਹੋ ਗਏ ਹਨ ਪਰ ਮਾਂ ਪਿਓ ਨੀ ਬਣ ਸਕੇ, ਦੋਵੇਂ ਕਾਫ਼ੀ ਸੋਚ ਵਿਚਾਰ ਮਗਰੋਂ ਆਈ ਵੀ ਐਫ ਤਕਨੀਕ ਰਾਂਹੀ ਬੱਚਾ ਪੈਦਾ ਕਰਨ ਲਈ ਤਿਆਰ ਹੁੰਦੇ ਹਨ।ਫੇਰ ਐਂਟਰੀ ਹੁੰਦੀ ਹੈ ਹਨੀ ਬੱਤਰਾ(ਦਿਲਜੀਤ ਦੋਸਾਂਝ) ਅਤੇ ਮੋਨੀ (ਕਿਆਰਾ ਅਡਵਾਂਨੀ)ਦੀ। ਡਾਕਟਰ ਕੋਲੋਂ ਗਲਤੀ ਨਾਲ ਦੋਵਾਂ ਦੇ ਸਪੱਰਮ ਐਕਸਚੇਂਜ ਹੋ ਜਾਂਦੇ ਹਨ। ਉਸਤੋਂ ਬਾਅਦ ਕਹਾਂਣੀ ਚ ਕੀ ਧਮਾਕੇ ਹੁੰਦੇ ਹਨ ਦੇਖਦੇ ਹੀ ਬਣਦੇ ਹਨ।

ਇਸ ਫਿਲਮ ਦੇ ਵਿਸ਼ੇ ਵਾਰੇ ਮੈਂ ਆਖ ਸਕਦਾਂ ਕਿ ਅੱਜ ਤੋਂ ਅੱਠ ਦਸ ਸਾਲ ਪਹਿਲਾਂ ਸੋਚਿਆ ਵੀ ਨਹੀ ਸੀ ਜਾ ਸਕਦਾ ਕਿ ਇਸ ਵਾਰੇ ਇਵੇਂ ਖੁੱਲ ਕੇ ਗੱਲ ਹੋ ਸਕਦੀ ਹੈ।ਹੋ ਸਕਦਾ ਅਜੇ ਵੀ ਕਈ ਇਸਤੇ ਅਸ਼ਲੀਲਤਾ ਦਾ ਲੇਬਲ ਚਿਪਕਾ ਦੇਣ। ਜਿਹਨਾਂ ਦਾ ਅੰਗਰੇਜ਼ੀ ਚ ਹੱਥ ਕਮਜ਼ੋਰ ਹੈ ਹੋ ਸਕਦਾ ਫਿਲਮ ਦੇ ਕੁਝ ਸੰਵਾਦ ਉਹਨਾਂ ਦੇ ਸਿਰ ਤੋਂ ਲੰਘ ਜਾਂਣ।

ਫਿਲਮ ਦੀ ਕਹਾਂਣੀ ਚ ਦਮ ਹੈ, ਸੰਵਾਦ ਢੁਕਵੇਂ ਹਨ, ਸੰਗੀਤ ਪਿਆਰਾ ਹੈ।

ਨਿਰਦੇਸ਼ਕ ਰਾਜ ਮਹਿਤਾ ਦੀ ਭਾਵੇਂ ਪਹਿਲੀ ਫਿਲਮ ਹੈ ਪਰ ਫਿਲਮ ਤੇ ਪੂਰੀ ਪਕੜ ਹੈ, ਕਿਤੇ ਵੀ ਵਿਸ਼ੇ ਤੋਂ ਇੱਧਰ ਉੱਧਰ ਨਹੀ ਹੁੰਦਾ।

ਅਦਾਕਾਰੀ ਵਿੱਚ ਅਕਸ਼ੈ, ਕਰੀਨਾਂ ਕਮਾਲ ਦੇ ਹਨ,ਕਰੀਨਾਂ ਬਹੁਤ ਖ਼ੂਬਸੂਰਤ ਲਗਦੀ ਹੈ, ਦਿਲਜੀਤ ਵੀ ਪੂਰੇ ਦਮ ਨਾਲ ਨਿਭਿਆ ਹੈ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਇਹ ਫਿਲਮ ਦਿਲਜੀਤ ਦੋਸਾਂਝ ਦੇ ਵਾਰੇ ਨਿਆਰੇ ਕਰੇਗੀ ਅਤੇ ਉਸ ਲਈ ਬੌਲੀਵੁੱਡ ਦੇ ਨਵੇਂ ਦਰਵਾਜ਼ੇ ਖੋਲੇਗੀ।

ਕਿਆਰਾ ਅਡਵਾਂਨੀ ਨਾਲ ਉਹਦੀ ਕੈਮਿਸਟਰੀ ਲਾਜੁਆਬ ਹੈ। ਉਹਨਾਂ ਦੇ ਪਰਦੇ ਤੇ ਆਉਂਦੇ ਹੀ ਫਿਲਮ ਨੈਕਸਟ ਲੈਵਲ ਤੱਕ ਪੁੱਜਦੀ ਨਜ਼ਰ ਆਉਂਦੀ ਹੈ।ਦੋਵੇਂ ਜਣੇ ਅਕਸ਼ੇ ਕਰੀਨਾਂ ਦੀ ਜੋੜੀ ਮੋਹਰੇ ਦਬਦੇ ਨਜ਼ਰ ਨਹੀ ਆਂਉਦੇ।ਟਿਸਕਾ ਚੋਪੜਾ ਨਰਸ ਅਤੇ ਆਦਿਲ ਹੁਸੈਨ ਡਾਕਟਰ ਦੇ ਰੋਲ ਵਿੱਚ ਧਿਆਂਨ ਖਿੱਚਦੇ ਹਨ।

ਕੁਲ ਮਿਲਾ ਕੇ ਵੱਖਰੇ ਵਿਸ਼ੇ ਨੂੰ ਲੈਕੇ ਬਣਾਈ ਇਕ ਕੰਪਲੀਟ ਫਿਲਮ ਹੈ ਅਗਰ ਤੁਸੀ ਐਂਟਰਟੇਨਮੈਂਟ ਨਾਲ ਕੁਝ ਵੱਖਰਾ ਦੇਖਣ ਦੇ ਸ਼ੁਕੀਨ ਹੋ ਤਾਂ ਦੇਖਣ ਜਾਓ ਮਜ਼ਾ ਲਓ।
ਵੈਸੇ ਇਸ ਫਿਲਮ ਨੂੰ ਮਿਲ ਰਿਹਾ ਹੁੰਗਾਰਾ ਪੰਜਾਬ ਬੈਠੇ ਦਿਲਜੀਤ ਦੋਸਾਂਝ ਪ੍ਰਤੀ ਨਫਰਤ ਨਾਲ ਭਰੇ ਹੋਏ ਕੁੱਝ ਪਤਰਕਾਰਾ ਦੇ ਪੇਟ ਦਰਦ ਜ਼ਰੂਰ ਕਰੇਗਾ।

****ਮਸਤਾਨ ਸਿੰਘ ਪਾਬਲਾ

COMMENTS

WORDPRESS: 0
DISQUS: