HomeSliderHot News

ਗਰੇਟ ਸਰਦਾਰ ‘ਚ ਕੁਝ ਵੀ ਗਰੇਟ ਨਹੀਂ.

ਅਕਸਰ ਸਾਡੇ ਨਾਲ ਗਿਲਾ ਕੀਤਾ ਜਾਂਦਾ ਹੈ ਕਿ ਅਸੀਂ ਸਾਰੀਆਂ ਪੰਜਾਬੀ ਫ਼ਿਲਮਾਂ ਦਾ ਰੀਵਿਊ ਨਹੀਂ ਕਰਦੇ.....ਦੋਸਤੋ ਜੇ ਤੁਸੀਂ ਕੱਲ ਰੀਲੀਜ਼ ਹੋਈ ਫਿਲਮ 'ਗ੍ਰੇਟ ਸਰਦਾਰ' ਦੇਖੀ ਹੈ ਤਾਂ ਦੱਸੋ

ਹੌਲੀ ਹੌਲੀ ਬਦਲ ਰਿਹੈ ਪੰਜਾਬੀਆਂ ਦਾ ਸੁਹਜ -ਸੁਆਦ | Lahoriye | Saab Bahadur | Rabb Da Radio
ਅਰਦਾਸ ਕਰਾਂ ਦੀ ਗੱਲ ਕਰਦਿਆਂ….
Movie Review / Surkhi Bindi

great
ਅਕਸਰ ਸਾਡੇ ਨਾਲ ਗਿਲਾ ਕੀਤਾ ਜਾਂਦਾ ਹੈ ਕਿ ਅਸੀਂ ਸਾਰੀਆਂ ਪੰਜਾਬੀ ਫ਼ਿਲਮਾਂ ਦਾ ਰੀਵਿਊ ਨਹੀਂ ਕਰਦੇ…..ਦੋਸਤੋ ਜੇ ਤੁਸੀਂ ਕੱਲ ਰੀਲੀਜ਼ ਹੋਈ ਫਿਲਮ ‘ਗ੍ਰੇਟ ਸਰਦਾਰ’ ਦੇਖੀ ਹੈ ਤਾਂ ਦੱਸੋ ਇਹੋ ਜਿਹੀ ਫਿਲਮ ਦਾ ਕੀ ਰੀਵਿਊ ਕਰੀਏ? {ਵੈਸੇ ਵੀ ਅੱਜ ਕਲ ਟਾਹਲੀਆਂ ‘ਟੈਹਣੇ’ ਵੀ ਪੰਜਾਬੀ ਫ਼ਿਲਮਾਂ ਦੇ ਰੀਵਿਊ ਕਰ ਰਹੇ ਹਨ ਸਾਡੀ ਜਰੂਰਤ ਹੀ ਕੀ ਹੈ?}
ਹੁਣ ਪੰਜਾਬੀ ਗਾਉਣ ਵਾਲਿਆਂ ਨੂੰ ਕੌਣ ਸਮਝਾਵੇ ਕਿ ਹਰ ਪੰਜਾਬੀ ਸਿੰਗਰ ਅਦਾਕਾਰ ਨਹੀਂ ਬਣ ਸਕਦਾ “ਦਿਲਪ੍ਰੀਤ ਢਿਲੋਂ’ ਨੂੰ ਵੀ ਇਹ ਗੱਲ ਹੁਣ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ..ਕਿੰਨਾਂ ਕੁ ਚਿਰ ਘਰ ਫੂਕ ਤਮਾਸ਼ਾ ਦੇਖਦਾ ਰਹੇਗਾ? ਪੱਲਿਓਂ ਪੈਸੇ ਲਾ ਕੇ ਇਹੋ ਜਿਹੇ ਸੌਦੇ ਨਹੀਂ ਪੁੱਗਣੇ!
ਯੋਗਰਾਜ ਪੰਜਾਬੀ ਦਾ ਮੰਝਿਆ ਕਲਾਕਾਰ ਹੈ….ਪਤਾ ਨਹੀਂ ਕਿਓਂ ਅੱਖਾਂ ਮੀਟ ਕੇ ਫ਼ਿਲਮਾਂ ਕਰੀ ਜਾ ਰਿਹਾ ਹੈ ? ਯਾਰ ਆਪਣਾ ਮਾੜਾ ਮੋਟਾ ਤਾਂ ਸਟੈਂਡਰਡ ਰੱਖੋ ! ਸੇਮ ਇਹੀ ਗੱਲ ਅਸੀਂ ਨਿਰਮਲ ਰਿਸ਼ੀ ਬਾਰੇ ਕਹਿਣਾਂ ਚਾਹਾਂਗੇ.ਕਿਤੇ ਆਪਣੀ ‘ਬਣੀ ਬਣਾਈ’ ਖੇਹ ਨਾ ਕਰ ਲਿਓ.
ਗ੍ਰੇਟ ਸਰਦਾਰ ‘ਚ ਕੁਝ ਵੀ ਅਜਿਹਾ ਗ੍ਰੇਟ ਨਹੀਂ ਜਿਸਦਾ ਜ਼ਿਕਰ ਕੀਤਾ ਜਾ ਸਕੇ….ਬਹੁਤ ਹੀ ਹਲਕੇ ਪੱਧਰ ਦੀ ਸੀ ਗ੍ਰੇਡ ਫਿਲਮ ਹੈ “ਗ੍ਰੇਟ ਸਰਦਾਰ”
ਨਿਰਮਾਤਾ ਨੂੰ ਪਏ ਵਿਤੀ ਘਾਟੇ ਬਾਰੇ ਸਾਨੂੰ ਦਿਲੋਂ ਹਮਦਰਦੀ ਹੈ.
ਇਸ ਫਿਲਮ ਬਾਰੇ ਕਿਹਾ ਜਾ ਸਕਦਾ ਹੈ ਕਿ “ਸਰਦਾਰ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ” ਕਿਓਂ ‘ਘੈਂਟ’ ‘ਸਪਨ’ ਜੀ ?
ਪਿਛਲੀ ਬਾਰ ਤਾਂ ਤੁਸੀਂ ਜਾਣ ਬੁਝ ਕੇ ਟਪਲਾ ਖਾ ਗਏ ਸੀ.ਕੀ ਮੈਂ ਝੂਠ ਬੋਲਿਆ? ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ.
-ਬਾਬਾ ਬੜਬੋਲਾ-

COMMENTS

WORDPRESS: 0
DISQUS: