HomeUncategorized

ਲੁੱਚੀ ਘੁੱਗੀ ਕੌਂ ਬਦਨਾਮ

 ਮਾੜੀ ਧਾੜ ਪੰਜਾਬੀ ਕਲਾਕਾਰਾਂ 'ਤੇ ਮੈਂ ਹਰਾਨ ਆਂ ਜਰ ਅਪਣੇ ਲੋਕਾਂ ਤੋਂ...ਪੂਰੇ ਮੁਲਕ ਚ ਕੋਈ ਵੀ ਗਲਤ ਕੰਮ ਹੋਜੇ..ਭਾਂਡਾ ਗੌਣ ਆਲ਼ਿਆਂ ਸਿਰ ਭੰਨ ਦੇਣਗੇ...ਪਠਾਨਕੋਟ ਹਮਲਾ ਹੋਵੇ...

Movie Review Raduaa
ਮੈਂ ਤੇਰਾਂ ਆ ਬਲੱਡ ਕੁੜੀਏ……ਹੱਦ ਹੁੰਦੀ ਆ ਕਿਸੇ ਚੀਜ ਦੀ ਯਾਰ !
Movie Review | Lahoriye

 ਮਾੜੀ ਧਾੜ ਪੰਜਾਬੀ ਕਲਾਕਾਰਾਂ ‘ਤੇ

ਮੈਂ ਹਰਾਨ ਆਂ ਜਰ ਅਪਣੇ ਲੋਕਾਂ ਤੋਂ…ਪੂਰੇ ਮੁਲਕ ਚ ਕੋਈ ਵੀ ਗਲਤ ਕੰਮ ਹੋਜੇ..ਭਾਂਡਾ ਗੌਣ ਆਲ਼ਿਆਂ ਸਿਰ ਭੰਨ ਦੇਣਗੇ…ਪਠਾਨਕੋਟ ਹਮਲਾ ਹੋਵੇ…ਕਹਿੰਦੇ ਪਹੁੰਚੇ ਗੌਣ ਆਲ਼ੇ…ਕਿਸੇ ਦਾ ਨਿਆਣਾ ਵਿਗੜ ਗਿਆ…ਜੀ ਗੈਕਾਂ ਨੇ ਵਗਾੜਿਆ…ਗੋਲ਼ੀ ਚੱਲਗੀ…ਓਹ ਬੀ ਗੈਕਾਂ ਕਰਕੇ…ਗੱਲ ਕੀ ਹਰੇਕ ਮਸਲਾ ਗੈਕਾਂ ਤੇ ਸੁੱਟਦੋ…
ਕਸੂਰ ਅਪਣਾ…ਨੌਂ ਗੈਕਾਂ ਦਾ…ਲੁੱਚੀ ਘੁੱਗੀ ਕੌਂ ਬਦਨਾਮ…ਸੱਠ ਸਾਲ ਦੇ ਬੁੜੇ ਜਦ ਬੁੱਲਾਂ ਚ ਦਸ ਦਾ ਨੋਟ ਫੜ ਕੇ ਪੱਚੀ ਸਾਲ ਦੀ ਡਾਂਸਰ ਦੇ ਗਲ਼ਾਂਵੇ ਚ ਪੌਣ ਨੂੰ ਜਾਂਦੇ ਆ….ਕੀ ਗੌਣ ਆਲ਼ੇ ਸਖੌਂਦੇ ਆ ਏਹ…????ਨਾਲ਼ੇ ਟੀਬੀ ਤੇ ਗੀਤ ਸੰਗੀਤ ਤੇ ਮਨੋਰੰਜਨ ਲਈ ਹੁੰਦੇ ਨੇ…ਜਰੂਰੀ ਨੀ ਬੀ ਅਸਲ ਜਿੰਦਗੀ ਚ ਬੀ ਅਪਣਾਏ ਜਾਣ…
ਜਦ ਅਮਰੀਕਾ ਆਲ਼ਿਆਂ ਨੇ ਲਦੇਨ ਲੱਭਿਆ…ਉਨਾਂ ਨੇ ਫੌਜ ਤੇ ਦਮਾਗ ਬਰਤੇ…ਰੌਕ ਵੈਨ ਡੀਸਲ ਜਾਂ ਜੇਮਸ ਬੌਂਡ ਹੁਰਾਂ ਨੂੰ ਨੀ ਕਿਹਾ ਬੀ ਜਾਓ ਬੀ ਸ਼ੇਰੋ ਫਿਲਮਾਂ ਚ ਬੜੇ ਕਰਤੱਬ ਦਖਾਉਂਦੇ ਓ…ਲੱਭੋ ਲਦੇਨ ਨੂੰ ਬੀ ਹੁਣ..ਸਪੈਡਰ ਮੈਨ ਧਾਗੇ ਨਾਲ਼ ਬਿਲਡਿੰਗ ਤੇ ਨੱਚਦਾ ਫਿਰਦੈ…ਜੇ ਅਸੀਂ ਓਹਦੀ ਰੀਸ ਚ ਓਹ ਲੱਛਣ ਕਰਾਂਗੇ ਫੇਰ ਤਾਂ ਤਿੱਗ ਟੁੱਟਿਆ ਲੈ…ਅਕਲ ਕਰੀਦੀ ਏ ਬੂਝੜ ਨੀ ਬਣੀਦਾ…
ਹੋਰ ਤਾਂ ਹੋਰ ਬਾਬੇ ਬੀ ਗੱਲ ਗੱਲ ਤੇ ਗੈਕਾਂ ਦੇ ਗਲ਼ ਪਈ ਜਾਣਗੇ ਬੀ ਏਨਾਂ ਨੇ ਵਗਾੜਤੇ…ਮਨੂੰ ਦੱਸੋ ਬੀ ਜਿੰਨੇ ਕੁ ਪੰਜਾਬ ਚ ਗੌਣ ਆਲ਼ੇ ਆ ਓਨੇ ਕੁ ਈ ਬਾਬੇ ਆ…ਗੈਕ ਦਾ ਗੀਤ ਆਉਂਦੈ ਛਮਾਹੀ ਮਗਰੋਂ…ਪਰ ਦਬਾਨ ਨਿੱਤ ਲੱਗਦੇ ਨੇ…ਗੀਤ ਹੁੰਦੈ ਿਤੰਨ ਮਿੰਟ ਦਾ ਦਵਾਨ ਤਿੰਨ ਘੰਟੇ ਦਾ…ਜੋ ਕੰਮ ਗੌਣ ਆਲ਼ਾ ਛਮਾਹੀ ਮਗਰੋਂ ਦੋ ਮਿੰਟ ਗਾ ਕੇ ਕਰ ਜਾਂਦੈ ਉਹ ਬਾਬੇ ਨਿੱਤ ਤਿੰਨ ਘੰਟੇ ਲਾ ਕੇ ਵੀ ਕਿਉਂ ਨੀ ਕਰ ਸਕਦੇ…???ਕਿਉਂ ਭਾਰੀ ਪੈਂਦੇ ਆ ਗੌਣ ਆਲ਼ੇ..????
ਨਾਲ਼ੇ ਬਾਬਿਆਂ ਮਤਾਬਕ ਜੇ ਗੀਤ ਸੁਣਕੇ ਲੋਕ ਜਾਦਾ ਮਗਰ ਲੱਗਦੇ ਆ..ਫੇਰ ਬਾਬੇ ਵੀ ਕੱਢਣ ਇੱਕ ਇੱਕ ਸਿੰਗਲ ਟਰੈਕ…!!!!ਕਰਨ ਪਰਮੀਸ਼ ਬਰਮੇ ਨੂੰ ਫੋਨ ਬੀ ਬਣਾ ਬੀਡੀਓ…ਨਾਲ਼ੇ ਵਿੱਚ ਕਹੌਣ ਬੀ ਆਗਿਆ ਨੀ ਬਿੱਲੋ ਓਹੀ ਟੈਮ…..ਲੱਗੂ ਪਤਾ ਕੀਹਦੇ ਪੱਟਾਂ ਚ ਜਾਨ ਐ ਫੇਰ…ਕਿਮੇ ਲੱਗਦੇ ਆ ਮਗਰ ਲੋਕ…!!!!!
ਮੈਂ ਏਹ ਨੀ ਕਹਿੰਦਾ ਬੀ ਗੌਣ ਆਲ਼ੇ ਦੇਬਤੇ ਆ….ਪਰ ਜੇ ਦਸ ਪਰਸੈਂਟ ਕਸੂਰ ਓਹਨਾਂ ਦਾ ਤੇ ਨੱਬੇ ਪਰਸੈਂਟ ਸਰੋਤਿਆਂ ਦਾ…ਥੋਨੂੰ ਬਾਮਣ ਨੇ ਦੱਸਿਆ ਵੀ ਚੱਕਮੇ ਗੀਤ ਸੁਣਨੇ ਆ…ਚੱਜਦੇ ਬਥੇਰੇ ਆ ਮਾਰਕੀਟ ਚ..ਉਹ ਕਿੰਨੇ ਕੁ ਸੁਣਲੇ…???ਜੇ ਕਿਸੇ ਪਰਚੂਨ ਦੀ ਦਕਾਨ ਤੇ ਜਰਦਾ ਵਿਕਦੈ ਤੇ ਓਸੇ ਦਕਾਨ ਤੇ ਕਾਜੂ ਬਦਾਮ ਬੀ ਵਿਕਦੇ ਨੇ…ਮਸਲਾ ਤੇ ਗਾਹਕ ਤੇ ਖੜਾ ਏ ਬੀ ਕੀ ਲੈਣਾ …!!!!
ਰਾਜ ਕਾਕੜੇ ਹੁਰਾਂ ਕੈਰੀਅਰ..ਸਮਰਪਤ ਕਰਤਾ ਲੋਕਾਂ ਦੀ ਪੰਜਾਬ ਦੀ ਕੌਮ ਦੀ ਗੱਲ ਕਰਦਿਆਂ…ਕਿੰਨਾ ਕੁ ਸਟਾਰ ਬਣਾਤੇ ਤੁਸੀਂ…???ਹੁਣ ਜੇ ਕੱਲ ਨੂੰ ਕਾਕੜਾ ਦੂਏ ਗੌਣ ਲੱਗਪਿਆ ਫੇਰ ਹਰੇਕ ਨੇ ਕਹਿਣਾ ਬੀ ਜੀ ਗੰਦ ਗਾਉਂਦੈ…ਸੱਬਿਆਚਾਰ ਨੂੰ ਖਤਰੈ ਏਸ ਤੋਂ…ਬੀ ਜਦ ਥੋਡਾ ਕੁਜ ਲੱਗਦਾ ਨਰੋਲ ਸਾਫ ਸੁਥਰੇ ਗਾਉਂਦਾ ਸੀ ਓਦੋਂ ਤੁਸੀਂ ਕੀ ਹਾਰ ਪਾਤੇ…????ਅਸਲ ਚ ਸਾਡੇ ਲੋਕਾਂ ਚ ਮੱਖੀ ਆਲ਼ੀ ਬਮਾਰੀ ਆ…ਸਾਰਾ ਸਰੀਰ ਛੱਡ ਕੇ ਫੋੜੇ ਤੇ ਈ ਬਹਿਣਾ….ਸੂਰਜ ਨਿੱਤ ਚਮਕਦਾ…ਕੋਈ ਗੌਰ ਨੀ ਕਰਦਾ…ਜਿੱਦਣ ਗ੍ਰਹਿਣ ਲੱਗਦਾ..ਹਰੇਕ ਐਕਸਰਾ ਚੱਕੀਂ ਖੜਾ ਹੁੰਦਾ ਦੇਖਣ ਨੂੰ…ਕਿਉਂਕਿ ਸਾਨੂੰ ਆਦਤ ਈ ਨੁਕਸ ਦੇਖਣ ਦੀ ਏ….
ਪਹਿਲਾਂ ਸੋਚ ਕੁਜ ਹੋਰ ਹੋ ਸਕਦੀ ਏ…ਪਰ ਹੁਣ ਤਾਂ ਮੈਂ ਨਿਰਾ ਗੈਕਾਂ ਦਾ ਹੱਕ ਚ ਖੜਾਂ ਏ…ਤੇ ਫੁੱਲ ਸਪੋਟ ਰਹੂ ਹਰੇਕ ਨੂੰ…ਏਸ ਮਸਲੇ ਤੇ ਟਰੱਕ ਭਰਿਆ ਪਿਆ ਮੇਰੇ ਕੋਲ਼ ਗੱਲਾਂ ਦਾ..ਬਾਕੀ ਕਦੇ ਫੇਰ ਸਹੀ…ਬਸ ਏਹ ਯਾਦ ਰੱਖਿਓ…ਜਿੱਦਣ ਸਾਨੂੰ ਸੁਣਨਾ ਆਗਿਆ ਓਦਣ ਸਬ ਲੋਟ ਹੋਜੂ….ਧੰਨਬਾਦ
-ਬਾਗੀ ਸੁਖਦੀਪ

COMMENTS

WORDPRESS: 0
DISQUS: 0