HomeSliderHot News

ਦਿਲਜੀਤ ਨੂੰ ਸਾਬਿਤ ਕਰਨੀ ਪੈ ਰਹੀ ਹੈ ਆਪਣੀ ਦੇਸ਼ ਭਗਤੀ 

  ਸਮਝ ਨੀ ਆਉਂਦੀ ਆਪਾਂ ਕਿਹੜੇ ਰਾਹ ਪੈ ਗਏ ਆਂ....ਸਾਡੀ ਕ੍ਰਿਕਟ ਟੀਮ ਪਾਕਿਸਤਾਨ ਨਾਲ ਬਾਹਰ ਜਾ ਕੇ ਮੈਚ ਖੇਡ ਸਕਦੀ ਆ...ਮੋਦੀ ਪਾਕਿਸਤਾਨ ਜਾ ਕੇ ਬਰਿਆਨੀ ਖਾ ਸਕਦਾ ਪਰ ਮੀਕਾ

Movie Review: Nankana
Movie Review Channa Mereya
ਸਰਗੁਣ ਮਹਿਤਾ ਨੇ ਐਮੀ ਵਿਰਕ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ

 

ਸਮਝ ਨੀ ਆਉਂਦੀ ਆਪਾਂ ਕਿਹੜੇ ਰਾਹ ਪੈ ਗਏ ਆਂ….ਸਾਡੀ ਕ੍ਰਿਕਟ ਟੀਮ ਪਾਕਿਸਤਾਨ ਨਾਲ ਬਾਹਰ ਜਾ ਕੇ ਮੈਚ ਖੇਡ ਸਕਦੀ ਆ…ਮੋਦੀ ਪਾਕਿਸਤਾਨ ਜਾ ਕੇ ਬਰਿਆਨੀ ਖਾ ਸਕਦਾ ਪਰ ਮੀਕਾ ਪਾਕਿਸਤਾਨ ਜਾ ਕੇ ਗਾ ਨਹੀਂ ਸਕਦਾ…ਭਗਵੇਂਪਨ ਦੀ ਇੰਤਹਾ ਉਦੋਂ ਹੋ ਜਾਂਦੀ ਹੈ ਜਦੋਂ ਤੁਸੀਂ ਕਿਸੇ ਕਲਾਕਾਰ ਦਾ ਗਲਾ ਦਬਾ ਕੇ ਦੇਸ਼ ਭਗਤੀ ਦੀ ਮੁਹਾਰਨੀ ਪੜ੍ਹਾਉਂਦੇ ਹੋ….ਦਿਲਜੀਤ ਦੋਸਾਂਝ ਨੂੰ ਆਪਣਾ ਅਮਰੀਕਾ ਦਾ ਇੱਕ ਸ਼ੋਅ ਸਿਰਫ ਇਸ ਲਈ ਰੱਦ ਕਰਨਾ ਪੈ ਰਿਹਾ ਹੈ ਕਿਓਂ ਕਿ ਉਸ ਸ਼ੋਅ ਦਾ ਇੱਕ ਪ੍ਰੋਮਟਰ ਪਾਕਿਸਤਾਨੀ ਮੂਲ ਦਾ ਸੀ,ਵੈਸੇ ਉਹ ਪਰੋਮੋਟਰ ਕੋਈ ਦੋ ਦਹਾਕੇ ਪਹਿਲਾਂ ਅਮਰੀਕਾ ਦਾ ਸਿਟੀਜ਼ਨ ਬਣ ਚੁੱਕਾ ਹੈ…ਇਹ ਤਾਂ ਯਾਰ, ਕਲਾਕਾਰਾਂ ਨਾਲ ਜਮਾਂ ਈ ਧੱਕਾ ਆ…ਸਿਆਸਤ ਤੇ ਵੋਟਾਂ ਦੀਆਂ ਰੋਟੀਆਂ ਸੇਕਣ ਲਈ ਕਲਾਕਰਾਂ ਨੂੰ ਨਫਰਤ ਦੀ ਭੱਠੀ  ‘ਚ ਝੋਕਿਆ ਜਾ ਰਿਹੈ..ਇੱਕ ਅਖੌਤੀ ਸਿਨੇ ਸੰਸਥਾ ਨੇ ਹੋਮ ਮਨਿਸਟਰੀ ਨੂੰ ਸਿਫਾਰਸ਼ ਕੀਤੀ ਹੈ ਕਿ ਦਿਲਜੀਤ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇ….ਇਹ ਤਾਂ ਨਿਰੀ ਗੁੰਡਾਗਰਦੀ ਆ…ਮੀਕੇ ਦੇ ਖਿਲਾਫ ਐਨਾ ਜ਼ਹਿਰ ਉਗਲਿਆ ਗਿਆ ਕਿ ਉਹਨੂੰ ਆਪਣੀ ਦੇਸ਼ ਭਗਤੀ ਸਾਬਿਤ ਕਰਨ ਲਈ ਬਾਘਾ ਬਾਰਡਰ ਤੇ  ਭਾਰਤ ਮਾਤਾ ਦੀ ਜੈ  ਦੇ ਨਾਅਰੇ  ਲਾਉਣੇ ਪਏ। ….ਕਲਾਕਰਾਂ ਨੂੰ ਐਨਾ ਡਰਾ  ਦਿੱਤਾ ਗਿਆ ਹੈ ਕਿ ਉਹਨਾਂ ਨੂੰ  ਸੋਸ਼ਲ ਮੀਡੀਆ ਤੇ ਪਾਕਿਸਤਾਨ ਖਿਲਾਫ ਟਿੱਪਣੀਆਂ ਕਰਕੇ ਆਪਣੇ ਦੇਸ਼ ਭਗਤ ਹੋਣ ਦੇ ਸਬੂਤ ਦੇਣੇ ਪੈ ਰਹੇ ਹਨ…..ਵਿਕਾਊ ਮੀਡੀਆ ਬਾਤ ਦਾ ਬਤੰਗੜ ਬਣਾ ਕੇ ਕਲਾਕਾਰਾਂ ਦੇ ਖਿਲਾਫ ਇੱਕ ਮਾਹੌਲ ਤਿਆਰ ਕਰਵਾ ਰਿਹੈ ਜਿਸਦੇ ਸਿੱਟੇ  ਦੇਰ ਸਵੇਰ ਸਾਨੂੰ ਭੁਗਤਣੇ ਪੈਣਗੇ।….ਦਿਲਜੀਤ ਦਾ ਕੰਟਰੈਕਟ ਬਾਲਾ ਜੀ ਫਿਲਮ ਵਾਲਿਆਂ ਨਾਲ ਸੀ ਜਿਹਨਾਂ ਨੇ ਉਸਦੇ ਅਮਰੀਕਾ ਵਾਲੇ ਸ਼ੋ ਬੁੱਕ ਕੀਤੇ ਸਨ ਪਰ  ਉਹਨਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਤੇ ਬਲੀ  ਦਾ ਬੱਕਰਾ ਬਣਾ ਦਿੱਤਾ ਗਿਆ ਦਿਲਜੀਤ ਨੂੰ…ਦਿਲਜੀਤ ਆਪਣੀ ਦੇਸ਼ ਭਗਤੀ ਸਾਬਿਤ ਕਰਨ ਲਈ ਦੋ ਢਾਈ ਕਰੋੜ ਦੀ ਕੁਰਬਾਨੀ ਦੇ ਰਿਹੈ….ਕੁਝ ਲੋਕ ਦਿਲਜੀਤ ਨੂੰ ਸ਼ੇਰ ਬਣਨ ਦੀਆਂ ਸਲਾਹਾਂ  ਦੇ ਰਹੇ ਹਨ ਕਿ ਉਸਨੂੰ ਸ਼ੋਅ ਪੋਸਟਪੋਨ  ਨਹੀਂ ਸੀ ਕਰਨਾ ਚਾਹੀਦਾ ਤੇ ਤੇ ਇਸ ਧੱਕੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਸੀ..ਲੋਕੀ ਮੀਕੇ ਨੂੰ ਵੀ ਇਹੋ ਉਂਗਲ ਲਾ ਰਹੇ ਹਨ…..ਯਾਰੋ,ਸਲਾਹ ਦੇਣੀ ਸੌਖੀ ਹੁੰਦੀ ਆ ਪਤਾ ਉਸਨੂੰ ਹੁੰਦਾ ਜਿਸ ਨਾਲ ਬੀਤਦੀ ਆ..ਜਿੱਥੇ ਰੋਟੀ ਰੋਜ਼ੀ ਦਾ ਮਸਲਾ ਜੁੜਿਆ ਹੋਵੇ ਉੱਥੇ ਅਕਸਰ ਸਮਝੌਤੇ ਕਰਨੇ ਪੈ ਜਾਂਦੇ ਆ….ਦਿਲਜੀਤ ਨੇ ਇੰਡੀਆ ‘ਚ ਗਾਣੇ ਵੀ ਗਾਉਣੇ ਆ ਤੇ ਫ਼ਿਲਮਾਂ ਵੀ ਕਰਨੀਆਂ।..ਜੇ ਉਹ ਪੰਗਾ ਲੈਂਦਾ ਹੈ ਤਾਂ ਉਹਦਾ ਤਾਂ ਕੈਰੀਅਰ ਤਬਾਹ ਹੋਇਆ ਸਮਝੋ।…..ਉਹ ਤਾਂ ਬੌਲੀਵੁੱਡ ‘ਚ ਅਜੇ ਨਵਾਂ ਆ ਇੱਥੇ ਸਲਮਾਨ ਖਾਨ ਵਰਗਿਆਂ  ਨੇ ਮੀਕੇ ਨਾਲ ਆਪਣੇ ਸ਼ੋਅ ਰੱਦ ਕਰ ਦਿੱਤੇ ਹਨ…ਇਹ ਹੈ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ।….ਵੈਸੇ ‘ਸਾਰੇ ਜਹਾਂ ਸੇ ਅੱਛਾ ‘ ਲਿਖਣ ਵਾਲਾ ਵੀ ਪਾਕਿਸਤਾਨੀ ਸੀ। ….ਉਹਦੇ ਖ਼ਿਲਾਫ਼ ਵੀ ਕੋਈ ਫਤਵਾ ਆਉਣਾ ਤਾਂ ਬਣਦਾ ਅੱਜ ਦੇ ਹਿਸਾਬ ਨਾਲ । ਦਿਲਜੀਤ ਨੇ ਆਪਣਾ ਸ਼ੋਅ ਰੱਦ ਕਰ ਦਿੱਤਾ ਹੈ…ਇਸ ਮਸਲੇ ਤੇ ਲੱਖਾਂ ਲੋਕੀ ਉਸਨੂੰ ਦੇਸ਼ ਭਗਤ ਹੋਣ ਦਾ ਸਰਟੀਫਿਕੇਟ ਦੇ ਰਹੇ ਹਨ ਤੇ ਉਹ ਲੋਕ ਵੀ ਬਹੁਤ ਨੇ ਜਿਹਨਾਂ ਨੇ ਦਿਲਜੀਤ ਨਾਲ ਮਿਹਣੋ ਮਿਹਣੀ ਹੋਣਾ ਹੈ….ਕੋਈ ਵੀ ਬੰਦਾ ਕਲਾਕਾਰ ਦੇ ਅੰਦਰਲੇ ਤੂਫ਼ਾਨ ਤੇ ਦਰਦ ਨੂੰ ਨਹੀਂ ਮਹਿਸੂਸ ਕਰ ਰਿਹਾ।…..ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ…ਰੱਬ ਨੇ ਉਹਨਾਂ ਨੂੰ ਹੁਨਰ ਕਿਸੇ ਖਾਸ  ਫਿਰਕੇ ਜਾ ਦੇਸ਼ ਲਈ ਨਹੀਂ ਬਖਸ਼ਿਆ ਹੁੰਦਾ।……ਕਲਾ ਨੂੰ ਕਦੇ ਵੀ ਹੱਦਬੰਦੀਆਂ ਦੇ ਨਾਕੇ ਲੈ ਕੇ ਕੈਦ ਨਹੀਂ ਕੀਤਾ ਜਾ ਸਕਦਾ।……ਕਲਾਕਾਰਾਂ ਨਾਲ ਹੋ ਰਹੇ ਇਸ ਅਨਿਆ ਦੇ ਖਿਲਾਫ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਨਹੀਂ ਤਾਂ ਡਰ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਹੈ ਉਸਨੂੰ ਦੇਖਦੇ ਹੋਏ ਇੰਡੀਆ ‘ਚ ਰਹਿਣ ਲਈ ਕਦਮ ਕਦਮ ਤੇ ਤੁਹਾਨੂੰ ਆਪਣੀ ਦੇਸ਼ਭਗਤੀ ਸਾਬਿਤ ਕਰਨੀ ਪਿਆ ਕਰੇਗੀ।….

COMMENTS

WORDPRESS: 0
DISQUS: 0