HomeSlider

ਉਦੋਂ ਸਿਨਮੇ ਜਾਣ ਦਾ ਵੱਖਰਾ ਈ ਸੁਆਦ ਸੀ……..

  ਹੁਣ ਦਾ ਸਿਨੇਮਾਂ ਬਹੁਤ ਬਦਲ ਗਿਆ ਹੈ।ਤਕਰੀਬਨ ਹਰ ਸ਼ਹਿਰ ਵਿੱਚ ਇਕ ਕੰਪਲੈਕਸ ਵਿਚ ਛੋਟੇ ਛੋਟੇ ਕਈ ਸਿਨੇਮਾ ਘਰ ਹਨ।ਡਿਜੀਟਲ ਸਿਸਟਮ, ਏਅਰਕੰਡੀਸ਼ਨ ਹਾਲ, ਅਰਾਮਦਾਇਕ ਸੀਟਾਂ ਨਾ

ਜੱਸੜ ਦੇ ਗਾਣੇ ਤੇ ਪਿਆ ਰੌਲਾ…
ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
Film Review: Naukar Vahuti Da

 

ਹੁਣ ਦਾ ਸਿਨੇਮਾਂ ਬਹੁਤ ਬਦਲ ਗਿਆ ਹੈ।ਤਕਰੀਬਨ ਹਰ ਸ਼ਹਿਰ ਵਿੱਚ ਇਕ ਕੰਪਲੈਕਸ ਵਿਚ ਛੋਟੇ ਛੋਟੇ ਕਈ ਸਿਨੇਮਾ ਘਰ ਹਨ।ਡਿਜੀਟਲ ਸਿਸਟਮ, ਏਅਰਕੰਡੀਸ਼ਨ ਹਾਲ, ਅਰਾਮਦਾਇਕ ਸੀਟਾਂ ਨਾਲ ਲੈਸ ਇਹਨਾਂ ਸਿਨਮਾ ਘਰਾਂ ਵਿੱਚ ਹਰ ਨਵੀਂ ਫਿਲਮ ਰਿਲੀਜ ਹੁੰਦੇ ਸਾਰ ਲੱਗ ਜਾਂਦੀ ਹੈ। ਇਹਨਾਂ ਦੀ ਟਿਕਟ ਭਾਵੇਂ ਮਹਿੰਗੀ ਹੈ ਪਰ ਅਸਾਂਨੀ ਨਾਲ ਮਿਲ ਜਾਂਦੀ ਹੈ। ਔਨ ਲਾਈਨ ਟਿਕਟ ਲੈਕੇ ਮਨਮਰਜ਼ੀ ਦਾ ਸੀਟ ਨੰਬਰ ਮਿਲ ਜਾਂਦਾ ਹੈ।
ਅਸੀ ਉਹ ਸਮਾਂ ਦੇਖਿਆ ਜਦੋਂ ਸਿੰਗਲ ਸਕਰੀਨ ਸਿਨੇਮੇ ਸਨ।
ਜਿਹਨਾਂ ਵਿੱਚ ਜਾਇਦਾ ਤਰ ਪੁਰਾਂਣੀਆਂ ਫਿਲਮਾਂ ਚੱਲਦੀਆਂ ਸਨ। ਨਵੀਂ ਫਿਲਮ ਵੱਡੇ ਸ਼ਹਿਰਾਂ ਵਿੱਚ ਰਿਲੀਜ ਹੁੰਦੀ ਸੀ ਜੋ ਸਾਡੇ ਛੋਟੇ ਸ਼ਹਿਰ ਦੇ ਸਿਨੇਮੇਂ ਵਿੱਚ ਉਸ ਵੇਲੇ ਆਉਂਦੀ ਸੀ ਜਦੋਂ ਵੱਡੇ ਸ਼ਹਿਰਾਂ ਚੋਂ ਉੱਤਰ ਜਾਂਦੀ ਸੀ।ਹਿੱਟ ਫਿਲਮ ਦੀ ਟਿਕਟ ਲੈਣ ਲਈ ਬੜੀ ਮਸ਼ੱਕਤ ਕਰਨੀ ਪੈਂਦੀ ਸੀ, ਜਦੋਂ ਟਿਕਟ ਮਿਲ ਜਾਂਦੀ ਸੀ ਤਾਂ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ।ਸ਼ੋਅਲੇ ਵਰਗੀ ਫਿਲਮ ਦੀ ਟਿਕਟ ਵਾਸਤੇ ਸੰਘਰਸ਼ ਦੌਰਾਂਨ ਸਾਡੇ ਕੱਪੜੇ ਤੱਕ ਫਟ ਗਏ ਸਨ। ਫਰੰਟ ਬੈਂਚਾਂ ਦੀ ਟਿਕਟ ਦੋ ਰੁਪਏ ਦਸ ਪੈਸੇ ਦੀ ਹੁੰਦੀ ਸੀ , ਇਹ ਵੀ ਘਰ ਵਾਲਿਆਂ ਕੋਲੋਂ ਬੜੀ ਮੁਸ਼ਕਲ ਨਾਲ ਮਿਲਦੇ ਸਨ। ਟਿਕਟ ਲੈਕੇ ਵੀ ਕਈ ਵਾਰ ਪਤਾ ਨਹੀ ਸੀ ਹੁੰਦਾ ਕਿ ਅੰਦਰ ਸੀਟ ਮਿਲੂ ਜਾ ਨਹੀ।ਸਿਨੇਮੇਂ ਦੀਆਂ ਸੀਟਾਂ ਤਕਰੀਬਨ ਫਟੀਆਂ ਹੁੰਦੀਆਂ ਸਨ, ਕਈ ਸਿਨੇਮੇ ਘਰਾਂ ਅੰਦਰ ਚੂਹੇ ਕਬੱਡੀ ਖੇਲਦੇ ਅਕਸਰ ਨਜ਼ਰ ਆ ਜਾਂਦੇ ਸਨ।ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਨਵੀਂ ਆਉਣ ਵਾਲੀ ਕਿਸੇ ਫਿਲਮ ਦਾ ਟ੍ਰੇਲਰ ਬੜੇ ਚਾਅ ਨਾਲ ਦੇਖਿਆ ਜਾਂਦਾ ਸੀ।ਸਿਨੇਮੇਂ ਦੇ ਬਾਹਰ ਲੱਗੇ ਵੱਖ ਵੱਖ ਸੀਨ ਦੇ ਪੋਸਟਰ ਦੇਖਣ ਦਾ ਵੀ ਆਪਣਾਂ ਹੀ ਮਜ਼ਾ ਸੀ।ਪਿੰਡ ਤੋਂ ਸ਼ਹਿਰ ਫਿਲਮ ਦੇਖਣ ਜਾਂਣ ਦਾ ਚਾਅ ਸਾਂਭਿਆ ਨਹੀ ਸੀ ਜਾਂਦਾ, ਚਾਹੇ ਸਾਈਕਲ ਦੇ ਚੱਕਿਆਂ ਚ ਹਵਾ ਨਾਂ ਵੀ ਹੋਵੇ ਤਾਂਵੀ ਉੱਪਰ ਸਵਾਰ ਹੋਕੇ ਘੜੀਸਦੇ ਸਿਨੇਮੇ ਹਾਲ ਤੱਕ ਜਾ ਪੁੱਜਦੇ ਸਾਂ। ਸੱਚਮੱਚ ਉਸ ਵੇਲੇ ਮਨੋਰੰਜਨ ਦੇ ਸਾਧਨ ਘੱਟ ਹੋਣ ਕਾਰਨ ਸਿਨੇਮਾ ਦੇਖਣ ਦਾ ਵੱਖਰਾ ਹੀ ਸੁਆਦ ਸੀ।

*ਮਸਤਾਨ ਸਿੰਘ ਪਾਬਲਾ

 

COMMENTS

WORDPRESS: 0
DISQUS: 1