HomeHot NewsReviews

Review | Sardar Saab | Punjabi Movie

ਮੇਰੇ ਪਰਮ ਮਿੱਤਰ ਅਮਿਤ ਪਰਾਸ਼ਰ ਦੇ ਨਿਰਦੇਸ਼ਨ ਹੇਠ ਬਣੀ ਨਵੀਂ ਪੰਜਾਬੀ ਫਿਲਮ 'ਸਰਦਾਰ ਸਾਬ' ਅੱਜ ਰੀਲੀਜ਼ ਹੋਈ ਹੈ.ਅਮਿਤ ਜਿੰਨਾਂ  ਪ੍ਰਤਿਭਾਸ਼ਾਲੀ ਫਿਮਸਾਜ਼ ਹੈ ਉਸ ਹਿਸਾਬ ਦਾ ਬੱਲੇ ਬੱਲ

ਦਿਲਜੀਤ ਦਾ ਐਡਮਿੰਟਨ ਵਾਲਾ ਸ਼ੋਅ ਇੱਕ ਮਿਸਾਲ ਕਾਇਮ ਕਰੇਗਾ:ਸੈਮ ਝੱਜ
ਕਲਾ ਦਾ ਸੁਨਿਆਰਾ – ਗੁਰਦਾਸ ਮਾਨ
ਬੱਬੂ ਮਾਨ ਦੀ ਗੱਲ ਕਰਦਿਆਂ…..
ਮੇਰੇ ਪਰਮ ਮਿੱਤਰ ਅਮਿਤ ਪਰਾਸ਼ਰ ਦੇ ਨਿਰਦੇਸ਼ਨ ਹੇਠ ਬਣੀ ਨਵੀਂ ਪੰਜਾਬੀ ਫਿਲਮ ‘ਸਰਦਾਰ ਸਾਬ’ ਅੱਜ ਰੀਲੀਜ਼ ਹੋਈ ਹੈ.ਅਮਿਤ ਜਿੰਨਾਂ  ਪ੍ਰਤਿਭਾਸ਼ਾਲੀ ਫਿਮਸਾਜ਼ ਹੈ ਉਸ ਹਿਸਾਬ ਦਾ ਬੱਲੇ ਬੱਲੇ ਕਰਵਾਉਣ ਵਾਲਾ ਪ੍ਰੋਜੈਕਟ ਉਸਦੀ ਦਾੜ੍ਹ ਥੱਲੇ ਅਜੇ ਤੱਕ ਨਹੀਂ ਆਇਆ.

ਸਰਦਾਰ ਸਾਬ ਦੀ ਹੋਣੀ ਦਾ ਸਾਨੂੰ ਪਹਿਲਾਂ ਹੀ ਅੰਦਾਜ਼ਾ ਸੀ ਪੰਜਾਬੀ ਸਿਨਮੇ ਦਾ ਦਰਸ਼ਕ ਅਜੇ  ਇੰਨਾਂ ਪ੍ਰੌੜ੍ਹ ਨਹੀਂ ਹੋਇਆ ਜੋ ਸਰਦਾਰ ਸਾਬ ਵਰਗੀਆਂ ਬੰਬਈਆ ਕਿਸਮ ਦੀਆਂ ਫ਼ਿਲਮਾਂ ਦੇਖਣ ਲਈ  ਸਿਨਮਾਂ ਘਰਾਂ ‘ਚ ਜਾਵੇ।

ਵੈਸੇ ‘ਸਰਦਾਰ ਸਾਬ’ ਕਿਸੇ ਹਿੰਦੀ ਫਿਲਮ ਨਾਲੋਂ ਘੱਟ ਨਹੀਂ।ਅਮਿਤ ਦਾ ਨਿਰਦੇਸ਼ਨ ਵੀ ਆਲਾਹ ਦਰਜੇ ਦਾ ਹੈ ਕਮੀ ਸਿਰਫ ਸਟਾਰ ਕਾਸਟ ਤੇ ਸਕਰੀਨ ਪਲੇ ਦੀ ਰਹਿ ਗਈ ਹੈ.ਫਿਲਮ ਦੇ ਮਿਊਜ਼ਿਕ ਵੱਲ ਵੀ ਉੱਨੀਂ ਤਵੱਜੋ ਨਹੀਂ ਦਿੱਤੀ ਗਈ ਜਿੰਨੀ ਦਿੱਤੀ ਜਾਣੀ ਚਾਹੀਦੀ ਸੀ.

ਅਮਿਤ ਨੇ ਫਿਲਮ ਦੀ ਕਹਾਣੀ ਦੀ ਢਿੱਲੀ ਲਗਾਮ ਨਾਲ ਵੀ ਸਰਦਾਰ ਸਾਬ ਨੂੰ ਪਹਿਲੇ ਅੱਧ ‘ਚ ਸਰਪੱਟ  ਦੌੜਾਇਆ ਹੈ  ਪਰ ਦੂਜੇ ਅੱਧ ‘ਚ ਰਫਤਾਰ ਥੋੜੀ  ਮੱਠੀ ਪੈ ਗਈ.

ਅਮਿਤ ਪ੍ਰਾਸ਼ਰ ਜਿਸ ਲੈਵਲ ਦਾ ਨਿਰਦੇਸ਼ਕ  ਹੈ ਫਿਲਮ ਕਰਨ ਲੱਗਿਆਂ ਉਸਨੂੰ ਫਿਲਮ ਦੇ ਵਿਸ਼ਾ ਵਸਤੂ ‘ਤੇ ਹੋਰ ਤਵਵਜੋਂ ਦੇਣ ਦੀ ਜ਼ਰੂਰਤ ਹੈ.

ਸਾਨੂੰ ਉਡੀਕ ਰਹੇਗੀ ਕਿਸੇ ਐਸੀ ਫਿਲਮ ਦੀ ਜੋ ਅਮਿਤ ਪ੍ਰਾਸ਼ਰ ਦੀ ਸਹੀ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਉਜਾਗਰ ਕਰ ਸਕੇ.

sardaar-saav

COMMENTS

WORDPRESS: 0
DISQUS: 1