HomeSlider

ਸਾਡਾ ਦੋਸਾਝਾਂ ਵਾਲਾ ਦਿਲਜੀਤ

ਅੱਜ ਜਨਮ ਦਿਨ ਤੇ ਕਿਸਮਤ ਅਤੇ ਕਲਾ ਦੀਆਂ ਦੇਵੀਆਂ, ਦਿਲਜੀਤ ਤੇ ਹਮੇਸ਼ਾ ਮਿਹਰਬਾਂਨ ਰਹੀਆਂ ਹਨ। ਉਹਦੇ ਗੀਤ ਧਮਾਲਾਂ ਪਾਉਂਦੇ ਹਨ,ਸ਼ੋਅ ਹਜਾਰਾਂ ‘ਚ ਭਰਦੇ ਹਨ, ਟੀ ਵੀ ਸ਼ੋਆਂ ‘

ਉਂਝ ਦਿਲ ਦਾ ਨੀ ਮਾੜਾ ॥ ਬੱਸ ਥੋੜੀ ਜਿਹੀ ਜ਼ੁਬਾਨ ਹੀ ਗੰਦੀ ਹੈ…..
ਦਿਲਜੀਤ ਸਿਆਂ ਦਿਲਜੀਤ ਈ ਰਹੀਂ ….
Movie Review: Nankana

ਅੱਜ ਜਨਮ ਦਿਨ ਤੇ

ਕਿਸਮਤ ਅਤੇ ਕਲਾ ਦੀਆਂ ਦੇਵੀਆਂ, ਦਿਲਜੀਤ ਤੇ ਹਮੇਸ਼ਾ ਮਿਹਰਬਾਂਨ ਰਹੀਆਂ ਹਨ। ਉਹਦੇ ਗੀਤ ਧਮਾਲਾਂ ਪਾਉਂਦੇ ਹਨ,ਸ਼ੋਅ ਹਜਾਰਾਂ ‘ਚ ਭਰਦੇ ਹਨ, ਟੀ ਵੀ ਸ਼ੋਆਂ ‘ਚ ਸ਼ੰਕਰ ਮਾਹਾਂਦੇਵਨ ਜਿਹੇ ਸੰਗੀਤਕਾਰਾਂ ਤੋਂ ਵੱਧ ਪੈਸੇ ਵਸੂਲਦਾ ਹੈ, ਉਸਦੀਆਂ ਪੰਜਾਬੀ ਫਿਲਮਾਂ ਕਰੋੜਾਂ ਦਾ ਕਾਰੋਬਾਰ ਕਰਦੀਆਂ ਹਨ, ਗੁੱਡ ਨਿਊਜ਼ ਫਿਲਮ ਦੇ ਸੁਪਰ ਹਿੱਟ ਹੋਣ ਨਾਲ ਬੌਲੀਵੁੱਡ ਚ ਵੀ ਉਹਦੇ ਨਾਂਅ ਦੀ ਤੂਤੀ ਬੋਲਣ ਲੱਗ ਪਈ ਹੈ।ਜਿੱਥੇ ਉਹਦੇ ਫੈਨ ਕਰੋੜਾਂ ਹਨ ਉੱਥੇ ਹੇਟਰਜ਼ ਦੀ ਵੀ ਘਾਟ ਨਹੀ ਰਹੀ ।ਚਾਹੁਣ ਵਾਲਿਆਂ ਨੇ ਉਹਨੂੰ ਸਦਾ ਚੋਟੀ ਤੇ ਬਿਠਾਇਆ ਹੈ, ਪਰ ਹੇਟਰਜ ਜ਼ਮੀਨ ਤੇ ਡਿਗਿਆ ਦੇਖਣਾਂ ਲੋਚਦੇ ਰਹੇ ਹਨ।ਜਿਹਨਾਂ ਚ ਕਈ ਸ਼ਰੀਕ ਪੰਜਾਬੀ ਗਾਇਕ, ਫਿਲਮਾਂ ਵਾਲੇ, ਅਤੇ ਅਖੌਤੀ ਪੱਤਰਕਾਰ ਵੀ ਰਹੇ । ਉਹ ਜੋ ਮਰਜ਼ੀ ਚੰਗਾ ਕੰਮ ਕਰ ਲਵੇ ਪਰ ਹੇਟਰਜ ਠਿੱਬੀ ਲਾਉਣ ਲਈ ਕੋਈ ਨਾ ਕੋਈ ਨੁਕਤਾ ਲਭਦੇ ਰਹਿੰਦੇ ਹਨ ।ਉਹ ਕਹਿੰਦਾ ਰਿਹਾ ਕਿ ਉਹ ਕੋਸ਼ਿਸ਼ ਕਰਦਾ ਹੈ ਕਿ ਵਿਵਾਦਾਂ ਤੋਂ ਪਰੇ ਰਿਹਾ ਜਾਵੇ ਪਰ ਫੇਰ ਵੀ ਘੜੀਸ ਲਿਆ ਜਾਂਦਾ ਰਿਹਾ ।ਜਿਵੇਂ ਕਿ ਅਮਰੀਕਾ ਇਕ ਸ਼ੋਅ ਰੱਦ ਹੋ ਜਾਂਣ ਕਾਰਨ ਕਈ ਫੇਸਬੁੱਕੀ ਵਿਦਵਾਂਨਾਂ ਅਤੇ ਪੱਤਰਕਾਰਾਂ ਵਲ੍ਹੋਂ ਘਟੀਆ ਤਾਹਨੇ ਮਿਹਣੇ ਦਿੱਤੇ ਗਏ ਸਨ ।ਜਦ ਕਿ ਉਸ ਮਾਮਲੇ ਚ ਉਸਦਾ ਕੋਈ ਕਸੂਰ ਨਹੀ ਸੀ।ਉਹ ਆਖਦਾ ਹੈ ਉਹਦੇ ਦੋ ਗੀਤ “ਲੱਕ ਟਵੰਟੀ ਏਟ, ਅਤੇ “ਜੱਟ ਫੈਰ ਕਰਦਾ” ਘਟੀਆ ਗੀਤਾਂ ਦੇ ਜ਼ਿਕਰ ਵੇਲੇ ਮੋਹਰਲੀ ਕਤਾਰ ਚ ਗਿਣੇ ਲਏ ਜਾਂਦੇ ਹਨ ਪਰ ਸ਼ਾਇਦ ਹੀ ਕੋਈ ਪਾਰਟੀ ਹੋਵੇ ਜਿੱਥੇ ਇਹ ਨਾਂ ਵੱਜਦੇ ਹੋਣ, ਹਾਲਾਂਕਿ ਉਹ ਇਹਨਾਂ ਗੀਤਾਂ ਲਈ ਮਾਫ਼ੀ ਮੰਗ ਚੁੱਕਾ ਹੈ ਅਤੇ ਕਿਸੇ ਵੀ ਸਟੇਜ ਤੇ ਨਹੀ ਗਾਂਉਂਦਾ।ਉਸਦਾ ਗਿਲਾ ਹੈ ਕਿ ਉਹਦੇ ਗੀਤਾਂ “ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ ,ਆਰ ਨਾਨਕ ਪਾਰ ਨਾਨਕ, ਗੋਬਿੰਦ ਦੇ ਲਾਲ,ਬਾਬਾ ਮੱਝੀਆਂ ਚਰਾਉਂਦਾ ਦਿਖਦਾ ਏ” ਨੂੰ ਉਸਦੇ ਹੇਟਰਜ ਵਲ੍ਹੋਂ ਜਾਣ ਬੁੱਝਕੇ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤਾਂਕਿ ਇਹ ਸਾਬਿਤ ਕੀਤਾ ਜਾ ਸਕੇ ਕਿ ਉਹ ਸਿਰਫ ਚੱਕਵੇਂ ਗੀਤ ਹੀ ਗਾਉਂਦਾ ਹੈ।ਪੰਜਾਬ ਨਾਲ ਆਪਣੇ ਪਿਆਰ ਨੂੰ ਉਹਨੇ ਹਮੇਸ਼ਾ ਸਾਬਤ ਕੀਤਾ ਹੈ । ਕਲਰਜ਼ ਚੈਨਲ ਦੇ ਰਾਈਜ਼ਿਗ ਸਟਾਰ ਪ੍ਰੋਗਰਾਮ ਵਿੱਚ ਵੀ ਜਦੋਂ ਮੌਕਾ ਮਿਲਿਆ ਉਸਨੇ ਪੰਜਾਬ ਪੰਜਾਬੀ ਦੀ ਗੱਲ ਕੀਤੀ। ਹੁਣ ਦੇ ਕਿਸਾਂਨ ਅੰਦੋਲਨ ਦੌਰਾਂਨ ਵੀ ਜਿੱਥੇ ਉਸਨੇ ਕਿਸਾਂਨ ਅੰਦੋਲਨ ਦੀ ਹਮਾਇਤ ਕੀਤੀ ਉੱਥੇ ਆਰਥਿਕ ਹਿੱਸਾ ਵੀ ਪਾਇਆ । ਆਰਥਿਕ ਹਿੱਸਾ ਪਾਉਣ ਵੇਲੇ ਵੀ ਆਪਣੇ ਨਾਂਅ ਦੇ ਢੋਲ ਨਹੀ ਵਜਾਏ। ਸੋਸ਼ਲ ਮੀਡੀਏ ਤੇ ਕਿਸਾਂਨ ਅੰਦੋਲਨ ਵਿਰੋਧੀਆਂ ਨਾਲ ਲੋਹਾ ਲੈਂਦਾ ਨਜ਼ਰ ਆਇਆ। ਕੰਗਨਾਂ ਵਰਗੀਆਂ ਸਰਕਾਰੀ ਦਲਾਲਾਂ ਨੂੰ ਉਹਨਾਂ ਦੀ ਔਕਾਤ ਦਿਖਾਈ ।ਉਸਨੂੰ ਪਤਾ ਹੈ ਕਿ ਕਿਸਾਂਨ ਅੰਦੋਲਨ ਦੀ ਹਮਾਇਤ ਨੂੰ ਮੋਦੀ ਸਰਕਾਰ ਨੇ ਆਪਣੀ ਸਰਕਾਰ ਦਾ ਵਿਰੋਧ ਮੰਨ ਲੈਣਾ ਹੈ ਅਤੇ ਇਸਦਾ ਖ਼ਮਿਆਜ਼ਾ ਉਹਨੂੰ ਭੁਗਤਣਾ ਪੈਣਾ ਹੈ। ਪਰ ਉਹ ਸੱਭ ਕੁਝ ਬਾਬੇ ਨਾਨਕ ਤੇ ਛੱਡ ਦਿੰਦਾ ਹੈ ਤੇ ਕਹਿੰਦਾ ਹੈ ਕਿ ਬਾਬੇ ਨਾਨਕ ਦਾ ਹੱਥ ਹਮੇਸ਼ਾ ਉਸਦੇ ਸਿਰ ਤੇ ਰਿਹਾ ਹੈ ਹੁਣ ਵੀ ਹੈ। ਉਸਨੇ ਕਿਸਾਂਨ ਅੰਦੋਲਨ ਦੀ ਹਮਾਇਤ ਕਰਕੇ ਕੋਈ ਗਲਤ ਕੰਮ ਨਹੀ ਕੀਤਾ , ਆਪਣੇਂ ਲੋਕਾਂ ਦਾ ਸਾਥ ਹੀ ਦਿੱਤਾ ਹੈ ਅਤੇ ਅੱਗੋਂ ਵੀ ਦਿੰਦਾ ਰਹੇਗਾ ।ਮੋਦੀ ਸਰਕਾਰ ਨੇ ਉਸਨੂੰ ਤੰਗ ਕਰਨ ਲਈ ਇਨਕਮ ਟੈਕਸ ਵਿਭਾਗ ਰਾਂਹੀ ਘਟੀਆ ਹੱਥਕੰਡੇ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ।ਅੱਜ ਉਸਦਾ ਜਨਮ ਦਿਨ ਹੈ, ਇਸ ਮੌਕੇ ਉਸਨੂੰ ਬਹੁਤ ਬਹੁਤ ਮੁਬਾਰਕਾਂ।ਵਾਹਿਗੁਰੂ ਉਹਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਉਹ ਇੰਜ ਹੀ ਪੰਜਾਬੀਆਂ ਦਾ ਮਨੋਰੰਜਨ ਕਰਦਾ ਰਹੇ ਅਤੇ ਹਮੇਸ਼ਾ ਪੰਜਾਬ ਨਾਲ ਖੜਾ ਰਹੇ ।

COMMENTS

WORDPRESS: 0
DISQUS: 0