HomeSliderReviews

Punjabi Movie Review | Son of Manjeet Singh

Movie Review: Son Of Manjeet Singh Director: Vikram Grover Star cast: Gurpreet Ghuggi, Damanpreet Singh, Karamjit Anmol, BN Sharma, Malkit Rauni

ਗਿੱਪੀ ਗਰੇਵਾਲ ਦੇ ਮੂਹੋਂ ਨਿਕਲਿਆ : ਮਰ ਗਏ ਓ ਲੋਕੋ…….
ਪਗੜੀ
Movie Review: Vadhaiyan Ji Vadhaiyan

Movie Review: Son Of Manjeet Singh

  • Director: Vikram Grover
  • Star cast: Gurpreet Ghuggi, Damanpreet Singh, Karamjit Anmol, BN Sharma, Malkit Rauni, Harby Sangha, Japji Khaira

ਪੰਜਾਬੀ ਫਿਲਮ ਸਾਜ਼ਾਂ ਦੀ ਇਸ ਗੱਲੋਂ ਬਹੁਤ ਨੁਕਤਾ ਚੀਨੀ ਹੁੰਦੀ ਰਹਿੰਦੀ ਹੈ ਕਿ ਉਹ ਪੰਜਾਬੀ ਸਿਨਮੇਂ ‘ਚ ਕੁਝ ਨਵਾਂ ਨਹੀਂ ਕਰ ਰਹੇ,ਵਹਾਓ ਤੋਂ ਉਲਟ ਚੱਲਣ ਦਾ ਉਹਨਾਂ ‘ਚ ਜਿਗਰਾ ਨਹੀਂ……ਲਕੀਰ ਦੇ ਫਕੀਰ ਬਣੇ ਉਹ ਇੱਕ ਤੋਂ ਬਾਅਦ ਇੱਕ ਇੱਕੋ ਜਿਹੀਆਂ ਫ਼ਿਲਮਾਂ ਹੀ ਦਰਸ਼ਕਾਂ ਲਈ ਪਰੋਸ ਰਹੇ ਹਨ….ਦੂਜੇ ਪਾਸੇ ਫ਼ਿਲਮਕਾਰਾਂ ਦਾ ਕਹਿਣਾਂ ਹੈ ਕਿ ਪੰਜਾਬੀ ਫ਼ਿਲਮਾਂ ਦੇ ਦਰਸ਼ਕਾਂ ਨੂੰ ਕਮੇਡੀ ਦੀ ਜਿਹੜੀ ਲਤ ਲੱਗੀ ਹੋਈ ਹੈ ਉਸਨੂੰ ਛੁਡਾਉਣਾਂ ਕੋਈ ਸੌਖਾ ਕੱਮ ਨਹੀਂ….ਗੱਲ ਕੁਝ ਹੱਦ ਤੱਕ ਹੈ ਵੀ ਠੀਕ ਲੀਕ ਤੋਂ ਹਟ ਕੇ ਗਿਣਤੀ ਦੀਆਂ ਜੇ ਚੰਦ ਕੁ ਪੰਜਾਬੀ ਫ਼ਿਲਮਾਂ ਆਈਆਂ ਵੀ ਹਨ ਉਹਨਾਂ ਨੂੰ ਦਰਸ਼ਕਾਂ ਦੀ ਕੋਈ ਖਾਸ ਹੌਸਲਾ ਅਫ਼ਜ਼ਾਈ ਨਹੀਂ ਮਿਲੀ……”ਕੈਰੀ ਆਂ ਜੱਟਾ ੨” ਹੁਣ ਤੱਕ ਦੀ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਪੰਜਾਬੀ ਫਿਲਮ ਹੈ -ਹੁਣ ਹਿਸਾਬ ਲਾ ਲਓ ਉਸ ਫਿਲਮ ‘ਚ ਕੀ ਸੀ?..ਨਾ ਕਹਾਣੀ ਨਾ ਸਕ੍ਰਿਪਟ ਜਾਣੀ ਬਿਆਨਾਂ ਸਿਰ ਪੈਰ ਦੇ ਡਰਾਮੇ ਨੂੰ ਪੰਜਾਬੀ ਦਰਸ਼ਕਾਂ ਨੇ ਅਸਮਾਨੇ ਚਾੜ ਦਿੱਤਾ…..ਪੰਜਾਬੀ ਦਰਸ਼ਕਾਂ ਦਾ ਚੰਗੀਆਂ ਫ਼ਿਲਮਾਂ ਪ੍ਰਤੀ ਰਵਈਆ ਪੰਜਾਬੀ ਸਿਨਮੇਂ ਦੀ ਤਰੱਕੀ ‘ਚ ਵੱਡਾ ਅੜਿੱਕਾ ਹੈ.
ਪਰ ਪਿਛਲੇ ਕੁਝ ਸਮੇਂ ਤੋਂ ਕੁਝ ਹਿੰਮਤੀ ਲੋਕ ਪੰਜਾਬੀ ਸਿਨਮੇਂ ਦੀ ਰਵਾਇਤੀ ਮਿਥ੍ਹ ਨੂੰ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਤੋੜਨ ਦਾ ਹੀਆ ਕਰ ਰਹੇ ਹਨ….ਇਹਨਾਂ ਲੋਕਾਂ ‘ਚ ਇੱਕ ਨਵਾਂ ਨਾਮ ਸ਼ਾਮਿਲ ਹੋਇਆ ਹੈ ਕਪਿਲ ਸ਼ਰਮਾ ਦਾ….ਇੰਡੀਆ ਦੇ ਇਸ ਸਿਰਮੌਰ ਕਮੇਡੀਅਨ ਨੇ ਜਦੋਂ ਪੰਜਾਬੀ ਸਿਨਮੇਂ ‘ਚ ਆਉਣ ਦਾ ਐਲਾਨ ਕੀਤਾ ਤਾਂ ਲਗਦਾ ਸੀ ਕਿ ਉਹ ਵੀ ਕਮੇਡੀ ਫਿਲਮ ਹੀ ਬਣਾਏਗਾ ਪਰ ਉਸਨੇ ਇਕ ਬਿਲਕੁਲ ਹੀ ਵੱਖਰੀ ਕਿਸਮ ਦੀ ਫਿਲਮ ਦਰਸ਼ਕਾਂ ਸਾਹਮਣੇ ਲੈ ਕੇ ਆਂਦੀ ਹੈ-ਸਨ ਆਫ ਮਨਜੀਤ ਸਿੰਘ..
ਪਿਓ ਪੁੱਤ ਦੇ ਅਹਿਮ ਰਿਸ਼ਤੇ ਤੇ ਬਣੀ ਸ਼ਾਇਦ ਇਹ ਪਹਿਲੀ ਪੰਜਾਬੀ ਫਿਲਮ ਹੈ…..ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਕਮਾਲ ਦਾ ਹੈ..ਗੁਰਪ੍ਰੀਤ ਘੁੱਗੀ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸ ਕਲਾਸ ਦਾ ਐਕਟਰ ਹੈ-ਸਿਰਫ ਉਸ ਤੋਂ ਕੰਮ ਲੈਣ ਦਾ ਵੱਲ ਅਉਣਾਂ ਚਾਹੀਦਾ ਹੈ….ਫਿਲਮ ‘ਚ ਕਈ ਜਗ੍ਹਾ ਤੇ ਪਿਓ ਪੁੱਤ ਦੀ ਤਕਰਾਰ ਐਨੀ ਜ਼ਜ਼ਬਾਤੀ ਹੈ ਕਿ ਆਪਣੇ ਹੰਝੂ ਰੋਕਣੇ ਔਖੇ ਹੋ ਜਾਂਦੇ ਹਨ ……ਫਿਲਮ ਗੱਲ ਕਰਦੀ ਸਾਡੀ ਮਾਨਸਿਕਤਾ ਦੀ….ਅਸੀਂ ਜੋ ਆਪ ਨਹੀਂ ਬਣ ਸਕੇ ਚਾਹੁੰਦੇ ਹਾਂ ਸਾਡੀ ਔਲਾਦ ਉਹ ਬਣੇ….ਧੱਕੇ ਨਾਲ ਚਾਹੁੰਦੇ ਹਾਂ ਸਾਡੇ ਬੱਚੇ ਵੱਡੇ ਹੋ ਕੇ ਡਾਕਟਰ ਇੰਜੀਨਿਯਰ ਬਣਨ ਕੋਈ ਨਹੀਂ ਚਾਹੁੰਦਾ ਉਹਨਾਂ ਦਾ ਬੱਚਾ ਪੜ੍ਹਾਈ ਛੱਡ ਕੇ ਖੇਡਾਂ ਵਾਲੇ ਪਾਸੇ ਜਾਏ…ਆਪਣੀਆਂ ਖਾਹਿਸ਼ਾਂ ਨੂੰ ਪੱਠੇ ਪਾਉਣ ਲਈ ਅਸੀਂ ਅਕਸਰ ਬੱਚਿਆਂ ਦੇ ਸੁਪਨਿਆਂ ਦੇ ਕਾਤਿਲ ਬਣ ਜਾਂਦੇ ਹਾਂ -ਇਹ ਸਭ ਕੁਝ ਫਿਲਮ ‘ਚ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ.
ਇਹ ਫਿਲਮ ਸਾਡੀ ਰਵਾਇਤੀ ਮਾਨਸਿਕਤਾ ਨੂੰ ਹਲੂਣਾ ਦੇਣ ਵਾਲੀ ਫਿਲਮ ਹੈ….
ਗੁਰਪ੍ਰੀਤ ਘੁੱਗੀ ਫਿਲਮ ਦੀ ਸਕ੍ਰਿਪਟ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਸਨੇ ਫਿਲਮ ‘ਚ ਕੰਮ ਕਰਨ ਦਾ ਕੋਈ ਪੈਸਾ ਨਹੀਂ ਲਿਆ ……ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿਨਮਾਂ ਹੋਰ ਤਰੱਕੀਆਂ ਕਰੇ ਤੇ ਭੇਡ ਚਾਲ ਤੋਂ ਹੱਟ ਕੇ ਫ਼ਿਲਮਾਂ ਬਣਨ ਤਾਂ ‘ਸਨ ਆਫ ਮਨਜੀਤ ਸਿੰਘ’ ਵਰਗੀਆਂ ਫ਼ਿਲਮਾਂ ਨੂੰ ਕਾਮਯਾਬ ਕਰਨਾਂ ਬਣਦਾ ਹੈ.

ਪੰਜਾਬੀ ਸਿਨਮੇਂ ਨੂੰ ਇਹ ਅਣਮੁੱਲਾ ਤੋਹਫ਼ਾ ਦੇਣ ਲਈ ਕਪਿਲ ਸ਼ਰਮਾਂ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ!

Punjabi cinema was earlier criticized for being non-experimental in nature. However, with time the makers have started exploring new domains, fresh scripts, and better content. An example of the same is ‘Son of Manjeet Singh’. Starring Gurpreet Ghuggi, Damanpreet Singh, Taniya, Japji Khaira, B.N. Sharma and Harby Sangha in pivotal roles, the movie is Kapil Sharma’s debut Punjabi production. 

Gurpreet Ghuggi is playing Manjeet Singh in the movie. The actor said that all that mattered to him is the movie to come out great. He feels the concept of the film is so relatable and beautiful that it needs to reach out not just to the parents and kids, but even to the teachers. Perhaps, this justifies why the actor refused to charge for the film.‘Son Of Manjeet Singh’ showcases the beautiful father and son bond. It talks about the generation gap that distances the parents from their kids. At the same time, it talks about the dreams and aspirations of a kid, who refuses to follow the conventional norms of the school and society.

(Neha Vashisht TOI | English Input)

COMMENTS

WORDPRESS: 0
DISQUS: