HomeSlider

ਦਿਲਜੀਤ ਸਿਆਂ ਦਿਲਜੀਤ ਈ ਰਹੀਂ ….

ਅੱਜ  ਜਨਮ ਦਿਨ 'ਤੇ ਦਿਲਜੀਤ ਦੋਸਾਂਝ ਇਸ ਵੇਲੇ ਜਿਸ ਮੁਕਾਮ 'ਤੇ ਹੈ ਉਹ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹੈ......ਫਗਵਾੜੇ ਲਗੇ ਪਿੰਡ 'ਦੋਸਾਂਝ ਕਲਾਂ' ਤੋਂ ਉੱਠ ਕੇ ਬੌਲੀਵੁ

ਅਰਦਾਸ ਕਰਾਂ ਦੀ ਗੱਲ ਕਰਦਿਆਂ….
ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
ਮੈਂ ਤੇਰਾਂ ਆ ਬਲੱਡ ਕੁੜੀਏ……ਹੱਦ ਹੁੰਦੀ ਆ ਕਿਸੇ ਚੀਜ ਦੀ ਯਾਰ !
ਅੱਜ  ਜਨਮ ਦਿਨ ‘ਤੇ
diljit
ਦਿਲਜੀਤ ਦੋਸਾਂਝ ਇਸ ਵੇਲੇ ਜਿਸ ਮੁਕਾਮ ‘ਤੇ ਹੈ ਉਹ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹੈ……ਫਗਵਾੜੇ ਲਗੇ ਪਿੰਡ ‘ਦੋਸਾਂਝ ਕਲਾਂ’ ਤੋਂ ਉੱਠ ਕੇ ਬੌਲੀਵੁੱਡ ਦੇ ਟੌਪ ਸਟਾਰਾਂ ਨਾਲ ਗੋਲ ਮੇਜ਼ ਕਾਨਫਰੈਂਸਾਂ  ਕਰਨੀਆਂ,ਟੌਪ ਦੇ ਹਿੰਦੀ ਪ੍ਰੋਡਕਸ਼ਨ ਹਾਊਸਜ਼ ‘ਚ ਬਤੌਰ ਹੀਰੋ ਆਉਣਾ ਚੋਟੀ  ਦੇ ਹਿੰਦੀ ਚੈਨਲਾਂ ‘ਤੇ ਰਿਆਲਟੀ ਸ਼ੋਅਜ਼ ਪੇਸ਼ ਕਰਨੇ – ਇਹ ਸਭ ਕੁਝ ਸ਼ਾਇਦ ਹੀ ਕਦੀ ਕਿਸੇ ਪੰਜਾਬੀ ਕਲਾਕਾਰ ਦੇ ਹਿੱਸੇ ਆਇਆ ਹੋਵੇ।

ਕਹਿੰਦੇ ਨੇ ਸ਼ੋਹਰਤ ਤੇ ਦੌਲਤ ਕਿਸੇ ਕਿਸੇ ਨੂੰ ਈ ਰਾਸ ਆਉਂਦੀ ਹੈ,ਕਦੀ ਕਦੀ “ਨਵੇਂ ਨਵੇਂ ਮਿੱਤ – ਪੁਰਾਣੇ ਕੀਹਦੇ ਚਿੱਤ” ਵਾਲੀ ਗੱਲ ਵੀ ਹੋ ਜਾਂਦੀ ਹੈ.

ਹੁਣ ਵੇਖਣ ਵਾਲੀ ਗੱਲ ਹੈ ਕਿ ਦਿਲਜੀਤ ਇਸ ਨੇਮ ਤੇ ਫੇਮ ਨੂੰ ਕਿਵੇਂ ਹੈਂਡਲ ਕਰਦਾ ਹੈ.

ਸਾਡੀ ਇਹੀ ਅਰਦਾਸ ਹੈ ਕਿ ਦਿਲਜੀਤ ਹੋਰ ਬੁਲੰਦੀਆਂ ਨੂੰ ਛੋਹੇ।…ਨੇਮ ਤੇ ਫੇਮ ਦੀ ਭੀੜ ‘ਚ ਸਾਡਾ  ਸਾਦ ਮੁਰਾਦਾ,ਸਿੱਧੇ ਜਿਹੇ ਸੁਭਾਅ ਵਾਲਾ ਦਿਲਜੀਤ ਕਿਤੇ ਗਵਾਚ ਨਾ ਜਾਵੇ ਇਹੀ ਡਰ ਲੱਗ ਰਿਹਾ ਹੈ.

COMMENTS

WORDPRESS: 0
DISQUS: 0