HomeHot News

ਦਿਲਜੀਤ ਦਾ ਐਡਮਿੰਟਨ ਵਾਲਾ ਸ਼ੋਅ ਇੱਕ ਮਿਸਾਲ ਕਾਇਮ ਕਰੇਗਾ:ਸੈਮ ਝੱਜ

ਦਿਲਜੀਤ ਦੋਸਾਂਝ ਦਾ ਕੈਨੇਡਾ ਦਾ 'ਡ੍ਰੀਮ ਟੂਰ' 6 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ.....ਪਹਿਲਾ ਸ਼ੋਅ ਐਬਸਫੋਰਡ 'ਚ 6  ਮਈ ਨੂੰ ਦੂਜਾ ਸ਼ੋ 13  ਮਈ ਨੂੰ ਐਡਮਿੰਟਨ 'ਚ ਤੀਜਾ ਸ਼ੋ ਵਿੰਨੀਪੈਗ

ਕੌਡੀਆਂ ਦੇ ਭਾਅ ਵਿਕ ਰਹੀ ਹੈ – ਸੋਸ਼ਲ ਮੀਡੀਆ ਦੀ ਪੱਤਰਕਾਰੀ
ਅੱਖਾਂ ਨਮ ਹੋ ਜਾਣਗੀਆਂ ਇਹ ਵੀਡੀਓ ਦੇਖ ਕੇ : ‘ਮਿੱਤਰ ਪਿਆਰੇ ਨੂੰ’
ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ

DDILJIT
ਦਿਲਜੀਤ ਦੋਸਾਂਝ ਦਾ ਕੈਨੇਡਾ ਦਾ ‘ਡ੍ਰੀਮ ਟੂਰ’ 6 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ…..ਪਹਿਲਾ ਸ਼ੋਅ ਐਬਸਫੋਰਡ ‘ਚ 6  ਮਈ ਨੂੰ ਦੂਜਾ ਸ਼ੋ 13  ਮਈ ਨੂੰ ਐਡਮਿੰਟਨ ‘ਚ ਤੀਜਾ ਸ਼ੋ ਵਿੰਨੀਪੈਗ ‘ਚ 22  ਮਈ ਨੂੰ,ਤੇ ਚੌਥਾ ਸ਼ੋ ਟਾਰਾਂਟੋ ‘ਚ 27 ਮਈ ਨੂੰ.
ਇਹਨਾਂ ‘ਚੋਂ ਐਬਸਫੋਰਡ ਤੇ ਟੋਰਾਂਟੋ ਦੇ ਸ਼ੋਆਂ ਨੂੰ ਗ੍ਰੈਂਡ ਈਵੈਂਟ ਦਾ ਨਾਮ ਦਿੱਤਾ ਗਿਆ ਹੈ.ਐਡਮਿੰਟਨ ਤੇ ਵਿੰਨੀਪੈਗ ਦੋ ਛੋਟੇ ਸ਼ਹਿਰ ਹਨ ਐਡਮਿੰਟਨ ‘ਚ ਪੰਜਾਬੀਆਂ ਦੀਆਂ ਗਿਣਤੀ 4੦ ਕੁ ਹਜ਼ਾਰ ਦੇ ਕਰੀਬ ਹੈ ਤੇ ਇੰਨੇ ਕੁ ਹ੍ਹੀ ਪੰਜਾਬੀ ਵਿੰਨੀਪੈਗ ‘ਚ ਰਹਿੰਦੇ ਹਨ.
ਅੱਜ ਗੱਲ ਕਰਦੇ ਹਾਂ ਦਿਲਜੀਤ ਦੇ ਐਡਮਿੰਟਨ ਵਾਲੇ ਸ਼ੋ ਦੀ.ਇਹ ਸ਼ੋ ਪਿਛਲੇ ਇੱਕ ਦੋ ਮਹੀਨੇ ਤੋਂ ਕਾਫੀ ਸੁਰਖੀਆਂ ‘ਚ ਹੈ.ਮੂੰਹ ਮੰਗੀ ਕੀਮਤ ਤੇ ਵਿਕੇ ਇਸ ਸ਼ੋ ਨੂੰ ਯਾਦਗਾਰੀ ਬਣਾਉਣ ਲਈ ਪ੍ਰਬੰਧਕ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ.ਐਡਮਿੰਟਨ ਸ਼ੋ ਦੇ ਮੁੱਖ ਕਰਤਾ ਧਰਤਾ ਸੈਮ ਝੱਜ ਨੇ ਪੰਜਾਬ ਵਿਯਨ ਨੂੰ ਦੱਸਿਆ ਕਿ “ਇਸ ਸ਼ੋ ਨੂੰ ਕਰਵਾਉਣ ਦਾ ਸਾਡਾ ਮਕਸਦ ਪੈਸੇ ਕਮਾਉਣਾਂ ਨਹੀਂ ਬਲਕਿ ਪੰਜਾਬ ਪੰਜਾਬੀਅਤ ਦੀ ਨੈਸ਼ਨਲ ਲੈਵਲ ‘ਤੇ ਗੱਲ ਕਰਨ ਵਾਲੇ ਉਸ ਸ਼ਕਸ ਨੂੰ ਮਾਣ ਦੇਣ ਦੀ ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਹੈ…..ਦਿਲਜੀਤ ਇਕ ਅਜਿਹਾ ਪਹਿਲਾ ਪੰਜਾਬੀ ਕਲਾਕਾਰ ਹੈ ਜਿਸਨੇ ਰਾਈਜ਼ਿੰਗ ਸਟਾਰ ਦੇ ਮੰਚ ਤੋਂ ਹਿੱਕ ਠੋਕ ਕੇ ਪੰਜਾਬ ਦੀ ਗੱਲ ਕੀਤੀ ਹੈ ਤੇ 1984  ਦੇ ਦੰਗਿਆਂ ਨੂੰ ਇੱਕ ਕੌਮ ਦੀ ਨਸਲਕੁਸ਼ੀ ਗਰਦਾਨਿਆ…..ਅਜਿਹੇ ਸੁਪਰ ਸਿੰਘ ਦਾ ਮਾਣ ਸਨਮਾਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ”
ਸੈਮ ਝੱਜ ਨੇ ਦੱਸਿਆ ਕਿ ਸ਼ੋ ਨੂੰ ਯਾਦਗਾਰੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ…….ਉਹਨਾਂ ਅਨੁਸਾਰ ਸ਼ੋ ਦੇ ਸਾਊਂਡ ਸਿਸਟਮ ਅਤੇ ਲਾਈਟਾਂ ਤੇ ਕੋਈ 45 ਹਜ਼ਾਰ ਡਾਲਰ ਖਰਚ ਕੀਤੇ ਗਏ ਹਨ…..ਤੇ ਇੱਕ ਵੱਡੇ ਸਟੇਡੀਅਮ ‘ਚ ਸ਼ੋ ਕਰਵਾਇਆ ਜਾ ਰਹੀਆਂ ਹੈ ਜਿਥੇ ਹੌਲੀਵੁੱਡ ਕਲਾਕਾਰਾਂ ਦੇ ਸ਼ੋ ਹੁੰਦੇ ਹਨ.
ਦਿਲਜੀਤ ਦਾ ਵੀ ਕਹਿਣਾਂ ਹੈ ਕਿ ਉਹ ਵਿਦੇਸ਼ਾਂ ‘ਚ ਸ਼ੋ ਪੈਸੇ ਨਾਲੋਂ ਜਿਆਦਾ ਆਪਣੇ ਸੰਗੀਤਕ ਜਨੂੰਨ ਕਰਕੇ ਕਰਦਾ ਹੈ.ਜੇ ਪੈਸੇ ਦੀ ਹੀ ਭੁੱਖ ਹੁੰਦੀ ਤਾਂ ਉਹ ਕੈਨੇਡਾ ‘ਚ ਘਟੋ ਘੱਟ 10 ਸ਼ੋ ਕਰ ਸਕਦਾ ਸੀ.
ਦਿਲਜੀਤ ਦੇ ਸ਼ੋ ਨੂੰ ਐਡਮਿੰਟਨ ‘ਚ ਪੂਰਾ ਹੁੰਗਾਰਾ ਮਿਲ ਰਿਹਾ ਹੈ,ਤੇ ਅਗਲੇ ਹਫਤੇ ਦੇ ਅਖੀਰ ਤੱਕ ਸਾਰਾ ਸ਼ੋ ਸੋਲਡ ਆਊਟ ਹੋਣ ਦੀ ਗੱਲ ਕਹੀ ਜਾ ਰਹੀ ਹੈ,ਤੇ ਜੇ ਤੁਸੀਂ ਅਜੇ ਤੱਕ ਸ਼ੋਅ ਦੀ ਟਿਕਟ ਨਹੀਂ ਲਈ ਤਾਂ ਦੇਰ ਨਾ ਕਰੋ ਮੁੜ ਕੇ ਦਿਲਜੀਤ ਨੇ ਕੈਨੇਡਾ ਪੂਰੇ ਦੋ ਸਾਲ ਬਾਅਦ ਆਉਣਾ ਹੈ.

SAM

____________________________________________________________________________________

 

 

Read the latest car news and check out newest photos, articles, and more from the Car and Driver Blog.

COMMENTS

WORDPRESS: 0
DISQUS: