ਪ੍ਰਿਯੰਕਾ ਚੋਪੜਾ ਦੇ ਘਰੇਲੂ ਬੈਨਰ ਥੱਲੇ ਬਣੀ ਪਹਿਲੀ ਪੰਜਾਬੀ ਫਿਲਮ 'ਸਰਵਣ' ਕਮਾਈ ਪੱਖੋਂ ਸਰਵਣ ਪੁੱਤ ਸਾਬਿਤ ਨਹੀਂ ਹੋ ਸਕੀ.ਬਿਜ਼ਨਸ ਪੱਖੋਂ ਅਮਰਿੰਦਰ ਗਿੱਲ ਦੀ ਇਹ ਹੁਣ ਤੱਕ ਦੀ ਸਭ ਤ
ਪ੍ਰਿਯੰਕਾ ਚੋਪੜਾ ਦੇ ਘਰੇਲੂ ਬੈਨਰ ਥੱਲੇ ਬਣੀ ਪਹਿਲੀ ਪੰਜਾਬੀ ਫਿਲਮ ‘ਸਰਵਣ’ ਕਮਾਈ ਪੱਖੋਂ ਸਰਵਣ ਪੁੱਤ ਸਾਬਿਤ ਨਹੀਂ ਹੋ ਸਕੀ.ਬਿਜ਼ਨਸ ਪੱਖੋਂ ਅਮਰਿੰਦਰ ਗਿੱਲ ਦੀ ਇਹ ਹੁਣ ਤੱਕ ਦੀ ਸਭ ਤੋਂ ਮਾੜੀ ਫਿਲਮ ਕਹੀ ਜਾ ਸਕਦੀ ਹੈ.ਵਿਦੇਸ਼ਾਂ ‘ਚ ਫਿਲਮ ਨੇ ਬੌਕਸ ਆਫਿਸ ਨਾਲ ਪੰਗਾ ਲੈਣ ਦੀ ਥੋੜੀ ਬਹੁਤੀ ਕੋਸ਼ਿਸ਼ ਕੀਤੀ ਪਰ ਪੰਜਾਬ ‘ਚ ਤਾਂ ਖੋਤਾ ਖੂਹ ‘ਚ ਪੈ ਗਿਆ.
ਫਿਲਮ ਦੇ ਫਲੌਪ ਹੋਣ ਨਾਲ ਅਮਰਿੰਦਰ ਗਿੱਲ ਨੂੰ ਤਾਂ ਕੋਈ ਖਾਸ ਫਰਕ ਨੀ ਪੈਣਾਂ ਪਰ ਰਣਜੀਤ ਬਾਵਾ ਦੇ ਫਿਲਮ ਕੈਰੀਅਰ ਨੂੰ ਠਿੱਬੀ ਜ਼ਰੂਰ ਵੱਜ ਗਈ ਹੈ.
ਫਿਲਮ ਨੇ ਇੰਡੀਆ ‘ਚ ਆਪਣੇ ਪਹਿਲੇ ਵੀਕ ਐਂਡ ‘ਤੇ ਸਿਰਫ ੧ ਕਰੋੜ ੬੫ ਲੱਖ ਦੀ ਕਮਾਈ ਕੀਤੀ ਸੋਮਵਾਰ ਨੂੰ ਫਿਲਮ ਬਿਲਕੁਲ ਹੀ ਲੀਹੋਂ ਲੱਥ ਗਈ ਤੇ ੧੮ ਲੱਖ ਦਾ ਬਿਜ਼ਨਸ ਕੀਤਾ.
ਸੁਣਨ ‘ਚ ਆਇਆ ਹੈ ਕਿ ਪ੍ਰਿਯੰਕਾ ਨੇ ਫਿਲਮ ਦੀ ਪ੍ਰਮੋਸ਼ਨ ‘ਤੇ ਤਕਰੀਬਨ ਢਾਈ ਕਰੋੜ ਖਰਚ ਦਿੱਤਾ ਸੀ ਤੇ ਕੁੱਲ ਮਿਲਾ ਕੇ ਫਿਲਮ ਦੀ ਲਾਗਤ ੧੦-੧੧ ਕਰੋੜ ਦੀ ਸੀ.
ਵੈਸੇ ਫਿਲਮ ਐਡੀ ਮਾੜੀ ਨਹੀਂ ਸੀ ਜਿੱਡੀ ਮਾੜੀ ਬੌਕਸ ਔਫਿਸ ਨੇ ਸਾਬਿਤ ਕੀਤੀ ਹੈ.
ਪਹਿਲੇ ਹੀ ਸ਼ੋਅ ਤੋਂ ਫਿਲਮ ਦਰਸ਼ਕਾਂ ਦੀ ਬੇ-ਰੁਖੀ ਦਾ ਸ਼ਿਕਾਰ ਰਹੀ.
ਲੀਕ ਤੋਂ ਹੱਟ ਕੇ ਬਣੀਆਂ ਪੰਜਾਬੀ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਲਗਾਤਾਰ ਨਕਾਰਿਆ ਜਾਣਾਂ ਪੰਜਾਬੀ ਸਿਨਮੇ ਲਈ ਕੋਈ ਵਧੀਆ ਗੱਲ ਨਹੀਂ ਕਹੀ ਜਾ ਸਕਦੀ.
ਇਸ ਫਿਲਮ ‘ਚ ਪਏ ਘਾਟੇ ਨੂੰ ਦੇਖਦੇ ਹੋਏ ਪ੍ਰਿਯੰਕਾ ਦੇ ਮਾਤਾ ਜੀ ਨੇ ਆਪਣੇ ਅਗਲੇ ਪੰਜਾਬੀ ਪ੍ਰੋਜੈਕਟ ਫਿਲਹਾਲ ਪੜਛੱਤੀ ‘ਤੇ ਧਰ ਦਿੱਤੇ ਹਨ.
ਚੰਗੀਆਂ ਪੰਜਾਬੀ ਫ਼ਿਲਮਾਂ ਪ੍ਰਤੀ ਪੰਜਾਬੀ ਦਰਸ਼ਕਾਂ ਦੀ ਬੇਰੁਖੀ ਵਾਕਿਆ ਹੀ ਚਿੰਤਾਜਨਕ ਹੈ.
Punjabi Film Sarvann Fails
The big Punjabi release Sarvann fared poorly at the box office as it collected 1.45 crore NETT (1.65 crore GROSS) over the weekend across India and then crashed to 18 lakhs nett on Monday. The hero of the film Arminder Gill had a blockbuster Angrez and Hit Love Punjab behind him but this film failed from the first show as the audience did just not come. Normally big Punjabi films don’t release in January as the market is weak but it’s about the content that it has fared so badly and not the release date. The lifetime business of the film will be 2.50 crore NETT (2.85 crore GROSS) at best.
USA: 41 lacs
Canada: 92.33 lacs
Australia: 68.43 lacs
New Zealand: 25.22 lacs
U.K: 16 lacs
India: 1.65 crores
COMMENTS