HomeHot News

ਦਿਲਜੀਤ ਦੋਸਾਂਝ ਦੀ ਗੱਲ ਕਰਦਿਆਂ….

ਸਿਆਣਿਆਂ ਨੇ ਸਹੀ ਕਿਹਾ ਹੈ ਕਿ ਜ਼ਿੰਦਗੀ 'ਚ ਹਰ ਚੀਜ਼ ਦੀ ਕੀਮਤ ਚੁਕਾਉਣੀ ਪੈਂਦੀ ਹੈ.....ਕੁਝ ਹਾਸਿਲ ਕਰਨ ਲਈ ਬਹੁਤ ਗਵਾਉਂਣ ਵੀ ਪੈਂਦਾ ਹੈ.....ਜਦੋਂ ਤੁਸੀਂ ਆਮ ਤੋਂ ਖਾਸ ਬਣ ਜਾਂਦੇ

Movie Review | Super Singh
“ਜ਼ਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ੍ਹ ਹੋਰ / ਪ੍ਰਸਿੱਧ ਗਾਇਕ ਈਦੂ ਸ਼ਰੀਫ ਨਹੀ ਰਹੇ
Babbu Maan in Hindi Films?

sardarji2

ਸਿਆਣਿਆਂ ਨੇ ਸਹੀ ਕਿਹਾ ਹੈ ਕਿ ਜ਼ਿੰਦਗੀ ‘ਚ ਹਰ ਚੀਜ਼ ਦੀ ਕੀਮਤ ਚੁਕਾਉਣੀ ਪੈਂਦੀ ਹੈ…..ਕੁਝ ਹਾਸਿਲ ਕਰਨ ਲਈ ਬਹੁਤ ਗਵਾਉਂਣ ਵੀ ਪੈਂਦਾ ਹੈ…..ਜਦੋਂ ਤੁਸੀਂ ਆਮ ਤੋਂ ਖਾਸ ਬਣ ਜਾਂਦੇ ਹੋ ਤਾਂ ਤੁਹਾਡਾ ਆਪਣਾ ਕੁਝ ਵੀ ਨਹੀਂ ਰਹਿੰਦਾ ਸਭ ਕੁਝ ਹੋਰਨਾਂ ਦਾ ਬਣ ਜਾਂਦਾ ਹੈ……ਆਪਣੇ ਹਿਸਾਬ ਨਾਲ ਰੋਟੀ ਪਾਣੀ ਤਾਂ ਕੀ ਖਾਣਾਂ, ਜੰਗਲ ਪਾਣੀ ਜਾਣਾਂ ਔਖਾ ਹੋ ਜਾਂਦਾ…..ਤੁਹਾਡੀ ਨਿਜੀ ਲਾਈਫ, ਨਿਜੀ ਨਹੀਂ ਰਹਿੰਦੀ, ਲੋਕਾਂ ਦੀ ਹੋ ਜਾਂਦੀ ਹੈ………ਕੁਝ ਅਜਿਹਾ ਹੀ ਹੋ ਰਿਹੈ ਆਪਣੇ ਦਿਲਜੀਤ ਦੋਸਾਂਝ ਨਾਲ……..ਜਿੰਨਾਂ ਚਿਰ ਉਹ ਪੰਜਾਬ ‘ਚ ਰਿਹਾ ਗੱਲ ਉਹਦੀ ਗਾਇਕੀ ਤੇ ਅਦਾਕਾਰੀ ਤੱਕ ਸੀਮਤ ਰਹੀ ਪਰ ਜਿਓਂ ਹੀ ਉਹਨੇ ਬੌਲੀਵੁੱਡ ‘ਚ ਪੈਰ ਧਰਿਆ ਹਿੰਦੀ ਮੀਡੀਆ ਨੇ ਉਸਦੀ ਨਿਜ਼ੀ ਜ਼ਿੰਦਗੀ ਦ ਪੋਤੜੇ ਫੋਲ ਦਿੱਤੇ।
ਕਲ ਦੀ ਨਿਊਜ਼ ਵਾਇਰਲ ਹੋਈ ਹੋਈ ਹੈ ਕਿ ਦਿਲਜੀਤ ਦੀ ਆਪਣੀ ਘਰਵਾਲੀ ਨਾਲ ਨਹੀਂ ਬਣ ਰਹੀ…..ਹੁਣ ਕੋਈ ਇਹਨਾਂ ਲੋਕਾਂ ਨੂੰ ਪੁੱਛੇ ਕਿ ਦਿਲਜੀਤ ਵਿਆਹਿਆ ਹੈ ਜਾਂ ਕੁਆਰਾ ,ਉਹਦੀ ਘਰਵਾਲੀ ਨਾਲ ਬਣ ਰਹੀ ਹੈ ਜਾਂ ਨਹੀਂ? ਤੁਸੀਂ ਅੰਬ ਲੈਣੇ ਆ ਇਹਨਾਂ ਗੱਲਾਂ ਤੋਂ?
ਉਹ ਵਧੀਆ ਗਾਉਂਦਾ ਹੈ ਵਧੀਆ ਅਦਾਕਾਰੀ ਕਰਦਾ ਹੈ -ਇਸਤੋਂ ਬਾਅਦ ਉਹਦੀ ਆਪਣੀ ਜ਼ਿੰਦਗੀ ਹੈ ਜਿਵੇਂ ਮਰਜ਼ੀ ਜੀਵੇ-ਕਿਸੇ ਨੂੰ ਕੀ?ਆਪਣੀ ਟੀ ਆਰ ਪੀ ਵਧਾਉਣ ਲਈ ਐਵੇਂ ਘਰ ਬੈਠੇ ਖੰਭਾਂ ਦੀਆਂ ਡਾਰਾਂ ਬਣਾਈ  ਜਾਂਦੀ ਆ ਵਿਹਲੀ ਜਨਤਾ
ਧੰਨ ਹਨ ਇਹ ਕਲਾਕਾਰ ਜੋ ਇੰਨਾਂ ਕੁਝ ਬਰਦਾਸ਼ਤ ਕਰਕੇ ਵੀ ਹੱਸਦੇ ਮੁਸਕਰਾਉਂਦੇ ਹੀ ਨਹੀਂ ਤੁਹਾਨੂੰ ਵੀ ਦੋ ਪੱਲ ਸਕੂਨ ਦੇ ਦੇ ਜਾਂਦੇ ਆ.

COMMENTS

WORDPRESS: 0
DISQUS: 0