HomeUncategorized

ਸੁੰਨੰਦਾ ਸ਼ਰਮਾ ਦੀਂ ਗੱਲ ਕਰਦਿਆਂ …..

ਪੰਜਾਬੀ ਕਲਾਕਾਰਾਂ ਨਾਲ ਕੁਝ ਅਖੋਤੀ ਪਤਰਕਾਰਾਂ ਦਾ ਖਾਸਾ ਈ ਪਿਆਰ ਆ...ਉਹ ਹਰ ਵੇਲੇ ਸ਼ਹਿ ਲਾ ਕਿ ਬੈਠੇ ਰਹਿੰਦੇ ਆ ਕਿ ਉਹਨਾਂ ਦੇ ਮੂਹੋਂ ਕੋਈ ਗੱਲ ਨਿਕਲੇ ਤਾਂ ਬੋਚੀਏ....ਕੁਝ ਕਲਾਕਾਰ

Movie Review: Vadhaiyan Ji Vadhaiyan
The Black Prince | Box Office Report
Movie Review | Manje Bistre | Gippy Grewal | Sonam Bajwa

screen-shot-2016-10-02-at-6-01-43-pm

ਪੰਜਾਬੀ ਕਲਾਕਾਰਾਂ ਨਾਲ ਕੁਝ ਅਖੋਤੀ ਪਤਰਕਾਰਾਂ ਦਾ ਖਾਸਾ ਈ ਪਿਆਰ ਆ…ਉਹ ਹਰ ਵੇਲੇ ਸ਼ਹਿ ਲਾ ਕਿ ਬੈਠੇ ਰਹਿੰਦੇ ਆ ਕਿ ਉਹਨਾਂ ਦੇ ਮੂਹੋਂ ਕੋਈ ਗੱਲ ਨਿਕਲੇ ਤਾਂ ਬੋਚੀਏ….ਕੁਝ ਕਲਾਕਾਰਾਂ  ਲਈ ਸਾਡੇ ਸੋਸ਼ਲ ਮੀਡੀਏ ਨੇ ਇੱਕ ਵਖਰਾ ਮੀਟਰ ਰਖਿਆ ਹੋਇਆ ਹੈ……ਇਸ ਬਾਰੇ ਅਸੀਂ ਪਹਿਲਾਂ ਵੀ ਇਹਨਾਂ ਕਲਮਾਂ ‘ਚ ਗੱਲ ਕਰ ਚੁੱਕੇ ਹਾਂ. ਇਹਨਾਂ ਖਾਸ ਕਲਾਕਾਰਾਂ ‘ਚ ਇੱਕ ਨਵੀਂ ਕਲਾਕਾਰ ਸੁੰਨੰਦਾ ਸ਼ਰਮਾ ਵੀ ਸ਼ਾਮਿਲ ਕਰ ਲਈ ਗਈ ਹੈ.ਉਸਦੇ ਗੀਤ ‘ਪੱਟਾਕੇ’ ਨੂੰ ਮੁੱਦਾ ਬਣਾ ਕੇ ਇੱਕ ਪੱਤਰਕਾਰ ਨੇ ਜਿਸ ਢੰਗ ਨਾਲ ਇਸ ਨਵੀਂ ਕੁੜੀ ਨਾਲ ਇੰਟਵਿਊ ਕੀਤੀ ਹੈ ਉਸਨੂੰ ਕਿਸੇ ਤਰਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ.ਸ਼ਾਇਦ ਕੋਈ ਪਰਸਨਲ ਖੁੰਦਕ ਸੀ ਜਾ ਕੋਈ ਚੜ੍ਹਾਵਾ ਚੜ੍ਹਿਆ ਹੋਣਾ ਨਹੀਂ ਤਾਂ ਐਨੀ ਬਦਤਮੀਜ਼ੀ ਨਾਲ ਕੋਈ ਕਿਸੇ ਦੀ ਇੰਟਰਵਿਊ ਨਹੀਂ ਕਰਦਾ ਤੇ ਉਹ ਵੀ ਇੱਕ ਨਵੀਂ ਦੀ ਕੁੜੀ ਦੀ ਜਿਸਦੇ ਮਾਰਕੀਟ ‘ਚ ਅਜੇ ਦੋ ਹੀ ਗਾਣੇ ਆਏ ਹਨ…..ਸਾਡਾ ਇਹ ਦੋਸਤ ਪੱਤਰਕਾਰ ਇਹੋ ਜਿਹੇ ਸਵਾਲ ਹੋਰ ਨਾਮੀ ਕਲਾਕਾਰਾਂ ਨੂੰ ਕਿਓਂ ਨਹੀਂ ਕਰ ਸਕਿਆ ਇਸਦਾ ਜਵਾਬ ਤਾਂ ਓਹੀ ਦੇ ਸਕਦਾ ਹੈ…..

ਪੰਜਾਬੀ ਗੀਤਾਂ ਞਿੱਚ ਚੱਲ ਰਹੀ ਅਜੋਕੀ ਸ਼ਬਦਾਵਲੀ ਇੱਕ ਵਖਰੀ ਬਹਿਸ ਦਾ ਵਿਸ਼ਾ ਹੈ.ਪਰ ਮੈਨੂੰ ਨਹੀਂ ਲਗਦਾ ਕਿ ਕੋਈ ਗੀਤ ਸਮਾਜਿਕ ਪੱਧਰ ‘ਤੇ ਸੁਧਾਰ ਲਿਆ ਸਕਦਾ ਹੈ ਜਾਂ ਨੌਜਵਾਨ ਵਰਗ ਨੂੰ ਉਕਸਾ ਸਕਦਾ ਹੈ.ਕੋਈ ਵੀ ਮਿਸਾਲ ਐਸੀ ਦੇਖਣ ਨੂੰ ਨਹੀਂ ਮਿਲਦੀ ਕਿ ਕਿਸੇ ਗੀਤ ਦੇ ਪ੍ਰਭਾਵ ਞਿੱਚ ਆ ਕਿ ਕੋਈ ਪਰਉਪਕਾਰੀ ਜਾ ਬਦਕਾਰ  ਬਣ ਗਿਆ ਹੋਵੇ.ਸਾਡੇ ਵਿਚੋਂ ਕਿੰਨੇ ਕੁ ਬੰਦੇ ਹੋਣਗੇ ਜੋ ਗੁਰਦਾਸ ਮਾਨ ਦੇ ਆਖੇ ‘ਮਸਤ’ ਬਣ ਗਏ ਹੋਣਗੇ ਤੇ ਕਿੰਨਿਆਂ ਕੁ ਨੇ ਭਾਈ ਹਰਜਿੰਦਰ ਸਿੰਘ ਦੇ ਗਾਏ ਸ਼ਬਦ ਸੁਣ ਕੇ ਅਮ੍ਰਿਤ  ਛਕ ਲਿਆ ਹੋਵੇਗਾ.

ਅਸੀਂ ਪੰਜਾਬੀ ਬੜੇ ਢੀਠ ਹਾਂ,,,,,ਜੇ ਵੀਰ ਜੋਧਿਆਂ ਦੀਆਂ ਕੁਰਬਾਨੀਆਂ ਭਰਿਆ ਇਤਹਾਸ ਸਾਨੂੰ ਆਪਣਾ ਮੁਰੀਦ ਨਹੀਂ ਬਣਾ ਸਕਿਆ ਤਾਂ ਇਹ ਕਲਾਕਾਰ ਕਿਸ ਖੇਤ ਦੀ ਮੂਲੀ ਹਨ.

ਮੇਰੇ ਖਿਆਲ ‘ਚ ਕਲਾਕਾਰਾਂ ਦੀ ਬੇ-ਵਜ੍ਹਾ ਆਲੋਚਨਾ ਠੀਕ ਨਹੀਂ.ਗੀਤ-ਸੰਗੀਤ ਕਲਾਕਾਰਾਂ ਦੀ ਰੋਜ਼ੀ ਰੋਟੀ ਹੈ… ਵਿਓਪਾਰ ਹੈ …ਇੱਕ ਦੁਕਾਨਦਾਰੀ ਹੈ.ਅਸੀਂ ਵੀ ਆਪਣੀ ਰੋਜ਼ੀ ਰੋਟੀ ਲਈ ਤਰਾਂ ਤਰਾਂ ਦੇ ਪਾਪੜ ਵੇਲ ਰਹੇ ਹਾਂ…ਜੇ ਕਲਾਕਾਰ ਇਹੋ ਕੁਝ ਕਰ ਰਹੇ ਹਨ ਤਾਂ ਕਿਹੜੀ ਆਫਤ ਆ ਗਈ????ਬਾਜ਼ਾਰ ‘ਚ ਭਾਂਤ ਭਾਂਤ ਦਾ ਸਮਾਨ ਵਿਕਦਾ ਹੈ… ਦਾਲ ਸਬ੍ਜ਼ੀ  ਖਾਣ ਵਾਲਾ ਬੰਦਾ ਝਟਕਈ ਦੀ ਦੁਕਾਨ ਦੇ ਲਾਗੇ ਨਹੀਂ ਫਟਕਦਾ……ਸੋ ਭਾਈ ਜਿਹੜੀ ਚੀਜ਼ ਚੰਗੀ ਲਗਦੀ ਹੈ ਓਹ ਲੈ ਲਵੋ ਤੇ ਜਿਹੜੀ ਚੀਜ਼ ਨਹੀਂ ਮੰਨ ਨੂੰ ਭਾਉਂਦੀ ਉਸ ਤੋਂ ਪਾਸਾ ਵੱਟ ਲਵੋ …ਇਥ੍ਹੇ ਕਿਹੜਾ ਕੋਈ ਜਬਰਦਸਤੀ ਹੈ?

ਸ਼ਾਮਾਂ ਨੂੰ ਦੋ ਦੋ ਪੈਗ ਲਾ ਕੇ…ਕਿਸੇ ਦੇ ਖਿਲਾਫ਼ ਆਪਣੀ ਭੜਾਸ ਕਢ ਕੇ….ਆਪਣਾ ਫੇਸ ਬੁਕ ਸ੍ਟੇਟਸ ਅੱਪ ਡੇਟ ਕਰਕੇ ਅਸੀਂ ਬਹੁਤ ਵੱਡੇ ਸਮਾਜ਼ ਸੁਧਾਰਕ ਹੋਣ ਦਾ ਭਰਮ ਪਾਲ ਲੈਂਦੇ ਆਂ……ਸਮਾਜ਼ ‘ਚ ਬੜਾ ਕੁਝ ਗਲਤ ਹੋ ਰਿਹੈ…ਤੇ ਅਸੀਂ ਵੀ ਬਹੁਤ ਕੁਝ ਗਲਤ ਕਰ ਰਹੇ ਹਾਂ…..ਉਸ ਵੇਲੇ ਸਾਡੀ ਅੰਤਰ ਆਤਮਾ ਕਿੱਥੇ ਘਾਹ ਚਰਨ ਚਲੀ ਜਾਂਦੀ ਹੈ ? ਉਸ ਵੇਲੇ ਅਸੀਂ ਕਿਓਂ ਗੁੰਗੇ ਬੋਲੇ ਹੋ ਜਾਂਦੇ ਹਾਂ?
ਆਪਣੀ ਬੇਬਾਕੀ ਦਾ ਢੰਡੋਰਾ ਪਿੱਟਣਾ ਹੈ ਤੇ ਜਾਕੇ ਮਜੀਠੀਏ ਨੂੰ ਪੁੱਛੋ ਜਿਸਨੇ ਸਾਰਾ ਪੰਜਾਬ ਨਸ਼ਿਆਂ ‘ਚ ਗਰਕ ਕਰ ਦਿੱਤਾ ਹੈ…ਜਾ ਕੇ ਬਾਦਲਾਂ ਨੂੰ ਸਵਾਲ ਕਰੋ ਜਿਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਲੁੱਟ ਕੇ ਖਾ ਲਿਆ ਹੈ…….ਪੰਜਾਬ ਦੇ ਹਰ ਮੋੜ ਤੇ ਬੈਠੇ ਪਖੰਡੀ ਬਾਬਿਆਂ ਨਾਲ ਆਢਾ ਲਵੋ ਜਿਹਨਾਂ ਨੇ ਪੂਰੇ ਪੰਜਾਬ ਨੂੰ ਪੁੱਠੇ ਰਾਹ ਪਾਇਆ ਹੋਇਆ ਹੈ………
ਪੱਤਰਕਾਰ ਸਾਬ੍ਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ.ਵੀ ਜਰੂਰਤ ਹੈ …ਬੜਾ ਗੰਦ ਨਿਕਲੇਗਾ…
ਗੰਧਲੇ ਹੋ ਰਹੇ ਪੰਜਾਬੀ ਸਭਿਆਚਾਰ ਤੇ ਵਿਰਸੇ ਲਈ ਇਕੱਲੇ ਕਲਾਕਾਰਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾ ਸਕਦਾ ਹੈ…ਸਭ ਤੋਂ ਵੱਡੇ ਦੋਸ਼ੀ ਅਸੀਂ ਖੁਦ ਹਾਂ,,,,,,
ਰੱਬ ਵਾਸਤੇ ਆਪਣੇ ਨਿਜੀ ਹਿਤਾਂ ਕਰਕੇ ਕਿਸੇ ਨੂੰ ਡੀ ਫੇਮ ਕਰਨਾ ਬੰਦ ਕਰੋ ਨਹੀਂ ਤਾਂ ਸਾਡੇ ਪੱਤਰਕਾਰ ਭਰਾਵੋ ਇਹੋ ਜਿਹੀ ਸਸਤੀ ਸ਼ੋਹਰਤ ਆਪਣਾ ਬਾਹਰ ਨਿਕਲਣਾਂ ਮੁਸ਼ਕਿਲ ਕਰ ਦੇਵੇਗੀ .ਪੱਤਰਕਾਰ ਭਰਾਵੋ ਜੇ ਸ਼ੋਹਰਤ  ਦਾ ਐਨਾ ਹੀ ਸ਼ੌਕ ਹੈ ਤਾਂ ਮਿਹਨਤ ਕਰੋ ਕਿਸੇ ਮਸ਼ਹੂਰ ਬੰਦੇ ਬਾਰੇ ਊਲ ਜਲੂਲ ਬੋਲ ਕੇ ਕਿੰਨਾਂ ਕੁ ਚਿਰ ਤੋਰੀ ਫੁਲਕਾ ਚੱਲੇਗਾ?

>>>>>>>>>>>>>>>>>>>>>>>>>>>>>>>>>

ਪਟਾਕੇ
ਦੋ ਹੀ ਗਾਣਿਆਂ ਨਾਲ ਪਟਾਕੇ ਪਾਉਣ ਆਲੀ ਗਾਇਕਾ ਸੁਨੰਦਾ ਸ਼ਰਮਾਂ ਦੀ ਇਕ ਪੱਤਰਕਾਰ ਵਲੋਂ ਇਕ ਇੰਟਰਵਿਊ ਵਿਚ ਕੀਤੀ ਲਾਹ ਪਾਹ ਦੀ ਚਰਚਾ ਜੋਰਾਂ ਤੇ ਹੈ।ਨਵੀਂ ਹੋਣ ਕਾਰਨ ਕੁੜੀ ਸਹੀ ਤਰਾਂ ਜੁਆਬ ਨਾਂ ਦੇ ਸਕੀ।ਨਹੀਂ ਤਾਂ ਉਹ ਆਖ ਸਕਦੀ ਸੀ ਕਿ ਜਿਹੜੇ ਸੁਆਲ ਤੂੰ ਮੈਨੂੰ ਕਰ ਰਿਹਾਂ ਕਦੇ ਕਿਸੇ ਨਾਮਵਰ ਗਾਇਕ ਨੂੰ ਕਰਕੇ ਦੇਖ ਫ਼ੇਰ ਪਤਾ ਲੱਗਜੂ ਕਿਹੜੇ ਭਾਅ ਵਿਕਦੀ ਆ।ਨਾਲੇ ਜੇ ਗਾਇਕੀ ਨਾਲ ਈ ਜੁਆਕ ਬਣਦੇ ਵਿਗੜਦੇ ਆ ਤਾਂ ਸ਼ਬਦ ਗੁਰਬਾਣੀ ਸੁਣਕੇ ਕਿੰਨਿਆਂ ਕੁ ਨੇ ਅਮਰਿਤ ਛਕ ਲਿਆ। ਗੀਤ ਮਨੋਰੰਜਨ ਆਂ ਜਿਹਨੂੰ ਚੰਗਾ ਲਗਦਾ ਸੁਣ ਲਵੇ ਨਹੀ ਪਸੰਦ ਨਾਂ ਸੁਣੇ ਕੋਈ ਘੋਲਕੇ ਤਾਂ ਕੰਨਾਂ ਚ ਪਾਉਣੋਂ ਰਿਹਾ।ਨਾਲੇ ਇਕ ਵੀ ਪੰਜਾਬੀ ਗਾਇਕ ਅਜਿਹਾ ਦੱਸੋ ਜਿਹਨੇ ਕਦੇ ਚੱਕਵਾਂ ਗੀਤ ਨਾਂ ਗਾਇਆ ਹੋਵੇ।ਬਾਜ਼ਾਰ ਚ ਹਜ਼ਾਰਾਂ ਚੀਜ਼ਾਂ ਵਿਕਦੀਆਂ ਜਿਹੜੀ ਸਾਨੂੰ ਪਸੰਦ ਹੁੰਦੀ ਅਸੀ ਲੈ ਲੈਨੇ ਆਂ ਜਿਹੜੀ ਨਹੀ ਚੰਗੀ ਲਗਦੀ ਉਹਨੀਂ ਕੰਨੀ ਝਾਕਦੇ ਵੀ ਨਹੀ।ਇਸ ਇੰਟਰਵਿਊ ਨਾਲ ਹੋਰ ਕਿਸੇ ਨੂੰ ਕੋਈ ਨਫ਼ਾ ਨੁਕਸਾਨ ਭਾਵੇਂ ਨਾਂ ਹੋਇਆ ਹੋਵੇ ਪਰ ਉਸ ਪਤਰਕਾਰ ਸਾਬ ਨੂੰ ਮੁਫਤ ਚ ਵਾਹਵਾ ਮਸ਼ਹੂਰੀ ਜਰੂਰ ਮਿਲ ਗਈ ਹੈ ।

>>>>>>>>>>>>>>>>>>>>>>>>>>>>>>>>>

ਜਿਨਾਂ ਲੋਕਾਂ(ਸਮਾਜ) ਦੀ ਨਸ-ਨਸ ਵਿਚ ਫ਼ੁਕਰਾਪਣ ਭਰਿਆ ਪਿਆ ਉਨਾਂ ਲੋਕਾਂ ਵੱਲੋਂ …… ਅੱਜਕਲ ਫ਼ੇਸਬੁੱਕ ‘ਤੇ ਗਾਇਕਾਂ ਨੂੰ ਭੰਡਣ ਦਾ ਕੰਮ ਜੋਰਾਂ ਤੇ ਹੈ….ਅੱਖੇ ਇਨਾਂ ਗਾਇਕਾਂ ਨੇ ਸਾਡੇ ਸੂਝਵਾਨ, ਦਲੇਰ,ਯੋਧੇ,ਬਹਾਦਰ ਨੌਜਵਾਨ ਤੇ ਬੱਚੇ ਵਿਗਾੜ ਦਿੱਤੇ।

ਕਿਸੇ ਵੀ ਸਭਿਆਚਾਰ ਵਿਚ ਉਥੋਂ ਦੇ ਗੀਤ ‘ਉਸ ਸਭਿਆਚਾਰ ਦੀ ਸੋਚ ਨੂੰ ਹੀ ਰਿਫ਼ਲੈਕਟ ਕਰਦੇ ਨੇ । ਗੀਤ ਵੀ ਉਹੀ ਹੁੰਦੇ ਜੋ ਸਮਾਜ ਦੀ ਸੋਚ ਹੁੰਦੀ ਹੈ …ਜੇ ਤੁਸੀਂ ਸੁਣਦੇ ਤਾਂ ਹੀ ਤਾਂ ਅਜਿਹੇ ਗਾਣੇ ਗਾਉਂਦੇ ਅਗਲੇ।

ਇਹ ਤਾਂ ਉਹ ਗੱਲ ਹੋਈ “ਡਿੱਘੀ ਗਧੇ ਤੋਂ ,ਗੁੱਸਾ ਘੁਮਿਆਰ ਤੇ “।

ਮੈਂ ਕਿਸੇ ਗਾਇਕ ਦਾ ਪੱਖ ਨਹੀਂ ਪੂਰ ਰਿਹਾ …
ਪਰ ਕੀ ਸਾਰਾ ਕਸੂਰ ਗਾਇਕਾਂ ਦਾ ਹੈ ?????

ਆਪਾਂ ਆਪਣੀ ਪੀੜੀ ਥੱਲੇ ਸੋਟਾ ਕਦੋਂ ਫ਼ੇਰਾਂਗੇ??

ਕੀ ਗਾਇਕਾਂ ਨੂੰ ਸਿਰਫ਼ ਧਾਰਮਿਕ ਜਾਂ ਸਮਾਜਿਕ ਸਰੋਕਾਰਾਂ ਦੇ ਗੀਤ ਹੀ ਗਾਉਣੇ ਚਾਹੀਦੇ? ?

ਕੀ ਅਿਜਹੇ ਗੀਤਾਂ ਨੂੰ ਇਕ ਮੰਨੋਰੰਜਨ ਦੇ ਤੌਰ ਤੇ ਹੀ ਕਿਉਂ ਨਾ ਲਿਆ ਜਾਵੇ? ?

ਜੇ ਕੋਈ ਗੀਤ ਸੁਣਕੇ ਹੀ ਨੌਜਵਾਨ ਗਲਤ ਰਸਤੇ ਤੇ ਪੈ ਜਾਂਦੇ ਤਾਂ ਨੌਜਵਾਨਾਂ ਦੀ ਅਜਿਹੀ ਕਮਜੋਰ ਮਾਨਸਿਕਤਾ ਬਣਾਉਣ ਲਈ ਕੌਣ ਜਿਮੇਂਦਾਰ ਹੈ? ?

ਸਦੀਆਂ ਤੋਂ ਜਿਹਾ ਜਿਹਾ ਆਪਣਾ ਧਾਰਮਿਕ ,ਸਮਾਜਿਕ, ਆਰਥਿਕ ਤਾਣਾਬਾਣਾ ਹੈ ਕੀ ਉਹ ਤਾਂ ਸਾਡੀ ਕਮਜੋਰ ਮਾਨਸਿਕਤਾ ਬਣਾਉਣ ਲਈ ਜਿਮੇਂਦਾਰ ਤਾਂ ਨਹੀਂ? ?

ਗਾਇਕਾਂ ਨੂੰ ਭੰਡਣ ਦੀ ਬਜਾਏ ਇਸ ਉੱਤੇ ਵਿਚਾਰ ਕਰੋ ….ਗਾਇਕਾਂ ਨੂੰ ਸਾਰਾ ਦੋਸ਼ ਦੇ ਕੇ ਆਪਾਂ ਆਪਣੀ ਜਿਮੇਂਦਾਰੀ ਤੋਂ ਨਹੀਂ ਬੱਚ ਸਕਦੇ।

>>>>>>>>>>>>>>>>>>>>>>>>>>>>>>

COMMENTS

WORDPRESS: 0
DISQUS: 0