HomeSlider

ਸਦਕੇ ਤੇਰੇ ਦਿਲਜੀਤ ਸਿਆਂ

ਬੱਲੇ ਦਿਲਜੀਤ ਬੱਲੇ,  "ਪੰਜਾਬੀ" ਟਵੀਟਰ 'ਤੇ ਟਰੈੰਡਿੰਗ 'ਚ ਹੈ। ਕਿਉਂਕਿ ਪੰਜਾਬੀ ਗਵੱਈਆ ਦਿਲਜੀਤ ਬਾਲੀਵੁੱਡ ਦੀ ਕੰਗਣਾ ਰਣੌਤ ਦੀ ਲਾਹ-ਪਾਹ ਪੰਜਾਬੀ 'ਚ ਕਰਨ ਡਿਹਾ ਹੈ । ਕੰਗਣਾ ਪਹਾੜਨ

ਉਦੋਂ ਸਿਨਮੇ ਜਾਣ ਦਾ ਵੱਖਰਾ ਈ ਸੁਆਦ ਸੀ……..
Laembadgini | Another Blast from Diljit Dosanjh | Anurag | Jatinder Shah
ਗਿਪੀ ਗਰੇਵਾਲ ਬਣੇਗਾ ਸੂਬੇਦਾਰ ਜੋਗਿੰਦਰ ਸਿੰਘ ਸੈਣੀ

ਬੱਲੇ ਦਿਲਜੀਤ ਬੱਲੇ, 

“ਪੰਜਾਬੀ” ਟਵੀਟਰ ‘ਤੇ ਟਰੈੰਡਿੰਗ ‘ਚ ਹੈ। ਕਿਉਂਕਿ ਪੰਜਾਬੀ ਗਵੱਈਆ ਦਿਲਜੀਤ ਬਾਲੀਵੁੱਡ ਦੀ ਕੰਗਣਾ ਰਣੌਤ ਦੀ ਲਾਹ-ਪਾਹ ਪੰਜਾਬੀ ‘ਚ ਕਰਨ ਡਿਹਾ ਹੈ । ਕੰਗਣਾ ਪਹਾੜਨ ਏ ਤੇ ਪੰਜ‍ਾਬੀ ਜਾਣਦੀ ਏ, ਪਰ ਬਾਕੀ ਮੁਲਕ ਨਹੀਂ ਜਾਣਦਾ। ਲੋਕ ਪੰਜਾਬੀਆਂ ‘ਤੇ ਸ਼ਿਰਕ ਕਰ ਰਹੇ ਨੇ ਕਿ ਇਨ੍ਹਾਂ ਦੀ ਬੋਲੀ ਕਿੰਨੀ ਸੋਹਣੀ ਆ। ਦਲਜੀਤ ਨੂੰ ਸ਼ਾਬਾਸ਼ ਦੇ ਰਹੇ ਨੇ ਕਿ ਕਿਵੇਂ ਬਿਨਾ ਕਿਸੇ ਗਾਲ ਕੱਢੇ ਤੋਂ ਦਲਜੀਤ ਨੇ ਸਿਰਫ ਪੰਜਾਬੀ ‘ਚ ਗੱਲ ਕਰਕੇ ਕੰਗਨਾ ਦੀ ਤਸੱਲੀ ਕਰਵਾ ਦਿੱਤੀ। ਇਨ੍ਹਾਂ ਦੋਵਾਂ ‘ਚ ਹੋ ਰਹੀ ਗੱਲਬਾਤ ਦਾ ਹੋਰ ਮਜ਼ਾ ਲੈਣ ਲਈ ਲੋਕ ਪੰਜਾਬੀ ਸਿੱਖਣ ਦੀ ਇੱਛਾ ਜਾਹਰ ਕਰ ਰਹੇ ਨੇ।

ਦੂਜੇ ਪਾਸੇ ਭਗਵੰਤ ਮਾਨ ਏ, ਜਿਸ ਨੂੰ ਲੱਗਦਾ ਕਿ ਗੈਰ ਪੰਜਾਬੀ ਲੋਕਾਂ ਤੱਕ ਆਵਦੀ ਗੱਲ ਪਹੁੰਚਾਉਣ ਲਈ ਹਿੰਦੀ ‘ਚ ਟਵੀਟ ਕਰਨਾ ਚਾਹੀਦਾ।

ਅੱਜ ਦਿਲਜੀਤ ਨੇ ਭਗਵੰਤ ਮਾਨ ਦੇ ਹਿੰਦੀ ਲਿਖਣ ਦੇ ਇਸ ਬਹਾਨੇ ਦੀ ਖੇਹ ਕਰਤੀ। ਸਾਬਤ ਕਰਤਾ ਕਿ ਜੇ ਕਿਸੇ ਨੂੰ ਆਵਦੀ ਮਾਂ ਬੋਲੀ ਨਾਲ ਪਿਆਰ ਹੋਵੇ ਤੇ ਮਨ ਵਿੱਚ ਨਿਰਛਲਤਾ ਹੋਵੇ ਤਾਂ ਮਾਂ ਬੋਲੀ ‘ਚ ਕਹੀ ਗੱਲ ਦਾ ਅਸਰ ਬੀਜੇਪੀ ਦੀ ਕਰੋੜਾਂ ਰੁਪੲੇ ਖਰਚ ਕੇ ਬਣਾਏ ਗਏ ਆਈ ਟੀ ਸੈਲ ਦੇ ਹਿੰਦੀ ਟਵੀਟਾਂ ਤੋਂ ਕਿਤੇ ਜ਼ਿਆਦਾ ਹੁੰਦਾ। ਇਹ ਗੱਲ ਭਗਵੰਤ ਮਾਨ ਨੂੰ ਵੀ ਪਤਾ। ਪਰ ਉਹ ਹਿੰਦੀ ਸਿਰਫ ਦਿੱਲੀ ਨੂੰ ਆਵਦੀ ਵਫ਼ਾਦਾਰੀ ਸਾਬਤ ਕਰਨ ਵਾਸਤੇ ਲਿਖਦਾ।

ਇਹ ਪਹਿਲੀ ਵਾਰ ਨਹੀਂ। ਇਸ ਤੋਂ ਪਹਿਲਾਂ ਦੁਨੀਆਂ ਉਦੋਂ ਵੀ ਬਹੁਤ ਖੁਸ਼ ਹੋਈ ਸੀ ਜਦੋਂ ਦਿਲਜੀਤ ਨੇ ਅਲੈਕਸਾ ਨੂੰ ਪੰਜਾਬੀ ‘ਚ ਮਿੱਠੀਆਂ ਝਿੜਕਾਂ ਮਾਰੀਆਂ ਸਨ।

ਅੱਜ ਦਿਲਜੀਤ ਦਿਆਂ ਗਾਣਿਆਂ ‘ਤੇ ਵਿਊ ਯਕਦਮ ਵਧਣ ਲੱਗੇ। ਅਜਿਹਾ ਇਸ ਲਈ ਕਿਉਂ ਕਿ ਕਈ ਲੋਕ ਕੰਗਨਾ ਨਾਲ ਪੰਜਾਬੀ ‘ਚ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਪਹਿਲੀ ਵਾਰ ਦਿਲਜੀਤ ਦੇ ਪੰਜਾਬੀ ਗਾਣੇ ਸੁਣ ਰਹੇ ਸਨ।

ਇਸ ਸਾਰੇ ਮਸਲੇ ‘ਚ ਪੰਜਾਬ ਦੇ ਸਿਆਸੀ ਬੰਦਿਆਂ ਦੇ ਸਿਖਣ ਨੂੰ ਬਹੁਤ ਕੁਛ ਹੈ, ਖਾਸ ਕਰ ਭਗਵੰਤ ਮਾਨ ਵਰਗੇ ਜਿਹੜੇ ਹਿੰਦੀ ਚ ਟਵੀਟ ਕਰਦੇ ਨੇ, ਕੈਪਟਨ ਅਮਰਿੰਦਰ ਸਿੰਘ ਲਕਸ਼ਮੀਕਾਂਤਾ ਚਾਵਲਾ, ਜੋ ਗੈਰ ਭਸ਼ਾਵਾ ‘ਚ ਸੋੰਹ ਚੁਕਦੇ ਹਨ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਮਲੇਰਕੋਟਲੇ ਜਾ ਕੇ ਹਿੰਦੀ ਬੋਲਣ ਲਗ ਪੈੰਦੇ ਨੇ ।
ਭਲਿਉ ਜੇ ਤੁਸੀਂ ਆਪਣੀ ਬੋਲੀ ਮਾਣ ਬੋਲੋ ਤੇ ਲੋਕ ਦਿਲੀ ਦੱਖਣ ਸਭ ਪਾਸੇ ਸਮਝ ਜਾਣਗੇ ਕਿਉਂ ਕਿ ਪੰਜਾਬੀ ਰਾਸ਼ਟਰ ਦੀ ਹੀ ਨਹੀਂ ਕੁਲ ਆਲਮ ਦੀ ਭਾਸ਼ਾ ਹੈ ।

#ਮਹਿਕਮਾ_ਪੰਜਾਬੀ

COMMENTS

WORDPRESS: 0
DISQUS: 0