ਅੱਜ ਕੱਲ ਪੰਜਾਬੀ 'ਚ ਗਾਣੇ ਲਿਖਣ ਵਾਲਿਆਂ ਨੇ ਵੀ ਅੱਤ ਕਰਵਾਈ ਹੋਈ ਆ... ਕੋਈ ਲੜ ਨੀ ਕੋਈ ਸਿਰਾ ਨੀ ਜੋ ਮੂੰਹ ਆਇਆ ਉਗਲੀ ਜਾਂਦੇ ਆ....ਪਰਸੋਂ ਚੌਥ ਜਿਹੇ ਇੱਕ ਹੋਰ ਗਾਣਾ ਆਇਆ ਹ
ਅੱਜ ਕੱਲ ਪੰਜਾਬੀ ‘ਚ ਗਾਣੇ ਲਿਖਣ ਵਾਲਿਆਂ ਨੇ ਵੀ ਅੱਤ ਕਰਵਾਈ ਹੋਈ ਆ…
ਕੋਈ ਲੜ ਨੀ ਕੋਈ ਸਿਰਾ ਨੀ ਜੋ ਮੂੰਹ ਆਇਆ ਉਗਲੀ ਜਾਂਦੇ ਆ….ਪਰਸੋਂ ਚੌਥ ਜਿਹੇ ਇੱਕ ਹੋਰ ਗਾਣਾ ਆਇਆ ਹੈ ਆਖੇ ‘ਮੈਂ ਤੇਰਾ ਆ ਬਲੱਡ ਕੁੜੀਏ ਤੂ ਬੈਕ ਬੋਨ ਜੱਟ ਦੀ..” ਲਿਖਣ ਵਾਲੇ ਦਾ ਨਾਮ ਜਾਨੀ ਹੈ,ਜਾਨੀ ਉਹ ਲਿਖਾਰੀ ਹੈ ਜੋ ਇਸ ਵੇਲੇ ਮੂੰਹ ਮੰਗੇ ਪੈਸੇ ਮੰਗ ਰਿਹਾ ਆਪਣੇ ਗਾਣਿਆਂ ਲਈ। ..
ਹੁਣ ਇਸ ਸ਼ੋਕਰੇ ਨੂੰ ਕੋਈ ਪੁੱਛੇ ਕਿ “ਮੈਂ ਤੇਰਾ ਆ ਬਲੱਡ ਕੁੜੀਏ।..” ਦਾ ਭਲਾ ਕੀ ਮਤਲਬ ਹੋਇਆ ਇਸ ਹਿਸਾਬ ਨਾਲ ਦੋਵੇਂ ਮਾਂ-ਪੁੱਤ ਹੋਏ ?
ਭਲੇ ਮਾਣਸੋ ਲਿਖਣ ਲੱਗਿਆਂ ਕੁਸ਼ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਿਆ ਕਰੋ..ਕਿਓਂ ਆਪਣਾ ਤੇ ਪੰਜਾਬੀ ਗਾਣਿਆਂ ਦਾ ਜਲੂਸ ਕੱਢੀ ਜਾਂਦੇ ਓ। ……ਜੇ ਤੋਲ ਤੁਕਾਂਤ ਦਾ ਨੀ ਪਤਾ, ਕੀ ਲਿਖ ਰਹੇ ਓ ਉਹਦੇ ਭਾਵ ਅਰਥਾਂ ਦਾ ਤਾਂ ਪਤਾ ਈ ਹੋਣਾ? ਜੇ ਇਹ ਵੀ ਨੀ ਪਤਾ ਤਾਂ ਲੱਖ ਲਾਹਣਤ ਆ ਤੁਹਾਡੇ ਲਿਖਣ ਦੇ…….
ਬਾਕੀ ਯੂ ਟਿਊਬ ਤੇ ਇਸ ਗਾਣੇ ਨੂੰ ਹਿੱਟ ਦਰਸਾਉਣ ਲਈ ਵਵਿਊਜ਼ ਦੀ ਵੀ ਹਨੇਰੀ ਲਿਆਂਦੀ ਹੋਈ ਹੈ…3 ਦਿਨਾਂ ‘ਚ ਗਾਣੇ ਦੇ ਇੱਕ ਕਰੋੜ ਤੋਂ ਵੀ ਵੱਧ ਵਿਊਜ਼ ਹੋ ਗਏ ਹਨ…ਆਪਣੀ ਪੰਜਾਬੀਆਂ ਦੀ ਕੁਲ ਮਿਲਾ ਕੇ ਅਬਾਦੀ ਢਾਈ ਤਿੰਨ ਕਰੋੜ ਹੋਣੀ ਆ ਜਿਹਨਾਂ ‘ਚ ਬੰਦਿਆਂ ਦੇ ਨਾਲ ਨਾਲ ਜਨਾਨੀਆਂ ਤੇ ਬੱਚੇ ਵੀ ਸ਼ਾਮਿਲ ਆ…..ਇਹਦਾ ਮਤਲਬ ਇਹ ਹੋਇਆ ਕਿ ਤਕਰੀਬਨ ਅੱਧੀ ਪੰਜਾਬੀ ਜਨਤਾ ਮਗਰਲੇ ਤਿੰਨ ਦਿਨਾਂ ਤੋਂ ਜਾਨੀ ਦਾ ਲਿਖਿਆ ਤੇ ਹਾਰਡੀ ਸੰਧੂ ਦਾ ਗਾਇਆ ਗਾਣਾਂ ਦੇਖ ਚੁੱਕੀ ਹੈ…….ਹੈ ਕੋਈ ਮੰਨਣ ਵਾਲੀ ਗੱਲ?
COMMENTS