HomeSlider

ਪਗੜੀ

ਪਤਾ ਨੀ ਕਿਉਂ ਅੱਜ ਮੈਨੂੰ ਪੁਰਾਂਣੀ ਫਿਲਮ ਜੰਗਲੀ 1961 ਦੀ ਯਾਦ ਆ ਰਹੀ ਹੈ।ਇਸ ਘਰ ਵਿੱਚ ਮੁਸਕਰਾਂਉਣਾਂ ਮਨ੍ਹਾਂ ਹੈ। ਹੱਸਣਾ ਤਾਂ ਬਹੁਤ ਦੂਰ ਦੀ ਗੱਲ ਹੈ।ਘਰ ‘ਚ ਨੌਕਰ ਚਾਕਰ ਬਥੇਰੇ ਹਨ

Movie review:Asees
ਸੁਪਰ ਸਿੰਘ ਤੇ ਇਹ ਵਿਕਾਊ ਪੰਜਾਬੀ ਮੀਡੀਆ
SHADAA has opened to a thunderous response


ਪਤਾ ਨੀ ਕਿਉਂ ਅੱਜ ਮੈਨੂੰ ਪੁਰਾਂਣੀ ਫਿਲਮ ਜੰਗਲੀ 1961 ਦੀ ਯਾਦ ਆ ਰਹੀ ਹੈ।ਇਸ ਘਰ ਵਿੱਚ ਮੁਸਕਰਾਂਉਣਾਂ ਮਨ੍ਹਾਂ ਹੈ। ਹੱਸਣਾ ਤਾਂ ਬਹੁਤ ਦੂਰ ਦੀ ਗੱਲ ਹੈ।ਘਰ ‘ਚ ਨੌਕਰ ਚਾਕਰ ਬਥੇਰੇ ਹਨ ਪਰ ਅਨੁਸ਼ਾਸਨ ਵਿੱਚ ਬੰਨ੍ਹੇ ਹੋਏ।
ਇਕ ਸੀਨ ਹੈ, ਘਰ ਵਿੱਚ ਡਿਨਰ ਚੱਲ ਰਿਹਾ ਹੈ। ਸ਼ਮੀ ਕਪੂਰ,ਲਲਿਤਾ ਪਵਾਰ, ਸ਼ਸ਼ੀ ਕਲਾ, ਟੇਬਲ ਤੇ ਹਾਜ਼ਰ ਹਨ।ਨੌਕਰ ਚਾਕਰਾਂ ਨੇ ਬਕਾਇਦਾ ਵੇਟਰ ਦੀ ਡਰੈਸ ਪਹਿਨੀ ਹੋਈ ਹੈ।ਸਾਰਿਆਂ ਦੇ ਸਿਰ ਤੇ ਪਗੜੀ ਹੈ।ਕੁਛ ਨੌਕਰ ਪਿੱਛੇ ਨੂੰ ਹੱਥ ਬੰਨ੍ਹੀ ਖੜੇ ਹਨ,ਇਹਨਾਂ ਚੋਂ ਕੁਝ ਆਪਣੀ ਬਾਰੀ ਦਾ ਤੇ ਕੁੱਝ ਅਗਲੇ ਹੁਕਮ ਦੀ ਉਡੀਕ ਕਰ ਰਹੇ ਹਨ,ਕੁਛ ਜਣੇ ਭੋਜਨ ਪਰੋਸ ਰਹੇ ਹਨ।
ਸ਼ਮੀ ਕਪੂਰ ਆਪਣੀ ਮਾਂ ਲਲਿਤਾ ਪਵਾਰ ਨਾਲ ਕੋਈ ਗੱਲ ਕਰ ਰਹੇ ਹਨ।ਅਚਾਨਕ ਉਹ ਗ਼ੌਰ ਕਰਦੇ ਹਨ ਕਿ ਜਿਹੜਾ ਨੌਕਰ ਖਾਣਾ ਪਰੋਸ ਰਿਹਾ ਉਹਦੇ ਸਿਰ ਤੇ ਪਗੜੀ ਨਹੀ ਹੈ। ਉਹ ਅੱਗ ਬਬੂਲਾ ਹੋਕੇ ਮੇਜ਼ ਤੇ ਮੁੱਕਾ ਮਾਰਦੇ ਹਨ।ਗਲਾਸ ‘ਚੋਂ ਪਾਣੀ ਛਲਕ ਕੇ ਸ਼ਮੀ ਕਪੂਰ ਦੇ ਮੂੰਹ ਤੇ ਜਾ ਪੈਂਦਾ ਹੈ।ਕੁਛ ਨੱਕ ਵਿੱਚ ਵੀ ਚਲਾ ਜਾਂਦਾ ਹੈ।ਉਹ ਛਿੱਕਾਂ ਮਾਰਨ ਲੱਗਦੇ ਹਨ।ਉਨ੍ਹਾਂ ਦੀ ਹਾਲਤ ਇੰਜ ਹੋ ਜਾਂਦੀ ਹੈ ਜਿਵੇਂ ਹਿਸਟੀਰੀਆ ਦਾ ਦੌਰਾ ਪੈ ਗਿਆ ਹੋਵੇ।ਨੌਕਰ ਦੇ ਸਿਰ ਵਲ੍ਹ ਇਸ਼ਾਰਾ ਕਰਦੇ ਹਨ, ਜਿਵੇਂ ਕਹਿਣਾ ਚਾਹੁੰਦੇ ਹੋਣ ਕਿ ਪਗੜੀ ਕਿੱਥੇ ਹੈ।
ਇਹ ਸੱਭ ਦੇਖਕੇ ਨੌਕਰ ਐਨਾਂ ਹੜਬੜਾ ਜਾਂਦਾ ਹੈ ਕਿ ਉਹਦੀ ਸਮਝ ਵਿੱਚ ਕੁੱਝ ਵੀ ਨਹੀ ਆਉਂਦਾ।ਉਸ ਵੇਲੇ ਸ਼ਸ਼ੀਕਲਾ ਉਸਨੂੰ ਪਗੜੀ ਲਿਆਉਣ ਦਾ ਇਸ਼ਾਰਾ ਕਰਦੀ ਹੈ। ਨੌਕਰ ਫ਼ੌਰਨ ਪਗੜੀ ਲੈਕੇ ਆਉਂਦਾ ਹੈ ਅਤੇ ਸ਼ਮੀ ਕਪੂਰ ਦੇ ਸਾਹਮਣੇ ਰੱਖ ਦਿੰਦਾ ਹੈ।ਸ਼ਮੀ ਕਪੂਰ ਨੂੰ ਜਿਵੇਂ ਅੱਗ ਲੱਗ ਜਾਂਦੀ ਹੈ। ਉਸਦੇ ਸ਼ਰੀਰ ਦਾ ਅੰਗ ਅੰਗ ਗ਼ੁੱਸੇ ਵਿੱਚ ਫੜਫੜਾਉਣ ਲਗਦਾ ਹੈ,ਮੂੰਹ ‘ਚੋਂ ਕੋਈ ਬੋਲ ਵੀ ਨਹੀ ਨਿੱਕਲ ਪਾ ਰਿਹਾ,
ਉਹ ਸਿਰ ਵਲ੍ਹ ਇਸ਼ਾਰਾ ਕਰਦੇ ਬੱਸ ਇਕ ਸ਼ਬਦ ਦੋਹਰਾ ਰਹੇ ਹਨ “ ਸਰ ਸਰ …….
ਘਬਰਾਇਆ ਹੋਇਆ ਨੌਕਰ ਹੋਰ ਵੀ ਨਰਵਸ ਹੋ ਜਾਂਦਾ ਹੈ ਅਤੇ ਪਗੜੀ ਆਪਣੇ ਸਿਰ ਦੀ ਬਜਾਏ ਸ਼ਮੀ ਕਪੂਰ ਦੇ ਸਿਰ ਉੱਤੇ ਰੱਖ ਦਿੰਦਾ ਹੈ।ਹੁਣ ਤਾਂ ਸ਼ਮੀ ਕਪੂਰ ਦਾ ਬਰਦਾਸ਼ਤ ਦਾ ਮਾਦਾ ਖਤਮ ਹੋ ਜਾਂਦਾ ਹੈ ਅਤੇ ਉਹ ਤੇਜ਼ ਕਦਮਾਂ ਨਾਲ ਪੈਰ ਪਟਕਦੇ ਬਾਹਰ ਨਿੱਕਲ ਜਾਂਦੇ ਹਨ।
ਉਸ ਵੇਲੇ ਸ਼ਸ਼ੀ ਕਲਾ ਨੌਕਰ ਦੇ ਸਿਰ ਤੇ ਬੜੇ ਪਿਆਰ ਨਾਲ ਪਗੜੀ ਰੱਖਦੇ ਹੋਏ ਕਹਿੰਦੀ ਹੈ “ ਜਦ ਤੱਕ ਨੌਕਰ ਦੇ ਸਿਰ ਤੇ ਪਗੜੀ ਨਾਂ ਹੋਵੇ ਸਾਨੂੰ ਅਮੀਰ ਲੋਕਾਂ ਨੂੰ ਖਾਣਾ ਹਜ਼ਮ ਨਹੀ ਹੁੰਦਾ”
ਮੂਲ ਲੇਖਕ – ਵੀਰ ਵਿਨੋਦ ਛਾਬੜਾ
ਪੰਜਾਬੀ ਅਨੁਵਾਦ- ਮਸਤਾਂਨ ਸਿੰਘ ਪਾਬਲਾ

COMMENTS

WORDPRESS: 0
DISQUS: