HomeUncategorized

ਕਪਤਾਨ ਦੀ ਗੱਲ ਕਰਦਿਆਂ

ਗਿੱਪੀ ਗਰੇਵਾਲ ਦੀ ਬਤੌਰ ਸੋਲੋ ਹੀਰੋ ਰਿਲੀਜ਼ ਹੋਈ ਮੂਵੀ 'ਕਪਤਾਨ' ਬੌਕਸ ਔਫਿਸ ਤੇ ਉਹ ਮਾਅਰਕਾ ਨਹੀਂ ਮਾਰ ਸਕੀ ਜਿਸਦੀ  ਗਿੱਪੀ  ਦੇ ਫਿਲਮ ਕੈਰੀਅਰ ਨੂੰ ਸਖਤ ਜਰੂਰਤ ਸੀ.ਦੂਜੇ ਹਫਤੇ ਹੀ

ਓਹ ਮਾਈ ਗੌਡ ਦਾ ਐਡਮਿੰਟਨ ਵਾਲਾ ਸ਼ੋਅ ਵੀ ਹੋਇਆ ਸੋਲਡ ਆਊਟ
ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ
ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ !

screen-shot-2016-10-15-at-4-03-16-pm

ਗਿੱਪੀ ਗਰੇਵਾਲ ਦੀ ਬਤੌਰ ਸੋਲੋ ਹੀਰੋ ਰਿਲੀਜ਼ ਹੋਈ ਮੂਵੀ ‘ਕਪਤਾਨ’ ਬੌਕਸ ਔਫਿਸ ਤੇ ਉਹ ਮਾਅਰਕਾ ਨਹੀਂ ਮਾਰ ਸਕੀ ਜਿਸਦੀ  ਗਿੱਪੀ  ਦੇ ਫਿਲਮ ਕੈਰੀਅਰ ਨੂੰ ਸਖਤ ਜਰੂਰਤ ਸੀ.ਦੂਜੇ ਹਫਤੇ ਹੀ ਪੰਜਾਬ ਦੇ ਬਹੁਤੇ ਸਿਨਮਾਂ ਘਰਾਂ ‘ਚੋਂ ਫਿਲਮ  ਦਾ ਕੂਚ ਕਰ ਜਾਣਾ  ਗਿੱਪੀ ਦੇ ਫਿਲਮ ਕੈਰੀਅਰ ਲਈ ਕੋਈ ਚੰਗਾ ਸੰਕੇਤ ਨਹੀਂ.
ਕਪਤਾਨ ਨੇ ਇੱਕ ਹੋਰ ਗੱਲ ਵੀ ਸਾਬਿਤ ਕਰ ਦਿੱਤੀ ਹੈ ਕਿ ਦਰਸ਼ਕਾਂ ਲਈ ਫਿਲਮ ਦੇ ਰੀਵਿਊ ਕੋਈ ਖਾਸ ਮਹੱਤਤਾ ਨਹੀਂ ਰੱਖਦੇ…..ਲੋਕਾਂ ਦਾ ਆਪਣਾ ਹੀ ਮਾਪ ਦੰਡ ਹੈ…….ਕਪਤਾਨ ਦੀ ਕ੍ਰਿਟਕਸ ਨੇ ਜੀ ਖੋਲ ਕੇ ਸ਼ਲਾਘਾ ਕੀਤੀ ਸੀ ਪਰ ਫਿਲਮ ਬੌਕਸ ਔਫਿਸ ਦੀ ਕਸੌਟੀ ਤੇ ਖਰੀ ਨਹੀਂ ਉਤੱਰੀ……ਦੂਜੇ ਪਾਸੇ ਅੰਬਰਸਰੀਆ ਨੂੰ ਮਿਕਸਡ ਰੀਵੀਊਜ਼ ਮਿਲੇ ਪਰ ਉਸ ਫਿਲਮ ਨੇ ਬੌਕਸ ਤੇ ਨੇਰ੍ਹੀ ਲਿਆ ਦਿੱਤੀ…..
ਵਿਦੇਸ਼ਾਂ ਵਿੱਚ ਵੀ ‘ਕਪਤਾਨ’  ਗਿੱਪੀ ਗਰੇਵਾਲ ਦੀ ਸਭ ਤੋਂ ਕਮਜ਼ੋਰ ਫਿਲਮ ਸਾਬਿਤ ਹੋਈ ਹੈ.
ਕੀ  ਗਿੱਪੀ ਗਰੇਵਾਲ ਦਾ ਸਟਾਰਡ੍ਮ ਫਿੱਕਾ ਪੈ ਰਿਹਾ ਹੈ ? ਇਸਦੀ ਚਰਚਾ ਪੰਜਾਬੀ ਫਿਲਮ ਨਗਰੀ ‘ਚ ਹੋਣ ਲੱਗ ਪਈ ਹੈ ਕਈ ਲੋਕਾਂ ਦਾ ਖਿਆਲ ਹੈ ਕਿ  ਗਿੱਪੀ ਗਰੇਵਾਲ ਦੀ ਜਗ੍ਹਾ ‘ਅਮਰਿੰਦਰ ਗਿੱਲ’ ਨੇ ਮੱਲ ਲਈ ਹੈ ਤੇ ਅਮਰਿੰਦਰ ਦੀ ਜੇ ਇੱਕ ਹੋਰ ਫਿਲਮ ਚੱਲ ਗਈ ਤਾਂ ਉਹ ‘ਦਿਲਜੀਤ ਦੋਸਾਂਝ’ ਨੂੰ ਤਗੜੀ ਟੱਕਰ ਦੇ ਸਕਦਾ ਹੈ.
ਕਪਤਾਨ ਦੇ ਲੜਖੜਾਉਣ ਦਾ ਮੇਨ ਕਾਰਣ ‘ ਗਿੱਪੀ’ ਦਾ ਸ੍ਟਾਰਡਮ ਹੀ ਸੀ… ਗਿੱਪੀ ਗਰੇਵਾਲ ਦੇ ਫੈਨ੍ਜ਼ ਨੂੰ ਖੁਸ਼ ਕਰਨ ਲਈ ਨਿਰਦੇਸ਼ਕ  ਗਿੱਪੀ ਨੂੰ  ਫਿਲਮ ਦੇ ਵਿਸ਼ਾ ਵਸਤੂ ਤੇ ਭਾਰੂ ਹੋਣ ਦਿੰਦਾ ਰਿਹਾ…..ਤੇ ਇੱਕ ਐਨ ਆਰ ਆਈ ਦੀ ਖੱਜਲ-ਖੁਆਰੀ ਦੀ ਕਹਾਣੀ  ਗਿੱਪੀ ਦੀਆਂ ਲ੍ਤੀਫੇਬਾਜ਼ੀਆਂ ‘ਚ ਹੀ ਖੁਰਦ-ਬੁਰਦ ਹੋ ਗਈ.ਜਿਹਨਾਂ ਲੋਕਾਂ ਨੇ ‘ਰਵਿੰਦਰ ਗਰੇਵਾਲ’ ਦੀ ‘ਜੱਜ ਸਿੰਘ ਐਲ ਐਲ ਬੀ ‘ ਨਹੀਂ ਦੇਖੀ ਉਹਨਾਂ ਨੂੰ ‘ਕਪਤਾਨ’ ਜਰੂਰ ਚੰਗੀ ਲੱਗੀ ਹੋਵੇਗੀ ਪਰ ਜਿਹਨਾਂ ਨੇ ਉਹ ਫਿਲਮ ਦੇਖ ਲਈ ਉਹਨਾਂ ਲਈ ‘ਕਪਤਾਨ’ ਰਵਿੰਦਰ ਗਰੇਵਾਲ ਦੀ ਫਿਲਮ ਦਾ ਹੀ ਸੋਧਿਆ ਰੂਪ ਸਾਬਿਤ ਹੋਈ.

COMMENTS

WORDPRESS: 0
DISQUS: 0