HomeSliderHot News

ਦਿਲਜੀਤ ਦੋਸਾਂਝ ਦੀ ਟੀਮ ਕਰ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ

ਪਿਛਲੇ ਦਿਨਾਂ 'ਚ ਹੜ੍ਹਾਂ ਨੇ ਪੰਜਾਬ 'ਚ ਜੋ ਤਬਾਹੀ ਮਚਾਈ ਹੈ ਉਸਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੈ ਪਰ ਇਸ ਮੁਸ਼ਕਿਲ ਸਮੇਂ 'ਚ ਪੰਜਾਬੀਆਂ ਨੇ ਜਿਸ ਤਰਾਂ ਇੱਕ ਦੂਜੇ ਦਾ ਸਾਥ ਦਿੱਤਾ ਹੈ ਇ

ਮੈਂ ਤੇਰਾਂ ਆ ਬਲੱਡ ਕੁੜੀਏ……ਹੱਦ ਹੁੰਦੀ ਆ ਕਿਸੇ ਚੀਜ ਦੀ ਯਾਰ !
Review / Qismat 2
ਹੌਲੀ ਹੌਲੀ ਬਦਲ ਰਿਹੈ ਪੰਜਾਬੀਆਂ ਦਾ ਸੁਹਜ -ਸੁਆਦ | Lahoriye | Saab Bahadur | Rabb Da Radio

ਪਿਛਲੇ ਦਿਨਾਂ ‘ਚ ਹੜ੍ਹਾਂ ਨੇ ਪੰਜਾਬ ‘ਚ ਜੋ ਤਬਾਹੀ ਮਚਾਈ ਹੈ ਉਸਦੀ ਭਰਪਾਈ ਕਰਨੀ ਬਹੁਤ ਮੁਸ਼ਕਿਲ ਹੈ ਪਰ ਇਸ ਮੁਸ਼ਕਿਲ ਸਮੇਂ ‘ਚ ਪੰਜਾਬੀਆਂ ਨੇ ਜਿਸ ਤਰਾਂ ਇੱਕ ਦੂਜੇ ਦਾ ਸਾਥ ਦਿੱਤਾ ਹੈ ਇਸਦੀ ਮਿਸਾਲ ਹੋਰ ਕਿੱਧਰੇ ਨਹੀਂ ਮਿਲਦੀ…ਹਰ ਕਿਸੇ ਨੇ ਆਪਣੇ ਵਿੱਤ ਮੁਤਾਬਿਕ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਹੈ…ਹਰ ਵਰਗ ਇਸ ਔਖੀ ਘੜੀ ‘ਚ ਇੱਕ ਦੂਜੇ ਦਾ ਸਹਾਰਾ ਬਣਿਆ ਹੈ…ਪਰ ਕੁਝ ਇਕ ਫੇਸਬੁੱਕੀਏ ਵਿਦਵਾਨ ਇੱਕ ਦੂਜੇ ਨੂੰ ਭੰਡਣ ਤੇ ਲੱਗੇ ਹੋਏ ਆ ਕਿ ਫਲਾਣਾ ਸੇਵਾ ਕਰ ਰਿਹੈ ਤੂੰ ਕਿਉਂ ਨਹੀਂ ਕਰ ਰਿਹਾ…ਗਾਇਕਾਂ ਦੁਆਲੇ ਵੀ ਅਸੀਂ ਝੱਟ ਹੋ ਜਾਂਦੇ ਹਾਂ… ਇੱਕ ਸਿੰਗਰ ਨੇ ਐਨੇ ਪੈਸੇ ਦੇ ਦਿੱਤੇ ਤੇ ਦੂਜੇ ਨੇ ਕਿਓਂ ਨਹੀਂ ਦਿੱਤੇ…ਭਲੇ ਮਾਣਸੋ ਪਹਿਲਾਂ ਆਪਣੀ ਪੀਹੜੀ ਥੱਲੇ ਵੀ ਸੋਟਾ ਫੇਰ ਲਵੋ…ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਆਪਣੇ ਵੱਲ ਵੀ ਝਾਕੋ ਕਿ ਤੁਸੀਂ ਕੀ ਕੀਤਾ ਹੈ? ਜੋ ਕਰ ਰਹੇ ਹਨ ਉਹਨਾਂ ਦਾ ਕੋਈ ਸਾਨੀ ਨਹੀਂ ਪਰ ਕਿਸੇ ਨੂੰ ਭੰਡੋ ਨਾਂ…
ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ,ਗਿੱਪੀ ਗਰੇਵਾਲ ਤੇ ਹੋਰ ਕਈ ਕਲਾਕਾਰ ਆਪੋ ਆਪਣੇ ਜਰੀਏ ਰਾਹੀਂ ਲੋਕਾਂ ਦੀ ਮੱਦਦ ਲਈ ਅੱਗੇ ਆਏ ਹਨ ਜਿਸਦੀ ਸ਼ਲਾਘਾ ਕਰਨੀ ਬਣਦੀ ਹੈ…
ਦਿਲਜੀਤ ਦੋਸਾਂਝ ਨੇ ਆਪਣੀ ਸਾਂਝ ਫਾਊਂਡੇਸ਼ਨ ਰਾਹੀਂ ਹੜ੍ਹ ਪੀਡ਼ਤ ਇਲਾਕਿਆਂ ‘ਚ ਜਾ ਕੇ ਇਮਦਾਦ ਕੀਤੀ ਹੈ ਇਸ ਨਿਸ਼ਕਾਮ ਸੇਵਾ ‘ਚ ਕਾਕਾ ਮੋਹਨਵਾਲੀਆ ਦੀ ਧਰਮ ਸੇਵਾ ਸੰਸਥਾ ਜੋ ਕੇ ਇੰਗਲੈਂਡ ਤੋਂ ਹੈ ਦਿਲਜੀਤ ਨਾਲ ਮਿਲ ਕੇ ਕੰਮ ਰਹੀ ਹੈ…ਦਿਲਜੀਤ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਵੀ ਉਹਨਾਂ ਦੀ ਟੀਮ ਪ੍ਰਭਾਵਿਤ ਪਿੰਡਾਂ ਚ ਜਾ ਕੇ ਬਣਦੀ ਸਰਦੀ ਮਦਦ ਕਰੇਗੀ…ਸਾਂਝ ਫਾਊਂਡੇਸ਼ਨ ਤੇ ਧਰਮ ਸੇਵਾ ਸੰਸਥਾ ਨੇ ਇਸ ਆਸ਼ੇ ਲਈ ਆਪਣੀ ਜੇਬ ‘ਚੋਂ ਮੱਦਦ ਦਾ ਤੱਹਈਆ ਕੀਤਾ ਹੈ.
ਇਹੋ ਜਿਹੇ ਉਪਰਾਲਿਆਂ ਦੀ ਦਿਲੋਂ ਸਤਿਕਾਰ ਕਰਨਾ ਬਣਦਾ ਹੈ

  • ਦਿਲਜੀਤ ਦੀ ਇਸ ਗੱਲੋਂ ਵੀ ਸਿਫਤ ਕਰਨੀ ਬਣਦੀ ਹੈ ਕਿ ਉਸਨੇ ਇਸ ਉਪਰਾਲੇ ਦਾ ਆਪਣੇ ਸੋਸ਼ਲ ਮੀਡੀਆ ਤੇ ਕੋਈ ਦਿਖਾਵਾ ਨਹੀਂ ਕੀਤਾ ਉਸਦਾ ਕਹਿਣਾਂ ਹੈ ਕਿ ਉਹ ਜੋ ਜਰ ਰਿਹਾ ਹੈ ਦਿਲੋਂ ਕਰ ਰਿਹਾ ਹੈ..

COMMENTS

WORDPRESS: 0
DISQUS: 0