HomeSlider

ਅੰਨ੍ਹੀਆਂ ਸਮਾਜਿਕ ਕਦਰਾਂ ਕੀਮਤਾਂ ਤੇ ਕਰਾਰੀ ਚੋਟ ਹੈ ਮੋਟਰ ਮਿੱਤਰਾ ਦੀ : ਅਮਿਤੋਜ ਮਾਨ

ਅਮਿਤੋਜ ਮਨ ਇੱਕ ਸਿਰੜੀ ਕਲਾਕਰ ਹੈ.ਸਮੇਂ ਦੇ ਥਪੇੜਿਆਂ ਨੇ ਉਸਨੂੰ ਇੱਲ ਪਰਪੱਕ ਕਲਾਕਾਰ ਬਣਾ ਦਿੱਤਾ ਹੈ.ਸਫਲਤਾ-ਅਸਫਲਤਾ ਕਦੀ ਵੀ ਉਸਦੀ ਸ਼ਰੀਕ ਨਹੀਂ ਬਣੀ.....ਉਹ ਆਪਣੇ ਬਾਪੂ ਦੇ ਬੂਟਾਂ

The Greatest Comeback Story of the Hockey Legend Sandeep Singh | Soorma | July 13
ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ !
Sikander 2, now!

ਅਮਿਤੋਜ ਮਨ ਇੱਕ ਸਿਰੜੀ ਕਲਾਕਰ ਹੈ.ਸਮੇਂ ਦੇ ਥਪੇੜਿਆਂ ਨੇ ਉਸਨੂੰ ਇੱਲ ਪਰਪੱਕ ਕਲਾਕਾਰ ਬਣਾ ਦਿੱਤਾ ਹੈ.ਸਫਲਤਾ-ਅਸਫਲਤਾ ਕਦੀ ਵੀ ਉਸਦੀ ਸ਼ਰੀਕ ਨਹੀਂ ਬਣੀ…..ਉਹ ਆਪਣੇ ਬਾਪੂ ਦੇ ਬੂਟਾਂ ‘ਚ ਪੈਰ ਫਸਾ ਕੇ ਲੱਤਾਂ ਘੜੀਸਦਾ ਨਹੀਂ ਚੱਲਿਆ…..ਉਹ ਆਪਣੀ ਮਸਤ ਚਲੇ ਚੱਲਿਆ ਹੋਇਆ ਹੈ…..ਵਹਾਓ ਤੋਂ ਉਲਟ ਚੱਲਣ ਦਾ ਉਸ ਕੋਲ ਜਿਗਰਾ ਹੈ…. ੧੯੮੪ ਦੇ ਕਤਲੇ ਆਮ ‘ਤੇ ਜਿਸ ਵੇਲੇ ਉਸਨੇ ਹਵਾਂਏ ਫਿਲਮ ਬਣਾਈ ਸੀ ਉਸ ਵੇਲੇ ਇਹੋ ਜਿਹੇ ਵਿਸ਼ੇ ਨੂੰ ਕੋਈ ਹੱਥ ਪਾਉਣ ਦੀ ਸੋਚ ਵੀ ਨਹੀਂ ਸੀ ਸਕਦਾ.ਇਸਤੋਂ ਬਾਅਦ ਸਨੀ ਦਿਓਲ ਨੂੰ ਲੈ ਕੇ ਉਸਨੇ ‘ਕਾਫ਼ਿਲਾ’ ਬਣਾਈ ਜੋ ਕਿ ਚੰਗੇ ਜੀਵਨ ਦੀ ਭਾਲ ‘ਚ ਵਿਦੇਸ਼ਾਂ ‘ਚ ਰੁਲਦੀ ਜਵਾਨੀ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਨਵੇਕਲੀ ਦਾਸਤਾਨ ਸੀ.ਹਰਭਜਨ ਮਾਨ ਨੂੰ ਲੈ ਕੇ ਬਣਾਈ ਪੰਜਾਬੀ ਫਿਲਮ ‘ਹਾਣੀ’ ਵੀ ਇੱਕ ਸਾਂਭਣ ਯੋਗ ਫਿਲਮ ਹੈ.ਕੁਝ ਨਾਂ ਕੁਝ ਨਵਾਂ ਕਰਨ ਦਾ ਉਸਦਾ ਵਲਵਲਾ ਕਾਬਿਲ ਏ ਤਰੀਫ ਹੈ.
੩੦ ਦਸੰਬਰ ਨੂੰ ਪੰਜਾਬ ਦੀ ਅਜੋਕੀ ਸਮਾਜਿਕ ਦੁਰਦਸ਼ਾ ਨੂੰ ਬਿਆਨ ਕਰਦੀ ਉਸਦੀ ਇੱਕ ਹੋਰ ਫਿਲਮ ‘ਮੋਟਰ ਮਿੱਤਰਾਂ ਦੀ’ ਦੀ ਲੱਗਣ ਜਾ ਰਹੀ ਹੈ.ਅਮਿਤੋਜ ਅਨੁਸਾਰ ਅਖੌਤੀ ਬਾਬਿਆਂ ਦੀ ਅਸਲੀਅਤ ਦੀ ਕਹਾਣੀ ਹੈ ‘ਮੋਟਰ ਮਿੱਤਰਾਂ ਦੀ.ਸਾਡੀਆਂ ਅੰਨ੍ਹੀਆਂ ਸਮਾਜਿਕ ਕਦਰਾਂ ਕੀਮਤਾਂ ਤੇ ਕਰਾਰੀ ਚੋਟ ਕਰਦੀ ਇਹ ਫਿਲ ਪੰਜਾਬੀਆਂ ਦੇ ਸੁਭਾਅ ਦਾ ਕੌੜਾ ਸੱਚ ਹੈ.
ਪੰਜਾਬੀ ਸਿਨਮੇਂ ਦੀ ਇਹ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਅਮਿਤੋਜ ਵਰਗੇ ਫ਼ਿਲਮਸਾਜ਼ ਮੌਜੂਦ ਹਨ- ਜੋ ਉਸਾਰੂ ਪੰਜਾਬੀ ਸਿਨਮੇਂ ਲਈ ਨਵੀਆਂ ਲੀਹਾਂ ਬਣਾ ਰਹੇ ਹਨ.
ਆਓ ਇਹਨਾਂ ਲੀਹਾਂ ਨੂੰ ਸ਼ਾਹ ਮਾਰਗ ਬਣਾਈਏ….ਜੇ ਅਸੀਂ ਪੰਜਾਬੀ ਸਿਨਮੇਂ ਦੇ ਖੈਰ ਖਾਹ ਹਾਂ ਤਾਂ ਇਹੋ ਜਿਹੀਆਂ ਫ਼ਿਲਮਾਂ ਨੂੰ ਸਿਨਮਾਂ ਘਰਾਂ ‘ਚ
ਜਾ ਕੇ ਦੇਖਣਾਂ ਚਾਹੀਦਾ ਹੈ.

screen-shot-2016-12-26-at-7-02-02-pm

Movie – Motor Mitraan Di
Directed by – Amitoj Mann
Star Cast : Gurpreet Ghuggi, Happy Raikoti, Vikram Singh Ranjha, Sonia Mann, Yograj Singh, Sardar Sohi, Param Vee and Harsharan Singh
Produced by – Color 9 Entertainment
Written by – Amitoj Mann, Waqas Quereshi
DOP – Krishna Ramanan
Music – Jaidev Kumar
Lyrics – Babbu Singh Maan
Art – Tirth Singh
Edited by : Inder Rattaul
Visual Promotions & Post Production – Artha Film Studios
Costumes – Chetna Vermani
Choreography – Bhupinder singh
Promo Editor – Sukhpreet Singh
D.I , VFX , Mixing – QLABS
Supervising Producer – Poornima Bhattacharya
Label – Saga Music

 

COMMENTS

WORDPRESS: 0
DISQUS: 0