HomeUncategorized

Babbu Mann campaigning against AAP ?

ਸਮਝ ਤੋਂ ਬਾਹਰ ਹੈ ਬੱਬੂ ਮਾਨ ਦੀ ਪੈਂਤਰੇ -ਬਾਜ਼ੀ ਲੀਡਰ ਤਾਂ ਅਕਸਰ ਗਿਰਗਟ ਵਾਂਗੂ ਰੰਗ ਬਦਲਦੇ ਦੇਖੇ ਹੋਣਗੇ ਪਰ ਇਸ ਸਿਲਸਿਲੇ 'ਚ ਸਾਡੇ ਕਈ ਪੰਜਾਬੀ ਸਿੰਗਰ ਵੀ ਬਾਜ਼ੀ ਮਾਰ ਰਹੇ ਹਨ..

Movie Review | Banjara
ਅੰਨ੍ਹੀਆਂ ਸਮਾਜਿਕ ਕਦਰਾਂ ਕੀਮਤਾਂ ਤੇ ਕਰਾਰੀ ਚੋਟ ਹੈ ਮੋਟਰ ਮਿੱਤਰਾ ਦੀ : ਅਮਿਤੋਜ ਮਾਨ
ਅਰਦਾਸ ਕਰਾਂ ਦੀ ਗੱਲ ਕਰਦਿਆਂ….

jatt-di-joon-song-lyrics-by-babbu-maan

ਸਮਝ ਤੋਂ ਬਾਹਰ ਹੈ ਬੱਬੂ ਮਾਨ ਦੀ ਪੈਂਤਰੇ -ਬਾਜ਼ੀ
ਲੀਡਰ ਤਾਂ ਅਕਸਰ ਗਿਰਗਟ ਵਾਂਗੂ ਰੰਗ ਬਦਲਦੇ ਦੇਖੇ ਹੋਣਗੇ ਪਰ ਇਸ ਸਿਲਸਿਲੇ ‘ਚ ਸਾਡੇ ਕਈ ਪੰਜਾਬੀ ਸਿੰਗਰ ਵੀ ਬਾਜ਼ੀ ਮਾਰ ਰਹੇ ਹਨ…..ਬੱਬੂ ਮਾਨ ਨੂੰ ਆਪ ਪਾਰਟੀ ਦਾ ਤਗੜਾ ਸਪੋਰਟਰ ਸਮਝਿਆ ਜਾਂਦਾ ਸੀ ਜਿਸਦਾ ਉਸਦੇ ਕਈ ਗੀਤਾਂ ਤੋਂ ਵੀ ਇਹੀ ਝਲਕਾਰਾ ਮਿਲਦਾ ਹੈ……ਪਰ ਹੁਣ ਉਹ ਸਟੇਜਾਂ ਤੋਂ ਸ਼ਰੇਆਮ ਆਪ ਦੀ ਮੁਖਾਲਫਿਤ ਕਰਦਾ ਨਜਰ ਆ ਰਿਹਾ ਹੈ.
ਆਪਣੇ ਚੱਲ ਰਹੇ ਕਨੇਡਾ ਟੂਰ ਦੌਰਾਨ ਉਹ ਤਕਰੀਬਨ ਹਰ ਸ੍ਟੇਜ਼ ਤੋਂ ਪੰਜਾਬੀਆਂ ਨੂੰ ਨਿਰਦੇਸ਼ ਦੇ ਰਿਹੈ ਕਿ ਵੋਟ ਉਸ ਪਾਰਟੀ ਨੂੰ ਪਾਇਓ ਜੋ ਕਿਸਾਨਾਂ ਦਾ ਕਰਜਾ ਮੁਆਫ ਕਰ ਦੇਵੇ…ਤੇ ਨਾਲ ਇਹ ਵੀ ਦਸਦਾ ਹੈ ਕਿ ਕਰਜਾ ਉਸ ਪਾਰਟੀ ਨੇ ਮੁਆਫ ਕਰਨਾ ਹੈ ਜਿਸਦੀ ਸੈਂਟਰ ‘ਚ ਸਰਕਾਰ ਹੋਵੇਗੀ……
ਐਡਮਿੰਟਟਨ ਸ਼ੋਅ ਦੌਰਾਨ ਵੀ ਬੱਬੂ ਭਾਜੀ ਕੁਝ ਇਹੋ ਜਿਹੀਆਂ ਨਸੀਹਤਾਂ ਦਿੰਦੇ ਨਜਰ ਆਏ…..
ਬੱਬੂ ਮਾਨ ਜੀ ! ਸੈਂਟਰ ‘ਚ ਤਾਂ ਇਸ ਵੇਲੇ ਵੀ ਅਕਾਲੀਆਂ ਦੇ ਭਾਈਵਾਲ ਦੀ ਸਰਕਾਰ ਹੈ..ਉਹਨੇ ਕੀ ਕੱਦੂ ‘ਚ ਤੀਰ ਮਾਰ ਲਿਆ? ….ਕਰਜੇ ਤਾਂ ਮੁਆਫ ਹੋਏ ਨੀ…ਨਿੱਤ ਦਿਹਾੜੇ ਜਿਮੀਦਾਰ ਖੁਦਕਸ਼ੀਆਂ ਕਰ ਰਹੇ ਆ …..ਜੇ ਤੁਹਾਡੇ ਕੈਪਟਨ ਸਾਬ੍ਹ ਦੀ ਗੌਰਮਿੰਟ ਆ ਗਈ ਤਾਂ ਕੀ ਗਰੰਟੀ ਆ ਕਿ ਜੱਟਾਂ ਦੇ ਚੰਗੇ ਦਿਨ ਆ ਜਾਣਗੇ….
ਐਹੋ ਜਿਹੀਆਂ ਕਮਲੀਆਂ ਤੇ ਯਬਲੀਆਂ ਗੀਤਾਂ ‘ਚ ਤਾਂ ਚੱਲ ਜਾਂਦੀਆਂ ਹਨ ਪਰ ਆਮ ਜਿੰਦਗੀ ‘ਚ ਨਹੀਂ.

COMMENTS

WORDPRESS: 0
DISQUS: 0