HomeSliderHot News

ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ

https://twitter.com/punjabvision/status/863637076234846208 ਦਿਲਜੀਤ ਦੋਸਾਂਝ ਦਾ ਕੈਨੇਡਾ ਦਾ ਡਰੀਮ ਟੁਰ ਪੂਰੀ ਸ਼ਾਨੋ ਸ਼ੌਕਤ ਨਾਲ ਚੱਲ ਰਿਹਾ ਹੈ.ਅਜੇ ਤੱਕ ਉਸਦੇ ਦੋ ਸ਼ੋ ਹੋ

ਚੰਗਾ ਗੌਣ ਆਲ਼ਾ ਈ ਨੀ ਕੋਈ…????
ਗਰੇਟ ਸਰਦਾਰ ‘ਚ ਕੁਝ ਵੀ ਗਰੇਟ ਨਹੀਂ.
Mull Putt Da (Full Song) | Roshan Prince | Desi Crew | Viral Punjabi Songs

dil

ਦਿਲਜੀਤ ਦੋਸਾਂਝ ਦਾ ਕੈਨੇਡਾ ਦਾ ਡਰੀਮ ਟੁਰ ਪੂਰੀ ਸ਼ਾਨੋ ਸ਼ੌਕਤ ਨਾਲ ਚੱਲ ਰਿਹਾ ਹੈ.ਅਜੇ ਤੱਕ ਉਸਦੇ ਦੋ ਸ਼ੋ ਹੋਏ ਹਨ ਐਬਸਫੋਰਡ ਤੇ ਐਡਮਿੰਟਨ ‘ਚ ਦੋਹਾਂ ਸ਼ਹਿਰਾਂ ‘ਚ ਉਸਦੇ ਪ੍ਰਸ਼ੰਸਕ ਵਹੀਰਾਂ ਘੱਤ ਕੇ ਉਸਦਾ ਕੌਂਸਰਟ ਦੇਖਣ ਪਹੁੰਚੇ.
੧੩ ਮਈ ਨੂੰ ਐਡਮਿੰਟਨ ‘ਚ ਹੋਇਆ ਉਸਦਾ ਸ਼ੋ ਅਖੀਰ ‘ਚ ਇੱਕ ਮੇਲੇ ਦਾ ਰੂਪ ਧਾਰਨ ਕਰ ਗਿਆ……ਲੋਕਾਂ ਨੇ ਦਿਲ ਖੋਲ ਕੇ ਭੰਗੜਾ ਪਾਉਣ ਵਾਲੇ ਮੱਬੜੇ ਕੱਢੇ.ਐਡਮਿੰਟਨ ‘ਚ ਹੋਏ ਹੁਣ ਤੱਕ ਹੋਏ ਸਾਰੇ ਪੰਜਾਬੀ ਸ਼ੋਆਂ ਨੂੰ ਇਹ ਸ਼ੋ ਕਾਫੀ ਪਿੱਛੇ ਛੱਡ ਗਿਆ.
ਆਮ ਤੌਰ ਤੇ ਗੁਰਦਾਸ ਮਾਨ ਦੇ ਸ਼ੋਆਂ ‘ਚ ਹੁੰਦਾ ਹੈ ਕਈ ਇੱਕੋ ਘਰ ਦੀਆਂ ਤਿੰਨ ਤਿੰਨ ਪੀਹੜੀਆਂ ਸ਼ੋ ਦੇਖਣ ਪਹੁੰਚਦਿਆਂ ਹਨ ਪਰ ਇਸ ਵਾਰੀ ਦਿਲਜੀਤ ਦੇ ਸ਼ੋ ‘ਚ ਵੀ ਇਹ ਗੱਲ ਦੇਖਣ ਨੂੰ ਮਿਲੀ.
ਦਿਲਜੀਤ ਨੇ ਪਟਿਆਲਾ ਪੈੱਗ ਤੋਂ ਲੈ ਕੇ ਇੱਕ ਕੁੜੀ ਵਰਗੇ ਹਰ ਰੰਗ ਦੇ ਗਾਣੇ ਗਾਏ ਕੇ ਆਪਣੇ ਪ੍ਰੋਗਰਾਮ ਨੂੰ ਇੱਕ ਤਰਾਂ ਨਾਲ ਸਤਰੰਗੀ ਪੀਂਘ ਹੀ ਬਣਾ ਦਿੱਤਾ.
ਪ੍ਰੋਗਾਮ ਦੇ ਮੁੱਖ ਕਰਤਾ ਧਰਤਾ ਸੈਮ ਝੱਜ ਦੀ ਵੀ ਤਾਰੀਫ ਕਰਨੀ ਬਣਦੀ ਹੈ ਜਿਸਨੇ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਇੱਕ ਛੋਟੇ ਸ਼ਹਿਰ ‘ਚ ਐਡਾ ਵੱਡਾ ਪ੍ਰੋਗਰਾਮ ਕਰਵਾਉਣ ਦੀ ਹਿੰਮਤ ਕੀਤੀ.ਸੂਤਰਾਂ ਮੁਤਾਬਿਕ ਸੈਮ ਝੱਜ ਨੇ ਇਸ ਸ਼ੋ ਤੇ ਕੋਈ ਡੇਢ ਲੱਖ ਡਾਲਰ ਖਰਚ ਕਰ ਦਿੱਤਾ ਤੇ ਪ੍ਰੋਗਰਾਮ ਨੂੰ ਗ੍ਰੈਂਡ ਪ੍ਰੋਗਰਾਮ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ.
ਸੈਮ ਦੇ ਕਹਿਣ ਮੁਤਾਬਿਕ ਐਡੇ ਵੱਡੇ ਪ੍ਰੋਗਰਾਮ ਕਰਵਾਉਣੇ ਕਬੱਡੀ ਦੀ ਰੇਡ ਪਾਉਣ ਵਾਂਗ ਹਨ ਹੰਦਿਆਂ ਲਗੇ ਪਤਾ ਨਹੀਂ ਕੀਹਨੇ ਜੱਫਾ ਮਾਰ ਕੇ ਦੱਬ ਲੈਣਾ….ਪਰ ਉਹਨਾਂ ਨੇ ਸਾਰੇ ‘ਧਾਵੀਆਂ’ ਤੇ ‘ਜਾਫੀਆਂ’ ਦਾ ਧਨਵਾਦ ਕੀਤਾ ਜਿਹਨਾਂ ਦੀ ਬਦੌਲਤ ਇਹ ਪ੍ਰੋਗਰਾਮ ਸਫਲ ਹੋ ਸਕਿਆ.
ਸੈਮ ਝੱਜ ਨੇ ਦਿਲਜੀਤ ਦੋਸਾਂਝ ਦਾ ਵੀ ਧੰਨਵਾਦ ਕੀਤਾ ਜਿਸਨੇ ਢਾਈ ਘੰਟੇ ਗਾਣਿਆਂ ਦੀ ਛਹਿਬਰ ਲਾ ਰੱਖੀ ਤੇ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੂੰ ਆਪਣੀ ਪੇਸ਼ਕਾਰੀ ਨਾਲ ਮਹਿਸੂਸ ਨਹੀਂ ਹੋਣ ਦਿੱਤਾ.

ਨਰੰਤਰ ਬੋਲਾ (ਐਡਮਿੰਟਨ)
780-863-4112

COMMENTS

WORDPRESS: 0
DISQUS: 0