HomeSliderBox Office

Subedar Joginder Singh | Box Office Report

ਗਿੱਪੀ ਗਰੇਵਾਲ ਦੀ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਬਾਰੇ ਰਲਿਆ ਮਿਲਿਆ ਪ੍ਰਤਿਕਰਮ ਦੇਖਣ ਨੂੰ ਮਿਲ ਰਿਹਾ ਹੈ....ਗਿੱਪੀ ਤੇ ਉਸਦੇ ਫੈਨਜ਼ ਨੂੰ ਇਸ ਫਿਲਮ ਤੋਂ ਬੜੀਆਂ ਆਸਾਂ ਸਨ......ਗਿ

ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
An Open Letter To Punjabi Artists
ਸੁਪਰ ਸਿੰਘ ਤੇ ਇਹ ਵਿਕਾਊ ਪੰਜਾਬੀ ਮੀਡੀਆ

ਗਿੱਪੀ ਗਰੇਵਾਲ ਦੀ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਬਾਰੇ ਰਲਿਆ ਮਿਲਿਆ ਪ੍ਰਤਿਕਰਮ ਦੇਖਣ ਨੂੰ ਮਿਲ ਰਿਹਾ ਹੈ….ਗਿੱਪੀ ਤੇ ਉਸਦੇ ਫੈਨਜ਼ ਨੂੰ ਇਸ ਫਿਲਮ ਤੋਂ ਬੜੀਆਂ ਆਸਾਂ ਸਨ……ਗਿੱਪੀ ਦਾ ਇਹ ਡ੍ਰੀਮ ਪ੍ਰੋਜੈਕਟ ਸੀ….ਫਿਲਮ ਤੇ ਵੀਹ ਕਰੋੜ ਲੱਗਿਆ ਦੱਸਿਆ ਜਾ ਰਿਹਾ ਹੈ….ਢਾਈ ਤਿੰਨ ਕਰੋੜ ਤਾਂ ਫਿਲਮ ਦੀ ਪ੍ਰੋਮੋਸ਼ਨ ਤੇ ਹੀ ਲੱਗ ਗਿਆ…..ਫਿਲਮ ਨੂੰ ਪ੍ਰੋਮੋਟ ਕਰਨ ਲਈ ਗਿੱਪੀ ਨੇ ਜੀ ਜਾਨ ਲਗਾ ਦਿੱਤੀ….ਕੋਈ ਵੀ ਪੈਂਤੜਾ ਐਸਾ ਨਹੀਂ ਜਿਹੜਾ ਉਸਨੇ ਨਾਂ ਵਰਤਿਆ ਹੋਵੇ…ਸਿੰਗਰਾਂ,ਲੀਡਰਾਂ,ਫੌਜੀਆਂ ਤੇ ਧਾਰਮਿਕ ਮੁਖੀਆਂ ਤੋਂ ਵੀ ਐਡ ਕਰਵਾਉਣੀ ਕੋਈ ਸੌਖਾ ਕੱਮ ਨਹੀਂ………ਕੀ ਗਿੱਪੀ ਦੀ ਇਸ ਮਿਹਨਤ ਦਾ ਲੋਕਾਂ ਨੇ ਕੋਈ ਮੁੱਲ ਮੋੜਿਆ?-ਇਸਦਾ ਪਤਾ ਕੱਲ ਤੱਕ ਲੱਗ ਜਾਵੇਗਾ ਪਰ ਫਿਲਹਾਲ ਰਿਪੋਰਟਾਂ ਕੋਈ ਵਧੀਆ ਨਹੀਂ.
ਫਿਲਮ ਨੇ ਪਹਿਲੇ ਦਿਨ ਪੰਜਾਬ ‘ਚ 53 ਲੱਖ ਦਾ ਦੂਜੇ ਦਿਨ 74 ਲੱਖ ਦਾ ਤੇ ਤੀਜੇ ਦਿਨ 85 ਲੱਖ ਦਾ ਬਿਜ਼ਨਸ ਕੀਤਾ ਹੈ……ਫਿਲਮ ਦੇ ਨਿਰਾਸ਼ਾਜਨਕ ਬਿਜ਼ਨਸ ਦੇ ਜਿੱਥੇ ਗਿੱਪੀ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ ਉੱਥੇ ਗਿੱਪੀ ਦੇ ਫ਼ਿਲਮੀ ਕਾਰੋਬਾਰ ਦਾ ਵੀ ਲੱਕ ਤੋੜ ਦਿੱਤਾ ਹੈ.
ਗਿੱਪੀ ਨੂੰ ਇਸ ਝਟਕੇ ਤੋਂ ਬਾਹਰ ਨਿਕਲਣ ਨੂੰ ਅਜੇ ਵਕਤ ਲੱਗੇਗਾ……ਉਸਨੂੰ ਇਹ ਘਾਟਾ ਪੂਰਾ ਕਰਨ ਲਈ ਉਡੀਕ ਕਰਨੀ ਪਵੇਗੀ ਕਿਸੇ ‘ਮੰਜੇ ਬਿਸਤਰੇ’ ਵਰਗੀ ਫਿਲਮ ਦੀ…….ਗਿਪੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਲੋਕਾਂ ਦੀ ਨਬਜ਼ ਪਛਾਨਣ ਵਾਲਾ ਤਗੜਾ ਹਕੀਮ ਹੈ…..ਨਵੇਂ ਨਵੇਂ ਤਜ਼ਰਬੇ ਵੀ ਉਹ ਸ਼ਾਇਦ ਇਸੇ ਲਈ ਕਰ ਰਿਹਾ ਹੈ…..ਪੰਜਾਬੀ ਦਰਸ਼ਕਾਂ ਲਈ ‘ਸੂਬੇਦਾਰ ਜੋਗਿੰਦਰ ਸਿੰਘ’ ਵਰਗੀ ਫਿਲਮ ਤੇ ਕਰੋੜਾਂ ਰੁਪਏ ਦਾਅ ਤੇ ਲਾਉਣੇ ਕਿ ਸੌਖਾ ਕੱਮ ਨਹੀਂ…..ਇਹੋ ਜਿਹੀਆਂ ਫ਼ਿਲਮਾਂ ਬਣਾਉਣ ਲਈ ਦਿਲ ਗੁਰਦਾ ਚਾਹੀਦਾ ਹੈ…..ਨਹੀਂ ਤਾਂ ਕੌਣ ਘਰ ਫੂਕ ਤਮਾਸ਼ਾ ਦੇਖਣਾਂ ਚਾਹੁੰਦਾ ਹੈ?
ਰੰਗਰੂਟ ਤੇ ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫ਼ਿਲਮਾਂ ਨੂੰ ਨੰਬਰਾਂ ਦੀ ਖੇਡ ਦੇ ਖਿਡਾਰੀ ਨਹੀਂ ਬਣਾਉਂਣ ਚਾਹੀਦਾ…ਇਹ ਫ਼ਿਲਮਾਂ ਟਿਕਟ ਖਿੜਕੀ ਤੋਂ ਭਾਵੇਂ ਛੇਤੀ ਲਹਿ ਜਾਣ ਪਰ ਦਿਲਾਂ ਤੇ ਲੰਬਾ ਸਮਾਂ ਰਾਜ ਕਰਦੀਆਂ ਹਨ……ਪੰਜਾਬੀ ਦਰਸ਼ਕ ਅਜੇ ਲੀਕ ਤੋਂ ਹਟਕੇ ਬਣੀਆਂ ਫ਼ਿਲਮਾਂ ਨੂੰ ਦੇਖਣ ਦੇ ਆਦੀ ਨਹੀਂ….ਉਹਨਾਂ ਨੂੰ ਕਮੇਡੀ ਫ਼ਿਲਮਾਂ ਦੀ ਚੇਟਕ ਲੱਗੀ ਹੋਈ ਹੈ……ਉਹ ਕਾਰਗਿਲ ਦੀਆਂ ਖਤਰਨਾਕ ਪਹਾੜੀਆਂ ‘ਚ ਦਿਲ ਜਾਨ ਨਾਲ ਬਣੀਆਂ ਫ਼ਿਲਮਾਂ ਨੂੰ ਇੱਕ ਝਟਕੇ ਨਾਲ ਨਕਾਰ ਦਿੰਦੇ ਹਨ ਪਰ ਹਲਵਾਈ ਦੀ ਭੱਠੀ ਦੁਆਲੇ ਬਣੇ ਡਰਾਮੇ “ਮੰਜੇ ਬਿਸਤਰੇ” ਨੂੰ ਮਾਲਾ ਮਾਲ ਕਰ ਦਿੰਦੇ ਹਨ……ਪਿਛਲੇ ਦਿਨੀਂ ਆਈਆਂ ਦੋ ਫ਼ਿਲਮਾਂ ‘ਲਾਵਾਂ ਫੇਰੇ’ ਤੇ ‘ਲੌਂਗ ਲਾਚੀ’ ਬਗੈਰ ਕਿਸੇ ਵਿਸ਼ਾ ਵਸਤੂ ਦੇ ਬੌਕਸ ਔਫਿਸ ਤੇ ਆਪਣੀ ਝੰਡੀ ਗੱਡ ਗਈਆਂ….ਪਰ ਕਰੋੜਾਂ ਦੀ ਲਾਗਤ ਨਾਲ ਲੀਕ ਤੋਂ ਹਟਕੇ ਬਣੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਬੌਕਸ ਔਫਿਸ ਤੇ ਮੂਧੇ ਮੂੰਹ ਡਿਗ ਪਈ…..
ਸੂਬੇਦਾਰ ਜੋਗਿੰਦਰ ਸਿੰਘ ਦਾ ਪੰਜਾਬੀ ਦਰਸ਼ਕਾਂ ਵਲੋਂ ਨਕਾਰਿਆ ਜਾਣਾਂ ਗਿੱਪੀ ਲਈ ਹੀ ਨਹੀਂ ਪੰਜਾਬੀ ਸਿਨਮੇਂ ਲਈ ਵੀ ਕਰਾਰੀ ਸੱਟ ਹੈ…..ਇਹੋ ਜਿਹੀਆਂ ਕੋਸ਼ਿਸ਼ਾਂ ਤੇ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲਣਾਂ ਚਾਹੀਦਾ ਹੈ ਤਾਂ ਹੀ ਪੰਜਾਬੀ ਸਿਨਮਾਂ ਪੱਕੇ ਪੈਰੀਂ ਹੋ ਸਕਦਾ ਹੈ…..
ਫਿਲਮ ਦੇ ਫੇਲ ਹੋਣ ਦੇ ਕਾਰਨਾਂ ਅਤੇ ਫਿਲਮ ਦੇ ਰੀਵਿਊ ਦੀ ਵਿਸਥਾਰਿਤ ਚਰਚਾ ਕੱਲ ਨੂੰ….

COMMENTS

WORDPRESS: 0
DISQUS: