HomeSliderMusic

ਆਓ ਮਾੜਿਆਂ ਨੂੰ ਨਿੰਦਣ ਦੇ ਨਾਲ ਨਾਲ ਚੰਗੀ ਗੱਲ ਕਹਿਣ ਵਾਲਿਆਂ ਦੀ ਵੀ ਸੁਣੀਏਂ : ਹਰਬੀ ਸੰਘਾ ਦਾ ਅਸਲਾ ਨਾਂ ਪ੍ਰਮੋਟ ਕਰੋ

ਅਕਸਰ ਪੰਜਾਬੀ ਸਿੰਗਰਾਂ ਦੀ ਇਸ ਗੱਲੋਂ ਆਲੋਚਨਾ ਹੁੰਦੀ ਹੈ ਕਿ ਹਥਿਆਰਾਂ ਨੂੰ ਬਹੁਤ ਪ੍ਰਮੋਟ ਕਰਦੇ ਹਨ,ਜਿਸਦਾ ਨੌਜਵਾਨ ਪੀੜ੍ਹੀ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ.....ਪਰ ਆਪਣੇ ਅੰਦਰ ਝਾ

ਸੁੰਨੰਦਾ ਸ਼ਰਮਾ ਦੀਂ ਗੱਲ ਕਰਦਿਆਂ …..
ਕਲਾ ਦਾ ਸੁਨਿਆਰਾ – ਗੁਰਦਾਸ ਮਾਨ
ਵਿਕਾਊ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ ਸੁਪਰ ਸਿੰਘ ਦੀ ਸਫਲਤਾ

ਅਕਸਰ ਪੰਜਾਬੀ ਸਿੰਗਰਾਂ ਦੀ ਇਸ ਗੱਲੋਂ ਆਲੋਚਨਾ ਹੁੰਦੀ ਹੈ ਕਿ ਹਥਿਆਰਾਂ ਨੂੰ ਬਹੁਤ ਪ੍ਰਮੋਟ ਕਰਦੇ ਹਨ,ਜਿਸਦਾ ਨੌਜਵਾਨ ਪੀੜ੍ਹੀ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ…..ਪਰ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਅਸੀਂ ਕਿਹੋ ਜਿਹੇ ਗਾਣੇ ਸੁਣਨ ਦੀ ਆਦਤ ਬਣਾ ਲਈ ਹੈ …..ਮਾੜੇ ਕਹੇ ਜਾਣ ਵਾਲੇ ਗਾਣੇ ਤੇ ਗਾਉਣ ਵਾਲਿਆਂ ਦਾ ਸਭ ਨੂੰ ਪਤਾ ਹੁੰਦੈ ਪਰ ਚੰਗੇ ਗਾਉਣ ਵਾਲਿਆਂ ‘ਚੋਂ ਸ਼ਾਇਦ ਇੱਕ ਦਾ ਵੀ ਨਾਂ ਚੇਤੇ ਨਾਂ ਹੋਵੇ.
ਆਓ ਮਾੜਿਆਂ ਨੂੰ ਨਿੰਦਣ ਦੇ ਨਾਲ ਨਾਲ ਚੰਗੀ ਗੱਲ ਕਹਿਣ ਵਾਲਿਆਂ ਦੀ ਵੀ ਸੁਣੀਏਂ.
ਹਰਬੀ ਸੰਘਾ ਪੰਜਾਬੀ ਫ਼ਿਲਮਾਂ ਦਾ ਜਣਿਆਂ ਪਛਾਣਿਆਂ ਨਾਮ ਹੈ……ਕੈਰੀ ਆਨ ਜੱਟਾ ਦੇ ਰਿਕਸ਼ੇ ਵਾਲੇ ਤੋਂ ਲੈ ਕੇ ਮੰਜੇ ਬਿਸਤਰੇ ਵਾਲੇ ਜੀਜੇ ਦੇ ਰੂਪ ‘ਚ ਪੰਜਾਬੀ ਦਰਸ਼ਕਾਂ ਨੇ ਉਸਨੂੰ ਹਰ ਰੋਲ ‘ਚ ਪਿਆਰ ਦਿੱਤਾ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹਰਬੀ ਸੰਘਾ ਗਾਉਂਦਾ ਵੀ ਬੜਾ ਸੋਹਣਾਂ ਹੈ……ਦੋ ਦਿਨ ਪਹਿਲਾਂ ਉਸਦਾ ਗਾਣਾ ਆਇਆ ਹੈ ‘ਅਸਲਾ’.ਪੰਜਾਬੀ ਸਿੰਗਰਾਂ ਦੇ ਨਾਲ ਰਹਿੰਦੇ ਹੋਏ ਇਹੋ ਜਿਹਾ ਗਾਣਾ ਕੱਢਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ.ਆਪਣੀ ਰੋਜ਼ੀ ਰੋਟੀ ਦੀ ਪ੍ਰਵਾਹ ਕੀਤੇ ਬਗੈਰ ਸਥਾਪਿਤ ਕਲਾਕਾਰਾਂ ਨਾਲ ਪੰਗਾ ਲੈਣ ਲਈ ਵਾਕਿਆ ਹੀ ਜਿਗਰਾ ਚਾਹੀਦਾ ਹੈ.
ਜੇ ਤੁਸੀਂ ਅਜੇ ਇਹ ਗਾਣਾ ਸੁਣਿਆਂ ਜਾਣ ਵੇਖਿਆ ਨਹੀਂ ਤਾਂ ਹਾਜ਼ਿਰ-ਏ-ਖਿਦਮਤ ਹੈ:

 

COMMENTS

WORDPRESS: 0
DISQUS: