HomeSliderReviews

Movie Review: Afsar

ਤਰਸੇਮ ਜੱਸਰ ਵਧੀਆ ਲਿਖਣ ਤੇ ਗਾਉਣ ਵਾਲਾ ਕਲਾਕਾਰ ਹੈ...ਫ਼ਿਲਮਾਂ ਵੀ ਉਸਨੇ ਬਾਕੀਆਂ ਨਾਲੋਂ ਹਟਕੇ ਕੀਤੀਆਂ ਹਨ....ਉਸਦੀਆਂ ਹੁਣ ਤੱਕ ਆਈਆਂ ਦੋਵੇਂ ਪੰਜਾਬੀ ਫ਼ਿਲਮਾਂ,ਰੱਬ ਦਾ ਰੇਡੀਓ ਤੇ

ਹੌਂਸਲਾ ਰੱਖ ਨੂੰ ਮਿਲੀ ਬੰਪਰ ਓਪਨਿੰਗ
Rangroot got an overwhelming opening overseas……
Qismat 2 did outstanding business on Saturday

ਤਰਸੇਮ ਜੱਸਰ ਵਧੀਆ ਲਿਖਣ ਤੇ ਗਾਉਣ ਵਾਲਾ ਕਲਾਕਾਰ ਹੈ…ਫ਼ਿਲਮਾਂ ਵੀ ਉਸਨੇ ਬਾਕੀਆਂ ਨਾਲੋਂ ਹਟਕੇ ਕੀਤੀਆਂ ਹਨ….ਉਸਦੀਆਂ ਹੁਣ ਤੱਕ ਆਈਆਂ ਦੋਵੇਂ ਪੰਜਾਬੀ ਫ਼ਿਲਮਾਂ,ਰੱਬ ਦਾ ਰੇਡੀਓ ਤੇ ਸਰਦਾਰ ਮੁਹਮੰਦ ਦੀ ਗਿਣਤੀ ਆਲ੍ਹਾ ਦਰਜ਼ੇ ਦੀਆਂ ਪੰਜਾਬੀ ਫ਼ਿਲਮਾਂ ‘ਚ ਹੁੰਦੀ ਹੈ…..ਉਹ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਕੰਮ ਕਰ ਰਿਹਾ ਹੈ……ਉਸਦੀਆਂ ਪਹਿਲੀਆਂ ਦੋਵੇਂ ਫ਼ਿਲਮਾਂ ਲੀਕ ਤੋਂ ਹਟਕੇ ਸਨ ਪਰ ਉਸਦੀ ਨਵੀਂ ਆਈ ਫਿਲਮ ‘ਅਫਸਰ” ਜੱਸੜ ਦੇ ਮਿਆਰ ਦੀ ਨਹੀਂ ਕਹੀ ਜਾ ਸਕਦੀ…ਇੱਕ ਵਧੀਆ ਕਹਾਣੀ ਨੂੰ ਕਮੇਡੀ ਦਾ ਤੜਕਾ ਲਾਉਣ ਦੇ ਚੱਕਰ ‘ਚ ਨਿਰਦੇਸ਼ਕ ਨੇ ਇੱਕ ਬੇ-ਸੁਆਦੀ ਡਿਸ਼ ਤਿਆਰ ਕਰ ਦਿੱਤੀ….ਚੰਗੇ ਭਲੇ ਸੁਆਦੀ ਮਾਲ੍ਹ ਪੂੜਿਆਂ ਨੂੰ ਬਿਨਾਂ ਵਜ੍ਹਾ ਤੜਕਾ ਲਾਉਣ ਦੀ ਭਲਾ ਕੀ ਜਰੂਰਤ ਸੀ?

ਪਹਿਲਾ ਅੱਧ ਠੀਕ ਹੈ ਪਰ ਮਗਰਲੇ ਅੱਧ ‘ਚ ਨਿਰਦੇਸ਼ਕ ਪਾਤਰਾਂ ਦੀ ਘੁੰਮਣ ਘੇਰੀ ‘ਚ ਬੌਂਦਲਿਆ ਹੋਇਆ ਪ੍ਰਤੀਤ ਹੋਇਆ…..ਸਿਵਾਏ ਜੱਸੜ ਦੇ ਕੋਈ ਵੀ ਕਲਾਕਾਰ ਆਪਣੇ ਆਪ ਨਾਲ ਇਨਸਾਫ ਨਹੀਂ ਕਰ ਸਕਿਆ….ਫਿਲਮ ਨਾਲ ਵੱਡੇ ਵੱਡੇ ਨਾਮ ਜੁੜੇ ਹੋਣ ਦੇ ਬਾਵਜ਼ੂਦ ਇਹ ਇੱਕ ਬਹੁਤ ਹੀ ਆਮ ਜਿਹੀ ਫਿਲਮ ਪ੍ਰਤੀਤ ਹੁੰਦੀ ਹੈ….ਨਿਮਰਤ ਖ਼ੈਰਾ ਸੋਹਣੀ ਕੁੜੀ ਹੈ ਪਰ ਉਹਨੂੰ ਅਦਾਕਾਰੀ ਕਰਨੀ ਬਿਲਕੁਲ ਨਹੀਂ ਆਉਂਦੀ…..ਜੱਸੜ ਤੇ ਉਹਦੀ ਜੋੜੀ  ਸਾਰੀ ਫਿਲਮ ‘ਚ ਓਪਰੀ ਓਪਰੀ ਜਿਹੀ ਲਗਦੀ ਹੈ ……
ਫਿਲਮ ਦੇ ਗਾਣੇਂ ਫਿਲਮ ਦੀ ਕਿਸੇ ਵੀ ਦਸ਼ਾ ਨਾਲ ਮੇਲ ਨਹੀਂ ਖਾਂਦੇ….
ਤਰਸੇਮ ਜੱਸੜ ਨੂੰ ਕਮੇਡੀ  ਵਾਲੇ ਪਾਸੇ ਜਾਣ ਦੀ ਕੀ ਲੋੜ ਪੈ ਗਈ ਇਸਦੀ ਸਮਝ ਨੀਂ ਆਈ…..ਜੱਸੜ ਸਾਬ੍ਹ ਕਮੇਡੀ ਤਾਂ ਸਾਰੇ ਕਰ ਰਹੇ ਹਨ ਤੁਹਾਡੇ ਸਾਰਥਿਕ ਪੰਜਾਬੀ ਸਿਨਮੇਂ ਨੂੰ ਦਰਸ਼ਕਾਂ ਨੇ ਸਿਰ ਮੱਥੇ ਕਬੂਲਿਆ ਹੈ…….ਪੰਜਾਬੀ ਸਿਨਮੇ ਲਈ ਨਵੀਆਂ ਪੈੜਾਂ ਪਾਓ
ਚਿੱਕੜ ‘ਚ ਤੁਰਿਆਂ ਲੀਹਾਂ ਨਹੀਂ ਬਣਦੀਆਂ ਪੈਰ ਹੀ ਲਿਬੜਦੇ ਆ…..

ਫਿਲਮ ਨੂੰ ਪਹਿਲੇ ਦਿਨ ਆਸ ਮੁਤਾਬਿਕ ਓਪਨਿੰਗ ਨਹੀਂ ਮਿਲ ਸਕੀ
ਪਰ ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਫੈਨ ਫੋਲੋਇੰਗ ਨੂੰ ਦੇਖਦੇ ਹੋਏ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਫਿਲਮ ਨਿਰਮਾਤਾ ਲਈ ਘਾਟੇ ਵਾਲਾ ਸੌਦਾ ਨਹੀਂ ਹੋਣੀ ਚਾਹੀਦੀ…..

COMMENTS

WORDPRESS: 0
DISQUS: