HomeSliderReviews

Movie Review / Surkhi Bindi

ì ਪੰਜਬੀ ਫ਼ਿਲਮਾਂ ਦੇ ਰੀਵਿਊ ਕਰਨ ਵਾਲੇ ਬੜੇ ਅਜੀਬ ਬੰਦੇ ਆ,ਕੁਝ ਇੱਕ ਤਾਂ ਫਿਲਮ ਦੇ ਨੁਕਸ ਕੱਢਣ ਲਈ ਹੀ ਫਿਲਮ ਦੇਖਣ ਜਾਂਦੇ ਆ ਤੇ ਕੁਝ ਧੜੇ ਬੰਦੀ ਨਾਲ ਜੁੜੇ ਹੋਏ ਆ,ਜੇ ਫਿਲਮ ਉਹਨਾਂ ਦ

ਲੁੱਚੀ ਘੁੱਗੀ ਕੌਂ ਬਦਨਾਮ
ਦਿਲਜੀਤ ਦੋਸਾਂਝ ਦੀ ਟੀਮ ਕਰ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ
ਹੌਲੀ ਹੌਲੀ ਬਦਲ ਰਿਹੈ ਪੰਜਾਬੀਆਂ ਦਾ ਸੁਹਜ -ਸੁਆਦ | Lahoriye | Saab Bahadur | Rabb Da Radio

ì

ਪੰਜਬੀ ਫ਼ਿਲਮਾਂ ਦੇ ਰੀਵਿਊ ਕਰਨ ਵਾਲੇ ਬੜੇ ਅਜੀਬ ਬੰਦੇ ਆ,ਕੁਝ ਇੱਕ ਤਾਂ ਫਿਲਮ ਦੇ ਨੁਕਸ ਕੱਢਣ ਲਈ ਹੀ ਫਿਲਮ ਦੇਖਣ ਜਾਂਦੇ ਆ ਤੇ ਕੁਝ ਧੜੇ ਬੰਦੀ ਨਾਲ ਜੁੜੇ ਹੋਏ ਆ,ਜੇ ਫਿਲਮ ਉਹਨਾਂ ਦੀ ਧਿਰ ਦੀ ਨਹੀਂ ਤਾਂ ਉਹ ਉਹਨਾਂ ਲਈ ਉਹ ਕੌਡੀਓਂ ਖੋਟੀ ਆ ਤੇ ਮਿੱਤਰਾਂ ਦੀ ਲੂਣ ਦੀ ਡਲੀ ਵੀ ਉਹਨਾਂ ਲਈ ਮਿਸ਼ਰੀ ਤੋਂ ਘੱਟ ਨਹੀਂ। ਕੁਝ ਇੱਕ ਜਿਧਰੋਂ ਬੁਰਕੀ ਮਿਲ ਗਈ ਉਸਨੂੰ ਪੂਛ ਹਿਲਾ ਦਿੰਦੇ ਆ।
ਇਸ ਸ਼ੁੱਕਰਵਾਰ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਮੂਵੀ “ਸੁਰਖੀ ਬਿੰਦੀ” ਆਈ ਹੈ,ਜਿਸਨੂੰ ਨਿਰਦੇਸ਼ਨ ਦਿੱਤਾ ਹੈ ਜਗਦੀਪ ਸਿੰਘ ਨੇ।ਫਿਲਮ ਦੀ ਬੜੀ ਤਾਂਘ ਨਾਲ ਉਡੀਕ ਸੀ,ਜਗਦੀਪ ਦਾ ਮੈਂ ਬਹੁਤ ਵੱਡਾ ਫੈਨ ਆ,ਜਗਦੀਪ ਨੇ ਆਪਣੀਆਂ ਕਹਾਣੀਆਂ ਤੇ ਫਿਲਮਕਾਰੀ ਨਾਲ ਪੰਜਬੀ ਸਿਨਮੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਪਰ ਸ਼ੁੱਕਰਵਾਰ ਨੂੰ ਇੱਕ ਘੈਂਟ ਬੀਬੀ ਨੇ ਫਿਲਮ ਨੂੰ ਮਹਾਂ ਬਕਵਾਸ ਦਾ ਸਰਟੀਫਿਕੇਟ ਦੇ ਦਿੱਤਾ ਤੇ ਦੂਜੇ ਪਾਸੇ ਟ੍ਰਿਬਿਊਨ ਵਾਲਿਆਂ ਨੇ ਫਿਲਮ ਨੂੰ 4 ਸਟਾਰ ਦੇ ਛੱਡੇ…ਸਮਝ ਨਹੀਂ ਸੀ ਆ ਰਹੀ ਕਿ ਫਿਲਮ ਵਧੀਆ ਹੈ ਜਾਂ ਘਟੀਆ….ਖੈਰ ਅੱਜ ਫਿਲਮ ਦੇਖੀ ਹੈ ਤਾਂ ਪੰਜਬੀ ਫਿਲਮ ਪੱਤਰਕਾਰੀ ਤੇ ਗਲਿਆਣ ਜਿਹੀ ਆਈ… ਅਸੀਂ ਕਿਓਂ ਪੰਜਾਬੀ ਪੱਤਰਕਾਰੀ ਦਾ ਜਨਾਜ਼ਾ ਕਢ ਰਹੇ ਹਾਂ?ਪੈਸੇ ਕਮਾਉਣ ਤੇ ਯਾਰੀਆਂ ਪੁਗਾਉਣ ਲਈ ਹੋਰ ਬਹੁਤ ਧੰਦੇ ਆ,ਵਿਕਾਊ ਪੱਤਰਕਾਰੀ ਕਰਕੇ ਅਸੀਂ ਆਪਣੀ ਕਲਮ ਨਾਲ ਹੀ ਨਹੀਂ ਲੋਕਾਂ ਨਾਲ ਵੀ ਦਗਾ ਕਮਾ ਰਹੇ ਹੋ….ਫ਼ਿਲਮਾਂ ਐਵੇਂ ਈ ਨੀ ਬਣ ਜਾਂਦੀਆਂ ..ਇਹਨਾਂ ਤੇ ਦਰਜਨਾਂ ਲੋਕਾਂ ਦੀ ਦਿਨ ਰਾਤ ਦੀ ਮਿਹਨਤ ਦੇ ਨਾਲ ਨਾਲ ਥੱਬੇ ਨੋਟਾਂ ਦੇ ਵੀ ਲੱਗੇ ਹੁੰਦੇ ਆ. ਤੇ ਅਸੀਂ ਦੋ ਮਿੰਟਾਂ ਦਾ ਝੂਠਾ ਰਿਵਿਊ ਕਰਕੇ ਸਭ ਕੁਝ ਮਿੱਟੀ ਕਰ ਦਿੰਦੇ ਹਾਂ…
ਮੈਨੂੰ ਇਹ ਕਹਿਣ ‘ਚ ਕੋਈ ਝਿਝਕ ਨਹੀਂ ਕਿ ਸੁਰਖੀ ਬਿੰਦੀ ਇਕ ਬਾ-ਕਮਾਲ ਫਿਲਮ ਹੈ..ਜਗਦੀਪ ਨੇ ਕਿਸਮਤ ਤੇ ਛੜਾ ਤੋਂ ਬਾਅਦ ਇਕ ਵਾਰੀ ਫਿਰ ਕਮਾਲ ਕਰ ਦਿਖਾਇਆ ਹੈ…ਉਸਦਾ ਨਿਰਦੇਸ਼ਨ ਬਾਕੀਆਂ ਨਾਲੋਂ ਵੱਖਰਾ ਤੇ ਆਹਲਾ ਦਰਜੇ ਦਾ ਹੈ… ਪੰਜਬੀ ‘ਚ ਔਰਤ ਪ੍ਰਧਾਨ ਫਿਲਮ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨੀ..ਪੰਜਾਬੀਆਂ ਨੂੰ ਚੁਟਕਲੇ ਬਾਜ਼ੀ ਦੀ ਸਸਤੀ ਕਮੇਡੀ ਦੀ ਲਤ ਤੋਂ ਜਗਦੀਪ ਵਰਗੇ ਫ਼ਿਲਮਸਾਜ਼ ਹੌਲੀ ਹੌਲੀ ਛੁਟਕਾਰਾ ਦਿਵਾ ਰਹੇ ਹਨ ਜਿਸਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
ਸੁਰਖੀ ਬਿੰਦੀ ਇਕ ਮੱਧ ਵਰਗ ਪਰਿਵਾਰ ਦੀ ਕੁੜੀ ਦੇ ਵੱਡੇ ਸੁਪਨਿਆਂ ਦੀ ਕਹਾਣੀ ਹੈ,ਪਰਿਵਾਰਿਕ ਮਜ਼ਬੂਰੀਆਂ ਤੇ ਸਾਡੇ ਸਮਾਜਿਕ ਤਾਣੇ ਬਾਣੇ ‘ਚ ਕਿਵੇਂ ਕੁੜੀਆਂ ਦੇ ਸੁਪਨੇ ਮਸਲ ਹੋ ਜਾਂਦੇ ਹਨ ਇਸਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ।
ਫਿਲਮ ‘ਚ ਕੋਈ ਵੀ ਰਵਾਇਤੀ ਕਮੇਡੀਅਨ ਨਹੀਂ ਫਿਰ ਵੀ ਉਹਨਾਂ ਦੀ ਕਮੀ ਕਿੱਧਰੇ ਮਹਿਸੂਸ ਨਹੀਂ ਹੁੰਦੀ…ਮੈਡਮ ਰੂਪੀ ਨੇ ਫਿਲਮ ‘ਚ ਕਮਾਲ ਦੀ ਕਮੇਡੀ ਕੀਤੀ ਹੈ।ਨਿਸ਼ਾ ਬਾਨੋ ਨੂੰ ਇਸ ਫ਼ਿਲਮ ‘ਚ ਤੁਸੀਂ ਇੱਕ ਨਵੇਂ ਰੂਪ ‘ਚ ਦੇਖੋਗੇ…ਘਰੇਲੂ ਹਿੰਸਾ ਦੀ ਸ਼ਿਕਾਰ,ਇੱਕ ਹੈਂਕੜਬਾਜ਼ ਸ਼ਰਾਬੀ ਪਤੀ ਦੇ ਵੱਸ ਪਈ ਇੱਕ ਪੜੀ ਲਿਖੀ ਕੁੜੀ ਦੇ ਕਿਰਦਾਰ ਨੂੰ ਉਸਨੇ ਬਾਖ਼ੂਬੀ ਨਿਭਾਇਆ ਹੈ ,ਉਸਦੇ ਪਤੀ ਦੇ ਰੋਲ ‘ਚ ਸਮੀਪ ਸਿੰਘ ਨੇ ਲਾਜਵਾਬ ਅਦਾਕਾਰੀ ਕੀਤੀ ਹੈ ਉਹ ਜਦੋਂ ਵੀ ਪਰਦੇ ਤੇ ਆਉਂਦਾ ਹੈ ਤੁਹਾਡਾ ਉਸਨੂੰ ਫੜ ਜੇ ਕੁੱਟਣ ਨੂੰ ਦਿਲ ਕਰਦਾ ਹੈ।
ਗੁਰਨਾਮ ਭੁੱਲਰ ਦੇ ਰੂਪ ‘ਚ ਪੰਜਾਬੀ ਸਿਨਮੇਂ ਨੂੰ ਇੱਕ ਬਹੁਤ ਵਧੀਆ ਰੁਮਾਂਟਿਕ ਹੀਰੋ ਮਿਲ ਗਿਆ ਹੈ,ਉਜਦੀ ਅਦਾਕਾਰੀ ਬਹੁਤ ਸਹਿਜ਼ ਹੈ,ਅੱਧੀ ਗੱਲ ਤਾਂ ਉਹ ਬਿਨਾਂ ਬੋਲੇ ਆਪਣੇ ਚਿਹਰੇ ਦੇ ਹਾਵ ਭਾਵਾਂ ਨਾਲ ਹੀ ਕਰ ਜਾਂਦੈ।ਉਹ ਲੰਬੀ ਰੇਸ ਦਾ ਘੋੜਾ ਹੈ ਤੇ ਆਉਣ ਵਾਲੇ ਸਮੇਂ ‘ਚ ਉਹ ਪੰਜਬੀ ਫ਼ਿਲਮਾਂ ਦਾ ਇਕ ਸਫ਼ਲ ਤੇ ਪ੍ਰਪੱਕ ਅਦਾਕਾਰ ਬਣ ਕੇ ਸਾਹਮਣੇ ਆਵੇਗਾ।
ਸਾਰੀ ਫਿਲਮ ਸਰਗੁਣ ਮਹਿਤਾ ਦੇ ਕਿਰਦਾਰ ਦੁਆਲੇ ਘੁੱਮਦੀ ਹੈ ਤੇ ਉਸਨੇ ਇਸ ਰੋਲ ਵਿੱਚ ਇੱਕ ਵਾਰੀ ਫਿਰ ਜਾਨ ਪਾ ਦਿੱਤੀ ਹੈ ਕਿਤੇ ਕਿਤੇ ਠੇਠ ਪੰਜਾਬੀ ਬੋਲਦੇ ਵਕਤ ਉਸਦੇ ਲਹਿਜ਼ੇ ਚ ਸ਼ਹਿਰੀਪਣ ਰੜਕਦਾ ਹੈ ਜਿਸਤੇ ਉਸਨੁੰ ਅਜੇ ਥੋੜਾ ਧਿਆਨ ਦੇਣ ਦੀ ਲੋੜ ਹੈ।
ਫਿਲਮ ਦਾ ਸਕਰੀਨ ਪਲੇ ਗੁੰਦਵਾ ਹੈ ਤੇ ਡਾਇਲਾਗ ਕਮਾਲ ਦੇ ਹਨ
ਗੁਰਨਾਮ ਭੁੱਲਰ ਦੇ ਮੂੰਹੋਂ ਪੋਲੇ ਪੋਲੇ ਨਿਕਲੇ ਡਾਇਲਾਗ ਬਹੁਤ ਕਿਊਟ ਲਗਦੇ ਹਨ।
ਫਿਲਮ ਦਾ ਗੀਤ ਸੰਗੀਤ ਵੀ ਉੱਚ ਪਾਇ ਦਾ ਹੈ।
ਕੁਲ ਮਿਲਾ ਕੇ ‘ਸੁਰਖੀ ਬਿੰਦੀ’ ਇੱਕ ਸ਼ਾਨਦਾਰ ਫਿਲਮ ਹੈ ਤੇ ਇਹੋ ਜਿਹੀਆਂ ਫ਼ਿਲਮਾਂ ਦੀ ਹੌਸਲਾ ਅਫਜ਼ਾਈ ਕਰਨੀ ਬਣਦੀ ਹੈ
ਸਾਡੇ ਵਲੋ ਫਿਲਮ ਨੂੰ 4 ਸਟਾਰ


 

COMMENTS

WORDPRESS: 0
DISQUS: 0