HomeUncategorized

IK KUDI – DILJIT DOSANJH LYRICS REVIEW

ਸ਼ਿਵ ਦੇ ਬੋਲਾਂ ਦੀ ਪੀੜ ਦੇ  ਸੋਜ਼ ਨੂੰ ਦਿਲਜੀਤ ਦੀ ਆਵਾਜ਼ ‘ਚ ਦਿਲ ਦੀਆਂ ਗਹਿਰਾਈਆਂ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ. ਦਿਲਜੀਤ ਦੋਸਾਂਝ ਦੀ ਆਉਣ ਵਾਲੀ ਹਿੰਦੀ ਫਿਲਮ ‘ਉੜਤਾ ਪੰਜਾਬ’ ‘ਦਾ

ਪਗੜੀ
ਪੰਜਾਬੀ ਸਿਨਮੇ ਦੀ ਤਰੱਕੀ ‘ਚ ਇੱਕ ਵੱਡਾ ਅੜਿੱਕਾ ਹਨ ਇਹ ਵਿਕਾਊ ਕਲਮਾਂ
ਅਰਦਾਸ ਕਰਾਂ ਦੀ ਗੱਲ ਕਰਦਿਆਂ….

kudi-udtapunjab

ਸ਼ਿਵ ਦੇ ਬੋਲਾਂ ਦੀ ਪੀੜ ਦੇ  ਸੋਜ਼ ਨੂੰ ਦਿਲਜੀਤ ਦੀ ਆਵਾਜ਼ ‘ਚ ਦਿਲ ਦੀਆਂ ਗਹਿਰਾਈਆਂ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ.

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਹਿੰਦੀ ਫਿਲਮ ‘ਉੜਤਾ ਪੰਜਾਬ’ ‘ਦਾ ਨਵਾਂ ਗਾਣਾ ‘ਇੱਕ ਕੁੜੀ’ ਅੱਜ ਰੀਲਿਜ਼ ਹੋਇਆ ਹੈ.ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਇਸ ਗਾਣੇ ਨੂੰ ਆਵਾਜ਼ ਦਿੱਤੀ ਹੈ-ਦਿਲਜੀਤ ਦੋਸਾਂਝ ਨੇ.ਅਮਿਤ ਤ੍ਰਿਵੇਦੀ ਨੇ ਇਸ ਗਾਣੇ ਦਾ ਮਿਊਜਿਕ ਦਿੱਤਾ ਹੈ.
ਅਕਸਰ ਕਿਹਾ ਜਾਂਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਨੂੰ ਗਾਉਣਾ ਬਹੁਤ ਔਖਾ ਹੈ,ਸ਼ਾਇਦ ਇਹੀ ਵਜ੍ਹਾ ਹੈ ਕਿ ਪੰਜਾਬੀ ਦੇ ਇਸ ਸਿਰਮੌਰ ਕਵੀ ਦੀਆਂ ਲਿਖਤਾਂ ਨੂੰ ਬਹੁਤ ਘੱਟ ਪੰਜਾਬੀ ਗਾਇਕਾਂ ਨੇ ਗਾਇਆ ਹੈ…..ਮਹਿੰਦਰ ਕਪੂਰ,ਜਗਜੀਤ ਜੀਰਵੀ ਤੇ ਜਗਜੀਤ ਸਿੰਘ ਤੋਂ ਬਿਨਾਂ ਹੋਰ ਇੱਕ ਦੁਕ੍ਕਾ ਸਿੰਗਰਾਂ ਨੇ ਹੀ ਸ਼ਿਵ ਨੂੰ ਗਾਉਣ ਦੀ ਜ਼ੁਅਰਤ ਕੀਤੀ ਹੈ…….
ਸ਼ਿਵ ਦੇ ਗਾਣਿਆਂ ‘ਚ ਇੱਕ ਦਰਦ ਹੈ ਤੇ ਉਸ ਦਰਦ ਦੀ ਹੂਕ ਸਰੋਤਿਆਂ ਤੱਕ ਪਹੁੰਚਾਉਣੀ ਹਰ ਹਾਰੀ ਸਾਰੀ ਦੇ ਬੱਸ ਦਾ ਕੰਮ  ਨਹੀਂ.
ਦਿਲਜੀਤ ਦੋਸਾਂਝ ਪੰਜਾਬੀ ਦਾ ਸਟਾਰ ਗਾਇਕ ਹੈ…ਉਸਨੂੰ  ਭੰਗੜੇ ਤੇ ਡੀ ਜੇ ਵਾਲੇ ਗਾਣਿਆਂ ਦਾ ਸਰਦਾਰ ਕਰਕੇ ਜਾਣਿਆਂ ਜਾਂਦਾ ਹੈ….ਪਰ ਉਹ ਕਿਸ ਲੈਵਲ ਦਾ ਸਿੰਗਰ ਹੈ-ਇਸਦਾ ਅੰਦਾਜ਼ਾ ‘ਇੱਕ ਕੁੜੀ’ ਨੂੰ ਸੁਣ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ….ਸ਼ਿਵ ਦੇ ਬੋਲਾਂ ਦੀ ਪੀੜ ਦੇ  ਸੋਜ਼ ਨੂੰ ਦਿਲਜੀਤ ਦੀ ਆਵਾਜ਼ ਤਹਿ ਦਿਲ ਤੱਕ ਲੈ ਜਾਂਦੀ ਹੈ….
‘ਦਿਲਜੀਤ’ ਦਾ ਇੱਕ ਹੋਰ ਰੂਪ ਲੱਭਣ ਲਈ ਇਸ ਗੁੰਮ ਹੋਈ ਕੁੜੀ ਦਾ ਦਿਲੋਂ ਸ਼ੁਕਰੀਆ !

COMMENTS

WORDPRESS: 0
DISQUS: 0