HomeSliderReviews

ਅਰਦਾਸ ਕਰਾਂ ਦੀ ਗੱਲ ਕਰਦਿਆਂ….

ਅਰਦਾਸ ਕਰਾਂ ਨੂੰ ਰਿਲੀਜ਼ ਹੋਇਆਂ ਤਿੰਨ ਦਿਨ ਹੋ ਗਏ ਹਨ -ਆਲੋਚਕਾਂ ਦੇ ਨਾਲ ਨਾਲ ਲੋਕੀਂ ਵੀ ਫਿਲਮ ਬਾਰੇ ਆਪਣਾ ਫੈਸਲਾ ਦੇ ਚੁੱਕੇ ਹਨ.ਫਿਲਮ ਦਰਸ਼ਕਾਂ ਦੀ ਕਸਵੱਟੀ 'ਤੇ ਖਰੀ ਉੱਤਰੀ ਹੈ...

ਪੰਜਾਬੀ ਸਿਨਮੇ ਦੀ ਤਰੱਕੀ ‘ਚ ਇੱਕ ਵੱਡਾ ਅੜਿੱਕਾ ਹਨ ਇਹ ਵਿਕਾਊ ਕਲਮਾਂ
ਆਪਣੀ ਕਲਮ ਦਾ ਰੇਪ ਕਰ ਰਹੇ ਹਨ ਇਹ ਪੰਜਾਬੀ ਸੋਸ਼ਲ ਪੇਜ਼
ਦਿਲਜੀਤ ਦੇ ਗਾਣਿਆਂ ‘ਤੇ ਐਡਮਿੰਟਨ ‘ਚ ਪਈਆਂ ਧਮਾਲਾਂ

ਅਰਦਾਸ ਕਰਾਂ ਨੂੰ ਰਿਲੀਜ਼ ਹੋਇਆਂ ਤਿੰਨ ਦਿਨ ਹੋ ਗਏ ਹਨ -ਆਲੋਚਕਾਂ ਦੇ ਨਾਲ ਨਾਲ ਲੋਕੀਂ ਵੀ ਫਿਲਮ ਬਾਰੇ ਆਪਣਾ ਫੈਸਲਾ ਦੇ ਚੁੱਕੇ ਹਨ.ਫਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰੀ ਉੱਤਰੀ ਹੈ….ਵੈਸੇ ਵੀ ਫ਼ਿਲਮਾਂ ਲੋਕਾਂ ਲਈ ਬਣਦੀਆਂ ਹਨ -ਆਲੋਚਕਾਂ ਲਈ ਨਹੀਂ….ਜੇ ਫਿਲਮਕਾਰ ਇਹਨਾਂ ਵਿਕਾਊ ਕਲਮਾਂ ਲਈ ਫ਼ਿਲਮਾਂ ਬਣਾਉਣ ਲੱਗ ਪੈਣ ਤਾਂ ਦੂਜੇ ਦਿਨ ਹੀ ਹੱਟੀ ਨੂੰ ਜਿੰਦਰੇ ਲਾਉਣੇ ਪੈ ਜਾਣ….ਪੰਜਾਬੀ ਸਿਨਮੇ ਦੀ ਤ੍ਰਾਸਦੀ ਹੈ ਕਿ ਇਸ ਕੋਲ ਕੋਈ ਚੱਜ ਦਾ ਫਿਲਮ ਸਮੀਖਿਅਕ ਨਹੀਂ,,,,,ਅੱਧੇ ਤਾਂ ਧੱਕੇ ਨਾਲ ਹੀ ਸਮੀਖਿਅਕ ਬਣੇ ਹੋਏ ਹਨ, ਇਹਨਾਂ ਨੂੰ ਆਉਂਦਾ ਇੱਲ ਦਾ ਨਾਂ ਕੁੱਕੜ ਨੀਂ…….ਇਹ ਲੋਕ ਆਪਣੀਆਂ ਕਲਮਾਂ ਨੂੰ ਡੋਕੇ ਧੜੇਬੰਦੀ ਦੀਆਂ ਦਵਾਤਾਂ ਤੋਂ ਲੈਂਦੇ ਆ ….ਪੈਸੇ ਦੇ ਕੇ ਜਿਹਦੀ ਮਰਜ਼ੀ ਤੋਏ ਤੋਏ ਜਾਂ ਬੱਲੇ ਕਰਵਾ ਲੋ…ਦੋ ਮਿੰਟ ਦੇ ਰੀਵਿਊ ‘ਚ ਅਗਲੇ ਦੀ ਕਰੋੜਾ ਰੁਪਏ ਦੀ ਮਿਹਨਤ ਨੂੰ ਮਿੱਟੀ ਸਾਬਿਤ ਕਰ ਦਿੰਦੇ ਹਨ ਇਹ ਲੋਕ ….ਸਮਝ ਨੀ ਆਈ ਕਿ  ਇਹ ਚਾਹੁੰਦੇ ਕੀ ਆ ?..ਇੱਕ ਪਾਸੇ ਕਾਮੇਡੀ ‘ਤੇ ਬਣੀ ‘ਛੜਾ’ ਇਹਨਾਂ ਨੂੰ ਐਵੀਂ ਲਗਦੇ ਆ ਤੇ ਦੂਜੇ ਪਾਸੇ ਸੋਸ਼ਲ ਮੈਸਜ ਦਿੰਦੀ ‘ਅਰਦਾਸ ਕਰਾਂ’ ਨਕਲੀ ਤੇ ਬੋਝਲ ਪ੍ਰਤੀਤ ਹੁੰਦੀ ਆ….ਬੰਦਾ ਕਰੇ ਕੀ?ਕੀ ਬਣਾਵੇ?ਜਾ ਇਹਨਾਂ ਦੇ ਮਗਰ ਲੱਗ ਕੇ ਆਪਣਾ ਕੂੰਡਾ ਕਰਵਾ ਲਏ…..

………………………….
ਅਰਦਾਸ ਕਰਾਂ ਲੀਕ ਤੋਂ ਹਟ ਕੇ ਬਣੀ ਫਿਲਮ ਹੈ….ਇਸ ਫਿਲਮ ਨੂੰ ਦਰਸ਼ਕਾਂ ਨੇ ਸਰ ਮੱਥੇ ਕਬੂਲਿਆ ਹੈ…ਪਰ ਸਾਡੀਆਂ ਕਈ ਬੁਧੀਜੀਵੀ ਕਲਮਾਂ ਇਸ ਫਿਲਮ ਨੂੰ ਵੀ ਬਨਾਵਟੀ ਫਿਲਮ ਹੋਣ ਦਾ ਪ੍ਰਮਾਣ ਪੱਤਰ ਦੇ ਰਹੀਆਂ ਹਨ…..
ਰਹੀ ਸਾਡੀ ਗੱਲ ?ਸਾਨੂੰ ਫਿਲਮ ਵਾਹਵਾ ਪਸੰਦ ਆਈ ਹੈ…ਕਨੇਡਾ ਦੇ ਸ਼ਹਿਰ ਐਡਮਿੰਟਨ ‘ਚ ਇਹ ਫਿਲਮ ਵੇਖਣ ਦਾ ਮੌਕਾ ਮਿਲਿਆ…ਖਚਾ ਖਚ ਭਰੇ ਹਾਲ ‘ਚ ਦਰਸ਼ਕ ਇੱਕ ਇੱਕ ਪਲ ਦਾ ਅਨੰਦ ਲਈ ਰਹੇ ਸਨ…ਅਖੀਰ ‘ਚ ਲੋਕਾਂ ਨੇ ਤਾੜੀਆਂ ਮਾਰ ਕੇ ਫਿਲਮ ਨੂੰ ਵਿਦਾ ਕੀਤਾ….ਇਸ ਤਰਾਂ ਬਹੁਤ ਘੱਟ ਹੁੰਦਾ ਹੈ ਕਿ ਫਿਲਮ ਖਤਮ ਹੋਣ ਤੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਹੋਣ.
ਪੰਜਾਬ ਤੋਂ ਬਾਹਰ ਬਾਹਰਲੇ ਦੇਸ਼ਾਂ ‘ਚ ਇਹ ਫਿਲਮ ਜਿਆਦਾ ਚੱਲ ਰਹੀ ਹੈ…ਕਾਰਣ? ਬਾਹਰਲੇ ਲੋਕਾਂ ਨੂੰ ਫਿਲਮ ਦਾ ਵਾਤਾਵਰਨ ਤੇ ਫਿਲਮ ਦਾ ਹਰ ਪਾਤਰ ਆਪਣੇ ਆਲੇ ਦੁਆਲੇ ਦਾ ਲੱਗਾ…..ਕੁਝ ਵੀ ਓਪਰਾ ਓਪਰਾ ਨਹੀਂ ਲੱਗਿਆ….ਹੋ ਸਕਦਾ ਪੰਜਾਬ ਰਹਿੰਦੇ ਲੋਕਾਂ ਨੂੰ ਗੱਲ ਸਮਝ ਨਾਂ ਆਈ ਹੋਵੇ….ਫਿਲਮ ‘ਚ ਜੋ ਬਜ਼ੁਰਗਾਂ ਨਾਲ ਹੁੰਦਾ ਹੈ ਉਹ ਇੱਥੇ ਘਰ ਘਰ ਦੀ ਕਹਾਣੀ ਹੈ….

………………………….
ਗੁਰਪ੍ਰੀਤ ਘੁੱਗੀ ਨੇ ਦਰਸਾ ਦਿੱਤਾ ਹੈ ਕਿ ਉਹ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਰੁਆ ਵੀ ਸਕਦਾ ਹੈ….ਰਾਣਾ ਜੰਗ ਬਹਾਦੁਰ ਨੂੰ ਇੱਕ ਮੁੱਦਤ ਬਾਅਦ ਕੋਈ ਪਾਇਦਾਰ ਰੋਲ ਮਿਲਿਆ ਹੈ ਤੇ ਇਸਤੋਂ ਬਾਅਦ ਇਹੋ ਜਿਹਾ ਰੋਲ ਫਿਰ ਸ਼ਾਇਦ ਕਦੀ ਮਿਲੇ ਵੀ ਨਾ….ਸਰਦਾਰ ਸੋਹੀ ਨੇ ਪੰਡਿਤ ਦੇ ਰੋਲ ‘ਚ ਸੱਚ ਮੁੱਚ ਹੀ ਜਾਨ ਪਾ ਦਾ ਦਿੱਤੀ……ਮਲਕੀਅਤ ਰੌਣੀ ਦਾ ਕਿਰਦਾਰ ਕਿਤੇ ਕਿਤੇ ਓਪਰਾ ਲਗਦਾ ਹੈ-ਉਹ ਇਸ ਨਾਲੋਂ ਵਧੀਆ ਅਦਾਕਾਰੀ ਕਰ ਸਕਦਾ ਸੀ…ਲੇਖਣੀ ਪੱਖੋਂ ਵੀ ਉਸਦਾ ਕਿਰਦਾਰ ਥੋੜੀ ਮਾਰ ਖਾ ਗਿਆ….ਗੱਲ ਗੱਲ ਤੇ ਉਸਦਾ ਆਤਮ ਹੱਤਿਆ ਕਰਨ ਦਾ ਫੈਸਲਾ ਬਨਾਵਟੀ ਜਿਹਾ ਲਗਦਾ ਹੈ…..ਉਹ ਕਿਓਂ ਮਰਨਾ ਚਾਹੁੰਦਾ ਸੀ? ਲੇਖਕ ਇਸਨੂੰ ਜਸਟੀਫਾਈ ਨਹੀਂ ਕਰ ਸਕਿਆ….
ਮਲਕੀਅਤ ਰੌਣੀ ਦੇ ਪੋਤੇ ਦੇ ਰੋਲ ‘ਚ ਗਿੱਪੀ ਦੇ ਅਸਲੀ ਬੇਟੇ ‘ਅਗਮ’ ਦੀ ਅਦਾਕਾਰੀ ਲਾਜਵਾਬ ਹੈ…..ਉਹ ਅੱਗੇ ਜਾ ਕੇ ਕਮਾਲ ਦਾ ਕਲਾਕਾਰ ਬਣੇਗਾ…..ਇਮੋਸ਼ਨਲ ਸੀਨਾਂ ‘ਚ ਉਹ ਫਿਲਮ ਦੀ ਜਾਨ ਹੈ.
ਗਿੱਪੀ ਦਾ ਆਪਣਾ ਕਿਰਦਾਰ ਵੀ ‘ਕਿਊਟ’ ਹੈ….ਫਿਲਮ ਦਾ ਸਭ ਤੋਂ ਵਧੀਆ ਸੀਨ ਉਸਦੇ ਹਿੱਸੇ ਆਇਆ ਹੈ-ਜਦੋਂ ਉਹ ਸ਼ਰਾਬ ਪੀ ਕੇ ਆਪਣੇ ਬਾਪੂ ਨੂੰ ਚੇਤੇ ਕਰਦਾ ਹੈ ਤਾਂ ਤੁਹਾਡੀਆਂ ਅੱਖਾਂ ਬਦੋ ਬਦੀ ਨਮ ਹੋ ਜਾਂਦੀਆਂ ਹਨ.ਕੁਝ ਲੋਕਾਂ ਦਾ ਖਿਆਲ ਹੈ ਕਿ ਜੇ ਫਿਲਮ ‘ਚੋਂ ਗਿੱਪੀ ਦਾ ਰੋਲ ਮਨਫ਼ੀ ਕਰ ਦਿੱਤਾ ਜਾਵੇ ਤਾਂ ਫਿਲਮ ਨੂੰ ਕੋਈ ਫਰਕ ਨਹੀਂ ਸੀ ਪੈਣਾ ਪਰ ਸਾਡੀ ਨਜ਼ਰ ‘ਚ ਫਿਲਮ ਨੂੰ ਭਾਵੇਂ ਕੋਈ ਫਰਕ ਨਾ ਪੈਂਦਾ ਪਰ ਫਿਲਮ ਦੇ ਬਿਜ਼ਨਸ ਨੂੰ ਫਰਕ ਜ਼ਰੂਰ ਪੈ ਜਾਣਾ ਸੀ….ਤੇ ਕੁਝ ਲੋਕਾਂ ਦਾ ਕਹਿਣਾਂ ਹੈ ਕਿ ਘੁੱਗੀ ਵਾਲਾ ਰੋਲ ਗਿੱਪੀ ਆਪ ਕਰ ਸਕਦਾ ਸੀ ਪਰ ਨਹੀਂ….ਗਿੱਪੀ ਨੇ ਇਹ ਰੋਲ ਆਪ ਨਾ ਲਾਇ ਕੇ ਸਿਆਣਪ ਵਾਲਾ ਕੰਮ ਕੀਤਾ ਹੈ…..ਗਿੱਪੀ ਨੂੰ ਇਸ ਗੱਲੋਂ ਸ਼ਾਬਾਸ਼ੀ ਦੇਣੀ ਬਣਦੀ ਹੈ ਕਿ ਉਸਨੇ ਫਿਲਮ ਦਾ ਕਰਤਾ ਧਰਤਾ ਹੋਣ ਦੇ ਬਾਵਜ਼ੂਦ ਕਿਸੇ ਹੋਰ ਦੇ ਰੋਲ ਤੇ ਕੈਂਚੀ ਨਹੀਂ ਚਲਾਈ ਤੇ ਆਪਣੇ ਰੋਲ ਨੂੰ ਅਜ਼ਾਈਂ ਵੱਡਾ ਨਹੀਂ ਕੀਤਾ….ਉਸਨੂੰ ਘੁੱਗੀ ਦੇ ਸਹਾਰੇ ਦੀ ਲੋੜ ਸੀ ਤੇ ਘੁੱਗੀ ਨੇ ਇਹ ਕੰਮ ਬਾਖੂਬੀ ਕਰ ਦਿਖਾਇਆ.

………………………….
ਫਿਲਮ ਬਾਰੇ ਕਿਹਾ ਜਾ ਰਿਹਾ ਹੈ ਕਿ ਫਿਲਮ ਦੇ ਕਿ ਡਾਇਲਾਗ ਬਹੁਤ ‘ਹੈਵੀ’ ਹਨ ਤੇ ਆਮ ਬੰਦੇ ਦੀ ਸਮਝ ਤੋਂ ਬਾਹਰ ਹੋ ਜਾਂਦੇ ਹਨ…ਗੱਲ ਥੋੜੀ ਬਹੁਤ ਸਹੀ ਵੀ ਹੈ…ਜੇ ਇਹ ਡਾਇਲਾਗ ਥੋੜੀ ਸਰਲ ਭਾਸ਼ਾ ‘ਚ ਹੁੰਦੇ ਤਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ….ਦਰਅਸਲ ਰਾਣਾ ਰਣਬੀਰ ਸਟੇਜ ਨਾਲ ਜੁੜਿਆ ਕਲਾਕਾਰ ਹੈ….ਥੀਏਟਰ ਉਸਦੀ ਰੱਗ ਰਗ ‘ਚ ਵਸਿਆ ਹੋਇਆ ਹੈ….ਉਹ ਆਮ ਜ਼ਿੰਦਗੀ ‘ਚ ਵੀ ਇਵੇਂ ਹੀ ਵਿਚਰਦਾ ਹੈ…..ਅਰਦਾਸ ਕਰਾਂ ਉਸਦੀ ਲਿਖੀ ਹੋਈ ਫਿਲਮ ਹੈ ਫਿਲਮ ਦੇ ਡਾਇਲਾਗ ਵੀ ਉਸਨੇ ਲਿਖੇ ਹਨ….ਤੇ ਉਸਦਾ ਸਟੇਜੀ ਪਰਛਾਵਾਂ ਫਿਲਮ ‘ਚ ਕਿਤੇ ਕਿਤੇ ਦਿਸਦਾ ਵੀ ਹੈ.

………………………….
ਗਿੱਪੀ ਨੇ ਫਿਲਮ ਦਾ ਨਿਰਦੇਸ਼ਨ ਦਿੱਤਾ ਹੈ…..ਤੇ ਇਹ ਕਹਿਣ ‘ਚ ਸਾਨੂੰ ਕੋਈ ਹਿਚਕਚਾਹਟ ਨਹੀਂ ਕਿ ਉਹ ਇਸ ਖੇਤਰ ‘ਚ ਵੀ ਪੱਕੇ ਪੈਰੀਂ ਹੀ ਗਿਆ ਹੈ…..ਕਹਾਣੀ ਦੀਆਂ ਛੋਟੀਆਂ ਛੋਟੀਆਂ ਖਿਲਰੀਆਂ ਤੰਦਾਂ ਨੂੰ ਉਸਨੇ ਬਹੁਤ ਸਹਿਜ ਤੇ ਸੁਹਜਮਈ ਤਰੀਕੇ ਨਾਲ ਸਮੇਟਿਆ ਹੈ….ਇਹ ਉਸਦੇ ਨਿਰਦੇਸ਼ਨ ਦਾ ਕਮਾਲ ਹੈ ਜੋ ਇੱਕ ਮਿੰਟ ਲਈ ਵੀ ਤੁਹਾਨੂੰ ਬੋਰੀਅਤ ਮਹਿਸੂਸ ਨਹੀਂ ਹੋਣ ਦਿੰਦਾ.
ਫਿਲਮ ਦਾ ਗੀਤ ਸੰਗੀਤ ਵੀ ਵਧੀਆ ਹੈ…..ਸ਼ੈਰੀ ਮਾਨ ਦਾ ਗਾਇਆ “ਜਿੰਦਗੀ” ਫਿਲਮ ਦਾ ਸਭ ਤੋਂ ਖੂਬਸੂਰਤ ਗੀਤ ਹੈ.

ਕੁਝ ਫ਼ਿਲਮਾਂ ਨੂੰ ਬੌਕਸ ਔਫਿਸ ਦੀ ਤੱਕੜੀ ‘ਚ ਨਹੀਂ ਤੋਲਿਆ ਜਾਣਾ ਚਾਹੀਦਾ ਉਹ ਅਨਮੋਲ ਹੁੰਦੀਆਂ ਹਨ….ਅਰਦਾਸ ਕਰਾਂ ਵੀ ਇਕ ਅਜਿਹੀ ਫਿਲਮ ਹੈ…….

COMMENTS

WORDPRESS: 0
DISQUS: