HomeHot News

ਪੰਜਾਬੀ ਸਿਨਮੇ ਦੀ ਤਰੱਕੀ ‘ਚ ਇੱਕ ਵੱਡਾ ਅੜਿੱਕਾ ਹਨ ਇਹ ਵਿਕਾਊ ਕਲਮਾਂ

ਘੈਂਟ ਫਿਲਮ ਆਲੋਚਕ ਬੀਬੀ ਦੀ ਗੱਲ ਕਰਦਿਆਂ....   ਪੰਜਾਬੀ ਸਿਨਮੇਂ ਅੰਦਰ ਇਸ ਵੇਲੇ ਗੁੱਟਬੰਦੀ ਪੂਰੇ ਸਿਖਰਾਂ ਤੇ ਹੈ….ਦੂਜੀ ਧਿਰ ਨੂੰ ਨੀਵਾਂ ਦਿਖਾਉਣ ਲਈ ਨਿੱਤ ਨਵੀਆਂ ਸਕੀਮਾਂ ਘ

ਕਰੋਨਾ ਵਾਇਰਸ ਨੇ ਲੱਕ ਤੋੜਿਆ ਫਿਲਮ ਇੰਡਸਟਰੀ ਦਾ ਮਸਤਾਨ ਸਿੰਘ ਪਾਬਲਾ
ਕਪਤਾਨ ਦੀ ਗੱਲ ਕਰਦਿਆਂ
Movie Review Channa Mereya

ਘੈਂਟ ਫਿਲਮ ਆਲੋਚਕ ਬੀਬੀ ਦੀ ਗੱਲ ਕਰਦਿਆਂ….

 

ਪੰਜਾਬੀ ਸਿਨਮੇਂ ਅੰਦਰ ਇਸ ਵੇਲੇ ਗੁੱਟਬੰਦੀ ਪੂਰੇ ਸਿਖਰਾਂ ਤੇ ਹੈ….ਦੂਜੀ ਧਿਰ ਨੂੰ ਨੀਵਾਂ ਦਿਖਾਉਣ ਲਈ ਨਿੱਤ ਨਵੀਆਂ ਸਕੀਮਾਂ ਘੜੀਆਂ ਜਾਂਦੀਆਂ ਹਨ…..ਸੋਸ਼ਲ ਮੀਡੀਆ ਤੇ ਗਿਣਤੀ ਮਿਣਤੀ ਦੇ ਚਾਰ ਪੰਜ ਕੁ ਪੋਰਟਲ ਹਨ ਜੋ ਪੰਜਾਬੀ ਸਿਨਮੇ ਦੀ ਰਿਪੋਰਟਿੰਗ ਕਰਦੇ ਹਨ….ਕੁਝ ਇੱਕ ਉਹ ਸੱਜਣ ਹਨ ਜਿਹਨਾਂ ਦਾ ਪੰਜਾਬੀ ਸਿਨਮੇਂ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਪਰ ਜਾਂਦੇ ਜਾਂਦੇ ਉਹ ਆਪਣੀ ਫੇਸਬੁੱਕੀ ਠਿੱਬੀ ਮਾਰ ਜਾਂਦੇ ਹਨ.ਕੁਝ ਇੱਕ ਉਹ ਹਨ ਜੋ ਬਿਨਾਂ ਫਿਲਮ ਦੇਖੇ ਹੀ ਆਪਣੀ ਰਾਏ ਲਿਖ ਦਿੰਦੇ ਹਨ.ਸਾਨੂੰ ਯਾਦ ਹੈ ‘ਪੰਜਾਬ ੧੯੮੪’ ਵੇਲੇ ਸਾਡੇ ਇੰਡੀਆ ਵਾਲੇ ਪੱਤਰਕਾਰ ਨੇ ਫਿਲਮ ਰੀਲੀਜ਼ ਹੋਣ ਤੋਂ ਪਹਿਲਾਂ ਹੀ ਸਾਨੂੰ ਫਿਲਮ ਦਾ ਰਿਵਿਊ ਭੇਜ ਦਿੱਤਾ ਜਿਸ ‘ਚ ਫਿਲਮ ਦੀ ਰੱਜ ਕੇ ਬਦਖੋਹੀ ਕੀਤੀ ਹੋਈ ਸੀ….ਘੋਖ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਕਿਸੇਦੂਜ਼ੀ ਫ਼ਿਲਮੀ ਧਿਰ ਤੋਂ ਚਾਰ ਪੈਸੇ ਲੈ ਕੇ ਉਸਦੀ ਕਲਮ ਨੇ ਇਹ ਜ਼ਹਿਰ ਉਗਲੀ ਸੀ.
ਇਹਨਾਂ ਅਖੌਤੀ ਆਲੋਚਕਾਂ ਦੀ ਤ੍ਰਾਸਦੀ ਹੈ ਕਿ ਇਹਨਾਂ ‘ਚੋਂ ਬਹੁਤੇ ਭੁੱਖ ਨੰਗ ਨਾਲ ਘੁਲ ਰਹੇ ਹਨ ….ਜਿਧਰੋਂ ਵੀ ਬੁਰਕੀ ਮਿਲ ਜਾਵੇ ਉਹਦੇ ਲਈ ਪੂਛ ਹਿੱਲ ਜਾਂਦੀ ਹੈ.ਪੰਜਾਬੀ ਸਿਨਮੇ ਨਾਲ ਜੁਡ਼ੀਆਂ ਬਹੁਤੀਆਂ ‘ਸਾਈਟਾਂ’ ਦਾ ਵੀ ਇਹੋ ਹਾਲ ਹੈ……’ਐਡਾਂ’ ਦਾ ਲਾਲਚ ਦੇ ਕੇ ਇਹਨਾਂ ਦੀ ਕਲਮ ਜ਼ਹਿਰ ਵੀ ਉਗਲ ਸਕਦੀ ਤੇ ਸ਼ਹਿਦ ਵੀ.ਖੋਤੇ ਨੂੰ ਘੋੜਾ ਤੇ ਘੋੜੇ ਨੂੰ ਖੋਤਾ ਬਣਾਉਣਾ ਇਹਨਾਂ ਦਾ ਖੱਬੇ ਹੱਥ ਦਾ ਖੇਡ ਹੈ.
ਪੱਤਰਕਾਰੀ ਦਾ ਹਾਜ਼ਮਾ ਖਰਾਬ ਕਰਨ ‘ਚ ਕਈ ਪੰਜਾਬੀ ਫ਼ਿਲਮਕਾਰਾਂ ਦਾ ਵੀ ਵੱਡਾ ਰੋਲ ਹੈ.ਕਿਸੇ ਹੋਰ ਕਲਾਕਾਰ ਦੀ ਫਿਲਮ ਸਾਡੀ ਫਿਲਮ ਨਾਲੋਂ ਜਿਆਦਾ ਨਾਂ ਚੱਲ ਜਾਵੇ ਇਸ ਲਈ ਹਰ ਹਰਬਾ ਵਰਤਿਆ ਜਾਂਦਾ ਹੈ……ਇੱਕ ਦੂਜੇ ਦੀ ਫਿਲਮ ਨੂੰ ਥੱਲੇ ਲਾਉਣ ਲਈ  ਕਈ ਕਲਾਕਾਰ ਨਿਜੀ ਦਿਲਚਸਪੀ ਲੈਂਦੇ ਹਨ ….ਚਾਰ ਪੰਜ ਪੱਤਰਕਾਰਾਂ ਦੀ ਜੁੰਡਲੀ ਬਣਾ ਕੇ ਫਿਲਮ ਦੇ ਖਿਲਾਫ ਇੱਕ ਵਾਤਾਵਰਨ ਤਿਆਰ ਕੀਤਾ ਜਾਂਦਾ ਹੈ ਕਿ ਲੋਕੀਂ ਫਿਲਮ ਦੇਖਣ ਜਾਣ ਹੀ ਨਾਂ…

ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਕਰਨ ਲਈ ਪੇਡ ਬੰਦੇ ਤਿਆਰ ਬਰ ਤਿਆਰ ਰੱਖੇ ਹੋਏ ਹੁੰਦੇ ਹਨ ਜੋ ਕੁਮੈਂਟਸ ਦੀ ਨ੍ਹੇਰੀ ਲਿਆ ਕੇ ਕਲਾਕਾਰ ਦੀ ਤੇ ਫਿਲਮ ਦੀ ਜੱਖਣਾ ਪੱਟ ਦਿੰਦੇ ਹਨ.
ਆਪਣੀ ਪੱਗ ਦਾ ਸ਼ਮਲਾ ਉੱਚਾ ਰੱਖਣ ਲਈ ਲੱਖਾਂ ਰੁਪਏ ਖਰਚੇ ਜਾ ਰਹੇ ਹਨ.
ਜੇ ਟਰੈਂਡ ਇਸੇ ਤਰਾਂ ਜਾਰੀ ਰਿਹਾ ਤਾਂ ਪੰਜਾਬੀ ਸਿਨਮੇਂ ਦਾ ਰੱਬ ਹੀ ਰਾਖਾ ਹੈ.

ਇਸੇ ਸਿਲਸਿਲੇ ਦੀ ਇਕ ਕੜੀ ਹੈ ਸਾਡੀ ਇੱਕ ਸਮਕਾਲੀ ਪੱਤਰਕਾਰ ਬੀਬੀ ਜੋ ਅੱਜ ਕੱਲ ਆਪਣੇ ਆਪ ਨੂੰ ਬਹੁਤ ਘੈਂਟ ਫਿਲਮ ਆਲੋਚਕ ਹੋਣ ਦਾ ਭਰਮ ਪਾਲੀ ਬੈਠੀ ਹੈ…ਦਿਲਜੀਤ ਦੋਸਾਂਝ ਦੀ ਨਵੀਂ ਫਿਲਮ “ਛੜਾ”  ਦੇਖਣ ਗਈ ਤਾਂ ਫਿਲਮ ਨੂੰ ਮਿਲ ਰਹੇ ਰਿਸਪੌਂਸ ਕਰਕੇ ਫਿਲਮ ਬਾਰੇ ਤਾ ਕੋਈ ਬੁਹਤ ਬੁਰਾ ਭਲਾ ਕਹਿ ਨਾਂ ਸਕੀ ਪਰ ਸਾਰੀ ਭੜਾਸ ਦਿਲਜੀਤ ਤੇ ਕੱਢ ਤੀ……(ਇਸ ਬੀਬੀ ਦੀ ਦਿਲਜੀਤ ਨਾਲ ਕੋਈ ਖਾਸ ਹੀ ਖੁੰਦਕ ਹੈ ਪਤਾ ਨੀ ਦਿਲਜੀਤ ਨੇ ਕਿਤੇ  ਇਹਦਾ ਬਾਂਦਰ ਧੁੱਪੇ ਨਾਂ ਬਨ੍ਹ ਦਿੱਤਾ ਹੋਵੇ  ) ਜਦੋਂ ਇਸ ਫਿਲਮ ਦਾ ਟਰੇਲਰ ਆਇਆ ਤਾਂ  ‘ਬੀਬੀ ਨੇ ਕਿਹਾ ਇੱਕ ਵਾਰੀ ਫਿਰ ਦਿਲਜੀਤ ਦੀ ਬਕਵਾਸ ਕਮੇਡੀ।…ਫਿਲਮ ਦੇ ਰੀਵਿਊ ‘ਚ ਲਿਖਿਆ Thank god for Diljit’s tamed acting this time! ਬੀਬੀ ਮੁਤਾਬਿਕ ਦਿਲਜੀਤ ਨੂੰ ਐਕਟਿੰਗ ਬਿਲਕੁਲ ਨਹੀਂ ਆਉਂਦੀ ਤੇ ਉਹ ਫੂਹੜ ਕਮੇਡੀ ਹੀ ਕਰਦਾ ਹੈ….ਸ਼ਾਇਦ ਇਹ ਬੀਬੀ ਭੁੱਲ ਗਈ ਕਿ ਦਿਲਜੀਤ ਨੇ ਕਿਸ ਕਿਸ ਤਰਾਂ ਦੀਆਂ ਫ਼ਿਲਮਾਂ ਕੀਤੀਆਂ ਹਨ। …..ਜੱਟ ਐਂਡ ਜੁਲੀਅਟ,ਪੰਜਾਬ 1984,ਸੱਜਣ ਸਿੰਘ ਰੰਗਰੂਟ,ਸੂਰਮਾ,ਉਡਤਾ ਪੰਜਾਬ ਫਿਲੌਰੀ। ..ਉਸਨੇ ਹਰ ਰੰਗ ਦੀਆਂ ਫ਼ਿਲਮਾਂ ਕੀਤੀਆਂ ਹਨ ਪਰ ਇਸ ਬੀਬੀ ਨੂੰ ਕੌਣ ਸਮਝਾਵੇ।…….ਹੁਣ ਜਦੋਂ  ਸਾਰਾ ਜੱਗ ਜਾਣਦਾ  ਹੈ ਕਿ  “ਛੜਾ” ਨੇ ਪੰਜਾਬੀ ਫ਼ਿਲਮਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤਾ ਵੀ ਇਹ ਬੀਬੀ ਭੰਬਲਭੂਸੇ ‘ਚ ਪਈ ਹੋਈ ਹੈ ਕਿ ਫਿਲਮ ਨੇ ਗਿੱਪੀ ਦੀ ‘ਕੈਰੀ ਆਨ  ਜੱਟਾ 2’ ਦਾ ਰਿਕਾਰਡ ਤੋੜਿਆ ਵੀ ਹੈ ਕਿ  ਨਹੀਂ? ਉਹ ਅਸਲ ਫਿੱਗਰਜ  ਨੂੰ ਮੰਨਣ ਦੀ ਬਜਾਏ ਆਪਣੇ ਆਕਾ ਵਲੋਂ ਭੇਜੀਆਂ ਫਿੱਗਰਜ ਨੂੰ ਹੀ ਫਾਈਨਲ ਮੰਨੀ ਬੈਠੀ ਹੈ। …ਕਮਲੀ ਨੂੰ ਇਹ ਨਹੀਂ ਪਤਾ ਕਿ ਫ਼ਿਲਮਾਂ ਵਾਲੇ ਤਾਂ ਆਪਣੀ ਫਲਾਪ ਫਿਲਮ ਨੂੰ ਵੀ ਸੁਪਰ ਹਿੱਟ ਗਰਦਾਨ ਦਿੰਦੇ ਹਨ….ਸ਼ਾਇਦ  ਪਤਾ ਵੀ ਹੋਵੇ ਪਰ ਮੰਨਣਾਂ ਨਹੀਂ।…..ਹਾਂਜੀ ਇਹ ਉਹੋ ਬੀਬੀ ਹੈ ਜਿਸਨੂੰ ਸੱਜਣ ਸਿੰਘ ਰੰਗਰੂਟ ਵਰਗੀ ਫਿਲਮ ਵੀ ਪਸੰਦ ਨਹੀਂ ਸੀ ਈ ਪਰ ਦੂਜੇ ਪਾਸੇ ਸੂਬੇਦਾਰ  ਜੋਗਿੰਦਰ ਸਿੰਘ ਫਿਲਮ ਦੇਖ ਕੇ ਭਾਰਤ ਸਰਕਾਰ ਨੂੰ ਸਰਕਾਰੀ ਛੂੱਟੀ ਕਰਨ ਲਈ  ਬੇਨਤੀ ਕੀਤੀ ਸੀ.ਇਹ ਪੱਤਰਕਾਰ ਬੀਬੀ ਪੀਲੀ ਪੱਤਰਕਾਰੀ ਦਾ ਸਭ ਤੋਂ ਘੈਂਟ ਨਮੂਨਾ ਹੈ.

ਆਲੋਚਨਾ ਜਰੂਰ ਚਾਹੀਦੀ ਹੈ,ਪਰ ਖੁੰਦਕਬਾਜ਼ੀ ਨਹੀਂ।

ਆਪਣੇ ਆਪ ਨੂੰ ਘੈਂਟ ਅਖਵਾਉਣ ਵਾਲੀਆਂ ਇਹ ਵਿਕਾਊ ਕਲਮਾਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਇਹ ਪੰਜਾਬੀ ਫਿਲਮਕਾਰ ਤੇ ਕਲਾਕਾਰ ਪੰਜਾਬੀ ਸਿਨਮੇ ਦੀ ਤਰੱਕੀ ਦੇ ਰਾਹ ‘ਚ ਅੜਿੱਕਾ ਬਣਨ ਦੇ ਨਾਲ ਆਪਣੇ ਪਵਿੱਤਰ ਪੇਸ਼ੇ ਨਾਲ ਵੀ ਧ੍ਰੋਹ ਕਮਾ ਰਹੇ ਹਨ.

COMMENTS

WORDPRESS: 0
DISQUS: