ਨੌਕਰ ਵਹੁਟੀ ਦਾ : “ਚਾਚੀ” ਜਿੰਨੀ ‘ਕਮਾਲ’ ਦੀ ਸੀ, “ਚਾਚਾ” ਓਨਾ ਹੀ “ਕਮਲਾ” ! ******************************* ਸਮੀਪ ਕੰਗ ਹਿੰਦੀ ਦੀਆਂ ਕਾਮੇਡੀ ਫ਼ਿਲਮਾਂ ਅਤੇ ਪਾਕਿਸਤਾਨੀ ਨਾਟ
ਨੌਕਰ ਵਹੁਟੀ ਦਾ :
“ਚਾਚੀ” ਜਿੰਨੀ ‘ਕਮਾਲ’ ਦੀ ਸੀ,
“ਚਾਚਾ” ਓਨਾ ਹੀ “ਕਮਲਾ” !
*******************************
ਸਮੀਪ ਕੰਗ ਹਿੰਦੀ ਦੀਆਂ ਕਾਮੇਡੀ ਫ਼ਿਲਮਾਂ ਅਤੇ ਪਾਕਿਸਤਾਨੀ ਨਾਟਕਾਂ ਦੇ ਟੋਟਕੇ ਚੁਰਾ ਕੇ ਫ਼ਿਲਮਾਂ ਬਣਾਉਣ ਵਿਚ ਪ੍ਰਸਿੱਧੀ ਪ੍ਰਾਪਤ ਕਰ ਚੁੱਕਿਆ ਹੈ। ਹਾਲਾਂਕਿ ਇਹ ਫਾਰਮੂਲਾ ਉਸ ਨੂੰ ਰਾਸ ਵੀ ਆਇਆ ਹੈ, ਕਿਉਂਕਿ ਫ਼ਿਲਮਾਂ ਨੇ ‘ਨਾਮ’ ਭਾਵੇਂ ਨਹੀਂ ਕਮਾਇਆ ਪਰ ‘ਨਾਮਾ’ ਕਾਫੀ ਇੱਕਠਾ ਕਰਦੀਆਂ ਰਹੀਆਂ ਹਨ । ਪਹਿਲੀ ਫਿਲਮ ‘ਕੈਰੀ ਆਨ ਜੱਟਾ’ ਹਿੰਦੀ ਫਿਲਮ ‘ਕੁਛ ਤੋਂ ਗੜਬੜ ਹੈ’ ਦੀ ਡੀਟੋ ਕਾਪੀ ਸੀ, ਤੇ ਮੁਕੱਦਮੇਬਾਜ਼ੀ ਚ ਵੀ ਫਸੀ ਸੀ। ਸਾਊਥ ਦੀ ਫਿਲਮ ‘ਸ਼ਟਰ’ ਦੀ ਹਿੰਦੀ ਨਕਲ ‘ਲੌਕ’ ਫਲਾਪ ਹੋਣ ਤੋਂ ਬਾਅਦ ਸ਼ਾਇਦ ਉਸ ਨੂੰ ਸਮਝ ਆ ਗਈ ਕਿ ‘ਕਲਾਸ’ ਫ਼ਿਲਮਾਂ ਦੀ ਨਕਲ ਮਾਰਨੀ ਸੌਖਾ ਕੰਮ ਨਹੀਂ, ਇਸ ਲਈ ‘ਕਾਮੇਡੀ’ ਦੀ ‘ਨਕਲ’ ਨੂੰ ਹੀ ਉਸ ਨੇ ਸ਼ਾਇਦ ਆਪਣਾ ਮਨੋਰਥ ਬਣਾ ਲਿਆ ਹੈ।
ਤੇ ਇਸ ਵਾਰ ਉਸਨੇ ‘ਨੌਕਰ ਵਹੁਟੀ ਦਾ’ ਵਿਚ ਕਮਲ ਹਾਸਨ ਦੀ ਮਸ਼ਹੂਰ ਕਾਮੇਡੀ ‘ਚਾਚੀ 420’ ਦਾ ਪਲਾਟ ਚੁਰਾਇਆ ਹੈ। ਫਰਕ ਸਿਰਫ ਏਨਾ ਹੈ ਕਿ ਜਿੱਥੇ ਹਿੰਦੀ ਫਿਲਮ ਵਿਚ ਕਮਲ ਹਾਸਨ ਔਰਤ ਬਣ ਕੇ ਹੀਰੋਇਨ ਦੇ ਘਰ ਵਿਚ ਦਾਖਲ ਹੁੰਦਾ ਹੈ ਤੇ ਹਸਾ ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜ ਪਾ ਦਿੰਦਾ ਹੈ, ਉੱਥੇ ‘ਨੌਕਰ ਵਹੁਟੀ ਦਾ’ ਵਿਚ ਰੁੱਸ ਕੇ ਪੇਕੇ ਗਈ ਹੋਈ ਪਤਨੀ ਨੂੰ ਮਨਾਉਣ ਲਈ ਬਿੰਨੂ ਢਿੱਲੋਂ ਡਰਾਈਵਰ ਬਣ ਕੇ ਸਹੁਰੇ ਘਰ ਵਿਚ ਦਾਖਿਲ ਹੁੰਦਾ ਹੈ, ਉਹ ਵੀ ਅਮਿਤਾਭ ਬੱਚਨ ਦਾ ‘ਸ਼ਹਿਨਸ਼ਾਹ’ ਵਰਗਾ ਵਿੱਗ ਲਾ ਕੇ ! ਲੱਗਦਾ ਵੀ ਇੰਜ ਹੈ ਕਿ ਉਹ ‘ਨੌਕਰ’ ਨਹੀਂ ਸ਼ਹਿਨਸ਼ਾਹ ਹੈ ਤੇਉਸ ਦੇ ਆਲੇ ਦੁਆਲੇ ਮੰਡਰਾ ਰਹੇ ਸਾਰੇ ਕਿਰਦਾਰ ਉਸ ਦੇ ‘ਨੌਕਰ’ ਹੋਣ ! ਦਰਸ਼ਕਾਂ ਸਮੇਤ ਫਿਲਮ ਵਿਚ ਉਸ ਦੀ ਛੋਟੀ ਬੱਚੀ ਤਾਂ ਪਛਾਣ ਲੈਂਦੀ ਹੈ ਕਿ ਇਹ ਉਸਦਾ ਬਾਪ ਹੈ ਪਰ ਉਸ ਦੀ ਪਤਨੀ ਅਤੇ ਫਿਲਮ ਅੰਦਰਲੇ ਕਿਰਦਾਰਾਂ ਨੂੰ ਜ਼ਰਾ ਵੀ ਪਤਾ ਨਹੀਂ ਲੱਗਦਾ ਕਿ ਜਨਾਬ “ਨੌਕਰ” ਨਹੀਂ “ਸ਼ਹਿਨਸ਼ਾਹ ਸਾਹਿਬ” ਹਨ। ਹੈ ਨਾ ਦਰਸ਼ਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ? ਫਿਲਮ ਦੀ ਨਕਲ ਮਾਰਨ ਦੇ ਨਾਲ ਨਾਲ ਕਰੈਕਟਰ ਦੀ ਨਕਲ ਮਾਰ ਕੇ ਬਿੰਨੂ ‘ਬੁੜ੍ਹੀ’ ਹੀ ਬਣ ਜਾਂਦਾ ਤਾਂ ਕੀ ਮਾੜਾ ਸੀ ? ਨਾਲੇ ਐਕਟਿੰਗ ਵਿਚ ਕਮਲ ਹਾਸਨ ਨਾਲ ਉਸ ਦਾ “ਮੁਕਾਬਲਾ” ਵੀ ਹੋ ਜਾਂਦਾ ਪਰ ਇਨ੍ਹਾਂ ਨੇ ਤਾਂ ਕਮਲ ਘੋਟਣਾ ਸੀ, ਘੋਟ ਦਿੱਤਾ !
ਫਿਲਮ ਦੇ ਉਂਜ ਤਾਂ ਦੋ ਦੋ ਲੇਖਕ ਸ਼੍ਰੇਆ ਸ਼੍ਰੀਵਾਸਤਵ ਅਤੇ ਵੈਭਵ ਸੁਮਨ ਹਨ, ਪਰ ਕਹਾਣੀ ਕਹੂਣੀ ਕੋਈ ਨਹੀਂ। ਬੱਸ ਓਨੀ ਕੁ ਹੈ ਜਿੰਨੀ ਮੈਂ ਉੱਪਰਲੇ ਪੈਰੇ ਵਿਚ ਦੱਸੀ ਹੈ।
ਫਿਲਮ ਵਿਚ ਬਿੰਨੂ ਸੰਘਰਸਕਾਰੀ ਗੀਤਕਾਰ ਹੈ, ਪਰ ਕਿਤੇ ਵੀ ਸ਼ਾਇਰਾਂ ਵਾਲਾ ਅੰਦਾਜ਼ ਜਾਂ ਅਦਾ ਨਹੀਂ ਹੈ। ਨਾ ਹੀ ਕਿਸੇ ਗੀਤ ਦੀ ਕੋਈ ਲਾਈਨ ਸੁਣਨ ਨੂੰ ਮਿਲਦੀ ਹੈ। ਬੱਸ ਪਤਨੀ ਨਾਲ “ਤੂੰ ਤੂੰ – ਮੈਂ ਮੈਂ” ਹੁੰਦੀ ਰਹਿੰਦੀ ਹੈ। ਬਿਨਾਂ ਸ਼ੱਕ ਬਿੰਨੂ ਢਿੱਲੋਂ ਇਕ ਵਧੀਆ ਐਕਟਰ ਹੈ। ਹੁਣ ਤੱਕ ਵੱਖ ਵੱਖ ਤਰ੍ਹਾਂ ਦੇ ਕਿਰਦਾਰਾਂ ਰਾਹੀਂ ਐਕਟਿੰਗ ਦਾ ਹੁਨਰ ਦਿਖਾ ਚੁੱਕਾ ਹੈ। ਪਰ ਦੋ ਕੁ ਸਾਲਾਂ ਤੋਂ ਜਦ ਤੋਂ ਉਸਨੂੰ ਹੀਰੋ ਬਣਨ ਦਾ ਸ਼ੌਕ ਚੜ੍ਹਿਆ ਹੈ, ਉਸ ਦਾ ਗ੍ਰਾਫ ਹੇਠਾਂ ਵੱਲ ਨੂੰ ਹੋ ਤੁਰਿਆ ਹੈ। ਉਮਰ ਦਾ ਤਕਾਜ਼ਾ ਹੈ, ਤੇ ਹੁਣ ਉਹ ਕਾਲਿਜ ਦਾ ਮੁੰਡਾ ਖੁੰਡਾ ਤਾਂ ਲੱਗਦਾ ਨਹੀਂ, ਇਸ ਲਈ ਰੋਲ ਵੀ ਅੱਧਖੜ ਜਿਹੇ ਬੰਦੇ ਦੇ ਲੱਭਣੇ ਪੈਂਦੇ ਹਨ। ਨਾਲ ਹੀ ਸਾਥੀ ਕਿਰਦਾਰ ਵੀ ਹਾਣ – ਪ੍ਰਵਾਨ ਦੇ ਲੈਣੇ ਪੈਂਦੇ ਹਨ, ਇਸ ਲਈ ਗਲੈਮਰ ਵਾਲਾ ਪਾਰ੍ਟ ਫਿਲਮ ਚੋਂ ਗਾਇਬ ਹੋਣਾ ਲਾਜ਼ਮੀ ਹੈ। ਇਸੇ ਕਰਕੇ ‘ਨੌਕਰ ਵਹੁਟੀ ਦਾ’ ਵਿਚ ਉਸਦੇ ਹਾਣੀਆਂ ਪ੍ਰਵਾਣੀਆਂ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਉਪਾਸਨਾ ਸਿੰਘ ਨਾਲ ਹੀ ਗੁਜ਼ਾਰਾ ਕਰਨਾ ਪਿਆ ਹੈ। ਤਾਜ਼ਗੀ ਰਹਿਤ ਫਿਲਮ ਵਿਚ ਭੱਲੇ ਤੇ ਘੁੱਗੀ ਦੇ ਲਗਭੱਗ ਉਹੋ ਜਿਹੇ ਪੰਚ ਹਨ ਜੋ ਕਈ ਸਾਲਾਂ ਤੋਂ ਦੇਖਦੇ ਦੇਖਦੇ ਲੋਕ ਅੱਕ ਚੁੱਕੇ ਹਨ। ਕੋਈ ਨਵਾਂਪਣ ਨਹੀਂ। ਘੁੱਗੀ ਦੀ ਮਾਂ ਦਾ ਢਾਬਾ ਹੈ,ਬਣਨਾ ਉਹ ਸੰਗੀਤਕਾਰ ਚਾਹੁੰਦਾ ਹੈ, ਪਰ ਉਸ ਦੀ ਇਮੇਜ ਵੀ ਸੰਗੀਤ ਪ੍ਰੇਮੀ ਤੋਂ ਵੱਧ ਇੱਕ ਨਰਸ ਤੇ ਲਾਈਨ ਮਾਰਨ ਵਾਲੇ ਰੋਡ-ਛਾਪ ਆਸ਼ਿਕ ਦੀ ਹੈ। ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਦੀ ਜੋੜੀ ਵੀ ਉਹੀ ਕੁਝ ਕਰਦੀ ਹੈ, ਜੋ ਕਰਦੀ ਰਹੀ ਹੈ। ਹਾਂ, ਉਪਾਸਨਾ ਸਿੰਘ ਇਨ੍ਹਾਂ ਸਾਰਿਆਂ ਚੋਂ ਬਾਜ਼ੀ ਮਾਰ ਗਈ ਹੈ। ਉਸਦਾ ਰੋਲ ਵੀ ਚਟਪਟਾ ਸੀ। ਕਿਤੇ ਕਿਤੇ ਓਵਰ ਜ਼ਰੂਰ ਸੀ। ਕੁਲਰਾਜ ਰੰਧਾਵਾ ਦਾ ਕਿਰਦਾਰ ਸਭ ਤੋਂ ਛੋਟਾ ਤੇ ਕਮਜ਼ੋਰ ਰਿਹਾ। ਤਰਸੇਮ ਪਾਲ, ਰੁਪਿੰਦਰ ਰੂਪੀ ਤੇ ਰਾਜ ਧਾਲੀਵਾਲ ਦੀ ਸੁਪੋਰਟ ਠੀਕ ਠੀਕ ਰਹੀ। ਨਿੱਕੀ ਬੱਚੀ ਨੇ ਵੀ ਵਧੀਆ ਕੰਮ ਕੀਤਾ ਹੈ। ਗੈਸਟ ਰੋਲ ਵਿਚ ਦੇਵ ਖਰੌੜ ਤੇ ਜਪੁਜੀ ਖੈਰਾ ਦਾ ਗਾਣਾ ਤਾਜ਼ਗੀ ਦੀ ਫੀਲਿੰਗ ਦਿੰਦਾ ਹੈ।
ਗੁਰਮੀਤ ਸਿੰਘ ਦਾ ਸੰਗੀਤ ਸਾਧਾਰਨ ਪੱਧਰ ਦਾ ਰਿਹਾ। ਦਰਸ਼ਕਾਂ ਦੇ ਮਿਲੇ ਠੰਡੇ ਹੁੰਗਾਰੇ ਕਾਰਨ ਸਮੀਪ ਕੰਗ ਤੇ ਉਸਦੀ ਟੀਮ ਨੂੰ ਅੱਗੋਂ ਬੜਾ ਕੁਝ ਸੋਚਣਾ ਪਵੇਗਾ !
ਧੰਨਵਾਦ ਸਹਿਤ
ਇਕਬਾਲ ਸਿੰਘ ਚਾਨਾ
COMMENTS
… [Trackback]
[…] Read More Infos here: punjabvision.com/film-review-naukar-vahuti-da/ […]
mksorb.com
[…]that may be the finish of this write-up. Here you will find some sites that we think youll value, just click the links over[…]
Write My Essay
[…]please go to the web pages we comply with, like this a single, because it represents our picks from the web[…]
OnHax Me
[…]we came across a cool internet site which you may love. Take a search in case you want[…]
OnHax
[…]Here is an excellent Weblog You might Obtain Intriguing that we Encourage You[…]
Windows
[…]although sites we backlink to beneath are considerably not associated to ours, we feel they’re really worth a go through, so have a look[…]
Link
[…]please check out the sites we stick to, which includes this one particular, as it represents our picks through the web[…]
CBD Oil For Dogs
[…]we like to honor many other online web pages on the web, even when they arent linked to us, by linking to them. Beneath are some webpages worth checking out[…]