ਪੰਜਾਬੀਆਂ ਦੇ ਰਵਾਇਤੀ ਸੁਆਦ ਤੋਂ ਹਟ ਕੇ ਬਣੀਆਂ ਪੰਜਾਬੀ ਫ਼ਿਲਮਾਂ 'ਰੱਬ ਦਾ ਰੇਡੀਓ' 'ਲਾਹੌਰੀਏ' ਤੇ 'ਸਾਬ ਬਹਾਦਰ' ਪਿਛਲੇ ਦਿਨੀ ਅੱਗੜ ਪਿੱਛੜ ਰੀਲੀਜ਼ ਹੋਈਆਂ ਹਨ.ਇਹ ਫ਼ਿਲਮਾਂ ਟਿਕਟ ਖ
ਪੰਜਾਬੀਆਂ ਦੇ ਰਵਾਇਤੀ ਸੁਆਦ ਤੋਂ ਹਟ ਕੇ ਬਣੀਆਂ ਪੰਜਾਬੀ ਫ਼ਿਲਮਾਂ ‘ਰੱਬ ਦਾ ਰੇਡੀਓ’ ‘ਲਾਹੌਰੀਏ’ ਤੇ ‘ਸਾਬ ਬਹਾਦਰ’ ਪਿਛਲੇ ਦਿਨੀ ਅੱਗੜ ਪਿੱਛੜ ਰੀਲੀਜ਼ ਹੋਈਆਂ ਹਨ.ਇਹ ਫ਼ਿਲਮਾਂ ਟਿਕਟ ਖਿੜਕੀ ਤੇ ਭਾਵੇਂ ਬਹੁਤੇ ਕੋਈ ਰਿਕਾਰਡ ਨਹੀਂ ਬਣਾ ਸਕੀਆਂ ਪਰ ਇਸ ਗੱਲੋਂ ਕਾਮਯਾਬ ਰਹੀਆਂ ਕਿ ਪੰਜਾਬੀਆਂ ਦੇ ਜਾਇਕੇ ਨੂੰ ਹੌਲੀ ਹੌਲੀ ਬਦਲਿਆ ਜਾ ਸਕਦਾ ਹੈ.
ਹਰ ਚੀਜ਼ ਨੂੰ ਤੜਕਾ ਲਾਉਣ ਦੇ ਆਦੀ ਪੰਜਾਬੀਆਂ ਨੂੰ ਕੌੜਾ ਕੁਸੈਲਾ ਵੀ ਖੁਆਇਆ ਜਾ ਸਕਦਾ ਹੈ ਇਹਨਾਂ ਪੰਜਾਬੀ ਫ਼ਿਲਮਾਂ ਨੇ ਸਾਬਿਤ ਕਰ ਦਿੱਤਾ ਹੈ.
ਅਮਰਿੰਦਰ ਗਿੱਲ ਦੀ ਲਾਹੌਰੀਏ ਨੂੰ ਪੰਜਾਬ ਨਾਲੋਂ ਜਿਆਦਾ ਪਿਆਰ ਬਾਹਰਲੇ ਪੰਜਾਬੀਆਂ ਨੇ ਦਿੱਤਾ ਹੈ…..ਤੇ ਸਾਬ ਬਹਾਦਰ ਅਤੇ ਰੱਬ ਦਾ ਰੇਡੀਓ ਨੇ ਪੰਜਾਬ ‘ਚ ਆਪਣੀ ਲਾਗਤ ਪੂਰੀ ਕਰ ਲਈ ਹੈ.
ਇਹਨਾਂ ਫ਼ਿਲਮਾਂ ਦੀਆਂ ਟੀਮਾਂ ਨੂੰ ਕੁਝ ਵੱਖਰਾ ਕਰਨ ਲਈ ਸ਼ਾਬਾਸ਼ !
COMMENTS