HomeHot NewsReviews

ਸਿੱਖਾਂ ਦੀ ਪੱਗ ਦੀ ਗੱਲ ਕਰਦੀ ਹੈ ਫ਼ਿਲਮ ਸੁਪਰ ਸਿੰਘ

ਜੁਆਕਾਂ ਦੀ ਕਾਰਟੂਨ ਫ਼ਿਲਮ ਨਹੀ ਹੈ ਸੁਪਰ ਸਿੰਘ। ਜੇ ਤਸੀ ਇਹ ਸੋਚਕੇ ਇਹ ਿਫਲਮ ਵੇਖਣ ਨਹੀ ਜਾ ਰਹੇ ਕਿ ਇਹ ਸਪਾਈਡਰ ਮੈਨ ਦੀ ਨਕਲ ਕਰਕੇ ਬੱਚਿਆਂ ਲਈ ਬਣਾਈ ਘਟੀਆ ਜਿਹੀ ਬੀ ਗਰੇਡ ਦੀ ਫਿਲ

ਉਂਝ ਦਿਲ ਦਾ ਨੀ ਮਾੜਾ ॥ ਬੱਸ ਥੋੜੀ ਜਿਹੀ ਜ਼ੁਬਾਨ ਹੀ ਗੰਦੀ ਹੈ…..
ਗਿੱਪੀ ਗਰੇਵਾਲ ਦੇ ਮੂਹੋਂ ਨਿਕਲਿਆ : ਮਰ ਗਏ ਓ ਲੋਕੋ…….
ਸਿੱਖ ਇਤਿਹਾਸ ਦਾ ਅਣਗੌਲਿਆ ਨਾਇਕ : ਦ ਬਲੈਕ ਪ੍ਰਿੰਸ

Screen Shot 2017-06-16 at 11.12.54 PM
ਜੁਆਕਾਂ ਦੀ ਕਾਰਟੂਨ ਫ਼ਿਲਮ ਨਹੀ ਹੈ ਸੁਪਰ ਸਿੰਘ। ਜੇ ਤਸੀ ਇਹ ਸੋਚਕੇ ਇਹ ਿਫਲਮ ਵੇਖਣ ਨਹੀ ਜਾ ਰਹੇ ਕਿ ਇਹ ਸਪਾਈਡਰ ਮੈਨ ਦੀ ਨਕਲ ਕਰਕੇ ਬੱਚਿਆਂ ਲਈ ਬਣਾਈ ਘਟੀਆ ਜਿਹੀ ਬੀ ਗਰੇਡ ਦੀ ਫਿਲਮ ਹੋਵੇਗੀ ਤਾਂ ਤੁਸੀ ਬਹੁਤ ਵੱਡੀ ਗਲਤੀ ਕਰ ਰਹੇ ਹੋ। ਫਿਲਮ ਦਾ ਟਰੇਲਰ ਅਤੇ ਪੋਸਟਰ ਵੇਖਕੇ ਹਰੇਕ ਨੂੰ ਆਹੀ ਲਗਦਾ ਪਈ ਇਹ ਫ਼ਿਲਮ ਡਿਸਕੋ ਸਿੰਘ ਵਰਗੀ ਬੇ ਸਿਰ ਪੈਰ ਦੀ ਫਿਲਮ ਹੋਣੀ ਆਂ। ਅਸੀ ਵੀ ਇਹੀ ਸੋਚਕੇ ਸਿਰਫ਼ ਬੱਚਿਆਂ ਨੂੰ ਇਹ ਫ਼ਿਲਮ ਦਿਖਾਉਣ ਗਏ ਸੀ ਪਰ ਫਿਲਮ ਵੇਖਕੇ ਪਤਾ ਲੱਗਾ ਕਿ ਪੰਜਾਬ ਦੀ ਹਰੇਕ ਸਮੱਸਿਆ ਉਠਾਉਣ ਦੇ ਨਾਲ ਨਾਲ ਸਿੱਖਾਂ ਦੀ ਆਂਨ ਤੇ ਸ਼ਾਂਨ ਪੱਗ ਦੀ ਗੱਲ ਜਿੰਨੇ ਖੂਬਸੂਰਤ ਤਰੀਕੇ ਨਾਲ ਇਸ ਫਿਲਮ ਚ ਕੀਤੀ ਗਈ ਹੈ ਸ਼ਾਇਦ ਕਿਸੇ ਧਾਰਮਿਕ ਫਿਲਮ ਚ ਵੀ ਨਹੀ ਕੀਤੀ ਗਈ ਹੋਣੀ। ਤਕਨੀਕੀ ਤੌਰ ਤੇ ਐਨੀ ਮਜਬੂਤ ਮੂਵੀ ਤੁਸੀਂ ਪਹਿਲਾਂ ਕਦੇ ਵੀ ਨਹੀ ਦੇਖੀ ਹੋਣੀ। ਫਿਲਮ ਵਿਚ ਸੁਪਰ ਸਿੰਘ ਦੀਆਂ ਕਲਾਬਾਜ਼ੀਆਂ ਬਚਕਾਂਨੀਆਂ ਨਹੀ ਲਗਦੀਆਂ। ਜਾਇਦਾਤਰ ਸਹਾਇਕ ਕਲਾਕਾਰ ਭਾਵੇੰ ਨਵੇਂ ਹਨ ਪਰ ਅਦਾਕਾਰੀ ਕਮਾਲ ਦੀ ਹੈ। ਜਿੱਥੇ ਫਿਲਮ ਹਾਸੇ ਨਾਲ ਭਰਪੂਰ ਹੈ ਉੱਥੇ ਕਈ ਵਾਰ ਤੁਹਾਡੀਆਂ ਅੱਖਾਂ ਗਿੱਲੀਆਂ ਵੀ ਕਰ ਜਾਂਦੀ ਹੈ। ਪੈਸੇ ਲੈਕੇ ਆਪਣੇਂ ਆਪ ਨੂੰ ਘੈਂਟ ਸਮਝਣ ਵਾਲਿਆਂ ਦੇ ਰਿਵੀਊ ਪੜਕੇ ਜੇ ਤੁਸੀਂ ਇਹ ਫਿਲਮ ਮਿਸ ਕਰ ਗਏ ਤਾਂ ਇਕ ਖੂਬਸੂਰਤ ਪੰਜਾਬੀ ਫਿਲਮ ਤੋਂ ਵਾਂਝੇ ਰਹਿ ਜਾਓਗੇ। ਬਾਕੀ ਦਿਲਜੀਤ ਅਤੇ ਸਿਖਾਂ ਨੂੰ ਨਫ਼ਰਤ ਕਰਨ ਵਾਲਿਆਂ ਨੇ ਤਾਂ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸਨੂੰ ਸੁਪਰ ਫਲਾਪ ਦਾ ਦਰਜਾ ਦੇ ਦਿੱਤਾ ਸੀ। ਬੱਚਿਆਂ ਦੇ ਨਾਲ ਬਜ਼ੁਰਗਾਂ ਨੂੰ ਵੀ ਇਹ ਫ਼ਿਲਮ ਵਿਖਾਓ ਮੈਂ ਦਾਅਵਾ ਕਰਦਾਂ ਤੁਸੀਂ ਨਿਰਾਸ਼ ਨਹੀ ਹੋਵੋਗੇ।

COMMENTS

WORDPRESS: 0
DISQUS: