HomeSliderHot News

Mull Putt Da (Full Song) | Roshan Prince | Desi Crew | Viral Punjabi Songs

ਪੰਜਾਬੀ ਗਾਇਕੀ 'ਚ ਹਰ ਵਾਰੀ ਕੁਝ ਨਾਂ ਕੁਝ ਨਵਾਂ ਕਰਨ ਦਾ ਹੀਆ ਰੱਖਣ ਲਈ ਰੌਸ਼ਨ ਪ੍ਰਿੰਸ ਵਧਾਈ ਦਾ ਹੱਕਦਾਰ ਹੈ ਰੋਸ਼ਨ ਪ੍ਰਿੰਸ ਮੇਰਾ ਪਸੰਦੀਦਾ ਕਲਾਕਾਰ ਹੈ.ਉਹ ਪੰਜਾਬੀ ਦੇ ਉਹਨਾਂ ਚੰਦ

Movie Review | Banjara
IK KUDI – DILJIT DOSANJH LYRICS REVIEW
Movie Review Raduaa

ਪੰਜਾਬੀ ਗਾਇਕੀ ‘ਚ ਹਰ ਵਾਰੀ ਕੁਝ ਨਾਂ ਕੁਝ ਨਵਾਂ ਕਰਨ ਦਾ ਹੀਆ ਰੱਖਣ ਲਈ ਰੌਸ਼ਨ ਪ੍ਰਿੰਸ ਵਧਾਈ ਦਾ ਹੱਕਦਾਰ ਹੈ

screen-shot-2016-12-27-at-6-57-08-pm

ਰੋਸ਼ਨ ਪ੍ਰਿੰਸ ਮੇਰਾ ਪਸੰਦੀਦਾ ਕਲਾਕਾਰ ਹੈ.ਉਹ ਪੰਜਾਬੀ ਦੇ ਉਹਨਾਂ ਚੰਦ ਕੁ ਕਲਾਕਾਰਾਂ ‘ਚੋਂ ਹੈ ਜਿਹਨਾਂ ਨੂੰ ਵਾਕਿਆ ਈ ਗਾਉਣਾਂ ਆਉਂਦਾ ਹੈ. ਫਿਲਮ ਹੋਵੇ ਭਾਵੇਂ ਗਾਣਾ ਉਸਦਾ ਆਪਣਾ ਅੰਦਾਜ਼ ਹੈ.ਹੌਲੀ ਹੌਲੀ ਉਸਦੇ ਪ੍ਰਸ਼ੰਸਕਾਂ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ.ਉਹਦੇ ਗਾਣਿਆਂ ‘ਚੋਂ ਮੈਨੂੰ ਕਾੜ੍ਹਨੀ ਦੇ ਦੁੱਧ ਵਰਗਾ ਸੁਆਦ ਆਉਂਦਾ ਹੈ.ਗੈਰ ਜੱਟ ਹੋ ਕੇ ਵੀ ਪੰਜਾਬੀ ਸੰਗੀਤ ਦੇ ਅਖਾੜੇ ‘ਚ ਡੱਟਿਆ ਹੋਇਆ ਹੈ.ਗਾਉਣ ਵਾਲਿਆਂ ‘ਚ ਚੱਲਦੀ ਕਿਸੇ ਕਿਸਮ ਦੀ ਤਿਗੜਮ ਬਾਜ਼ੀ ਦਾ ਉਹ ਕਦੀ ਹਿੱਸਾ ਨਹੀਂ ਬਣਿਆ.ਉਸਨੂੰ ਪਸੰਦ ਕਰਨ ਵਾਲੇ ਸਰੋਤੇ ਉਸ ਵਰਗੇ ਹੀ ਸੂਝਵਾਨ ਹਨ.
ਯੂ ਟਿਊਬ ਦੇ ਵਿਊਜ਼ ਦਾ ਉਹ ਕਦੀ ਗੁਲਾਮ ਨਹੀਂ ਬਣਿਆ ਤੇ ਨਾਂ ਹੀ ਉਸਨੇ ਆਪਣੇ ਸਫਲਤਾ ਦੇ ਕਦੀ ਦਗਮਜ਼ੇ ਮਾਰੇ ਹਨ.ਇਸ ਬਹੁਤ ਹੀ ਸਹਿਜ ਸੁਭਾਓ ਵਾਲੇ ਮੁੰਡੇ ਦਾ ਕੱਲ ਇੱਕ ਨਵਾਂ ਗਾਣਾਂ ‘ਮੁੱਲ ਪੁੱਤ ਦਾ’ ਆਇਆ ਹੈ.ਹੌਲੀ ਲੋਕਾਂ ਦੀ ਜ਼ੁਬਾਨ ‘ਤੇ ਇਹ ਗੀਤ ਚੜ੍ਹ ਰਿਹਾ ਹੈ….ਯੂ ਟਿਊਬ ਤੇ ਵਿਊਜ਼ ਦੀ ਗਿਣਤੀ ਕਰੀਏ ਤਾਂ ਤਕਰੀਬਨ 10 ਲੱਖ ਹੋ ਗਈ ਹੈ. ਅੱਜ ਕੱਲ ਜਿਸ ਗਾਣੇ ਦੇ ਇੱਕ ਮਿਲੀਅਨ ਵਿਊਜ਼ ਹੋ ਜਾਣ ਉਸਨੂੰ ਸਫਲ ਮੰਨ ਲਿਆ ਜਾਂਦਾ ਹੈ.
ਗਾਣਾ ਦੇਸੀ ਮੁੰਡੇ ਨੂੰ ਦਗਾ ਦੇ ਗਈ ਕੁੜੀ ਨੂੰ ਮਾਰੇ ਨਿਹੋਰੇ ਬਾਰੇ ਹੈ ਜਿਸਨੂੰ ਰੋਸ਼ਨ ਪ੍ਰਿੰਸ ਨੇ ਫੋਕ ਰੰਗ ‘ਚ ਗਾਇਆ ਹੈ.
ਕੁਝ ਇੱਕ ਗਾਣੇ ਇਹੋ ਜਿਹੇ ਹੁੰਦੇ ਹਨ ਜਿਹਨਾਂ ਬਾਰੇ ਬਹੁਤ ਲਿਖਿਆ ਨਹੀਂ ਜਾ ਸਕਦਾ ਉਹਨਾਂ ਨੂੰ ਸਿਰਫ ਮਾਣਿਆਂ ਜਾ ਸਕਦਾ ਹੈ -ਇਹ ਗਾਣਾਂ ਵੀ ਇਸੇ ਸ਼੍ਰੇਣੀ ‘ਚ ਆਉਂਦਾ ਹੈ.
ਪੰਜਾਬੀ ਗਾਇਕੀ ‘ਚ ਹਰ ਵਾਰੀ ਕੁਝ ਨਾਂ ਕੁਝ ਨਵਾਂ ਕਰਨ ਦਾ ਹੀਆ ਰੱਖਣ ਲਈ ਰੌਸ਼ਨ ਪ੍ਰਿੰਸ ਵਧਾਈ ਦਾ ਹੱਕਦਾਰ ਹੈ.

COMMENTS

WORDPRESS: 0
DISQUS: 0