HomeSliderHot News

Phillauri | Movie Review | Diljit Dosanjh | Anushka Sharma

ਹਵਾ ਦੇ ਤਾਜ਼ੇ ਬੁੱਲੇ ਵਰਗੀ ਹੈ ਫਿਲੌਰੀ ਬੌਲੀਵੁੱਡ 'ਚ ਹਰ ਸਾਲ ਸੈਂਕੜੇ ਫ਼ਿਲਮਾਂ ਬਣਦੀਆਂ ਹਨ ਪਰ ਉਹਨਾਂ 'ਚੋਂ ਬਹੁਤੀਆਂ ਸਿਨਮਾ ਹਾਲ ਚੋਂ ਨਿਕਲਦੇ ਸਾਰ ਚੇਤੇ 'ਚੋਂ ਮੁੱਠੀ 'ਚ ਫੜੇ

ਵਿਕਾਊ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ ਸੁਪਰ ਸਿੰਘ ਦੀ ਸਫਲਤਾ
ਇਤਿਹਾਸ ਨਾਲ ਹੈ ਪਹਿਚਾਣ ਸਾਡੀ .. ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ / Diljit Dosanjh in the role of his life … as Sajjan Singh Rangroot
ਛੱਡਕੇ ਸੁੰਨਾਂ ਪਿਆ ਅਖਾੜਾ,ਕਿੱਥੇ ਤੁਰ ਗਿਆ ਰਾਜ ਬਰਾੜਾ

ਹਵਾ ਦੇ ਤਾਜ਼ੇ ਬੁੱਲੇ ਵਰਗੀ ਹੈ ਫਿਲੌਰੀ

diljit-dosanjh-phillauri-paired-opposite-anushka-sharma_b8043e46-11f1-11e7-be49-55692bf38950

ਬੌਲੀਵੁੱਡ ‘ਚ ਹਰ ਸਾਲ ਸੈਂਕੜੇ ਫ਼ਿਲਮਾਂ ਬਣਦੀਆਂ ਹਨ ਪਰ ਉਹਨਾਂ ‘ਚੋਂ ਬਹੁਤੀਆਂ ਸਿਨਮਾ ਹਾਲ ਚੋਂ ਨਿਕਲਦੇ ਸਾਰ ਚੇਤੇ ‘ਚੋਂ ਮੁੱਠੀ ‘ਚ ਫੜੇ ਰੇਤੇ ਵਾਂਗ ਕਿਰ ਜਾਂਦੀਆਂ ਹਨ….ਰਾਤੀਂ ਦਿਲਜੀਤ ਦੋਸਾਂਝ ਤੇ ਅਨੁਸ਼ਕਾ ਸ਼ਰਮਾ ਦੀ ਫਿਲਮ ‘ਫਿਲੌਰੀ’ ਦੇਖੀ…..ਪਤਾ ਹੀ ਨਹੀਂ ਲੱਗਾ ਫਿਲਮ ਕਦੋਂ ਸ਼ੁਰੂ ਹੋਈ ਤੇ ਖਤਮ ਹੋ ਗਈ…ਫਿਲਮ ਦੀ ਮਸਤ ਚਾਲ, ਦਰਿਆ ਦੇ ਪਾਣੀ ਦੀ ਰੁਮਕਦੀ ਰਵਾਨਗੀ ਵਾਂਗ ਹੈ…..ਭੱਜ ਨੱਠ ਤੇ ਹਲਾ ਲਾਲਾ ਵਾਲੀਆਂ ਫ਼ਿਲਮਾਂ ਤੋਂ ਕੋਹਾਂ ਦੂਰ ਹੈ ਇਹ ਫਿਲਮ……ਇਸ ਫਿਲਮ ਦੇ ਪਾਤਰ ਸਿਨਮਾਂ ਹਾਲ ਤੋਂ ਬਾਹਰ ਨਿਕਲਦੇ ਸਾਰ ਹੀ ਬਾਏ ਬਾਏ ਨਹੀਂ ਕਰ ਜਾਂਦੇ…..ਉਹ ਘਰ ਤੱਕ ਤੁਹਾਡੇ ਨਾਲ ਜਾਂਦੇ ਹਨ….ਸਵੇਰੇ ਉੱਠ ਕੇ ਵੀ ਤੁਹਾਨੂੰ ਹਲੂਣਦੇ ਹਨ….ਇਹੋ ਜਿਹੀਆਂ ਬਹੁਤ ਘੱਟ ਫ਼ਿਲਮਾਂ ਹੁੰਦੀਆਂ ਹਨ ਜਿਹਨਾਂ ਦੀ ਭਾਣ ਦੇਰ ਤੱਕ ਸਿਰ ਤੋਂ ਨਹੀਂ ਉੱਤਰਦੀ….
ਦਿਲਜੀਤ ਤੇ ਅਨੁਸ਼ਕਾ ਨੇ ਫਿਲਮ ਦੇ ਹਰ ਸੀਨ ‘ਚ ਬਾ-ਕਮਾਲ ਅਦਾਕਾਰੀ ਕੀਤੀ ਹੈ.ਦਿਲਜੀਤ ਇਹ ਦੂਜੀ ਹਿੰਦੀ ਫਿਲਮ ਹੈ ਪਰ ਹਰ ਸੀਨ ਉਸਨੇ ਇੱਕ ਯਾਦਗਾਰੀ ਸੀਨ ਬਣਾ ਕੇ ਰੱਖ ਦਿੱਤਾ ਹੈ.ਉਹ ਲੋਫਰ ਸਿੰਗਰ ਦੇ ਰੋਲ ‘ਚ ਵੀ ਉੰਨਾਂ ਹੀ ਜਚਿਆ ਹੈ ਜਿੰਨਾਂ ਸਾਦ ਮੁਰਾਦੇ “ਫਲੋਰੀ” ਦੇ ਰੋਲ ‘ਚ.ਕਲਾਈਮੈਕਸ ‘ਚ ਉਸਦੀਆਂ ਅੱਖਾਂ ‘ਚੋਂ ਤਿਪ ਤਿਪ ਨਿਕਲਦੇ ਹੰਝੂ ਕਾਲਜੇ ਨੂੰ ਧੂਹ ਪਾ ਦਿੰਦੇ ਹਨ……ਅਨੁਸ਼ਕਾ ਨੇ ਇੱਕ ਸਾਦ ਮੁਰਾਦੀ ਭਟਕਦੀ ਆਤਮਾ ਦੇ ਰੋਲ ‘ਚ ਜਿਸ ਤਰਾਂ ਜਾਨ ਪਾਈ ਹੈ, ਉਹ ਸਕਰੀਨ ਤੇ ਵੇਖਣਯੋਗ ਹੈ.ਦਿਲਜੀਤ ਤੇ ਅਨੁਸ਼ਕਾ ਦੀ ਆਪਸ ‘ਚ ਕਮਿਸਟਰੀ ਰੂਹ ਤਾਜ਼ਾ ਕਰ ਦਿੰਦੀ ਹੈ.
ਫਿਲਮ ਦਾ ਹਰ ਪਾਤਰ ਫਿਲਮ ਵੇਖਣ ਤੋਂ ਬਾਅਦ ਵੀ ਯਾਦ ਰਹਿੰਦਾ ਹੈ,ਚਾਹੇ ਉਹ ਕਨਫਿਊਜ਼ਡ ਮੁੰਡਾ ਸੂਰਜ ਸ਼ਰਮਾ ਹੋਵੇ ਚਾਹੇ ਉਹਦੀ ਹੋਣ ਵਾਲੀ ਪਤਨੀ ਮਹਿਰੀਨ ਪੀਰਜ਼ਾਦਾ.ਸਾਂਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਆਉਣ ਵਾਲੇ ਸਾਲ ਸੂਰਜ ਸ਼ਰਮਾ ਬੈਸਟ ਡੈਬਿਊ ਦਾ ਐਵਾਰਡ ਹਾਸਿਲ ਕਰ ਲਵੇ.
ਅਨੁਸ਼ਕਾ ਦੇ ਭਰਾ ਦੇ ਰੋਲ ‘ਚ ਮਾਨਵ ਵਿੱਜ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸ ਲੈਵਲ ਦਾ ਅਦਾਕਾਰ ਹੈ.ਆਪਣੀ ਭੈਣ ਅਨੁਸ਼ਕਾ ਦੇ ਵਿਆਹ ‘ਚ ਜਦੋਂ ਲਾੜਾ ਦਿਲਜੀਤ ਨਹੀਂ ਪਹੁੰਚਦਾ ਤਾਂ ਘਰ ਸੱਦੇ ਰਿਸ਼ਤੇਦਾਰਾਂ ਮੂਹਰੇ ਸਿਰੋਂ ਪੱਗ ਲਾਹ ਕੇ ਜਦੋਂ ਉਹ ਹੱਥ ਜੋੜ ਕੇ ਖੜਦਾ ਹੈ ਤਾਂ ਬਿਨ ਬੋਲਿਆਂ ਹੀ ਸਭ ਕੁਝ ਕਹਿ ਜਾਂਦਾ ਹੈ.
ਪੰਜਾਬੀ ਫੈਮਲੀ ਦੇ ਸਾਰੇ ਮੈਂਬਰ ਆਪਣੇ ਆਲੇ ਦੁਆਲੇ ਦੇ ਹੀ ਲੱਗਦੇ ਹਨ.ਖਾਸ ਕਰ ਦਾਦੀ ਦਾ ਰੋਲ ਕਾਫੀ ਵਧੀਆ ਹੈ.
ਫਿਲਮ ਦੀ ਕਹਾਣੀ ‘ਚ ਨਵੇਕਲਾ ਤੇ ਨਵਾਂ ਪਨ ਹੈ.ਫਿਲਮ ਭਾਵੇਂ ਮੱਠੀ ਚਾਲੇ ਚਲਦੀ ਹੈ ਪਰ ਕਿਧਰੇ ਵੀ ਬੋਰੀਅਤ ਮਹਿਸੂਸ ਨਹੀਂ ਹੁੰਦੀ.ਫਿਲਮ ਦੀ ਕਹਾਣੀ ਤੇ ਸਕਰੀਨ ਪਲੇ ਨੂੰ ਮੀਢੀਆਂ ਵਾਂਗ ਗੁੰਦਿਆ ਹੋਇਆ ਹੈ.
ਅਮੀਰ ਮੂੰਹ ਫੱਟ ਪੰਜਾਬੀ ਫੈਮਲੀ ਤੇ ਪੁਰਾਤਨ ਪੰਜਾਬ ਦਾ ਖਾਕਾ ਦੇਖਣਯੋਗ ਹੈ.ਨਿਰਦੇਸ਼ਕ ਅਨਸ਼ਾਈ ਲਾਲ ਨੇ ਆਪਣੀ ਪਹਿਲੀ ਹੀ ਫਿਲਮ ਰਾਹੀਂ ਇੱਕ ਮਾਸਟਰ ਪੀਸ ਦਰਸ਼ਕਾਂ ਦੀ ਝੋਲੀ ਪਾਇਆ ਹੈ.ਆਉਣ ਵਾਲੇ ਸਮੇਂ ‘ਚ ਇਸ ਨਿਰਦੇਸ਼ਕ ਦੀਆਂ ਹੋਰ ਫ਼ਿਲਮਾਂ ਦੇਖਣ ਦੀ ਤਾਂਘ ਬਰਕਰਾਰ ਰਹੇਗੀ.
ਫਿਲਮ ਦੇ ਬੈਕ ਗਰਾਊਂਡ ‘ਚ ਤੂੰਬੇ ਦੀ ਹਲਕੀ ਹਲਕੀ ਆਵਾਜ਼ ਦਿਲ ਦੀਆਂ ਤਾਰਾਂ ਛੇੜ ਦਿੰਦੀ ਹੈ.
ਜਲਿਆਂ ਵਾਲੇ ਬਾਗ ਚ ਫਿਲਮਾਇਆ ਫਿਲਮ ਦਾ ਕਲਾਈਮੈਕਸ ਫਿਲਮ ਦੀ ਜਾਨ ਹੈ. ਜਦੋਂ ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਨਿਰਦੇਸ਼ਕ ਕਿਤੇ ਪਾਤਰਾਂ ਦੇ ਹਰ ਫੇਰ ‘ਚ ਗੁਆਚ ਹੀ ਨਾਂ ਜਾਵੇ ਉਸੇ ਵਕਤ ਫਿਲਮ ਐਸਾ ਮੋੜ ਲੈਂਦੀ ਹੈ ਕਿ ਤੁਹਾਡੇ ਲੂੰ ਖੜੇ ਹੋ ਜਾਂਦੇ ਹਨ……ਫਿਲਮ ਦਾ ਆਖਰੀ ਸੀਨ ਭਾਵੇ ਥੋੜਾ ਲੰਬਾ ਹੈ ਪਰ ਹੈ ਦਿਲ ਨੂੰ ਛੂਹਣ ਵਾਲਾ….ਸ਼ਾਇਦ ਹੀ ਕੋਈ ਹੋਵੇ ਜਿਸ ਦੀ ਅੱਖ ਨਮ ਨਾਂ ਹੋਈ ਹੋਵੇ.
ਫਿਲੌਰੀ ਇੱਕ ਐਸੀ ਫਿਲਮ ਹੈ ਜਿਸਨੂੰ ਬੌਕਸ ਔਫਿਸ ਦੀ ਤੱਕੜੀ ਤੇ ਤੋਲਣਾਂ ਸਰਾ ਸਰ ਜਿਆਦਤੀ ਹੈ……ਅਜਿਹੀਆਂ ਫ਼ਿਲਮਾਂ ਬਣਾਉਣ ਲਈ ਜਿਗਰਾ ਚਾਹੀਦਾ ਹੈ ਤੇ ਅਨੁਸ਼ਕਾ ਇਸ ਲਈ ਵਧਾਈ ਦੀ ਪਾਤਰ ਹੈ.ਕੁਝ ਫ਼ਿਲਮਾਂ ਬੌਕਸ ਔਫਿਸ ਲਈ ਬਣਦੀਆਂ ਹਨ ਤੇ ਕੁਝ ਤੁਹਾਡੇ ਦਿਲਾਂ ਲਈ….ਫਿਲੌਰੀ ਤੁਹਾਡੇ ਦਿਲ ਦੇ ਨੇੜੇ ਰਹਿਣ ਵਾਲੀ ਫਿਲਮ ਹੈ.
ਵੈਸੇ ੨੧ ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ ਪਹਿਲੇ ਦੋ ਦਿਨਾਂ ‘ਚ ਆਪਣੀ ਲਾਗਤ ਪੂਰੀ ਕਰ ਚੁੱਕੀ ਹੈ….ਬਾਕੀ ਦੇ ਦਿਨ ਤਾਂ ਲਾਹੇ ਦੇ ਹੀ ਹਨ.
ਅਖੀਰ ‘ਚ ਦਿਲਜੀਤ ਦਾ ਇੱਕ ਵਾਰੀ ਫਿਰ ਜਿਕਰ ਕਰਨਾ ਬਣਦਾ ਹੈ….ਦਿਲਜੀਤ ਨੇ ਉਡਤਾ ਪੰਜਾਬ ਤੋਂ ਬਾਅਦ ਫਿਲੌਰੀ ‘ਚ ਦੋਵੇਂ ਬਿਲਕੁਲ ਵੱਖਰੇ ਕਿਰਦਾਰ ਨਿਭਾ ਕੇ ਸਾਬਿਤ ਕਰ ਦਿੱਤਾ ਹੈ ਉਹ ਬੌਲੀਵੁੱਡ ਨੂੰ ਸਿਰਫ ਹੱਥ ਲਾਉਣ ਨਹੀਂ ਆਇਆ ਉਹ ਲੰਬੀ ਰੇਸ ਦਾ ਘੋੜਾ ਹੈ….ਉਸਦੀ ਫ਼ਿਲਮਾਂ ਦੀ ਚੋਣ ਬਾ-ਕਮਾਲ ਹੈ…..ਤੇ ਬਾ-ਕਮਾਲ ਹੀ ਹੈ ਉਸਦੀ ਅਦਾਕਾਰੀ.

Here is a collection of places you can buy bitcoin online right now.

COMMENTS

WORDPRESS: 0
DISQUS: 0