HomeReviews

Movie Review | Needhi Singh | Kulraj Randhawa

ਕੁਲਰਾਜ ਰੰਧਾਵਾ ਨੇ ਇੱਕ ਲੰਬੇ ਸਮੇਂ ਤੋਂ ਬਾਅਦ ਪੰਜਾਬੀ ਫ਼ਿਲਮਾਂ 'ਚ ਵਾਪਸੀ ਕੀਤੀ ਹੈ,ਇੱਕ ਔਰਤ ਪ੍ਰਧਾਨ ਫ਼ਿਲਮ 'ਨਿੱਧੀ ਸਿੰਘ' ਰਾਹੀਂ......ਇੱਕ ਸੱਚੀ ਕਹਾਣੀ ਨੂੰ ਫ਼ਿਲਮੀ ਰੂਪ ਦਿੱਤਾ

Phillauri | Movie Review | Diljit Dosanjh | Anushka Sharma
REVIEW | DAANA PAANI | PUNJABI MOVIE
ਹੌਂਸਲਾ ਰੱਖ ਦੀ ਗੱਲ ਕਰਦਿਆਂ

screen-shot-2016-07-23-at-2-25-57-pm

ਕੁਲਰਾਜ ਰੰਧਾਵਾ ਨੇ ਇੱਕ ਲੰਬੇ ਸਮੇਂ ਤੋਂ ਬਾਅਦ ਪੰਜਾਬੀ ਫ਼ਿਲਮਾਂ ‘ਚ ਵਾਪਸੀ ਕੀਤੀ ਹੈ,ਇੱਕ ਔਰਤ ਪ੍ਰਧਾਨ ਫ਼ਿਲਮ ‘ਨਿੱਧੀ ਸਿੰਘ’ ਰਾਹੀਂ……ਇੱਕ ਸੱਚੀ ਕਹਾਣੀ ਨੂੰ ਫ਼ਿਲਮੀ ਰੂਪ ਦਿੱਤਾ ਗਿਆ ਹੈ.
ਕਹਾਣੀ ਇੱਕ ਭੋਲੀ ਭਾਲੀ ਕੁੜੀ ਦੀ ਹੈ ਜਿਸਨੂੰ ਹਾਲਾਤ ਵਿਦ੍ਰੋਹੀ ਬਣਾ ਦਿੰਦੇ ਹਨ ਤੇ ਉਹ ਸਿਸਟਮ ਦੇ ਖਿਲਾਫ ਹਥਿਆਰ ਚੁੱਕਣ ਲਈ ਮਜ਼ਬੂਰ ਹੋ ਜਾਂਦੀ ਹੈ.ਫ਼ਿਲਮ ਦੀ ਕਹਾਣੀ ਸੁਣਾ ਕੇ ਤੁਹਾਡਾ ਮਜ਼ਾ ਨਹੀਂ ਖਰਾਬ ਕਰਨਾ ਚਾਹੁੰਦਾ ਪਰ ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਨਾਲੋਂ ਵੱਖਰੀ ਹੈ.
ਕੁਲਰਾਜ ਰੰਧਾਵਾ ਨੇ ਬ-ਕਮਾਲ ਅਦਾਕਾਰੀ ਕੀਤੀ ਹੈ….ਇੱਕ ਜੁਝਾਰੀ ਕੁੜੀ ਦੇ ਰੂਪ ‘ਚ ਉਹ ਪੂਰੀ ਫ਼ਿਲਮ ਤੇ ਛਾਈ ਹੋਈ ਹੈ.ਫ਼ਿਲਮ ਦਾ ਸਾਰਾ ਤਾਣਾ ਬਾਣਾ ਉਸ ਦੁਆਲੇ ਹੀ ਬੁਣਿਆ ਹੋਇਆ ਹੈ.
ਗੌਰਵ ਭੱਲਾ ਦੇ ਸਕਰੀਨ ਪਲੇ ਨੂੰ ਜੈਵੀ ਢਾਂਡਾ ਨੇ ਨਿਰਦੇਸ਼ਨ ਦਿੱਤਾ ਹੈ.ਜੈਵੀ ਨੇ ਨਿੱਧੀ ਸਿੰਘ ਦੇ ਕਿਰਦਾਰ ਨੂੰ ਕਾਫੀ ਤਰਾਸ਼ ਕੇ ਪਰਦੇ ਤੇ ਪੇਸ਼ ਕੀਤਾ ਹੈ,ਜਿਸ ਲਈ ਉਹ ਸ਼ਾਬਾਸ਼ ਦਾ ਹੱਕਦਾਰ ਹੈ.
ਸਕਰਰਨ ਪਲੇ ‘ਚ ਕੁਝ ਊਣਤਾਈਆਂ ਹਨ ਪਰ ਫ਼ਿਲਮ ਦੇ ਵਿਸ਼ਾ ਵਸਤੂ ਨੂੰ ਦੇਖਦੇ ਹੋਏ ਇਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ.
ਕੁਲਰਾਜ ਰੰਧਾਵਾ ਦਾ ਪੇਂਡੂ ਕਿਰਦਾਰ ਕਿਤੇ ਕਿਤੇ ਓਪਰਾ ਲਗਦਾ ਹੈ….ਕੁਝ ਇੱਕ ਹਰਕਤਾਂ ਇਹੋ ਜਿਹੀਆਂ ਹਨ ਜੋ ਪਿੰਡਾਂ ‘ਚ ਕੁੜੀਆਂ ਨਹੀਂ ਕਰਦੀਆਂ…ਆਪਾਂ ਪਿੰਡਾਂ ‘ਚ ਕਿਸੇ ਕੁੜੀ ਨੂੰ ਬਜ਼ੁਰਗਾਂ ਨਾਲ ਸੱਥ ‘ਚ ਤਾਸ਼ ਖੇਡਦੇ ਹੋਏ ਦੇਖਿਆ ਹੈ? ਨਹੀਂ?ਤਾਂ ਇਸ ਫ਼ਿਲਮ ‘ਚ ਦੇਖ ਸਕਦੇ ਹੋ.ਕਿਤੇ ਕਿਤੇ ਜਗ੍ਹਾ ਕੁਲਰਾਜ ਦਾ ਪੇਂਡੂ ਪੰਜਾਬੀ ਲਹਿਜਾ ਵੀ ਰੜਕਦਾ ਹੈ.ਪਰ ਜਦੋਂ ਉਹ ਜੁਝਾਰੂ ਕੁੜੀ ਦੇ ਰੂਪ ‘ਚ ਸਾਹਮਣੇ ਆਉਂਦੀ  ਹੈ ਤਾਂ ਸਾਰਿਆਂ ਦੇ ਦਿਲ ਜਿੱਤ ਲੈਂਦੀ ਹੈ.ਫ਼ਿਲਮ ਦਾ ਮਿਊਜ਼ਿਕ ਹੋਰ ਵਧੀਆ ਹੁੰਦਾ ਤਾਂ ਗੱਲ ਹੋਰ ਬਣ ਸਕਦੀ ਸੀ.ਇੱਕ ਦੋ ਗਾਣੇ ਫ਼ਿਲਮ ‘ਚ ਐਵੇਂ ਹੀ ਘੁਸੇੜੇ ਹੋਏ ਪ੍ਰਤੀਤ ਹੁੰਦੇ ਹਨ.
ਪੰਜਾਬੀ ਸਿਨਮੇ ‘ਚ ਨਿੱਧੀ ਸਿੰਘ ਵਰਗੀਆਂ ਫ਼ਿਲਮਾਂ ਬਣਾਉਣ ਲਈ ਜਿਗਰਾ ਚਾਹੀਦਾ ਹੈ….ਤੇ ਇਹੋ ਜਿਹੇ ਦਿਲ-ਗੁਰਦੇ ਵਾਲੇ ਫ਼ਿਲਮਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਬਣਦੀ ਹੈ…ਹੌਸਲਾ ਅਫ਼ਜ਼ਾਈ ਤਾਂ ਹੀ ਹੋਵੇਗੀ ਜੇ ਅਸੀਂ ਸਿਨਮਾ ਘਰਾਂ ‘ਚ ਜਾ ਕੇ ਫ਼ਿਲਮ ਦੇਖਾਂਗੇ.
ਆਓ,ਵੱਡੀਆਂ ਪੁਲਾਂਘਾਂ ਪੁੱਟ ਰਹੇ ਪੰਜਾਬੀ ਸਿਨਮੇ ਦਾ ਦਿਲੋਂ ਸਵਾਗਤ ਕਰੀਏ………ਨਿਧੀ ਸਿੰਘ ਵਾਕਿਆ ਹੀ ਪੰਜਾਬੀ ਸਿਨਮੇ ਦੀ ਵੱਡੀ ਪੁਲਾਂਘ ਹੈ.

Nidhi Singh Review :3.5 Stars / 5 Stars

Movie : Needhi Singh
Unisys Infosolutions & Seven Colors Worldwide Release
Director & Writer : Jaivi Dhanda
Producer : Inder Bhandaal & Sumeet Singh
Music : Gurnazar, Kuwar Virk, DJ GK, Gurpreet
Lyrics : Gurnazar
Starring : Kulraj Randhawa, Nirmal Rishi, Shubh Ghumman, Ashish Duggal, Aman Sutdhar
Associate Director : Pawan Kumar
Screenplay : Jaivi Dhanda & Gaurav Bhalla
Edited by : Mukesh Thakur
Costume : Chetna Virmani
Dialogues : Gaurav Bhalla & Prateek Singh Rai
Background Score : Vishyneemo
Label : Saga Music

COMMENTS

WORDPRESS: 0
DISQUS: 0