HomeSlider

ਜੱਸੜ ਦੇ ਗਾਣੇ ਤੇ ਪਿਆ ਰੌਲਾ…

https://youtu.be/5WB7m1A6Z0w ਜੱਸੜ ਦੇ ਨਵੇਂ ਗਾਣੇ ਤੇ ਰੌਲਾ ਪਿਆ ਵੀ ਮਿਊਜ਼ਿਕ ,ਕੰਸੈਪਟ ਚੋਰੀ ਦਾ.... ਹਾਲਾਂਕਿ ਨਾ ਇਹ ਪਹਿਲਾ ਗਾਣਾ ਹੋਊ ਨਾ ਆਖ਼ਰੀ ਜੀਹਦੇ ਚ ਕਾਪੀ ਮਾਰੀ

ਅੰਨ੍ਹੀਆਂ ਸਮਾਜਿਕ ਕਦਰਾਂ ਕੀਮਤਾਂ ਤੇ ਕਰਾਰੀ ਚੋਟ ਹੈ ਮੋਟਰ ਮਿੱਤਰਾ ਦੀ : ਅਮਿਤੋਜ ਮਾਨ
ਸਿੱਧੂ ਮੂਸੇਵਾਲੇ ਦੀ ਨਵੀਂ ਮੂਵੀ ਦਾ ਟ੍ਰੇਲਰ
ਹੌਂਸਲਾ ਰੱਖ ਦੀ ਗੱਲ ਕਰਦਿਆਂ

https://youtu.be/5WB7m1A6Z0w

ਜੱਸੜ ਦੇ ਨਵੇਂ ਗਾਣੇ ਤੇ ਰੌਲਾ ਪਿਆ ਵੀ ਮਿਊਜ਼ਿਕ ,ਕੰਸੈਪਟ ਚੋਰੀ ਦਾ…. ਹਾਲਾਂਕਿ ਨਾ ਇਹ ਪਹਿਲਾ ਗਾਣਾ ਹੋਊ ਨਾ ਆਖ਼ਰੀ ਜੀਹਦੇ ਚ ਕਾਪੀ ਮਾਰੀ ਗਈ ਆ…
ਇਸੇਕਰਕੇ ਮੈਂ ਕੁਝ ਬੋਲਣਾ ਕਹਿਣਾ ਨਹੀਂ ਸੀ ਚਾਹੁੰਦਾ ( ਮੈਨੂੰ ਵੈਸੇ ਗਾਣਾ ਸੁਣਦੇ ਸਾਰ ਪਤਾ ਲੱਗ ਗਿਆ ਸੀ ਕਿਉਂਕਿ ਓਰਿਜੀਨਲ ਗਾਣਾ ਮਿਸਰ ਚ ਅਰਬ ਸਪ੍ਰਿੰਗ ਤੋਂ ਬਾਅਦ ਪੈਦਾ ਹੋਏ ਹਲਾਤਾਂ ਚ ਇੱਕ ਲੋਕ ਗੀਤ ਵਾਂਙੂ ਵੱਜਿਆ ਸੀ ਤੇ ਰਾਜਨੀਤਿਕ ਰੁਚੀ ਰੱਖਣ ਆਲਿਆਂ ਨੇ ਕਿਤੇ ਨਾ ਕਿਤੇ ਸੁਣਿਆ ਹੋਣਾ )

ਖ਼ੈਰ ਬੋਲ ਇਸ ਲਈ ਰਿਹਾਂ ਕਿਉਂਕਿ ਬਹੁਤ ਲੋਕਾਂ ਦੇ ਕਮੈਂਟ ਪੜ੍ਹੇ ਵੀ ਕਿਸੇ ਹੋਰ ਬੋਲੀ ਦੇ ਗਾਣੇ ਨੂੰ ਕਾਪੀ ਕਰਨਾ ਕਾਪੀ ਨਹੀਂ ਹੁੰਦੀ , ਫਲਾਣਾ ਧਿਮਕਾ…. ਤਾਂ ਮਤਲਬ ਕ੍ਰੀਏਟਿਵਿਟੀ, ਇੰਟਲੈਕਚੁਅਲ ਪ੍ਰਾਪਰਟੀ ਦੇ ਮਾਅਨੇ ਡੀਫਾਈਂਨ ਕਰਨੇ ਬਣਦੇ ਨੇ…..

ਮੈਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਬਹੁਤ ਦੇਰ ਜੁੜਿਆ ਰਿਹਾਂ…ਗੀਤ ਦੇ ਜਨਮ ਤੋਂ ਲੈਕੇ ਕੰਪੋਜਿਸ਼ਨ , ਰਿਕਾਰਡਿੰਗ , ਰਿਲੀਜ਼ਿੰਗ ਤੱਕ ਅੱਖੀਂ ਹੁੰਦਾ ਦੇਖਿਆ ਤਾਂ ਇੰਨੀ ਕੁ ਸਮਝ ਹੈਗੀ ਵੀ ਕਿਹੜੀ ਚੀਜ਼ ਅਣਜਾਣੇ ਚ ਬਣੀ ਆ ਤੇ ਕਿਹੜੀ ਸ਼ਰੇਆਮ ਕਾਪੀ ਪੇਸਟ ਆ…ਇਸ ਗਾਣੇ ਦੀ ਕੰਪੋਜਿਸ਼ਨ ਤੇ ਵੀਡੀਓ ਬਿਨਾ ਓਰਿਜੀਨਾਲ ਗਾਣਾ ਦੇਖੇ ਬਣ ਹੀ ਨਹੀਂ ਸਕਦੀ ਤੇ ਇਹਦੇ ਚ ਮਿਊਜ਼ਿਕ ਆਲੇ ਤੇ ਵੀਡੀਓ ਆਲੇ ਤੇ ਸਾਰਾ ਦੋਸ਼ ਵੀ ਨਹੀਂ ਪਾ ਸਕਦੇ …ਸਾਫ਼ ਪਤਾ ਲੱਗਦਾ ਗਾਣਾ ਲਿਖਿਆ ਵੀ ਪਹਿਲੋਂ ਕੰਪੋਜਿਸ਼ਨ ਤੇ ਗਿਆ…..ਇਹਨੂੰ ਚੋਰੀ ਨਹੀਂ ਤਾਂ ਕੀ ਕਹਾਂਗੇ….??
ਤੇ ਜਿਹਨੂੰ ਲੱਗਦਾ ਵੀ ਇਹ ਚੋਰੀ ਨਹੀਂ ਤਾਂ ਯੂਟਿਊਬ ਦੇ ਕੰਟੇਂਟ ਕ੍ਰੀਏਟਰ ਰਾਈਟਸ ਪੜ੍ਹ ਲਿਓ , ਓਰਿਜੀਨਲ ਆਰਟਿਸਟ ਜੇ ਹੁਣ ਵੀ ਚਾਹੇ ਗਾਣਾ ਕਲੇਮ ਕਰ ਸਕਦਾ ਤੇ ਜੇ ਇਹ ਹੁੰਦਾ ਤਾਂ ਜੱਸੜ ਹੋਰਾਂ ਦਾ ਚੈਨਲ ਵੀ ਸਟ੍ਰਾਈਕ ਹੋਊ ਈ…ਕਿਹਣ ਦਾ ਮਤਲਬ ਜੇ ਜੁਰਮ ਦੀ ਸਜ਼ਾ ਬਣੀ ਐ ਤਾਂ ਉਹ ਜ਼ੁਰਮ ਹੈ ਈ …ਤੁਸੀਂ ਫੜ੍ਹੇ ਗਏ ਜਾਂ ਨਾ ਇਹ ਹੋਰ ਗੱਲਾਂ ਨੇ….
.
ਉੱਤੋਂ ਸਿਤਮ ਜ਼ਰੀਫ਼ੀ ਇਹ ਆ ਵੀ ਗਾਣੇ ਚ ਗੱਲਾਂ ਕਿਸੇ ਦਾ ਹੱਕ ਨਾ ਖਾਣ ਦੀਆਂ ਹੋ ਰਹੀਆਂ ( ਹਾਲਾਂਕਿ ਓਰਿਜੀਨਾਲ ਗਾਣੇ ਦੇ ਮਾਅਨੇ ਓਹਤੋਂ ਵੀ ਵੱਡੇ ਨੇ ਜੀਹਦੀ ਪਿੱਠ ਤੇ ਇੱਕ ਇੰਕਲਾਬ ਖੜ੍ਹੇ , ਖ਼ੈਰ ਇਹ ਪਹਿਲੀ ਵਾਰ ਨਹੀਂ ਹੋਇਆ , ਜਿਹੜੇ ਲੋਕ ਇੱਕ ਪੂਰੀ ਨਸਲ ਦੀ ਪੈਰਵੀ ਕਰਦੇ ਲਿਵ ਬਾਏ ਦਾ ਗੰਨ ਦੇ ਵਾਕ ਨੂੰ ਬੱਸ ਫ਼ੁਕਰਬਾਜ਼ੀ ਬਣਾ ਧਰਨ ਓਥੇ ਉਮੀਦਾਂ ਵੀ ਕੀ ਨੇ…ਖ਼ੈਰ ਇਹ ਹੋਰ ਵੱਖਰੀ ਬਿਹਸ ਹੈ )….

ਮੂਲ ਮੁੱਦੇ ਵੱਲ ਮੁੜਦਿਆਂ…

ਕਿਸੇ ਵੀ ਕਲਾ ਦਾ ਕਰਤਾ ਹੋਣਾ ਆਵਦੇ ਆਪ ਚ ਬਹੁਤ ਵੱਡੀ ਗੱਲ ਐ , ਤੁਸੀਂ ਦੁਨੀਆਂ ਨੂੰ ਉਹ ਦੇ ਰਹੇ ਓ ਜੋ ਉਹਨੇ ਕਦੇ ਮਾਣਿਆ ਨਹੀਂ , ਇਹਨੂੰ ਜਿਹੜੀ ਕੌਮ ਸਮਝਦੀ ਆ ਓਥੇ ਆਰਟਿਸਟ ਰੱਬ ਰੂਪ ਨੇ ਤੇ ਜਿਹੜੀ ਨਹੀਂ ਸਮਝਦੀ ਉਹਦਾ ਨਿਘਾਰ ਨਿਸਚਿਤ ਆ..

ਚੋਰੀ ਭਾਵੇਂ ਇੱਕ ਧੁਨ ਦੀ ਹੋਵੇ , ਇੱਕ ਲਫ਼ਜ਼ ਦੀ ਜਾਂ ਇੱਕ ਸੀਨ ਦੀ..ਚੋਰੀ ਹੀ ਹੁੰਦੀ ਹੈ …ਓਹਨੂੰ ਜਸਟੀਫ਼ਾਈ ਕਰਨ ਲਈ ਦਲੀਲਾਂ ਜੋ ਮਰਜ਼ੀ ਹੋਣ ਪਰ ਮੇਰੀ ਦਲੀਲ ਕਿਸੇ ਦੀ ਵੀ ਕਿਰਤ ਦੀ ਚੋਰੀ ” ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥” ਵਾਲੀ ਹੀ ਹੈ… ਤੇ ਮੈਂ ਇਹਦਾ ਵਿਰੋਧੀ ਸੀ ਤੇ ਰਹਾਂਗਾ ਭਾਵੇਂ ਗੱਲ ਹਨੀ ਸਿੰਘ ਦੀ ਹੋਵੇ ਜਾਂ ਉਸਤਾਦ ਦਾਮਨ ਕਾਪੀ ਕਰਦਿਆਂ ਸਰਤਾਜ ਦੀ…

ਬਾਕੀ ਸਿਰਫ ਸੰਗੀਤ ਇੰਡਸਟਰੀ ਆਲੇ ਨਹੀਂ , ਲੋਕਾਂ ਦੀਆਂ ਕਿਰਤਾਂ ਕਾਪੀ ਕਰਕੇ ਪੇਜ ਚਲਾਉਂਦੇ ਜੋਧੇ , ਭਰੋਵਾਲ , ਲੋਪੋਕੇ , ਥਲੀ ਅਰਗੇ ਸਭ ਇਸੇ ਕਰਮ ਚ ਸ਼ਾਮਿਲ ਨੇ…..

ਅਸਲ ਗੀਤ ਦਾ ਲਿੰਕ – https://youtu.be/QUBvVTNRp4Q

(ਜਾਂਦੇ ਜਾਂਦੇ -ਜੇ ਵਾਕਏ ਹੀ ਇਮਾਨਦਾਰੀ ਹੁੰਦੀ ਤਾਂ ਅਸਲ ਗਾਣੇ ਦੇ ਆਰਟਿਸਟ ਨੂੰ ਕਰੈਡਿਟ ਦੇਕੇ ਵੀ ਗੀਤ ਪਾਇਆ ਜਾ ਸਕਦਾ ਸੀ , ਨਾਲੇ ਅਗਲੇ ਦੇ ਪਹਿਲੋਂ ਹੀ ਤਿੰਨ ਸੌ ਮਿਲੀਅਨ ਤੋਂ ਉੱਤੇ ਵਿਊ ਆ )

‘ਅਮਨਦੀਪ ਗਿੱਲ’

COMMENTS

WORDPRESS: 0
DISQUS: