Review / Qismat 2

HomeSliderReviews

Review / Qismat 2

ਕਿਹੋ ਜਿਹੀ ਹੈ ਕਿਸਮਤ 2 ?

ਸਮੀਖਿਆਕਿਹੋ ਜਿਹੀ ਹੈ ਕਿਸਮਤ (2) ? ਕੋਵਿਡ ਮਹਾਂਮਾਰੀ ਨੇ ਜਿੱਥੇ ਹਿੰਦੀ ਸਿਨਮੇ ਦੀਆਂ ਗੋਡਣੀਆਂ ਲਵਾਈਆਂ ਹੋਈਆਂ ਹਨ, ਉੱਥੇ ਪੰਜਾਬੀ ਸਿਨਮਾ ਨਿੱਤ ਨਵੀਆਂ ਮੱਲਾਂ ਮਾਰ ਰਿਹਾ ਹੈ….ਕ

Moosa Bhajjia…
Movie review:Asees
Punjabi Movie Review: Laavaan Phere

ਸਮੀਖਿਆ
ਕਿਹੋ ਜਿਹੀ ਹੈ ਕਿਸਮਤ (2) ?

ਕੋਵਿਡ ਮਹਾਂਮਾਰੀ ਨੇ ਜਿੱਥੇ ਹਿੰਦੀ ਸਿਨਮੇ ਦੀਆਂ ਗੋਡਣੀਆਂ ਲਵਾਈਆਂ ਹੋਈਆਂ ਹਨ, ਉੱਥੇ ਪੰਜਾਬੀ ਸਿਨਮਾ ਨਿੱਤ ਨਵੀਆਂ ਮੱਲਾਂ ਮਾਰ ਰਿਹਾ ਹੈ….ਕੋਵਿਡ ਤੋਂ ਅੱਕੇ ਹੋਏ ਪੰਜਾਬੀ ਹਰ ਅੰਨੀ ਕਾਣੀ ਕਬੂਲ ਕਰ ਰਹੇ ਹਨ….ਕੋਵਿਡ ਤੋਂ ਬਾਅਦ ਰਿਲੀਜ਼ ਹੋਈ ਕੋਈ ਵੀ ਪੰਜਾਬੀ ਫ਼ਿਲਮ ਘਾਟੇ ‘ਚ ਨਹੀਂ ਗਈ ਤੇ ਹਰ ਰੀਲੀਜ਼ ਹੋ ਰਹੀ ਪੰਜਾਬੀ ਫ਼ਿਲਮ ਪਹਿਲੀ ਦਾ ਰਿਕਾਰਡ ਤੋੜ ਰਹੀ ਹੈ….ਜੇ ਪਾਕਿਸਤਾਨੀ ਸਟੇਜ ਡਰਾਮੇ ਵਰਗੀ ‘ਚੱਲ ਮੇਰਾ ਪੁੱਤ 2’ ….45 ਕਰੋੜ ਤੱਕ ਦਾ ਬਿਜ਼ਨਸ ਕਰ ਸਕਦੀ ਹੈ ਤਾਂ ਬਾਕੀ ਦੱਸਣ ਨੂੰ ਕੀ ਰਹਿ ਗਿਆ…..
ਕਲ ਸਿਨਮਾ ਘਰਾਂ ‘ਚ ਲੱਗੀ ‘ਕਿਸਮਤ 2’ ਨੇ ਪਹਿਲੇ ਦਿਨ 1 ਕਰੋੜ 25 ਲੱਖ ਦਾ ਬਿਜ਼ਨਸ ਕਰ ਲਿਆ ਹੈ ਤੇ ਉਹ ਵੀ ਸਿਰਫ ਇੰਡੀਆ ਇੰਡੀਆ ਵਿੱਚ… ਬਾਹਰਲੇ ਦੇਸ਼ਾਂ ‘ਚ ਵੀ ਫਿਲਮ ਦੇ ਹਾਊਸ ਫ਼ੁੱਲ ਸ਼ੋਅ ਜਾ ਰਹੇ ਹਨ ਤੇ ਜੇ ਅਗਲੇ ਦਿਨਾਂ ‘ਚ ਫਿਲਮ ਦਾ ਕੰਟੈਂਟ ਲੋਕਾਂ ਦੇ ਗੇੜ ‘ਚ ਆ ਗਿਆ ਤਾਂ ਇਹ ਫ਼ਿਲਮ ਉਤਲੀ ਥੱਲੇ ਕਰ ਸਕਦੀ ਹੈ….

‘ਕਿਸਮਤ 2’ ਕੋਈ ਕਮੇਡੀ ਫਿਲਮ ਨਹੀਂ ਫਿਰ ਵੀ ਪੰਜਾਬੀਆਂ ਨੂੰ ਪਸੰਦ ਆ ਰਹੀ ਹੈ ਇਹ ਬੜੀ ਮਾਅਰਕੇ ਵਾਲੀ ਤੇ ਵਧਾਈ ਵਾਲੀ ਗੱਲ ਹੈ….ਸਭ ਤੋਂ ਵੱਧ ਵਧਾਈ ਦਾ ਹੱਕਦਾਰ ਹੈ ਫਿਲਮ ਦਾ ਨਿਰਦੇਸ਼ਕ ਜਗਦੀਪ ਜੋ ਬੋਕ ਦੇ ਸਿੰਗਾਂ ਨੂੰ ਹੱਥ ਲਾਉਣ ਦਾ ਹੀਆ ਰੱਖਦਾ ਹੈ….ਕਿਸੇ ਦਾ 6-7 ਕਰੋੜ ਲਗਾਕੇ ਗੈਰ ਕਮੇਡੀ ਪੰਜਾਬੀ ਫਿਲਮ ਬਣਾਉਣੀ ਵਾਕਿਆ ਹੀ ਦਿਲ ਗੁਰਦੇ ਦਾ ਕੰਮ ਹੈ…
ਫਿਲਮ ਲੀਕ ਤੋਂ ਹਟ ਕੇ ਬਣੀ ਹੈ…ਫਿਲਮ ‘ਚ ਕੋਈ ਰਵਾਇਤੀ ਕਮੇਡੀਅਨ ਨਹੀਂ….ਵਾਰ ਵਾਰ ਦੁਹਰਾ ਹੋ ਰਹੀਆਂ ਬੀਬੀਆਂ ਨਹੀਂ…ਫਿਲਮ ‘ਚ ਡਰਾਮਾ ਹੈ….ਸਸਪੈਂਸ ਹੈ….ਤਾਜ਼ਗੀ ਹੈ…
ਫਿਲਮ ਵਧੀਆ ਹੈ ਪਰ ਇਸਨੂੰ ਮਾਸਟਰ ਪੀਸ ਨਹੀਂ ਕਿਹਾ ਜਾ ਸਕਦਾ….ਫਿਲਮ ਨੂੰ ਥੋੜ੍ਹਾ ਲਮਕਾਇਆ ਹੋਇਆ ਹੈ, ਜਰੂਰਤ ਤੋਂ ਜਿਆਦਾ ਡਰਾਮਾ ਹੈ, ਮਿਊਜ਼ਿਕ ਕਾਫੀ ਲਾਊਡ ਹੈ, ਸਕਰੀਨ ਪਲੇ ਕਿਤੇ ਕਿਤੇ ਢਿੱਲਾ ਹੋ ਜਾਂਦਾ ਹੈ….
ਇਹ ਰਵਾਇਤੀ ਪੰਜਾਬੀ ਫ਼ਿਲਮ ਨਹੀਂ…ਸਰਗੁਣ ਮਹਿਤਾ ਜਦੋਂ ਜੀਅ ਕਰਦਾ ਸ਼ਰਾਬ ਪੀਂਦੀ ਹੈ, ਬੇ ਝਿਜਕ ਮੁੰਡਿਆਂ ਦੇ ਹੋਸਟਲ ਜਾ ਕੇ ਸੌਂਦੀ ਹੈ, ਜੁਆਕੜੀ ਤਾਨੀਆ ਆਪਣੇ ਪ੍ਰੋਫੈਸਰ ਐਮੀ ਵਿਰਕ ਨੂੰ ਸ਼ਰੇਆਮ ਪਿਆਰ ਕਰਦੀ ਹੈ…ਇਹ ਹੱਦਾਂ ਹਨ ਜਿਹਨਾਂ ਨੂੰ ਕੋਈ ਆਮ ਪੰਜਾਬੀ ਫਿਲਮਕਾਰ ਪਾਰ ਕਰਨ ਬਾਰੇ ਨਹੀਂ ਸੋਚ ਸਕਦਾ ਪਰ ਜਗਦੀਪ ਹਮੇਸ਼ਾ ਕੁਝ ਨਵਾਂ ਤੇ ਤਾਜ਼ਾ ਕਰਨ ਦਾ ਮਾਦਾ ਰੱਖਦਾ ਹੈ…..
ਫਿਲਮ ਦਾ ਨਿਰਦੇਸ਼ਨ ਬਾ-ਕਮਾਲ ਹੈ, ਕਹਾਣੀ ਨਵੀਂ ਤੇ ਨਰੋਈ ਹੈ….ਨਿਰਦੇਸ਼ਕ ਨੂੰ ਪਤਾ ਹੈ ਕਿ ਦਰਸ਼ਕਾਂ ਨੂੰ ਬੱਚਿਆਂ ਵਾਂਗ ਉਂਗਲ ਫੜ ਕੇ ਕਿਵੇਂ ਮੇਲਾ ਦਿਖਾਉਣਾ ਹੈ…..ਜਗਦੀਪ ਸਿੱਧੂ ਪੰਜਾਬੀਆਂ ਦੀ ਨਬਜ਼ ਪਛਾਣਦਾ ਹੈ ਤਾਂ ਹੀ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਿਹਾ ਹੈ
ਸਾਰੀ ਫਿਲਮ ਐਮੀ ਤੇ ਸਰਗੁਣ ਤੇ ਮੋਢਿਆਂ ਤੇ ਹੈ
ਦੋਹਾਂ ਦੀ ਬਤੌਰ ਅਦਾਕਾਰ ਇਹ ਸਭ ਤੋਂ ਵਧੀਆ ਫਿਲਮ ਕਹੀ ਜਾ ਸਕਦੀ ਹੈ…..ਤਾਨੀਆ ਜਦੋਂ ਵੀ ਸਕਰੀਨ ਤੇ ਆਉਂਦੀ ਹੈ, ਹਵਾ ਦੇ ਤਾਜ਼ੇ ਬੁੱਲੇ ਵਾਂਗ ਲਗਦੀ ਹੈ, ਉਹ ਆਉਣ ਵਾਲੇ ਸਮੇਂ ‘ਚ ਇਕ ਬੇਹਤਰੀਨ ਅਦਾਕਾਰਾ ਦੇ ਤੌਰ ਤੇ ਸਥਾਪਿਤ ਹੋਵੇਗੀ ਇਹ ਸਾਡੀ ਭਵਿੱਖਬਾਣੀ ਹੈ।
ਐਮੀ ਦੇ ਦੋਵੇਂ ਦੋਸਤ ਬਲਵਿੰਦਰ ਬੁਲਿਟ ਤੇ ਅੰਮ੍ਰਿਤ ਐਮਬੀ ਨੂੰ ਵੀ ਨਜ਼ਰ ਅੰਦਾਜ਼ ਕਰਨਾ ਔਖਾ ਹੈ…ਕਈ ਜਗ੍ਹਾ ਐਮੀ ਨਾਲੋਂ ਵੀ ਵਧੀਆ ਡਾਏਲਾਗ ਉਹਨਾਂ ਦੇ ਹਿੱਸੇ ਆਏ ਹਨ ਤੇ ਦਰਸ਼ਕ ਉਹਨਾਂ ਦੀ ਆਮਦ ਤੇ ਤਾਲੀਆਂ ਮਾਰਦੇ ਹਨ।
‘ਜਾਨੀ’ ਵਧੀਆ ਗਾਣੇ ਲਿਖਦਾ ਹੈ ਤੇ ਫਿਲਮ ‘ਚ ਉਸਦਾ ਇੱਕ ਛੋਟਾ ਜਿਹਾ ਪਰ ਦਮਦਾਰ ਰੋਲ ਹੈ ਬੋਲਦਾ ਉਹ ਕੁਝ ਨਹੀਂ ਪਰ ਅੱਖਾਂ ਨਾਲ ਬਹੁਤ ਕੁਝ ਕਹਿ ਜਾਂਦਾ ਹੈ…ਜੇ ਉਹ ਬੋਲਦਾ ਵੀ ਵਧੀਆ ਹੋਵੇ ਤਾਂ ਪੰਜਾਬੀ ਸਿਨਮੇ ਦੀ Next Big Thing ਬਣਨ ਦੀ ਕਾਬਲੀਅਤ ਰੱਖਦਾ ਹੈ।

ਕੋਈ ਸ਼ੱਕ ਨਹੀਂ ਕਿ ਫਿਲਮ ਵਧੀਆ ਹੈ ਪਰ ਊਣਤਾਈਆਂ ਵੀ ਹਨ….ਬਹੁਤੇ ਮੀਨ ਮੇਖ ਕੱਢਣ ਦੀ ਬਜਾਏ ਇੱਕ ਦੋ ਗੱਲਾਂ ਦਾ ਜ਼ਿਕਰ ਜਰੂਰ ਕਰਾਂਗੇ ਕਿਓਂ ਕਿ ਜਗਦੀਪ ਸਿੱਧੂ ਨੇ ‘ਕਿਸਮਤ 3’ ਦਾ ਵੀ ਐਲਾਨ ਕਰ ਦਿੱਤਾ ਹੈ, ਹੋ ਸਕਦੈ ਸਾਡੇ ਸੁਝਾਅ ਕਿਸੇ ਕੰਮ ਆ ਆ ਜਾਣ।
*ਸਰਗੁਣ ਬਹੁਤ ਬਿੰਦਾਸ ਕੁੜੀ ਹੈ ਕਿਸੇ ਦੀ ਪਰਵਾਹ ਨੀ ਕਰਦੀ, ਤਕੀਲੇ ਦੇ ਸ਼ਾਟ ਵੀ ਲਾਉਂਦੀ ਹੈ, ਮੁੰਡਿਆਂ ਦੇ ਹੋਸਟਲ ‘ਚ ਇਕੱਲੀ ਰਾਤ ਵੀ ਕੱਟ ਆਉਂਦੀ ਹੈ ਪਰ ਬਿਨਾਂ ਕਿਸੇ ਜੋਰ ਜ਼ਬਰਦਸਤੀ ਦੇ
ਆਪਣੇ ਵਿਆਹ ਦਾ ਜੋ ਫੈਸਲਾ ਲੈਂਦੀ ਹੈ- ਉਹ ਸਮਝੋਂ ਬਾਹਰ ਦੀ ਗੱਲ ਲੱਗੀ।
*ਬਾਹਰਲੇ ਮੁਲਕਾਂ ਦੀ ਜਿੰਦਗੀ ਦਾ ਹੋਮ ਵਰਕ ਵੀ ਜਰੂਰੀ ਹੈ….ਇੰਗਲੈਂਡ ‘ਚ ਪਿੱਕੇ (PickUp) ਦੇ ਪਿੱਛੇ ਬੈਠ ਕੇ ਤੇ ਮੋਟਰ ਸਾਈਕਲ ਦੀ ਸਵਾਰੀ ਬਿਨਾਂ ਹੈਲਮਟ ਵਾਲੇ ਸੀਨਾਂ ਤੋਂ ਬਚਿਆ ਜਾ ਸਕਦਾ ਸੀ…ਬਾਹਰ ਫਿਊਨਰਲ ਵੀ ਬਿਜਲੀ ਦੀਆਂ ਭੱਠੀਆਂ ‘ਚ ਹੁੰਦਾ ਹੈ, ਲੱਕੜਾਂ ਰੱਖ ਕੇ ਨੀ….ਐਮਬੂਲੈਂਸਾਂ ‘ਚ ਵੀ ਗੁਬਾਰੇ ਲਾਉਣ ਦੀ ਇਜਾਜ਼ਤ ਨਹੀਂ…

ਬਹੁਤੇ ਨੁਕਸ ਨਾਂ ਕੱਢਦੇ ਹੋਏ, ਮੁੱਕਦੀ ਗੱਲ ਇਹ ਆ ਕਿ ਫਿਲਮ ਨੂੰ ਸਿਨਮੇ ‘ਚ ਜਾ ਕੇ ਦੇਖੋ…ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ.. ਫਿਲਮ ਤੇ ਕਰੋੜਾਂ ਰੁਪਏ ਲੱਗੇ ਹਨ…ਲੀਕ ਤੋਂ ਹਟ ਕੇ ਬਣੀ ਹੈ ਇਹ ਫ਼ਿਲਮ…ਕੁਝ ਨਵਾਂ ਕਰਨ ਦੀ ਕੋਸ਼ਿਸ ਕੀਤੀ ਗਈ ਹੈ…ਪੰਜਾਬੀਆਂ ਦੇ ਸੁਹਜ ਸਵਾਦ ਨੂੰ ਨਵਾਂ ਤੜਕਾ ਲਾਇਆ ਗਿਆ ਹੈ….ਇਹੋ ਜਿਹੀਆਂ ਫ਼ਿਲਮਾਂ ਨੂੰ ਹੱਲਾ ਸ਼ੇਰੀ ਦਿਆਂਗੇ ਤਾਂ ਹੀ ਹੋਰ ਵਧੀਆ ਫ਼ਿਲਮਾਂ ਬਣਨਗੀਆਂ…. ਇਕ ਵਾਰੀ ਫਿਰ ਜਗਦੀਪ ਸਿੱਧੂ ਤੇ ਪੂਰੀ ਟੀਮ ਨੂੰ ਨਵੀਆਂ ਲੀਹਾਂ ਪਾਉਣ ਲਈ ਮੁਬਾਰਕਾਂ ਇਹ ਲੀਹਾਂ ਹੀ ਆਉਣ ਵਾਲੇ ਸਮੇਂ ‘ਚ ਸ਼ਾਹ ਮਾਰਗ ਬਣਨਗੀਆਂ.

COMMENTS

WORDPRESS: 0
DISQUS: