ਇਹ ਤੇਰੇ ਕੇਸ ਨਹੀਂ ਖੁੱਲ੍ਹੇ ਸਿੰਘਾ

HomeSliderHot News

ਇਹ ਤੇਰੇ ਕੇਸ ਨਹੀਂ ਖੁੱਲ੍ਹੇ ਸਿੰਘਾ

ਇਹ ਤੇਰੇ ਕੇਸ ਨਹੀਂ ਖੁੱਲ੍ਹੇ ਸਿੰਘਾਸਾਡਾ ਝਾਕਾ ਖੁੱਲ ਗਿਆ ਹੈਅੱਗੇ ਤਾਂ ਸੋਚ ਕੇ ਕਹਿੰਦੇ ਸੀ ‘ਤੁਹਾਡੀ ਦਿੱਲੀ’ਹੁਣ ਠੋਕ ਕੇ ਕਹਾਂਗੇਇਹ ਤੇਰੇ ਸਿਰ ਦੀ ਪੱਗ ਨਹੀਂਦੇਸ਼ ਦੇ ਚਿਹਰੇ

Ghost Album Review
ਜੈਜ਼ੀ ਬੀ ਦੇ ਨਵੇਂ ਗਾਣੇ ਦੀ ਗੱਲ ਕਰਦਿਆਂ…
Punjabi Movie Review: Laavaan Phere

ਇਹ ਤੇਰੇ ਕੇਸ ਨਹੀਂ ਖੁੱਲ੍ਹੇ ਸਿੰਘਾ
ਸਾਡਾ ਝਾਕਾ ਖੁੱਲ ਗਿਆ ਹੈ
ਅੱਗੇ ਤਾਂ ਸੋਚ ਕੇ ਕਹਿੰਦੇ ਸੀ ‘ਤੁਹਾਡੀ ਦਿੱਲੀ’
ਹੁਣ ਠੋਕ ਕੇ ਕਹਾਂਗੇ
ਇਹ ਤੇਰੇ ਸਿਰ ਦੀ ਪੱਗ ਨਹੀਂ
ਦੇਸ਼ ਦੇ ਚਿਹਰੇ ਤੋਂ ਲੋਕ-ਤੰਤਰ ਦਾ ਮੁਖੌਟਾ ਲਹਿ ਗਿਆ
ਤੇ ਸਾਫ਼ ਨਜ਼ਰ ਆ ਰਿਹਾ ਹੈ
ਡਰੇ ਹੋਏ ਕਾਇਰ ਗਿੱਦੜਾਂ ਦਾ ਝੁੰਡ

ਪਰ ਤੇਰੇ ਮੱਥੇ ਵਿੱਚੋਂ ਲਹੂ ਨਹੀਂ
ਅੱਗ ਦੀਆਂ ਲਕੀਰਾਂ ਵਗੀਆਂ ਨੇ
ਤੇ ਅੱਗ ਜਦੋਂ ਵਹਿੰਦੀ ਹੈ
ਵਹਿ ਜਾਂਦਾ ਹੈ ਉਸ ਨਾਲ
ਰਾਵਣ ਦਾ ਹੰਕਾਰ ਸੋਨੇ ਦੀ ਲੰਕਾ
ਇਹ ਤਾਂ ਖੈਰ ਰਾਵਣ ਹੀ ਫਰਜੀ ਹੈ
ਖੁਦ ਪਿਆ ਹੋਇਆ ਹੈ ਗਹਿਣੇ
ਸੋਨੇ ਦੇ ਵਪਾਰੀਆਂ ਕੋਲ

ਤੂੰ ਚਾਹੇਂ ਤਾਂ ਇਹ ਫੋਟੇ ਸਾਂਭ ਲਈਂ
ਮਾਣ ਨਾਲ ਵਿਖਾਈਂ ਆਪਣੇ ਬੱਚਿਆਂ ਨੂੰ
ਅਸੀਂ ਸਾਂਭ ਲਈ ਹੈ ਤੇਰੀਆਂ ਅੱਖਾਂ ਦੀ ਲਿਸ਼ਕ
ਮਾਣ ਨਾਲ ਵਿਖਾਵਾਂਗੇ ਆਪਣੇ ਬੱਚਿਆਂ ਨੂੰ

#ਪਾਲੀ_ਭੁਪਿੰਦਰ

COMMENTS

WORDPRESS: 0
DISQUS: 0