ਦਾਣਾੰ ਪਾਣੀਂ (ਸਮੀਖਿਆ) https://www.youtube.com/watch?v=Qq43HTAd3Vc ਪੰਜਾਬੀ ਸਿਨਮਾ Versatile (ਬਹੁਗੁਣੀਆਂ) ਹੋ ਰਿਹਾ। ਵਾਧੇ ਘਾਟੇ ਦੀ ਪਰਵਾਹ ਕੀਤੇ ਬਗੈਰ ਨਵੇਂ ਨਵੇਂ
ਦਾਣਾੰ ਪਾਣੀਂ (ਸਮੀਖਿਆ)
ਪੰਜਾਬੀ ਸਿਨਮਾ Versatile (ਬਹੁਗੁਣੀਆਂ) ਹੋ ਰਿਹਾ। ਵਾਧੇ ਘਾਟੇ ਦੀ ਪਰਵਾਹ ਕੀਤੇ ਬਗੈਰ ਨਵੇਂ ਨਵੇਂ ਤਜਰਬੇ ਹੋ ਰਹੇ ਹਨ। ਪੰਜਬ 1984, ਅੰਗਰੇਜ਼,ਅਰਦਾਸ,ਰੱਬ ਦਾ ਰੇਡੀਓ, ਰੰਗਰੂਟ ਸੱਜਣ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਗੋਲਕ ਬੁਗਨੀ ਬਟੂਆ, ਖਿੱਦੋ ਖੂੰਡੀ, ਵੱਖਰੇ ਵੱਖਰੇ ਵਿਸ਼ਿਆਂ ਤੇ ਬਣੀਆਂ ਫਿਲਮਾਂ ਹਨ। ਇਕ ਦੋ ਨੂੰ ਛੱਡਕੇ ਬਾਕੀ ਸਫਲ ਵੀ ਰਹੀਆਂ ਹਨ।ਹੁਣ ਇਸ ਦੋਸ਼ ਤੋਂ ਮੁਕਤੀ ਮਿਲਣ ਦਾ ਰਾਹ ਪੱਧਰਾ ਹੁੰਦਾ ਜਾਪਦਾ ਹੈ ਕਿ ਪੰਜਾਬੀ ਫਿਲਮਾਂ ਕਾਮੇਡੀ ਦੇ ਕੰਧਾੜੇ ਚੜ੍ਹਕੇ ਹੀ ਸਫਲ ਹੁੰਦੀਆਂ ਹਨ।
ਇਸੇ ਲੜੀ ਤਹਿਤ ਕੱਲ੍ਹ ਦਾਣਾਂ ਪਾਣੀ ਫਿਲਮ ਦੇਖਣ ਦਾ ਸਬੱਬ ਬਣਿਆਂ।ਪੁਰਾਤਨ ਸਮਿਆਂ ਦੀ ਭਾਵਪੂਰਤ ਕਹਾਣੀ ਲੈਕੇ ਅੱਗੇ ਵਧਦੀ ਫਿਲਮ ਦੀ ਉੰ ੰਗਲ ਫੜਕੇ ਤਸੀਂ ਵੀ ਨਾਲ ਨਾਲ ਤੁਰਨ ਲਗਦੇ ਹੋ, ਫਿਲਮ ਦੇ ਖਤਮ ਹੋਣ ਤੀਕਰ ਉ ੰਗਲ ਨਹੀ ਛੱਡਦੇ। ਨਾਨਕ ਸਿੰਘ ਅਤੇ ਕੰਵਲ ਦੇ ਨਾਵਲਾਂ ਵਾਂਗ ਆਪਾ ਭੁੱਲਕੇ ਤੁਸੀਂ ਫਿਲਮ ਦੀ ਕਹਾਣੀ ਵਿਚ ਗੁਆਚ ਜਾਂਦੇ ਹੋ।ਤੁਹਾਨੂੰ ਲਗਦਾ ਸਾਰਾ ਕੁਛ ਤਹਾਡੇ ਸਾਂਹਵੇਂ ਵਾਪਰ ਰਿਹਾ।ਨਿਰਦੇਸ਼ਕ ਨੇ ਸਾਰੀ ਫਿਲਮ ਚ ਅਜਿਹਾ ਮਾਹੌਲ ਸਿਰਜਿਆ ਕਿ ਕੁਝ ਵੀ ਬਨਾਵਟੀ ਨਹੀਂ ਲਗਦਾ। ਤਕਨੀਕੀ ਪੱਖ ਇੰਨਾਂ ਮਜਬੂਤ ਹੈ ਕਿ ਛੋਟੀਆਂ ਛੋਟੀਆਂ ਗੱਲਾਂ ਦਾ ਵੀ ਖਿਆਲ ਰੱਖਿਆ ਹੈ, ਜਿਵੇਂ ਪੁਰਾਂਣੇ ਲਿੱਪੇ ਪੋਚੇ ਕੱਚੇ ਘਰ, ਪਿੰਡ ਚ ਬੋਲਦੇ ਮੋਰ, ਰਾਤ ਨੂੰ ਉਡਦੇ ਭਵੱਖੜ, ਸਫਰ ਦੌਰਾਂਨ ਵਰਤੇ ਜਾਂਦੇ ਊਂਠ,ਰਾਤ ਨੂੰ ਰੌਸ਼ਨੀ ਕਰਨ ਵਾਸਤੇ ਤੇਲ ਨਾਲ ਬਲਦੇ ਦੀਵੀਆਂ ਦੀਆਂ ਲਾਟਾਂ , ਗੱਲ ਕੀ ਫਿਲਮ ਵਿਚ ਪੁਰਾਣੇ ਦੌਰ ਦੇ ਪਿੰਡਾਂ ਦੀ ਧੜਕਦੀ ਰੂਹ ਦੇ ਦਰਸ਼ਣ ਹੋ ਜਾਂਦੇੋ ਹਨ।
ਜਿੱਥੇ ਕਹਾਂਣੀ ਅਤੇ ਨਿਰਦੇਸ਼ਨ ਕਮਾਲ ਦੇ ਹਨ ਉੱਥੇ ਕਲਾਕਾਰਾਂ ਵਲੋਂ ਨਿਭਾਏ ਰੋਲ ਨੂੰ ਵੀ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ। ਲਗਦਾ ਹੀ ਨਹੀ ਕਿ ਉਹ ਐਕਟਿੰਗ ਕਰ ਰਹੇ ਹਨ। ਚਾਹੇ ਉਹ ਜਿੰਮੀ ਸ਼ੇਰਗਿੱਲ ਹੋਵੇ ਜਾ ਮਲਕੀਤ ਰੌਣੀ ਹਰ ਕਲਾਕਾਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।ਗੁਰਪਰੀਤ ਘੁੱਗੀ ਨੇ ਅਰਦਾਸ ਤੋਂ ਬਾਦ ਇਸ ਫਿਲਮ ਚ ਇਕ ਵਾਰ ਫੇਰ ਸਾਬਤ ਕੀਤਾ ਹੈ ਕਿ ਉਹ ਸਿਰਫ਼ ਹਸਾਉਦਾ ਹੀ ਨਹੀ ਬਲਕਿ ਗੰਭੀਰ ਰੋਲ ਕਰਕੇ ਰੁਆ ਵੀ ਸਕਦਾ ਹੈ। ਸਿੰਮੀ ਚਾਹਲ ਦੇ ਰੂਪ ਚ ਪੰਜਾਬੀ ਿਫਲਮਾਂ ਨੂੰ ਇਕ ਉੱਚ ਦਰਜੇ ਦੀ ਕਲਾਕਾਰ ਮਿਲ ਗਈ ਹੈ। ਹਰਬੀ ਸੰਘਾ ਘੱਟ ਬੋਲਕੇ ਵੀ ਬਹੁਤ ਕੁਝ ਕਹਿ ਗਿਆ। ਫਿਲਮ ਦਾ ਸੰਗੀਤ ਬਹੁਤ ਮਿੱਠਾ ਹੈ ਪਰ ਮਾਣਕ ਸਾਹਿਬ ਦਾ ਗੀਤ ਢੁਕਵਾਂ ਨਹੀ ਲੱਗਾ। ਕੁਲ ਮਿਲਾਕੇ ਇਹ ਇਕ ਖੂਬਸੂਰਤ ਫਿਲਮ ਹੈ ਜਿਸ ਲਈ ਲੇਖਕ ਜਸ ਗਰੇਵਾਲ ਅਤੇ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਰੱਬ ਦਾ ਰੇਡੀਓ ਤੋਂ ਬਾਦ ਇਕ ਹੋਰ ਐਹੋ ਜਿਹੀ ਮਿਆਰੀ ਫਿਲਮ ਦੇਕੇ ਪੰਜਾਬੀ ਸਿਨੇਮੇਂ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬੀ ਫਿਲਮਾਂ ਦਾ ਮਿਆਰ ਹੋਰ ਉੱਚਾ ਹੋਵੇ ਤਾ ਦਾਣਾਂ ਪਾਂਣੀ ਨੂੰ ਪਰਿਵਾਰ ਸਮੇਤ ਜਰੂਰ ਦੇਖੋ, ਮੈਂ ਦਾਅਵੇ ਨਾਲ ਆਖਦਾਂ ਤੁਸੀ ਨਿਰਾਸ਼ ਨਹੀ ਹੋਵੋਗੇ।
ਮਸਤਾਨ ਸਿੰਘ ਪਾਬਲਾ
Mastan Singh Pabla
Edmonton (Canada)
COMMENTS