ਬਾ-ਕਮਾਲ ਅਦਾਕਾਰ ਹਰੀਸ਼ ਵਰਮਾ ਦੀ ਵਾਪਸੀ ਇਹ ਪੰਜਾਬੀ ਸਿਨਮੇਂ ਦੀ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪੰਜਾਬੀ ਫਿਲਮਾਂ ਦਾ ਮੌਜਦਾ ਦਰਸ਼ਕ ਵਰਗ ਕਿਸੇ ਗੈਰ ਸਿੰਗਰ ਨੂੰ ਆਪਣਾ 'ਹੀਰੋ' ਮੰਨ
ਬਾ-ਕਮਾਲ ਅਦਾਕਾਰ ਹਰੀਸ਼ ਵਰਮਾ ਦੀ ਵਾਪਸੀ
ਇਹ ਪੰਜਾਬੀ ਸਿਨਮੇਂ ਦੀ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪੰਜਾਬੀ ਫਿਲਮਾਂ ਦਾ ਮੌਜਦਾ ਦਰਸ਼ਕ ਵਰਗ ਕਿਸੇ ਗੈਰ ਸਿੰਗਰ ਨੂੰ ਆਪਣਾ ‘ਹੀਰੋ’ ਮੰਨਣ ਲਈ ਤਿਆਰ ਹੀ ਨਹੀਂ.ਦਰਸ਼ਕਾਂ ਦੇ ਇਸ ਸਿਹਜ ਸਵਾਦ ਦੀ ਭੇਟਾ ‘ਜਿੱਮੀ ਸ਼ੇਰ ਗਿੱਲ’ ਵਰਗੇ ਕਲਾਕਾਰ ਤੱਕ ਚੜ੍ਹ ਚੁੱਕੇ ਹਨ….ਜਿਸ ਫਿਲਮ ਵਿੱਚ ਕੋਈ ਗਾਉਣ ਵਾਲਾ ਹੀਰੋ ਨਹੀਂ,ਉਸ ਫਿਲਮ ਵੱਲ ਲੋਕੀਂ ਝਾਕਦੇ ਤੱਕ ਨਹੀਂ.
ਇਸੇ ਤਰਾਸਦੀ ਦਾ ਸ਼ਿਕਾਰ ਹੈ ਦਮਦਾਰ ਅਦਾਕਾਰ ‘ਹਰੀਸ਼ ਵਰਮਾ’…..ਉਹ ਇੱਕ ਆਲ੍ਹਾ ਦਰਜੇ ਦਾ ਕਲਾਕਾਰ ਹੈ ਪਰ ਉਸਦੀ ਬਦਕਿਸ੍ਮਤੀ ਹੈ ਕਿ ਉਹ ਗਾਉਂਦਾ ਨਹੀਂ….ਜੇ ਉਹ ਵੀ ਗਾਉਂਦਾ ਹੁੰਦਾ ਤਾਂ ਹੁਣ ਨੂੰ ਉਸਦੀ ਗੁੱਡੀ ਵੀ ਅਸਮਾਨੀਂ ਚੜ੍ਹੀ ਹੋਣੀ ਸੀ…..ਪਰ ਉਸਨੇ ਹਿੰਮਤ ਨਹੀਂ ਛੱਡੀ ਤੇ ਬਿਖੜੇ ਪੈਂਡਿਆਂ ‘ਚ ਪਗਡੰਡੀ ਬਣਾਉਣ ਦੇ ਉਸਦੇ ਯਤਨ ਜਾਰੀ ਹਨ…..
ਇਸੇ ਸਿਲਸਿਲੇ ‘ਚ ਇਸ ਹਫਤੇ ਉਸਦੀ ਇੱਕ ਨਵੀਂ ਪੰਜਾਬੀ ਫਿਲਮ ‘ਵਾਪਸੀ’ ਰੀਲਿਜ਼ ਹੋ ਰਹੀ ਹੈ…….ਫਿਲਮ ਦੇ ਪ੍ਰੋਮੋ ਇਸ ਵੇਲੇ ਚਰਚਾ ‘ਚ ਹਨ….ਪੰਜਾਬ ਦੇ ਕਾਲੇ ਦਿਨਾਂ ‘ਚ ਆਮ ਆਦਮੀ ਦੀ ਬੇਬਸੀ ਦੀ ਕਹਾਣੀ ਹੈ ‘ਵਾਪਸੀ’ ਆਓ ਸਾਰਥਿਕ ਤੇ ਹਕੀਕੀ ਵਿਸ਼ਿਆਂ ‘ਤੇ ਬਣਨ ਵਾਲਿਆਂ ਐਹੋ ਜਿਹੀਆਂ ਫਿਲਮਾਂ ਦੀ ਹੌਸਲਾ ਅਫਜਾਈ ਕਰੀਏ…..ਹਰੀਸ਼ ਵਰਮਾ ਕਿਹੋ ਜਿਹਾ ਬਾ-ਕਮਾਲ ਅਦਾਕਾਰ ਹੈ ਇਸਦਾ ਪਤਾ ਫਿਲਮ ਦੇਖ ਕੇ ਹੀ ਲੱਗਣਾਂ ਹੈ.
COMMENTS