ਸਾਡਾ ਬੱਬੂ ਮਾਨ ਨਾਲ ਕੋਈ ਵੱਟ ਬੰਨੇ ਦਾ ਰੌਲਾ ਨੀ...ਬੱਬੂ ਮਾਨ ਦੇ ਭਗਤ ਸੱਚੇ ਦਿਲੋਂ ਦੱਸਣ ਬਾਈ ਦੀ ਫਿਲਮ ਸਹੀ ਮਾਅਨਿਆਂ 'ਚ ਕਿਹੋ ਜਿਹੀ ਹੈ? ਐਨੀ ਝੱਲ ਵਲੱਲੀ ਪੰਜਾਬੀ ਫ਼ਿਲਮ ਸ਼ਾਇਦ
ਸਾਡਾ ਬੱਬੂ ਮਾਨ ਨਾਲ ਕੋਈ ਵੱਟ ਬੰਨੇ ਦਾ ਰੌਲਾ ਨੀ…ਬੱਬੂ ਮਾਨ ਦੇ ਭਗਤ ਸੱਚੇ ਦਿਲੋਂ ਦੱਸਣ ਬਾਈ ਦੀ ਫਿਲਮ ਸਹੀ ਮਾਅਨਿਆਂ ‘ਚ ਕਿਹੋ ਜਿਹੀ ਹੈ?
ਐਨੀ ਝੱਲ ਵਲੱਲੀ ਪੰਜਾਬੀ ਫ਼ਿਲਮ ਸ਼ਾਇਦ ਹੀ ਪਹਿਲਾਂ ਕਦੀ ਬਣੀ ਹੋਵੇ…ਬੱਬੂ ਮਾਨ ਦਾ ਤਾਂ ਪਹਿਲਾਂ ਈ ਪਤਾ ਆ ਪਰ ਧੀਰਜ਼ ਰਤਨ ਤੇ ਸੁਰਮੀਤ ਮਾਵੀ ਵਰਗੇ ਸੁਲਝੇ ਫ਼ਿਲਮਸਾਜ਼ਾਂ ਦੇ ਹੁੰਦੇ ਹੋਏ ਬਰਦਾਸ਼ਤ ਤੋੰ ਬਾਹਰ ਝੱਲ ਖਿਲਾਰਨਾ ਸਮਝੋ ਬਾਹਰ ਸੀ
ਧੀਰਜ਼ ਰਤਨ ਨੇ ਬੇਹਤਰੀਨ ਪੰਜਾਬੀ ਫ਼ਿਲਮਾਂ ਲਿਖੀਆਂ ਹਨ ਤੇ ਸੁਰਮੀਤ ਮਾਵੀ ਨੇ ਪੰਜਾਬ 1984 ਫਿਲਮ ਦੇ ਡਾਇਲਾਗ ਲਿਖੇ ਸਨ…..ਫਿਰ ਬਨਜਾਰਾ ਫਿਲਮ ਬਣਾਉਣ ਲੱਗਿਆਂ ਭਾਂਡੇ ਕਿਓਂ ਮੂਧੇ ਵੱਜ ਗਏ?
ਪਤਾ ਲੱਗਾ ਹੈ ਕਿ ਫਿਲਮ ਦੇ 90 ਫੀਸਦੀ ਡਾਇਲਾਗ ਬੱਬੂ ਬਾਈ ਨੇ ਲਿਖੇ ਹਨ…ਧੀਰਜ ਰਤਨ ਦੇ ਵੀ ਉਹਨੇ ਪੈਰ ਲੱਗਣ ਨੀ ਦਿੱਤੇ…
ਫਿਲਮ ਦੀ ਸਾਰੀ ਕਹਾਣੀ ਆਪਣੇ ਮੁਤਾਬਿਕ ਤੋੜ ਮਰੋੜ ਲਈ…. ਨਿਰਦੇਸ਼ਕ ਮੁਸ਼ਤਾਕ ਪਾਸ਼ਾ ਦਾ ਕੰਮ ਵੀ ਬੱਸ ਕੁਰਸੀ ਤੇ ਈ ਬੈਠਣਾ ਸੀ ਗੱਲ ਕੀ ਫਿਲਮ ਦੇ ਹਰ ਮੋਰਚੇ ਤੇ “ਬਾਈ ਈ ਬਾਈ” ਸੀ
ਅਖੀਰ ‘ਚ ਆਪ ਤਾਂ ਡੁੱਬੇ ਨਾਲ ਜਜਮਾਨ ਵੀ ਡੋਬ ਲਏ ਵਾਲੀ ਗੱਲ ਹੋ ਗਈ
ਫਿਲਮ ਦੇਖਣ ਗਏ ਜਦੋਂ ਫਿਲਮ ਖਤਮ ਹੋਈ ਤਾਂ ਮਗਰੋਂ ਇੱਕ ਆਵਾਜ਼ ਆਈ ‘ਯਾਰ ਭੱਜ ਲੋ ਕਿਤੇ ਫੇਰ ਨਾਂ ਸ਼ੁਰੂ ਹੋ ਜਾਵੇ”
ਫਿਲਮ ਕਮੇਡੀ ਨਹੀਂ ਪਰ ਲੋਕਾਂ ਦਾ ਹੱਸ ਹੱਸ ਬੁਰਾ ਹਾਲ ਹੋ ਗਿਆ ਕਿ ਚੱਲ ਕੀ ਰਿਹੈ!
ਬੱਬੂ ਮਾਨ ਦੇ ਭਗਤਾਂ ਦੇ ਗਾਲੀ ਗਲੋਚ ਤੋੰ ਡਰਦਿਆਂ ਬਹੁਤੀਆਂ ਪੰਜਾਬੀ ਸਾਈਟਾਂ ਨੇ ਫਿਲਮ ਦਾ ਰਿਵਿਊ ਹੀ ਨਹੀਂ ਲਿਖਿਆ
(ਸਾਡਾ ਇਨ ਬੌਕਸ ਵੀ ਨਕ ਨੱਕ ਭਰਿਆ ਹੋਇਆ ਹੈ) ਭਗਤ ਕਿਸੇ ਵੀ ਕੀਮਤ ਤੇ ਮੰਨਣ ਲਈ ਤਿਆਰ ਨਹੀਂ ਕਿ ਫਿਲਮ ਬਹੁਤ ਮਾੜੀ ਹੈ ਫੇਲ ਹੋ ਗਈ
ਇਹੋ ਜਿਹੀ ਪੰਜਾਬੀ ਫ਼ਿਲਮ ਕਦੀ ਨਹੀਂ ਬਣੀ ਤੇ ਰੱਬ ਕਰੇ ਕਦੀ ਬਣੇ ਵੀ ਨਾਂ…
COMMENTS