ਚੱਲ ਮੇਰਾ ਪੁੱਤ 3 ਨੇ ਅਮਰਿੰਦਰ ਗਿੱਲ ਹੁਣਾਂ ਲਈ ਇੱਕ ਵਾਰੀ ਫਿਰ ਪੈਸੇ ਦੀਆਂ ਪੰਡਾਂ ਬੰਨ੍ਹ ਦਿੱਤੀਆਂ ਹਨ, ਫਿਲਮ ਨੇ ਚੱਲ ਮੇਰਾ ਪੁੱਤ 2 ਦੇ ਪਹਿਲੇ ਦਿਨ ਦੇ ਰਿਕਾਰਡ ਤੋੜ ਦਿੱਤੇ ਹਨਪਹ
ਚੱਲ ਮੇਰਾ ਪੁੱਤ 3 ਨੇ ਅਮਰਿੰਦਰ ਗਿੱਲ ਹੁਣਾਂ ਲਈ ਇੱਕ ਵਾਰੀ ਫਿਰ ਪੈਸੇ ਦੀਆਂ ਪੰਡਾਂ ਬੰਨ੍ਹ ਦਿੱਤੀਆਂ ਹਨ, ਫਿਲਮ ਨੇ ਚੱਲ ਮੇਰਾ ਪੁੱਤ 2 ਦੇ ਪਹਿਲੇ ਦਿਨ ਦੇ ਰਿਕਾਰਡ ਤੋੜ ਦਿੱਤੇ ਹਨ
ਪਹਿਲੇ ਦਿਨ ਇਸ ਫਿਲਮ ਨੇ ਇੰਡੀਆ ‘ਚ 1 ਕਰੋੜ 35 ਲੱਖ ਦਾ ਬਿਜ਼ਨਸ ਕੀਤਾ ਹੈ….ਜੋ ਕੇ ਕੋਵਿਡ ਤੋੰ ਬਾਅਦ ਦਾ ਰਿਕਾਰਡ ਹੈ. ਲੋਹਾ ਗਰਮ ਦੇਖ ਕੇ
ਕਾਰਜ ਗਿੱਲ ਬਾਈ ਨੇ ਚੱਲ ਮੇਰਾ ਪੁੱਤ 4 ਦਾ ਵੀ ਐਲਾਨ ਕਰ ਦਿੱਤਾ ਹੈ….
ਜੇ ਫਿਲਮਾਂ ਪੈਸੇ ਕਮਾਉਣ ਲਈ ਬਣਾਈਆਂ ਜਾਂਦੀਆਂ ਹਨ ਤਾਂ ਇਹ ਫ਼ਿਲਮ ਪੂਰੀ ਕਾਮਯਾਬ ਹੈ
ਅਮਰਿੰਦਰ ਗਿੱਲ ਸਾਡਾ ਪਸੰਦੀਦਾ ਕਲਾਕਾਰ ਹੈ ਤੇ ਉਸਦੀ ਟੀਮ ਨੇ ਪੰਜਾਬੀ ਸਿਨਮੇ ਨੂੰ ਲਵ ਪੰਜਾਬ, ਲਾਹੌਰੀਏ, ਗੋਰਿਆਂ ਨੂੰ ਦਫ਼ਾ ਕਰੋ,ਗੋਲਕ ਬਟੂਆ ਬੂਗਨੀ, ਬੰਬੂ ਕਾਟ, ਅਸ਼ਕੇ ਵਰਗੀਆਂ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ ਜੇ ਤੁਸੀਂ ਉਹਨਾਂ ਫ਼ਿਲਮਾਂ ਨੂੰ ਜ਼ਿਹਨ ‘ਚ ਰੱਖ ਕੇ ਇਸ ਫ਼ਿਲਮ ਨੂੰ ਦੇਖਣ ਜਾਂਦੇ ਹੋ ਤਾਂ ਹੋ ਸਕਦਾ ਤੁਹਾਨੂੰ ਇਹ ਫ਼ਿਲਮ ਚੰਗੀ ਨਾਂ ਲੱਗੇ ਪਰ ਜੇ ਟਾਈਮ ਪਾਸ ਕਰਨਾ ਹੈ ਤਾਂ ਜੀ ਸਦਕੇ!
ਫਿਲਮ ਚੱਲ ਰਹੀ ਹੈ ਤੇ ਲੋਕੀ ਵਹੀਰਾਂ ਘੱਤ ਕੇ ਸਿਨਮਾ ਘਰਾਂ ‘ਚ ਜਾ ਰਹੇ ਹਨ, ਸੋ ਫਿਲਮ ‘ਚ ਕੁਝ ਨਾਂ ਕੁੱਝ ਤਾਂ ਹੋਵੋਗੇ ਹੀ.
ਅਸੀਂ ਫਿਲਮ ਦਾ ਰੀਵਿਊ ਤੁਹਾਡੇ ਤੇ ਛੱਡ ਰਹੇ ਹਾਂ ਦੱਸਿਓ ਜਰੂਰ ਕੇ ਫਿਲਮ ਕਿਸ ਤਰਾਂ ਲੱਗੀ?
COMMENTS