HomeSliderHot News

“ਜ਼ਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ੍ਹ ਹੋਰ / ਪ੍ਰਸਿੱਧ ਗਾਇਕ ਈਦੂ ਸ਼ਰੀਫ ਨਹੀ ਰਹੇ

“ਜ਼ਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ੍ਹ ਹੋਰ ਪ੍ਰਸਿੱਧ ਗਾਇਕ ਈਦੂ ਸ਼ਰੀਫ ਨਹੀ ਰਹੇ ਅੱਜ ਦੋ ਵਜੇ ਦਮ ਤੋੜਿਆ ਮਨੀਮਾਜਰਾ ‘ਚ। ਰਵਾਇਤੀ ਲੋਕ ਸੰਗੀਤ ਦਾ ਉੱਚ ਦੁਮਾਲੜਾ ਬੁਰਜ

ਅਰਦਾਸ ਕਰਾਂ ਦੀ ਗੱਲ ਕਰਦਿਆਂ….
ਸੁੰਨੰਦਾ ਸ਼ਰਮਾ ਦੀਂ ਗੱਲ ਕਰਦਿਆਂ …..
ਕਮਾਲ ਦਾ ਟ੍ਰੇਲਰ ਹੈ / ਹੌਂਸਲਾ ਰੱਖ

“ਜ਼ਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ੍ਹ ਹੋਰ
ਪ੍ਰਸਿੱਧ ਗਾਇਕ ਈਦੂ ਸ਼ਰੀਫ ਨਹੀ ਰਹੇ

ਅੱਜ ਦੋ ਵਜੇ ਦਮ ਤੋੜਿਆ ਮਨੀਮਾਜਰਾ ‘ਚ।

ਰਵਾਇਤੀ ਲੋਕ ਸੰਗੀਤ ਦਾ ਉੱਚ ਦੁਮਾਲੜਾ ਬੁਰਜ ਢਹਿ ਢੇਰੀ ਹੋ ਗਿਆ।
ਉਸ ਦੇ ਗਾਏ ਗੀਤ ਤੇ ਵਜਦ ਚ ਆ ਕੇ ਵਜਾਈ ਸਾਰੰਗੀ ਨੇ ਰਾਜੀਵ ਗਾਂਧੀ ਨੂੰ ਡੇਢ ਘੰਟਾ ਬਤੌਰ ਪ੍ਰਧਾਨ ਮੰਤਰੀ ਖੜ੍ਹਾ ਰੱਖਿਆ ਸੀ।
ਪੰਮੀ ਬਾਈ, ਅਸ਼ਵਨੀ ਚੈਟਲੇ ਦੀ ਲੱਭਤ ਸੀ ਸ਼ਰੀਫ਼। ਮਹਾਰਾਜਾ ਪਟਿਆਲਾ ਦੇ ਸ਼ਾਹੀ ਗਵੱਈਏ ਈਦੂ ਲਲੌਢੇ ਵਾਲੇ ਦਾ ਪੁੱਤਰ।
ਖੱਚਰ ਰੇੜ੍ਹਾ ਵਾਹੁੰਦੇ ਨੂੰ ਸਾਰੰਗੀ ਚੁਕਵਾਈ ਪੰਮੀ ਨੇ। ਭਾਰਤ ਉਤਸਵ ਵੇਲੇ ਉਸ ਨੂੰ ਮਿਊਜ਼ਿਕ ਟਾਈਮਜ਼ ਨੇ ਰੀਕਾਰਡ ਕੀਤਾ। ਉਸ ਦੀ ਗਾਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ।
ਕੁੰਝ ਸਾਲ ਪਹਿਲਾਂ ਲਕਬਾ ਮਾਰ ਗਿਆ। ਮੰਜੇ ਨਾਲ ਮੰਜਾ ਹੋ ਗਿਆ। ਹਰਦੇਵ ਦਿਲਗੀਰ ਦੇ ਸਨਮਾਨ ਚ ਬਣੀ ਸੋਸਾਇਟੀ ਵੱਲੋਂ ਸੋਖਾ ਉਦੋਪੁਰੀਆ ਨੇ ਵਲਾਇਤੋਂ ਪੰਜਾਹ ਹਜ਼ਾਰ ਰੁਪਏ ਘੱਲੇ ਜੋ ਅਸੀਂ ਕੁਝ ਮਿੱਤਰ ਮਨੀਮਾਜਰੇ ਜਾ ਕੇ ਦੇ ਆਏ। ਘਰ ਦੀ ਹਾਲਤ ਬਦਤਰ ਸੀ। ਬੱਚਿਆਂ ਕੋਲ ਕੋਈ ਪੱਕਾ ਰੁਜ਼ਗਾਰ ਨਾ ਹੋਣ ਕਾਰਨ ਹਰ ਪਲ ਤਣਾਉ ਚ ਰਹਿੰਦਾ ਸੀ। ਸ: ਜਗਦੇਵ ਸਿੰਘ ਜੱਸੋਵਾਲ ਉਸ ਨੂੰ ਲੰਮਾ ਸਮਾਂ ਸਰਪ੍ਰਸਤੀ ਦਿੰਦੇ ਰਹੇ। ਪੂਰਾ ਪੰਜਾਬ ਘੁੰਮਾਇਆ। ਉਸ ਦੇ ਪੁੱਤਰ ਸੁੱਖੀ ਖ਼ਾਨ ਦੀ ਵੀ ਬਾਪ ਨਾਲ ਰਲ ਕੇ ਇੱਕ ਕੈਸਿਟ ਰੀਕਾਰਡ ਹੋਈ ਸੀ।
ਬਹੁਤ ਚੱਲੀ ਪਰ ਆਰਥਿਕ ਲਾਹਾ ਨਾ ਦੇ ਸਕੀ।
ਸ਼ਰੀਫ਼ ਈਦੂ ਦੀਆਂ ਆਖ਼ਰੀ ਰਸਮਾਂ ਮਨੀਮਾਜਰਾ ਚ 8ਜਨਵਰੀ ਨੂੰ ਹੋਣ ਬਾਰੇ ਪਰਿਵਾਰਕ ਸੂਤਰਾਂ ਨੇ ਦੱਸਿਆ ਹੈ।
ਉਸ ਦੇ ਪੁੱਤਰ ਸੁੱਖੀ ਖ਼ਾਨ ਦਾ ਸੰਪਰਕ ਨੰਬਰ ਹੈ
98767 11993
ਅਲਵਿਦਾ ਓ ਸਾਡੇ ਸੁਰੀਲਿਆ, ਅਲਬੇਲਿਆ ਮੁਹੱਬਤੀ ਯਾਰਾ।
ਤੇਰੀ ਯਾਦ ਸਲਾਮਤ ਰਹੇਗੀ ਸਾਡੇ ਆਖ਼ਰੀ ਸਾਹੀਂ ਤੀਕ।

*ਗੁਰਭਜਨ ਗਿੱਲ

COMMENTS

WORDPRESS: 0
DISQUS: 0