ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਜੀ 15 ਸਤੰਬਰ ਤੜਕ ਸਵੇਰ ਸੰਸਾਰ ਰੂਪੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਪਰਿ
ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਜੀ 15 ਸਤੰਬਰ ਤੜਕ ਸਵੇਰ ਸੰਸਾਰ ਰੂਪੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਪਰਿਵਾਰ ਵੱਲੋਂ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਹਾਲਤ ਗੰਭੀਰ ਹੋਣ ਕਾਰਨ ਡੀ ਐੱਮ ਸੀ ਹਸਪਤਾਲ ਲੈ ਜਾਣ ਨੂੰ ਕਿਹਾ। ਰਸਤੇ ਚ ਉਹ ਪ੍ਰਾਣ ਤਿਆਗ ਗਏ।
ਦੇਸ਼ ਬਦੇਸ਼ ਚ ਆਪਣੀ ਤੂੰਬੀ ਦੀ ਵਿਲੱਖਣ ਟੁਣਕਾਰ ਤੇ ਅੰਦਾਜ਼ ਕਾਰਨ ਉਹ ਜਾਣੇ ਪਛਾਣੇ ਗਾਇਕ ਬਣੇ।
ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
ਜਸਦੇਵ ਜੀ ਨੇ ਹਮੇਸ਼ਾ ਹੀ ਆਪਣੇ ਪਿਤਾ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤਾਂ ਨੂੰ ਗਾ ਕੇ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 15 ਸਤੰਬਰ ਨੂੰ ਬਾਦ ਦੁਪਹਿਰ ਲਗਪਗ ਤਿੰਨ ਵਜੇ ਕੀਤਾ ਜਾਵੇਗਾ।
ਇਹ ਜਾਣਕਾਰੀ ਉਨ੍ਹਾਂ ਦੇ ਭਤੀਜੇ ਸੁਰੇਸ਼ ਯਮਲਾ ਜੱਟ (98156 32248)
ਨੇ ਦਿੱਤੀ ਹੈ।
ਜਸਦੇਵ ਦੇ ਅਚਨਚੇਤ ਚਲਾਣੇ ਤੇ ਪੰਜਾਬੀ ਸਭਿਆਚਾਰ ਜਗਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਾ ਹੈ।
ਉਹ ਸਾਡਾ ਬੜਾ ਹੀ ਸਹਿਜਵੰਤਾ ਸੱਜਣ ਸੀ। ਪਰਿਵਾਰਕ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਵਧਾਉਣ ਚ ਉਸ ਨੇ ਆਪਣੇ ਭਤੀਜਿਆਂ ਸੁਰੇਸ਼ ਤੇ ਵਿਜੈ ਯਮਲਾ ਜੱਟ ਨੂੰ ਸਿਖਿਅਤ ਕਰਕੇ ਸੰਗੀਤ ਜਗਤ ਨੂੰ ਸੌਂਪਿਆ।
ਆਪਣੀ ਜੀਵਨ ਸਾਥਣ ਸਰਬਜੀਤ ਕੌਰ ਚਿਮਟੇ ਵਾਲੀ ਨਾਲ ਉਹ ਦੇਸ਼ ਬਦੇਸ਼ ਸੰਗੀਤ ਪੇਸ਼ਕਾਰੀਆਂ ਕਰਦੇ ਰਹੇ ਹਨ।
ਗੁਰਭਜਨ ਗਿੱਲ
COMMENTS