HomeHot NewsBox Office

ਵਿਕਾਊ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ ਸੁਪਰ ਸਿੰਘ ਦੀ ਸਫਲਤਾ

ਯੇ ਜੋ ਪਬਲਿਕ ਹੈ ਸਭ ਜਾਨਤੀ ਹੈ....ਦਿਲਜੀਤ ਦੋਸਾਂਝ ਸੁਪਰ ਸਿੰਘ ਪਹਿਲੇ ਹਫਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪਹਿਲੀਆਂ ਚਾਰ ਪੰਜਾਬੀ ਫ਼ਿਲਮਾਂ 'ਚ ਸ਼ਾਮਿਲ ਹੋ ਗਈ ਹੈ.......ਫਿਲਮ

Review / Chall Mera Putt 3
Mull Putt Da (Full Song) | Roshan Prince | Desi Crew | Viral Punjabi Songs
Subedar Joginder Singh | Box Office Report

ਯੇ ਜੋ ਪਬਲਿਕ ਹੈ ਸਭ ਜਾਨਤੀ ਹੈ….ਦਿਲਜੀਤ ਦੋਸਾਂਝ

Screen Shot 2017-06-16 at 11.12.54 PM

ਸੁਪਰ ਸਿੰਘ ਪਹਿਲੇ ਹਫਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪਹਿਲੀਆਂ ਚਾਰ ਪੰਜਾਬੀ ਫ਼ਿਲਮਾਂ ‘ਚ ਸ਼ਾਮਿਲ ਹੋ ਗਈ ਹੈ…….ਫਿਲਮ ਨੇ ਪਹਿਲੇ ਹਫਤੇ 9.50 ਕਰੋੜ ਦੀ ਤੇ ਬਾਹਰਲੇ ਦੇਸ਼ਾਂ ‘ਚ 4.50 ਕਰੋੜ ਦੀ ਕਮਾਈ ਕਰ ਲਈ ਹੈ……ਸਰਦਾਰ ਜੀ ੨,ਸਰਦਾਰ ਜੀ ੧,ਮੰਜੇ ਬਿਸਤਰੇ ਤੋਂ ਬਾਅਦ ਚੌਥਾ ਨੰਬਰ ਸੁਪਰ ਸਿੰਘ ਦਾ ਹੈ….10 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ ਹੁਣ ਤੱਕ 14 ਕਰੋੜ ਦੀ ਕਮਾਈ ਕਰ ਚੁੱਕੀ ਹੈ ਜੋ ਕਿ ਕਿਸੇ ਵੀ ਪੰਜਾਬੀ ਫਿਲਮ ਲਈ ਮਾਣਯੋਗ ਪ੍ਰਾਪਤੀ ਕਹੀ ਜਾ ਸਕਦੀ ਹੈ.
ਪੰਜਾਬੀ ਦੇ ਕੁਝ ਇੱਕ ਅਖਾਉਤੀ ਫਿਲਮ ਆਲੋਚਕਾਂ ਨੂੰ ਛੱਡ ਕੇ ਬਾਕੀ ਸਾਰਾ ਮੀਡੀਆ ਫਿਲਮ ਨੂੰ ਹਿੱਟ ਦੱਸ ਰਿਹਾ ਹੈ.ਪਰ ਸਾਡੇ ‘ਮੈਂ ਨਾਂ ਮਾਨੂੰ’ ਬਿਰਤੀ ਵਾਲੇ ਆਲੋਚਕ ਫਿਲਮ ਨੂੰ ਫਲੌਪ ਗਰਦਾਨਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ.
ਹੁਣ ਸੋਚਣ ਵਾਲੀ ਗੱਲ ਹੈ ਕਿ ਇਹ ਸੱਜਣ ਅਜਿਹਾ ਕਿਓਂ ਕਰ ਰਹੇ ਹਨ?……
ਦਰਅਸਲ ਪੰਜਾਬੀ ਸਿਨਮੇਂ ਅੰਦਰ ਇਸ ਵੇਲੇ ਗੁੱਟਬੰਦੀ ਪੂਰੇ ਸਿਖਰਾਂ ਤੇ ਹੈ….ਦੂਜੀ ਧਿਰ ਨੂੰ ਨੀਵਾਂ ਦਿਖਾਉਣ ਲਈ ਨਿੱਤ ਨਵੀਆਂ ਸਕੀਮਾਂ ਘੜੀਆਂ ਜਾਂਦੀਆਂ ਹਨ…..ਸੋਸ਼ਲ ਮੀਡੀਆ ਤੇ ਗਿਣਤੀ ਮਿਣਤੀ ਦੇ ਚਾਰ ਪੰਜ ਕੁ ਪੋਰਟਲ ਹਨ ਜੋ ਪੰਜਾਬੀ ਸਿਨਮੇ ਦੀ ਰਿਪੋਰਟਿੰਗ ਕਰਦੇ ਹਨ….ਕੁਝ ਇੱਕ ਉਹ ਸੱਜਣ ਹਨ ਜਿਹਨਾਂ ਦਾ ਪੰਜਾਬੀ ਸਿਨਮੇਂ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਪਰ ਜਾਂਦੇ ਜਾਂਦੇ ਉਹ ਆਪਣੀ ਫੇਸਬੁੱਕੀ ਠਿੱਬੀ ਮਾਰ ਜਾਂਦੇ ਹਨ.ਕੁਝ ਇੱਕ ਉਹ ਹਨ ਜੋ ਬਿਨਾਂ ਫਿਲਮ ਦੇਖੇ ਹੀ ਆਪਣੀ ਰਾਏ ਲਿਖ ਦਿੰਦੇ ਹਨ.ਸਾਨੂੰ ਯਾਦ ਹੈ ‘ਪੰਜਾਬ ੧੯੮੪’ ਵੇਲੇ ਸਾਡੇ ਇੰਡੀਆ ਵਾਲੇ ਪੱਤਰਕਾਰ ਨੇ ਫਿਲਮ ਰੀਲੀਜ਼ ਹੋਣ ਤੋਂ ਪਹਿਲਾਂ ਹੀ ਸਾਨੂੰ ਫਿਲਮ ਦਾ ਰਿਵਿਊ ਭੇਜ ਦਿੱਤਾ ਜਿਸ ‘ਚ ਫਿਲਮ ਦੀ ਰੱਜ ਕੇ ਬਦਖੋਹੀ ਕੀਤੀ ਹੋਈ ਸੀ….ਘੋਖ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਕਿਸੇਦੂਜ਼ੀ ਫ਼ਿਲਮੀ ਧਿਰ ਤੋਂ ਚਾਰ ਪੈਸੇ ਲੈ ਕੇ ਉਸਦੀ ਕਲਮ ਨੇ ਇਹ ਜ਼ਹਿਰ ਉਗਲੀ ਸੀ.
ਇਹਨਾਂ ਅਖੌਤੀ ਆਲੋਚਕਾਂ ਦੀ ਤ੍ਰਾਸਦੀ ਹੈ ਕਿ ਇਹਨਾਂ ‘ਚੋਂ ਬਹੁਤੇ ਭੁੱਖ ਨੰਗ ਨਾਲ ਘੁਲ ਰਹੇ ਹਨ ….ਜਿਧਰੋਂ ਵੀ ਬੁਰਕੀ ਮਿਲ ਜਾਵੇ ਉਹਦੇ ਲਈ ਪੂਛ ਹਿੱਲ ਜਾਂਦੀ ਹੈ.ਪੰਜਾਬੀ ਸਿਨਮੇ ਨਾਲ ਜੁਡ਼ੀਆਂ ਬਹੁਤੀਆਂ ‘ਸਾਈਟਾਂ’ ਦਾ ਵੀ ਇਹੋ ਹਾਲ ਹੈ……’ਐਡਾਂ’ ਦਾ ਲਾਲਚ ਦੇ ਕੇ ਇਹਨਾਂ ਦੀ ਕਲਮ ਜ਼ਹਿਰ ਵੀ ਉਗਲ ਸਕਦੀ ਤੇ ਸ਼ਹਿਦ ਵੀ.ਖੋਤੇ ਨੂੰ ਘੋੜਾ ਤੇ ਘੋੜੇ ਨੂੰ ਖੋਤਾ ਬਣਾਉਣਾ ਇਹਨਾਂ ਦਾ ਖੱਬੇ ਹੱਥ ਦਾ ਖੇਡ ਹੈ.
ਪੱਤਰਕਾਰੀ ਦਾ ਹਾਜ਼ਮਾ ਖਰਾਬ ਕਰਨ ‘ਚ ਕਈ ਪੰਜਾਬੀ ਫ਼ਿਲਮਕਾਰਾਂ ਦਾ ਵੀ ਵੱਡਾ ਰੋਲ ਹੈ.ਕਿਸੇ ਹੋਰ ਕਲਾਕਾਰ ਦੀ ਫਿਲਮ ਸਾਡੀ ਫਿਲਮ ਨਾਲੋਂ ਜਿਆਦਾ ਨਾਂ ਚੱਲ ਜਾਵੇ ਇਸ ਲਈ ਹਰ ਹਰਬਾ ਵਰਤਿਆ ਜਾਂਦਾ ਹੈ……ਸੁਪਰ ਸਿੰਘ ਨੂੰ ਫਲੌਪ ਸਾਬਿਤ ਕਰਨ ਲਈ ਕਈ ਕਲਾਕਾਰ ਨਿਜੀ ਦਿਲਚਸਪੀ ਲੈ ਰਹੇ ਸਨ….ਚਾਰ ਪੰਜ ਪੱਤਰਕਾਰਾਂ ਦੀ ਜੁੰਡਲੀ ਬਣਾ ਕੇ ਫਿਲਮ ਦੇ ਖਿਲਾਫ ਇੱਕ ਵਾਤਾਵਰਨ ਤਿਆਰ ਕੀਤਾ ਗਿਆ ਕਿ ਲੋਕੀਂ ਫਿਲਮ ਦੇਖਣ ਜਾਣ ਹੀ ਨਾਂ… ਸ਼੍ਰੋਮਣੀ ਗੁਰਦਵਾਰਾ ਕਮੇਟੀ ਨੂੰ ਵੀ ਧੜਾ ਧੜ ਸ਼ਿਕਾਇਤਾਂ ਭੇਜਣ ਵਾਲਾ ਵੀ ਇਹੀ ਗਰੁੱਪ ਸੀ ਕਿ ਇਹ ਫਿਲਮ ਸਿੱਖੀ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ……ਜਦੋਂ ਕਿ ਫਿਲਮ ‘ਚ ਅਜਿਹਾ ਕੁਝ ਵੀ ਨਹੀਂ ਸੀ.
ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਕਰਨ ਲਈ ਪੇਡ ਬੰਦੇ ਤਿਆਰ ਬਰ ਤਿਆਰ ਰੱਖੇ ਹੋਏ ਹੁੰਦੇ ਹਨ ਜੋ ਕੁਮੈਂਟਸ ਦੀ ਨ੍ਹੇਰੀ ਲਿਆ ਕੇ ਕਲਾਕਾਰ ਦੀ ਤੇ ਫਿਲਮ ਦੀ ਜੱਖਣਾ ਪੱਟ ਦਿੰਦੇ ਹਨ.
ਆਪਣੀ ਪੱਗ ਦਾ ਸ਼ਮਲਾ ਉੱਚਾ ਰੱਖਣ ਲਈ ਲੱਖਾਂ ਰੁਪਏ ਖਰਚੇ ਜਾ ਰਹੇ ਹਨ.
ਜੇ ਟਰੈਂਡ ਇਸੇ ਤਰਾਂ ਜਾਰੀ ਰਿਹਾ ਤਾਂ ਪੰਜਾਬੀ ਸਿਨਮੇਂ ਦਾ ਰੱਬ ਹੀ ਰਾਖਾ ਹੈ.
ਹੁਣ ਜਦੋਂ ਸੁਪਰ ਸਿੰਘ ਹਿੱਟ ਹੋ ਗਈ ਹੈ ਫਿਰ ਵੀ ਇਹ ਸੱਜਣ ਮੰਨਣ ਲਈ ਤਿਆਰ ਨਹੀਂ ਤੇ ਸੋਸ਼ਲ ਮੀਡੀਆ ਤੇ ਨਿੱਤ ਨਵੀਆਂ ਪੋਸਟਾਂ ਪਾ ਕੇ ਫਿਲਮ ਨੂੰ ਸੁਪਰ ਫਲੌਪ ਦਾ ਖਿਤਾਬ ਦੇ ਰਹੇ ਹਨ.
ਜਦੋਂ ਦਿਲਜੀਤ ਦੋਸਾਂਝ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਸਦਾ ਕਹਿਣਾਂ ਸੀ ਕਿ…….”ਇਹਨਾਂ ਚੀਜ਼ਾਂ ਨਾਲ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ…ਆਦਤ ਜੋ ਪੈ ਗਈ ਹੈ…..ਮੈਂ ਆਪਣੇ ਵਲੋਂ ਜਿਸ ਮੰਚ ਤੇ ਮੌਕਾ ਮਿਲਦਾ ਹੈ ਪੰਜਾਬ ਪੰਜਾਬੀਅਤ ਦਾ ਝੰਡਾ ਲਹਿਰਾਉਂਦਾ ਰਹਿੰਦਾ ਹਾਂ ਤੇ ਲਹਿਰਾਉਂਦਾ ਰਹਾਂਗਾ…ਵੈਸੇ ਵੀ ਜੇ ਜੋ ਪਬਲਿਕ ਹੈ ਸਭ ਜਾਨਤੀ ਹੈ.”
ਅਸੀਂ ਦਿਲਜੀਤ ਨਾਲ ਬਿਲਕੁਲ ਸਹਿਮਤ ਹਾਂ ਪਰ ਇਹ ਵਿਕਾਊ ਕਲਮਾਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਇਹ ਪੰਜਾਬੀ ਫਿਲਮਕਾਰ ਤੇ ਕਲਾਕਾਰ ਪੰਜਾਬੀ ਸਿਨਮੇ ਦੀ ਤਰੱਕੀ ਦੇ ਰਾਹ ‘ਚ ਅੜਿੱਕਾ ਬਣਨ ਦੇ ਨਾਲ ਆਪਣੇ ਪਵਿੱਤਰ ਪੇਸ਼ੇ ਨਾਲ ਵੀ ਧ੍ਰੋਹ ਕਮਾ ਰਹੇ ਹਨ.
Super Singh had a good weekend and held up well on the weekdays. (boxoffice india)

Super Singh 6-day box office collection: Diljit Dosanjh starrer continues to fare well on weekdays

 

COMMENTS

WORDPRESS: 0
DISQUS: