HomeSlider

ਬੋਲੀ ਤੇ ਵਿਕਿਆ ਦਿਲਜੀਤ ਦਾ ਐਡਮਿੰਟਨ ਵਾਲਾ ਸ਼ੋਅ….75 ਲੱਖ ਤੱਕ ਚੜ੍ਹੀ ਬੋਲੀ | Diljit Dosanjh’s Edmonton Show Sold For 75 Lakhs

ਦਿਲਜੀਤ ਦੋਸਾਂਝ ਦੀਆਂ ਅੱਜ ਕੱਲ ਸੱਤੇ ਖੈਰਾਂ ਹਨ ...ਕੋਈ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਕਲਾਕਾਰਾਂ ਦੀ ਗਿਣਤੀ ਉਂਗਲੀਆਂ ਤੇ ਕਰ ਲਈਦੀ ਸੀ ਪਰ ਅੱਜ ਕੱਲ ਹਾਲ ਇਹ ਹੋਇਆ ਪਿਆ ਕਿ ਪੰਜਾ

Movie Review | Banjara
ਦਿਲਜੀਤ ਨੂੰ ਸਾਬਿਤ ਕਰਨੀ ਪੈ ਰਹੀ ਹੈ ਆਪਣੀ ਦੇਸ਼ ਭਗਤੀ 
Sajjan Singh Rangroot / Review / ਰੰਗਰੂਟ ਵਰਗੀਆਂ ਫ਼ਿਲਮਾਂ ਵਾਰ ਵਾਰ ਨਹੀਂ ਬਣਦੀਆਂ

diljit

ਦਿਲਜੀਤ ਦੋਸਾਂਝ ਦੀਆਂ ਅੱਜ ਕੱਲ ਸੱਤੇ ਖੈਰਾਂ ਹਨ …ਕੋਈ ਵੇਲਾ ਹੁੰਦਾ ਸੀ ਜਦੋਂ ਪੰਜਾਬੀ ਕਲਾਕਾਰਾਂ ਦੀ ਗਿਣਤੀ ਉਂਗਲੀਆਂ ਤੇ ਕਰ ਲਈਦੀ ਸੀ ਪਰ ਅੱਜ ਕੱਲ ਹਾਲ ਇਹ ਹੋਇਆ ਪਿਆ ਕਿ ਪੰਜਾਬੀ ਗਾਣੇ ਗਾਉਣ ਵਾਲਿਆਂ ਦੀ ਗਿਣਤੀ ਕਰਨ ਲਈ ਵਹੀ ਖਾਤਿਆਂ ਦੀ ਜਰੂਰਤ ਪੈ ਸਕਦੀ ਹੈ.ਐਨੀ ਭੀੜ ‘ਚ ਆਪਣੀ ਪਹਿਚਾਣ ਬਣਾਉਣੀ ਹੁਣ ਕੋਈ ਖਾਲਾ ਜੀ ਦਾ ਵਾੜਾ ਨਹੀਂ ਰਿਹਾ .ਫਿਰ ਵੀ ਕੁਝ ਕਲਾਕਾਰ ਅਜਿਹੇ ਹਨ ਜੋ ਇਸ ਭੀੜ ਤੋਂ ਕਾਫੀ ਅਗਾਂਹ ਨਿੱਕਲ ਗਏ ਹਨ-ਜਦੋਂ ਅਜੋਕੇ ਕਲਾਕਾਰਾਂ ‘ਚੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲਿਆਂ ਦੀ ਗੱਲ ਤੁਰਦੀ ਹੈ ਤਾਂ ਦਿਲਜੀਤ ਦੋਸਾਂਝ ਦਾ ਨਾਮ ਆਪ ਮੁਹਾਰੇ ਅੱਗੇ ਆ ਜਾਂਦਾ ਹੈ.ਇੰਡੀਆ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ‘ਚ ਵੀ ਦਿਲਜੀਤ ਕਈ ਨਵੇਂ ਮੀਲ ਪੱਥਰ ਗੱਡ ਰਿਹਾ ਹੈ.
ਇਸ ਮਈ ‘ਚ ਦਿਲਜੀਤ ਦੇ ਕੈਨੇਡਾ ‘ਚ ਸ਼ੋ ਹੋਣ ਜਾ ਰਹੇ ਹਨ.ਇਸ ਵੇਲੇ ਜਿੱਥੇ ਕਈ ਕਲਾਕਾਰ ਕਨੇਡਾ ਜਾ ਕੇ ਪੱਬਾਂ ਤੇ ਮੈਰਿਜ ਪੈਲਸਾਂ ‘ਚ ਆਪਣੇ ਸ਼ੋ ਕਰਕੇ ਆਪਣਾ ਬਾਹਰਲਾ ਝੱਸ ਪੂਰਾ ਕਰ ਰਹੇ ਹਨ ਉੱਥੇ ਦਿਲਜੀਤ ਦੋਸਾਂਝ ਦੇ ਸ਼ੋਆਂ ਦੀ ਬੋਲੀ ਲੱਗ ਰਹੀ ਹੈ.ਤਾਜ਼ਾ ਮਿਸਾਲ ਐਡਮਿੰਟਨ ਦੀ ਹੈ.ਐਡਮਿੰਟਨ ‘ਚ ਦਿਲਜੀਤ ਦਾ ਸ਼ੋ 13 May ਨੂੰ ਹੋਣਾ ਹੈ.ਪਹਿਲਾਂ ਇਹ ਸ਼ੋਅ ਪ੍ਰਮੋਟਰ ਨੂੰ  55 ਹਜ਼ਾਰ ਡਾਲਰ ਜਾਣੀ ਕਿ ਤਕਰੀਬਨ 27-28 ਲੱਖ ‘ਚ ਖਰੀਦਣ ਦੀ ਔਫਿਰ ਆਈ ਪਰ ਹੋਰ ਧਿਰਾਂ ਦੇ ਮੈਦਾਨ ‘ਚ ਨਿਤਰਨ ਬਾਅਦ ਇਹ ਸ਼ੋਅ ਬੋਲੀ ਤੇ ਜਿਸ ਕੀਮਤ ‘ਚ ਵਿਕਿਆ ਉਸਦਾ ਅੰਦਾਜ਼ਾ ਲਗਾਉਣਾ ਔਖਾ ਹੈ…..ਜੀ ਹਾਂ ! ਇਹ ਸ਼ੋ ਇੱਕ ਲੱਖ ਪੰਜਾਹ ਹਜ਼ਾਰ ਡਾਲਰਾਂ ‘ਚ ਵਿਕਿਆ.ਰੁਪਿਆਂ ਦੀ ਗੱਲ ਕਰੀਏ ਤਾਂ ਇਹ ਰਕਮ ਕੋਈ 75 ਲੱਖ ਨੂੰ ਅੱਪੜ ਜਾਂਦੀ ਹੈ.ਐਡਮਿੰਟਨ ਕੈਨੇਡਾ ਦਾ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਇਸ ਸ਼ਹਿਰ ‘ਚ ਪਿਛਲੇ ਸਾਲ ਬੱਬੂ ਮਨ ਦਾ ਸ਼ੋਅ 25 ਹਜਾਰ ਡਾਲਰ ‘ਚ ਵਿਕਿਆ ਸੀ….ਦੂਜੇ ਕਲਾਕਾਰਾਂ ਦੀ ਕੀਮਤ ਵੀ ਕਦੀ 30-35 ਹਜਾਰ ਡਾਲਰਾਂ ਤੋਂ ਨਹੀਂ ਵਧੀ,ਹਾਂ ਗੁਰਦਾਸ ਮਾਨ ਦਾ ਸ਼ੋਅ ਜਰੂਰ ਸਵਾ ਕੁ ਲੱਖ ਨੂੰ ਵਿਕਦਾ ਹੈ.ਐਡਮਿੰਟਨ ਤੋਂ ਇਲਾਵਾ ਦਿਲਜੀਤ ਦੇ ਸ਼ੋਅ ਵੈਨਕੂਵਰ ਤੇ ਟਾਰਾਂਟੋ ‘ਚ ਵੀ ਹੋਣੇ ਹਨ .ਸੁਣਨ ‘ਚ ਆਇਆ ਹੈ ਕਿ ਐਡਮਿੰਟਨ ਦੇ ਸ਼ੋਅ ਨੇ ਇਹਨਾਂ ਦੋਹਾਂ ਸ਼ਹਿਰਾਂ ਦੇ ਸ਼ੋਆਂ ਦੀ ਕੀਮਤ ਵੀ ਸੱਤਵੇਂ ਅਸਮਾਨ ਤੇ ਚਾੜ੍ਹ ਦਿੱਤੀ ਹੈ.ਐਵੇਂ ਈ ਨਹੀਂ ਦਿਲਜੀਤ ਐਡਮਿੰਟਨ ਦੀ ਆਈਸ ਹੌਕੀ ਟੀਮ “ਓਏਲਰਜ਼” ਦੀ ਵਰਦੀ ਪਾਈ ਘੁੰਮਦਾ -ਐਨਾ ਕੁ ਤਾਂ ਬਣਦਾ ਵੀ ਆ……

COMMENTS

WORDPRESS: 0
DISQUS: 0