“In the end, we will remember not the words of our enemies, but the silence of our friends.” — Dr Martin Luther King Jr ਕੋਈ ਵਕਤ ਸੀ,ਜਦੋਂ ਪੰਜਾਬੀ ਸਿੰਗਰ
“In the end, we will remember not the words of our enemies, but the silence of our friends.” — Dr Martin Luther King Jr
ਕੋਈ ਵਕਤ ਸੀ,ਜਦੋਂ ਪੰਜਾਬੀ ਸਿੰਗਰਾਂ ਨੂੰ ਉਂਗਲੀਆਂ ਤੇ ਗਿਣਿਆ ਜਾ ਸਕਦਾ ਸੀ ਪਰ ਹੁਣ ਜੋ ਹਾਲਾਤ ਨੇ, ਪੰਜਾਬੀ ਸਿੰਗਰਾਂ ਦੀ ਗਿਣਤੀ ਕਰਨ ਲਈ ਵਹੀ ਖਾਤੇ ਵੀ ਘੱਟ ਪੈ ਸਕਦੇ ਆ…
ਕਹਿੰਦੇ ਆ ਕਿ ਜਦੋਂ ਹਨੇਰੀ ਚਲਦੀ ਆ ਤਾਂ ਕਈ ਢੇਰਾਂ ਤੇ ਪਏ ਲਿਫ਼ਾਫ਼ੇ ਵੀ ਉੱਚੀਆਂ ਹਵਾਵਾਂ ‘ਚ ਉਡਣ ਲੱਗ ਪੈਂਦੇ ਆ ਪਰ ਕਿੰਨਾ ਕੁ ਚਿਰ?..ਸਾਡੇ ਕੁਝ ਨਵੇਂ ਸਿੰਗਰ ਵੀ ਇਹਨਾਂ ਲਿਫਾਫਿਆਂ ਵਰਗੇ ਈ 0ਆ ਤੇ ਕੁਝ ਉਹ ਵੀ ਆ ਜੋ ਧਰੂ ਤਾਰੇ ਵਾਂਗ ਹਮੇਸ਼ਾ ਚਮਕਦੇ ਆ
ਹਨੇਰੀਆਂ ਝੱਖੜਾਂ ਦਾ ਇਹਨਾਂ ਤੇ ਕੋਈ ਅਸਰ ਨਹੀਂ …
ਜੈਜ਼ੀ ਬੈਂਸ ਪਿਛਲੇ 30 ਵਰ੍ਹਿਆਂ ਤੋਂ ਪੰਜਾਬੀ ਗਾਇਕੀ ‘ਚ ਵਿਚਰ ਰਿਹਾ ਹੈ, ਪਤਾ ਨਹੀਂ ਕਿੰਨੇ ਆਏ ਤੇ ਕਿੰਨੇ ਗਏ ਪਰ ਜੈਜ਼ੀ ਬੀ ਦੇ ਮੁਕਾਮ ਨੂੰ ਕੋਈ ਫਰਕ ਨਹੀਂ ਪਿਆ ਅੱਜ ਵੀ ਜਦੋਂ ਉਸਦਾ ਗੀਤ ਆਉਂਦਾ ਹੈ ਤਾਂ ਸਿਖਰਾਂ ਛੋਹ ਜਾਂਦਾ ਹੈ…ਇਸਦੀ ਤਾਜ਼ਾ ਮਿਸਾਲ ਉਸਦਾ ਨਵਾਂ ਗਾਣਾ “ਪੁੱਤ ਸਰਦਾਰਾਂ ਦੇ ਆਂ” ਹੈ..ਕੁਝ ਘੰਟਿਆਂ ‘ਚ ਹੀ ਇਸ ਗਾਣੇ ਦੇ ਤਕਰੀਬਨ ਦੋ ਮਿਲੀਅਨ ਵਿਊਜ਼ ਹੋ ਜਾਣੇ ਜੈਜ਼ੀ ਬੀ ਦੀ ਬੇ ਮਿਸਾਲ ਮਕਬੂਲੀਅਤ ਦਾ ਸਬੂਤ ਹੈ.
ਜੈਜ਼ੀ ਬੀ ਡਰਦਾ ਨਹੀਂ..ਜੋ ਦਿਲ ‘ਚ ਹੁੰਦਾ ਕਹਿ ਦਿੰਦਾ ਹੈ…ਜੋ ਉਸਨੇ ਕਰਨਾ ਹੁੰਦਾ ਉਹ ਕਰਨਾ ਈ ਹੁੰਦਾ…ਉਹ ਨਤੀਜੇ ਦੀ ਪਰਵਾਹ ਨਹੀਂ ਕਰਦਾ..ਉਸਦੀ ਬੁਲੰਦ ਅਵਾਜ਼ ਬਾਰੇ ਕੋਈ ਦੋ ਰਾਵਾਂ ਨਹੀਂ ਤੇ ਨਾ ਹੀ ਦੋ ਰਾਵਾਂ ਨੇ ਉਸਦੇ ਬੁਲੰਦ ਜਿਗਰੇ ਬਾਰੇ
ਅੱਜ ਜਦੋਂ ਕਈ ਪੰਜਾਬੀ ਗਾਇਕ ਪੁਲਿਸ ਤੇ ਸਰਕਾਰ ਦੇ ਦੁੱਮ ਛੱਲੇ ਬਣੇ ਹੋਏ ਹਨ ਉੱਥੇ ਜੈਜ਼ੀ ਗੱਲ ਕਰ ਰਿਹਾ ਹੈ 1984 ਦੇ ਜ਼ੁਲਮ ਦੀ ਉਹ ਸ਼ਰੇਆਮ ਗੱਲ ਕਰ ਰਿਹੈ ਸੰਤ ਭਿੰਡਰਾਂਵਾਲੇ ਦੀ
ਇਹੋ ਜਿਹਾ ਗਾਣਾ ਕੱਢਣ ਲਈ ਤੁਹਾਡੇ ‘ਚ ਗਟਸ ਹੋਣਾ ਚਾਹੀਦਾ ਹੈ..ਉਹਨੂੰ ਆਉਣ ਵਾਲੇ ਦਿਨਾਂ ‘ਚ ਹੋਣ ਵਾਲੇ ਰੌਲੇ ਰੱਪੇ ਬਾਰੇ ਵੀ ਪਤੈ ਪਰ ਉਹਨੂੰ ਕੋਈ ਫਰਕ ਨਹੀਂ ਤੇ ਨਾਂ ਉਹਨੇ ਮੁਆਫੀ ਮੰਗਣੀ ਆ..ਦੇਸ਼ ਧ੍ਰੋਹ ਦੇ ਕੇਸ ਵੀ ਹੋਣੇ ਆ ਕਿਸੇ ਨੇ ਸਾਥ ਵੀ ਨਹੀਂ ਦੇਣਾ ਪਰ ਕੋਈ ਗੱਲ ਨਹੀਂ – ਉਹ ਕਹਿੰਦਾ ਸੱਚ ਬੋਲਣੋਂ ਉਹਨੂੰ ਕੋਈ ਨੀ ਰੋਕ ਸਕਦਾ…
Jazzy B ਨੇ ਇਹ ਗਾਣਾ ਬਾ-ਕਮਾਲ ਗਾਇਆ ਹੈ
ਅੰਮ੍ਰਿਤ ਬੋਵਾ ਨੇ ਗਾਣਾ ਧੁਰ ਅੰਦਰੋਂ ਲਿਖਿਆ ਹੈ
ਬਿਗ ਬਰਡ ਦਾ ਮਿਉਜਿਕ ਤੇ ਜੈਜ਼ੀ ਦਾ ਅੰਦਾਜ਼ ਐਨਾ ਜੋਸ਼ੀਲਾ ਹੈ ਕਿ ਨਸਾਂ ‘ਚ ਲਹੂ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ…
ਜੇ ਤੁਹਾਨੂੰ 1984 ਦੇ ਘਲੂਘਾਰੇ ਬਾਰੇ ਜਰਾ ਜਿੰਨਾ ਵੀ ਪਤਾ ਹੈ ਤਾਂ ਤੁਹਾਡਾ ਖੂਨ ਜ਼ਰੂਰ ਉਬਾਲਾ ਖਾਵੇਗਾ- ਇਹ ਗਾਣਾ ਸੁਣ ਕੇ.. ਭਾਵੇਂ ਤੁਸੀਂ ਮੂਸੇਵਾਲੇ ਦੇ ਫੈਨ ਹੀ ਕਿਓਂ ਨਾ ਹੋਵੋ .
ਇਸ ਗੀਤ ਨੂੰ ਬਨਾਉਣ ਵਾਲੀ ਟੀਮ ਨੂੰ ਦਿਲੋਂ ਸੈਲੂਟ…ਇਹੋ ਜਿਹੇ ਗਾਣੇ ਆਉਣ ਵਾਲੀਆਂ ਨਸਲਾਂ ਲਈ ਮਿਸਾਲ ਸਾਬਤ ਹੁੰਦੇ ਹਨ ਤੇ ਸਾਥੀ ਕਲਾਕਾਰਾਂ ਲਈ ਹੱਲਾਸ਼ੇਰੀ…ਹੱਲਾਸ਼ੇਰੀ ਸੱਚ ਕਹਿਣ ਦੀ,ਤੇ ਦਲੇਰੀ ਲੋਕਾਂ ਦੀ ਗੱਲ ਕਰਨ ਦੀ.
satvir pabla
pablasatvir@mail.com
COMMENTS