HomeSlider

ਹੀ ਮੈਨ ਜਾਣੀ ਕਿ ਧਰਮਿੰਦਰ

ਲੁਧਿਆਣੇ ਦੇ ਸਿੱਧੇ ਸਾਦੇ ਧਰਮਿੰਦਰ ਨੂੰ ਫ਼ਿਲਮ ਫੇਅਰ ਨੇ ਨਿਊ ਟੇਲੇਂਟ ਐਲਾਂਨ ਦਿੱਤਾ।ਧਰਮਿੰਦਰ ਨੂੰ ਲੱਗਾ ਫਿਲਮਾਂ ਦੀ ਲਾਈਨ ਲੱਗ ਜਾਵੇਗੀ,ਪਰ ਇੰਜ ਹੋਇਆ ਨਹੀ। ਇਕ ਦਰ ਤੋਂ ਦੂਜੇ ਦਰ।

Movie Review: Vadhaiyan Ji Vadhaiyan
Reviews of upcoming punjabi movies
ਸੰਨੀ ਮਾਲਟਨ vs ਮੂਸੇਵਾਲਾ | Sunny Malton VS Sidhu Moosewala


ਲੁਧਿਆਣੇ ਦੇ ਸਿੱਧੇ ਸਾਦੇ ਧਰਮਿੰਦਰ ਨੂੰ ਫ਼ਿਲਮ ਫੇਅਰ ਨੇ ਨਿਊ ਟੇਲੇਂਟ ਐਲਾਂਨ ਦਿੱਤਾ।ਧਰਮਿੰਦਰ ਨੂੰ ਲੱਗਾ ਫਿਲਮਾਂ ਦੀ ਲਾਈਨ ਲੱਗ ਜਾਵੇਗੀ,ਪਰ ਇੰਜ ਹੋਇਆ ਨਹੀ। ਇਕ ਦਰ ਤੋਂ ਦੂਜੇ ਦਰ। ਕੋਈ ਪਿੰਡ ਜਾਕੇ ਕੁਸ਼ਤੀ ਲੜਨ ਦੀ ਸਲਾਹ ਦਿੰਦਾ, ਕੋਈ ਠੰਡ ਰੱਖਣ ਦੀ।ਥੱਕ ਗਿਆ ਧਰਮ।ਬੋਰੀ ਬਿਸਤਰ ਲਪੇਟ ਕੇ ਘਰ ਜਾਂਣ ਦੀ ਤਿਆਰੀ ਕਰ ਲਈ ਕਿ ਅਰਜਨ ਹਿੰਗੋਰਾਂਨੀ ਨੇ ਆਫਰ ਦਿੱਤੀ “ ਦਿਲ ਭੀ ਤੇਰਾ ਹਮ ਭੀ ਤੇਰੇ”।
ਫੇਰ ਅਨਪੜ੍ਹ,ਪੂਜਾ ਕੇ ਫੂਲ,ਫਿਲਮਾਂ ਮਿਲੀਆਂ ਪਰ ਸੱਭ ਫਲਾਪ।”ਆਈ ਮਿਲਨ ਕੀ ਬੇਲਾ” ਟਰਨਿੰਗ ਪੌਇੰਟ ਬਣ ਗਈ।ਰਜਿੰਦਰ ਕੁਮਾਰ ਨਾਲ ਵਿਲੇਨ ਦਾ ਰੋਲ ਸੀ ਪਰ ਧਰਮ ਨੂੰ ਰਜਿੰਦਰ ਕੁਮਾਰ ਨਾਲ਼ੋਂ ਵੱਧ ਪਸੰਦ ਕੀਤਾ ਗਿਆ।ਨਿਰਮਾਤਾ ਨਿਰਦੇਸ਼ਕ ਦਰਵਾਜ਼ੇ ਖੜਕਾਉਣ ਲੱਗੇ।
ਫੇਰ ਇਕ ਐਸਾ ਮੋੜ ਆਇਆ ਜਿਸਨੇ ਸੱਭ ਕੁਝ ਬਦਲ ਕੇ ਰੱਖ ਦਿੱਤਾ।ਉਸਤੋਂ ਬਾਦ ਧਰਮਿੰਦਰ ਨੂੰ ਪਿੱਛੇ ਮੁੜ੍ਹਕੇ ਨਹੀਂ ਦੇਖਣਾ ਪਿਆ।ਹੋਇਆ ਇਹ ਕਿ ਨਿਰਮਾਤਾ ਨਿਰਦੇਸ਼ਕ ਓ ਪੀ ਰਲਹਨ ਫ਼ਿਲਮ “ਫੂਲ ਔਰ ਪੱਥਰ” ਦੀ ਸਕ੍ਰਿਪਟ ਲੈਕੇ ਆਪਣੇ ਜੀਜਾ ਰਜਿੰਦਰ ਕੁਮਾਰ ਕੋਲ ਗਏ।ਰਜਿੰਦਰ ਕੁਮਾਰ ਪਹਿਲਾਂ ਰਲਹਨ ਦੀ “ ਗਹਿਰਾ ਦਾਗ” ਕਰ ਚੁੱਕੇ ਸਨ।ਉਹ ਬੜੇ ਹੀ ਵਧੀਆ ਇਨਸਾਂਨ ਸਨ, ਰਲਹਨ ਨੂੰ ਕਹਿਣ ਲੱਗੇ “ਇਸ ਫ਼ਿਲਮ ਲਈ ਮੇਰੇ ਨਾਲ਼ੋਂ ਧਰਮਿੰਦਰ ਜਾਇਦਾ ਫਿੱਟ ਰਹੇਗਾ, ਜੇ ਤੁਸੀਂ ਉਸਨੂੰ ਲੈ ਲਓ ਤਾਂ ਇਸ ਫ਼ਿਲਮ ਲਈ ਮੈਂ ਪੈਸੇ ਲਾਉਣ ਨੂੰ ਤਿਆਰ ਹਾਂ”
ਰਲਹਨ ਨੂੰ ਪਤਾ ਨੀ ਕਿਉਂ ਧਰਮ ਨਾਲ ਕੁੱਝ ਖੁੰਦਕ ਸੀ ਪਰ ਫਿਰ ਵੀ ਕਿਉਂਕਿ ਜੀਜਾ ਪੈਸੇ ਲਾ ਰਿਹਾ ਸੀ,ਰਲਹਨ ਧਰਮ ਨੂੰ ਲੈਣ ਲਈ ਤਿਆਰ ਹੋ ਗਿਆ।ਨਾਇਕਾ ਲਈ ਮੀਨਾਂ ਕੁਮਾਰੀ ਨੂੰ ਲੈਕੇ ਫ਼ਿਲਮ ਫਲੋਰ ਤੇ ਚਲੀ ਗਈ।
ਕਹਿੰਦੇ ਹਨ ਫੂਲ ਔਰ ਪੱਥਰ ਤੋਂ ਧਰਮਿੰਦਰ ਅਤੇ ਮੀਨਾਂ ਕੁਮਾਰੀ ਦੀਆਂ ਐਨੀਆਂ ਨਜਦੀਕੀਆਂ ਵਧੀਆਂ ਕਿ ਕਹਾਣੀਆਂ ਬਣਨ ਲੱਗੀਆਂ, ਖ਼ਬਰਾਂ ਉੜਨ ਲੱਗੀਆਂ।ਧਰਮ ਮੀਨਾਂ ਦੀ ਜ਼ਿੰਦਗੀ ‘ਚ ਇਸ ਤਰਾਂ ਰਚ ਮਿੱਚ
ਗਏ ਕਿ ਜਦੋਂ ਉਹ ਕੋਲ ਨਾਂ ਹੁੰਦੇ ਮੀਨਾਂ ਉਦਾਸ ਹੋ ਜਾਂਦੀ। ਮੀਨਾਂ ਨੇ ਹੀ ਧਰਮ ਨੂੰ ਬੇਰਹਿਮ ਫ਼ਿਲਮੀ ਦੁਨੀਆਂ ਵਿੱਚ ਜੀਣ ਦੀ ਤਮੀਜ਼ ਸਿਖਾਈ। ਉਹਨਾਂ ਦਾ ਹਿੰਦੀ ਉਚਾਰਣ ਦਰੁੱਸਤ ਕਰਵਾਇਆ।
ਮੀਨਾਂ ਦੇ ਪਤੀ ਕਮਾਲ ਅਮਰੋਹੀ ਨੂੰ ਮੀਨਾਂ ਦਾ ਧਰਮ ਦੇ ਨੇੜੇ ਜਾਂਣਾ ਪਸੰਦ ਨਹੀਂ ਸੀ। ਇਸ ਗੱਲੋਂ ਖਿਝਕੇ ਉਸਨੇ ਪਾਕੀਜਾ ਵਿੱਚੋਂ ਧਰਮਿੰਦਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਅਤੇ ਰਾਜਕੁਮਾਰ ਨੂੰ ਲੈ ਲਿਆ।”ਆਪਕੇ ਪੈਰ ਬੇਹਦ ਖੂਬਸੂਰਤ ਹੈਂ, ਇਹਨੇਂ ਜ਼ਮੀਨ ਪਰ ਮਤ ਰੱਖੀਏਗਾ, ਮੈਲੇ ਹੋ ਜਾਏਂਗੇ” ਸਦੀ ਦਾ ਇਹ ਮਸ਼ਹੂਰ ਸੰਵਾਦ ਸ਼ਾਇਦ ਧਰਮ ਦੀ ਬਜਾਏ ਰਾਜ ਕੁਮਾਰ ਦੀ ਕਿਸਮਤ ਵਿੱਚ ਸੀ।
ਬਾਹਰਹਾਲ ਫੂਲ ਔਰ ਪੱਥਰ ਦਾ ਇਕ ਅਹਿਮ ਸ਼ੂਟ ਸ਼ੁਰੂ ਹੋ ਗਿਆ।ਸੀਨ ਕੁਛ ਇਸ ਤਰਾਂ ਸੀ, ਬਿਮਾਰ ਮੀਨਾਂ ਬਿਸਤਰ ਤੇ ਪਈ ਹੈ, ਰਾਤ ਦਾ ਸਮਾਂ,ਬਾਹਰ ਹਨੇਰੀ ਤੁਫਾਂਨ ਦਾ ਮਾਹੌਲ। ਨਸ਼ੇ ‘ਚ ਟੁੰਨ ਧਰਮ ਮੀਨਾਂ ਦੇ ਕਮਰੇ ‘ ਚ ਦਾਖਲ ਹੁੰਦੇ ਹਨ,ਮੀਨਾਂ ਤੇ ਨਜ਼ਰ ਪੈਂਦੀ ਹੈ, ਅੱਖਾਂ ਵਿੱਚ ਵਾਸਨਾਂ ਤਰ ਰਹੀ ਹੈ, ਉਹਨਾਂ ਨੇ ਆਪਣੀ ਕਮੀਜ਼ ਉਤਾਰੀ ਹੈ,ਪਹਿਲੀ ਵਾਰ ਪਰਦੇ ਤੇ ਕਿਸੇ ਹੀਰੋਂ ਦੀ ਸੈਕਸੀ ਦੇਹ ਇਸ ਤਰਾਂ ਦਿੱਖੀ ਹੈ, ਪਹਿਲੀ ਵਾਰ ਲੱਗਾ ਹੈ ਹੀਰੋ ਵੀ ਕਾਮੁਕ ਦਿੱਖ ਸਕਦਾ ਹੈ, ਫੇਰ ਧਰਮ ਜੋ ਕਰਦਾ ਹੈ ਉਸਨੇ ਸਿਨੇਮਾਂ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਧਰਮ ਆਪਣੀ ਕਮੀਜ਼ ਠੰਡ ਨਾਲ ਕੰਬ ਰਹੀ ਮੀਨਾਂ ਦੇ ਉੱਤੇ ਪਾ ਦਿੰਦਾ ਹੈ।ਇਸ ਤਰਾਂ ਇਕ “ਹੀ ਮੈਨ” ਦਾ ਜਨਮ ਹੋਇਆ।ਪਰ ਇਹ ਸੀਨ ਐਨੀ ਸੌਖੀ ਤਰਾਂ ਪੂਰਾ ਨਹੀਂ ਸੀ ਹੋਇਆ।ਧਰਮ ਨੇ ਇਹ ਸੀਨ ਕਰਨ ਤੋਂ ਮਨਾਂ ਕਰ ਦਿੱਤਾ ਸੀ, ਉਹਨਾਂ ਦਾ ਕਹਿਣਾਂ ਸੀ ਮੀਨਾਂ ਜੀ ਸੀਨੀਅਰ ਕਲਾਕਾਰ ਹਨ ਉਹਨਾਂ ਸਾਹਮਣੇ ਕਮੀਜ਼ ਲਾਹੁਣੀ ਮਾਹਾਪਾਪ ਹੋਵੇਗਾ।ਰਲਹਨ ਅਤੇ ਧਰਮ ਵਿਚਕਾਰ ਇਸ ਸੀਨ ਨੂੰ ਲੈਕੇ ਬਹਿਸ ਹੋਈ ਜੋ ਝਗੜੇ ਵਿੱਚ ਬਦਲ ਗਈ। ਧਰਮ ਕਿਸੇ ਵੀ ਕੀਮਤ ਤੇ ਇਹ ਸੀਨ ਕਰਨ ਲਈ ਤਿਆਰ ਨਹੀਂ ਸੀ। ਜਦੋਂ ਇਹ ਗੱਲ ਮੀਨਾਂ ਜੀ ਤੱਕ ਪਹੁੰਚੀ ਤਾਂ ਉਹਨਾਂ ਨੇ ਧਰਮ ਨੂੰ ਡਾਂਟਿਆ, ਤਾਂਹੀ ਉਹ ਰਾਜ਼ੀ ਹੋਏ। ਕਮਾਲ ਦੀ ਗੱਲ ਸੀ ਕਿ ਜਿਸ ਸੀਨ ਨੂੰ ਧਰਮ ਮਨ੍ਹਾਂ ਕਰ ਰਹੇ ਸਨ, ਉਹੀ ਸੀਨ ਇਤਿਹਾਸ ਦਾ ਹਿੱਸਾ ਬਣ ਗਿਆ।ਫ਼ਿਲਮ ਦੀ ਮਸ਼ਹੂਰੀ ਲਈ ਪੋਸਟਰਾਂ ਤੇ ਵੀ ਇਹੀ ਸੀਨ ਛਾਪਿਆ ਗਿਆ। ਇਸ ਸੀਨ ਤੋਂ ਹੀ ਧਰਮਿੰਦਰ ਸਾਬ ਦੇ ਨਾਮ ਨਾਲ “ਹੀਮੈਂਨ” ਜੁੜ ਗਿਆ। ਫੂਲ ਔਰ ਪੱਥਰ ਉਸ ਸਾਲ ਦੀ ਗੋਲ਼ਡਨ ਜੁਬਲੀ ਫ਼ਿਲਮ ਸੀ।
ਮੂਲ ਲੇਖਕ – ਵੀਰ ਵਿਨੋਦ ਛਾਬੜਾ
ਪੰਜਾਬੀ ਅਨੁਵਾਦ- ਮਸਤਾਂਨ ਸਿੰਘ ਪਾਬਲਾ

COMMENTS

WORDPRESS: 0
DISQUS: 0