HomeHot News

ਚੰਗਾ ਗੌਣ ਆਲ਼ਾ ਈ ਨੀ ਕੋਈ…????

ਭਾਈ ਜਿੰਨੇ ਵੀ ਵਿਦਵਾਨ ਲੋਕ ਨੇ...ਸੱਭਿਆਚਾਰਕ ਦੇ ਰਾਖੇ ਨੇ...ਸਟੇਟਸ ਪੌਂਦੇ ਨੇ...ਲੈਵ ਹੁੰਦੇ ਨੇ ਦਾਸ ਦੂਸ ਹੁਰੀਂ...ਸਬ ਨੂੰ ਬੇਨਤੀ ਐ...ਬੀ ਭਾਈ ਮਾੜੇ ਨੂੰ ਤੇ ਤੁਸੀਂ ਭੰਡਦੇ ਓ.

ਅਰਦਾਸ ਕਰਾਂ ਦੀ ਗੱਲ ਕਰਦਿਆਂ….
ਉਦੋਂ ਸਿਨਮੇ ਜਾਣ ਦਾ ਵੱਖਰਾ ਈ ਸੁਆਦ ਸੀ……..
ਉਂਝ ਦਿਲ ਦਾ ਨੀ ਮਾੜਾ ॥ ਬੱਸ ਥੋੜੀ ਜਿਹੀ ਜ਼ੁਬਾਨ ਹੀ ਗੰਦੀ ਹੈ…..

Loudspk_pollution_10

ਭਾਈ ਜਿੰਨੇ ਵੀ ਵਿਦਵਾਨ ਲੋਕ ਨੇ…ਸੱਭਿਆਚਾਰਕ ਦੇ ਰਾਖੇ ਨੇ…ਸਟੇਟਸ ਪੌਂਦੇ ਨੇ…ਲੈਵ ਹੁੰਦੇ ਨੇ ਦਾਸ ਦੂਸ ਹੁਰੀਂ…ਸਬ ਨੂੰ ਬੇਨਤੀ ਐ…ਬੀ ਭਾਈ ਮਾੜੇ ਨੂੰ ਤੇ ਤੁਸੀਂ ਭੰਡਦੇ ਓ…ਨੁਕਸ ਕੱਢਦੇ ਓ ਬੀ ਜੀ ਫਲਾਣਾ ਗਲਤ ਐ…ਓਹ ਯੇ ਕਰਦਾ ਬੋ ਕਰਦਾ…ਏਹ ਤੇ ਮੰਨਗੇ…ਪਰ ਕੀ ਕਦੇ ਕਿਸੇ ਚੰਗੇ ਦੀ ਸਿਫਤ ਬੀ ਕੀਤੀ ਅੱਜਤੱਕ…ਜਾਂ ਥੋਡੀ ਨਜਰ ਚ ਚੰਗਾ ਗੌਣ ਆਲ਼ਾ ਈ ਨੀ ਕੋਈ…????

ਮਾੜਿਆਂ ਦੇ ਸਭ ਦੇ ਸੁਣਲੇ ਗੀਤ…ਚੰਗਿਆਂ ਦੇ ਸੁਣੇ ਕਦੇ..???? ਕੀ ਸੁਣ ਕੇ ਈ ਸਾਰਤਾ…ਜਾਂ ਵਾਹ ਵਾਹ ਕਰਕੇ…ਲਾਈਕ ਕਮੈਂਟ ਸ਼ੇਅਰ ਕਰਕੇ ਈ ਸਾਰਤਾ ਜਾਂ ਪਰੈਕੀਟਲੀ ਬੀ ਕੀਤਾ ਕੁਜ…????

ਸਾਰੇ ਵਿਦਵਾਨਾਂ ਨੂੰ ਦਾਸਾਂ ਨੂੰ ਬੇਨਤੀ ਆ…ਬੀ ਜੀਹਨੇ ਜੀਹਨੇ ਅੱਜ ਤੱਕ ਚੰਗੇ ਗੀਤ ਨੈੱਟ ਤੋਂ ਖਰੀਦੇ ਆ…ਪੈਸੇ ਲਾਕੇ…ਅੱਜ ਦੀ ਤਰੀਕ ਤੋਂ ਹਫਤਾ ਦਸ ਦਿਨ ਪਹਿਲਾਂ ਤੋਂ ਲੈਕੇ ਪਿਛਲੇ ਦੋ ਚਾਰ ਸਾਲਾਂ ਵਿੱਚ…ਉਹ ਪਲੀਜ ਆਪਣੇ ਸਕਰੀਨ ਸ਼ੌਟ ਲੈਕੇ ਪਾਇਓ ਜਰਾ ਕਮੈਂਟਾਂ ਚ ਜੇ ਹੈ ਕੋਈ ਸੂਰਮਾ….ਜੀਹਨੇ ਵੀ ਚੰਗਾ ਗੌਣ ਆਲ਼ੇ ਨੂੰ ਮੈਸਜ ਕਰਕੇ ਕਿਹਾ ਹੋਬੇ…ਬੀ ਬਾਈ ਤੂੰ ਬਹੁਤ ਸੋਹਣਾ ਗਾਉਂਨੈ…ਸੱਬਿਆਚਾਰ ਨੂੰ ਮੋਢਿਆਂ ਤੇ ਚੱਕੀਂ ਖੜਾਂ ਏ…ਅਸੀਂ ਤੇਰੇ ਨਾਲ਼ ਹਾਂ…ਹੱਲਾਸ਼ੇਰੀ ਦੱਤੀ ਹੋਵੇ ਮੈਸਜ ਕਰ ਕੇ…ਉਹ ਬੀ ਪਾਇਓ ਸਕਰੀਨ ਸ਼ੌਟ….

ਫੇਰ ਚੰਗੇ ਗੀਤ ਤੇ ਪੰਜ ਸੱਤ ਲੱਖ ਲੱਗ ਜਾਂਦੈ…ਰਿਟਰਨ ਕੁਜ ਮਿਲਦਾ ਨੀ…ਜਿਸ ਦਾਸ ਨੇ ਵਿਦਵਾਨ ਨੇ…ਉਨਾਂ ਚੰਗੇ ਗੌਣ ਵਾਲ਼ਿਆਂ ਦੀ ਆਰਥਕ ਮਦਦ ਕੀਤੀ ਹੋਵੇ…ਆਵਦੇ ਵਿਆਹਾਂ ਚ ਸੱਦੇ ਹੋਣ…ਪੰਜ ਦਸ ਪਰੋਗਰਾਮ ਦਵਾਏ ਹੋਣ…ਉਹ ਸੂਰਮਾ ਬੀ ਸਬੂਤਾਂ ਸਮੇਤ ਜਾਣਕਾਰੀ ਸਾਂਝੀ ਕਰਿਓ….

ਗੱਲਾਂ ਮਾਰਨੀਆਂ ਸੌਖੀਆਂ ਨੇ…ਲਾਈਵ ਹੋਕੇ ਜਿੰਨੀ ਮਰਜੀ ਝਿੱਗ ਛੱਡੀ ਚੱਲੋ…ਸਬ ਫਜੂਲ ਐ…ਕਹਿੰਦੇ ਜੀ ਗੱਲਾਂ ਸੋਹਣੀਆਂ ਕਰਦੈ…ਬੰਦਾ ਠੀਕ ਲੱਗਦੈ…ਗੱਲਾਂ ਤੇ ਬਾਦਲ ਮੋਦੀ ਹੋਰੀਂ ਬੀ ਬੰਬ ਕਰਦੇ ਨੇ…ਗੱਲਾਂ ਦਾ ਕੀ ਐ…ਪਰ ਪਰੈਕੀਟਲ ਚ ਕੋਈ ਕੀ ਐ…ਏਹ ਥੋਡੇ ਕੰਮ ਦੱਸਣਗੇ….ਮਸਲਾ ਏਹ ਨੀ ਕਿ ਕੌਣ ਕੀ ਗੌਂਦੇ…ਮਸਲਾ ਏਹ ਆ..ਬੀ ਮੰਦਾ ਗੌਣ ਆਲ਼ਿਆਂ ਨੂੰ ਲੋਕਾਂ ਕੀ “ਇਨਾਮ” ਦਿੱਤੇ…ਤੇ ਚੰਗਾ ਗੌਣ ਆਲ਼ਿਆਂ ਨਾਲ਼ ਲੋਕਾਂ ਕੀ “ਸਲੂਕ” ਕੀਤਾ…..ਸੋ ਭਾਈ ਹਰੇਕ ਪੜਦਾ ਸੁਣਦਾ ਵਿਦਵਾਨ ਸਬੂਤਾਂ ਸਮੇਤ ਪੇਸ਼ ਹੋਇਓ…

-ਬਾਗੀ ਸੁਖਦੀਪ

COMMENTS

WORDPRESS: 0
DISQUS: 0