Movie Review: Nikka Zaildar, Punjabi Movie ਇੱਕ ਵਧੀਆ ਫਿਲਮ ਹੈ : ਨਿੱਕਾ ਜ਼ੈਲਦਾਰ ਐਮੀ ਵਿਰਕ ਦੀ 'ਨਿੱਕਾ ਜ਼ੈਲਦਾਰ' ਕੱਲ ਰੀਲੀਜ਼ ਹੋ ਗਈ ਹੈ..ਪਿੱਛਲੇ 6 ਮਹੀਨਿਆਂ 'ਚ 'ਐਮੀ ਵਿ
Movie Review: Nikka Zaildar, Punjabi Movie
ਇੱਕ ਵਧੀਆ ਫਿਲਮ ਹੈ : ਨਿੱਕਾ ਜ਼ੈਲਦਾਰ
ਐਮੀ ਵਿਰਕ ਦੀ ‘ਨਿੱਕਾ ਜ਼ੈਲਦਾਰ’ ਕੱਲ ਰੀਲੀਜ਼ ਹੋ ਗਈ ਹੈ..ਪਿੱਛਲੇ 6 ਮਹੀਨਿਆਂ ‘ਚ ‘ਐਮੀ ਵਿਰਕ’ ਦੀ ਇਹ ਤੀਸਰੀ ਪੰਜਾਬੀ ਫਿਲਮ ਹੈ.ਦਿਲਜੀਤ ਗਿੱਪੀ ਤੇ ਅਮਰਿੰਦਰ ਤੋਂ ਬਾਅਦ ਐਮੀ ਅਜਿਹਾ ਕਲਾਕਾਰ ਹੈ ਜਿਸਦੀ ਫਿਲਮ ਨੂੰ ਲੋਕੀਂ ਵਹੀਰਾਂ ਘੱਤ ਕੇ ਦੇਖਣ ਜਾਂਦੇ ਹਨ.ਉਸਦੀਆਂ ਹੁਣ ਤੱਕ ਆਈਆਂ ਸਾਰੀਆਂ ਫ਼ਿਲਮਾਂ ਟਿਕਟ ਖਿੜਕੀ ਤੇ ਸਫਲ ਰਹੀਆਂ ਹਨ.ਸ਼ਾਇਦ ਇਹੀ ਵਜ੍ਹਾ ਹੈ ਕੇ ਐਮੀ ਵਿਰਕ ਨੇ ਆਪਣੀ ਕੀਮਤ ਇੱਕ ਕਰੋੜ ਰੁਪਏ ਪ੍ਰਤੀ ਫਿਲਮ ਕਰ ਦਿੱਤੀ ਹੈ….ਆਪਣੀ ਪਹਿਲੀ ਫਿਲਮ ‘ਅੰਗਰੇਜ਼’ ਉਸਨੇ ਮੁਫਤੋ-ਮੁਫ਼ਤੀ ਹੀ ਕੀਤੀ ਸੀ.’ਬੰਬੂ ਕਾਟ’ ਵੀਹ ਲੱਖ ‘ਚ ਤੇ ਹੁਣ ਨਿੱਕਾ ਜ਼ੈਲਦਾਰ ਇੱਕ ਕਰੋੜ ‘ਚ.
ਕਈ ਵਾਰ ਖਾਣਾਂ ਐਨਾ ਸਵਾਦ ਨਹੀਂ ਹੁੰਦਾ ਪਰ ਉਸ ਨੂੰ ਪਰੋਸਣ ਦਾ ਢੰਗ ਤੁਹਾਡਾ ਮੰਨ ਮੋਹ ਲੈਂਦਾ ਹੈ ਕੁਝ ਇਸੇ ਤਰਾਂ ਹੀ ਹੈ ‘ਨਿੱਕਾ ਜ਼ੈਲਦਾਰ’ ਫਿਲਮ ਦੀ ਕਹਾਣੀ ਕੋਈ ਨਵੀਂ ਨਹੀਂ….ਪੇਂਡੂ ਹੀਰੋ..ਸ਼ਹਿਰੀ ਕੌਲਿਜ…ਰੋਮਾਂਸ…ਵਿਆਹ ‘ਚ ਘਰਦਿਆਂ ਦੀ ਆਨਾ ਕਾਨੀ..ਤੇ ਹੈਪੀ ਐਂਡਿੰਗ !
ਫਿਲਮ ਦੀ ਕਹਾਣੀ ਦਿਲਦਾਰੀਆਂ ਵਾਲੇ ਜਗਦੀਪ ਨੇ ਲਿਖੀ ਹੈ….ਨਿਰਦੇਸ਼ਨ ‘ਅੰਗਰੇਜ਼’ ਵਾਲੇ ਸਿਮਰਜੀਤ ਦਾ ਹੈ.’ਅੰਗਰੇਜ਼’ ‘ਚ ਉਸਦਾ ਨਿਰਦੇਸ਼ਨ ਬਾ-ਕਮਾਲ ਸੀ ਤੇ ਉਸ ਲੈਵਲ ਨੂੰ ਦੇਖਦਿਆਂ ਫਿਲਮ ਦਾ ਪੱਧਰ ‘ਅੰਗਰੇਜ਼’ ਦੇ ਮੁਕਾਬਲੇ ਦਾ ਨਹੀਂ.
ਜੇ ਐਮੀ ਵਿਰਕ ਨੇ ਆਪਣੇ ‘ਬੋਲਣ’ ਅਤੇ ਫ਼ਿਲਮਾਂ ਸਾਈਨ ਕਰਨ ਦੀ ਰਫਤਾਰ ਮੱਠੀ ਨਾਂ ਕੀਤੀ ਤਾਂ ਮੁਕਾਬਲੇ ਦੀ ਦੌੜ ‘ਚ ਉਹ ਜਲਦ ਹੀ ਹੰਭ ਜਾਵੇਗਾ.ਐਮੀ ਵਿਰਕ ਨੇ ਹੁਣ ਤੱਕ ਆਈਆਂ ਸਾਰੀਆਂ ਫ਼ਿਲਮਾਂ ‘ਚ ਆਪਣੇ ਆਪ ਨੂੰ ਰਪੀਟ ਹੀ ਕੀਤਾ ਹੈ,ਉਸਨੂੰ ਅਗਲੀਆਂ ਫ਼ਿਲਮਾਂ ਸਾਈਨ ਕਰਨ ਵੇਲੇ ਥੋੜੀ ਤਵੱਜੋ ਦੇਣੀ ਪਵੇਗੀ.
ਇਸ ਫਿਲਮ ਵਿੱਚ ਉਸਨੇ ਇੱਕ ਵਾਰੀ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਪੁਖ਼ਤਾ ਕਲਾਕਾਰ ਹੈ…..ਕੌਮਿਕ ਦ੍ਰਿਸ਼ਾਂ ‘ਚ ਉਸਦਾ ਆਤਮ-ਵਿਸ਼ਵਾਸ ਦੇਖਣ ਵਾਲਾ ਹੈ.
ਫਿਲਮ ਦੀ ਹੀਰੋਇਨ ਸੋਨਮ ਬਾਜਵਾ ਹੈ,ਉਸਦੀ ਫਿਲਮ ਦੇਖਣਾਂ ਇੱਕ ‘ਟ੍ਰੀਟ’ ਹੈ,ਸਾਨੂੰ ਉਡੀਕ ਰਹੇਗੀ ਕਿਸੇ ਐਸੇ ਰੋਲ ਦੀ ਜਿਸਨੂੰ ਉਹ ਯਾਦਗਾਰੀ ਬਣਾ ਸਕੇ.
ਨਿੱਕਾ ਜ਼ੈਲਦਾਰ ਫਿਲਮ ਦਾ ਨਾਮ “ਜੈਲਦਾਰਨੀ’ ਹੋਣਾਂ ਚਾਹੀਦਾ ਸੀ.ਸਾਰੀ ਫਿਲਮ ਨਿਰਮਲ ਰਿਸ਼ੀ ਦੁਆਲੇ ਘੁੰਮਦੀ ਹੈ….ਫਿਲਮ ‘ਚ ਉਹ ਕਿਸੇ ਦੇ ਪੈਰ ਨਹੀਂ ਲੱਗਣ ਦਿੰਦੀ…..ਸਾਰੀ ਫਿਲਮ ਦਾ ਭਾਰ ਉਸਦੇ ਮੋਢਿਆਂ ‘ਤੇ ਹੈ…..ਜਿਸ ਸੀਨ ‘ਚ ਉਹ ਨਹੀਂ ਹੁੰਦੀ ਮੱਲੋ ਮੱਲੀ ਉਬਾਸੀ ਆ ਜਾਂਦੀ ਹੈ.
ਜਤਿੰਦਰ ਸ਼ਾਹ ਦੇ ਮਿਊਜ਼ਕ ‘ਚ ਫਿਲਮ ਦੇ ਗਾਣੇ ਪਹਿਲਾਂ ਹੀ ਹਿੱਟ ਹੋ ਚੁੱਕੇ ਹਨ.’ਮਿੰਨੀ ਕੂਪਰ’ ਤੇ ਹਾਲ ‘ਚ ਖੂਬ ਭੰਗੜਾ ਪੈਂਦਾ ਹੈ ਪਰ ਕਿਤੇ ਕਿਤੇ ਇਹ ਗਾਣਾ ਦਿਲਜੀਤ ਦੇ ‘ਜਿੱਮੀ ਚੂ ਚੂ’ ਦੀ ਕਾਪੀ ਲਗਦਾ ਹੈ.
ਫਿਲਮ ਦੀ ਕਹਾਣੀ ਸਿੱਧੀ ਸਾਦੀ ਹੈ,ਸਕਰੀਨ ਪਲੇ ਗੁੰਦਵਾਂ ਹੈ,ਨਿਰਦੇਸ਼ਨ ਵੀ ਵਧੀਆ ਹੈ,ਸਿਨਮਾਟੋਗ੍ਰਾਫੀ ਸਿਰੇ ਦੀ ਹੈ.
ਫਿਲਮ ਦੀ ਜਾਨ ਡਾਇਲਾਗ ਹਨ.ਨਿਰਮਲ ਰਿਸ਼ੀ ਦੇ ਮੂਹੋਂ ਕਿਰਦੀਆਂ ਠੇਠ ਪੰਜਾਬੀ ਗਾਲ੍ਹਾਂ ਤੁਹਾਨੂੰ ਆਪਣੀ ‘ਬੇਬੇ’ ਦੀ ਯਾਦ ਦਿਲਾ ਦਿੰਦਿਆਂ ਹਨ.
ਕੁਲ ਮਿਲਾ ਕੇ ਨਿੱਕਾ ਜ਼ੈਲਦਾਰ ਇੱਕ ਵਧੀਆ ਫਿਲਮ ਹੈ ਤੇ ਇੱਕ ਵਾਰ ਜਰੂਰ ਦੇਖੀ ਜਾ ਸਕਦੀ ਹੈ.
ਬੌਕਸ ਔਫਿਸ ਤੇ ਇਹ ਕੋਈ ਬਹੁਤ ਵੱਡਾ ਕ੍ਰਿਸ਼ਮਾ ਭਾਵੇਂ ਨਾਂ ਦਿਖਾ ਸਕੇ ਪਰ ਹਿੱਟ ਜਰੂਰ ਰਹੇਗੀ….
Starring – Ammy Virk, Sonam Bajwa
Director – Simerjit Singh
Producer – Amneet Sher Singh
Associate Producer – Ramneet Sher Singh
Co Producer – Gurjot Dhindsa & Harsimran Waraich
Music – Jatinder Shah
Writer – Jagdeep Sidhu
Editor – Omkarnath Bhakri
DOP – Akashdeep Pandey
Art Director – Shabana Khanam
Creative Producer – Raashid Rangrez
Choreographer – Richard Burton
Promotion Head – Shubham Chandrachur
Line Producer – Virasat Films
COMMENTS