ਪਿਛਲੇ ਹਫਤੇ ਮੋਟਰ ਸਿਟੀ ਮਿਸ਼ੀਗਨ ਵਲੋਂ ਭੰਗੜੇ-ਗਿੱਧੇ ਦੇ ਨਾਮ ਤੇ ਕਰਵਾਏ ਕਥਿਤ ਮੁਕਾਬਲੇ ਨੇ ਪੰਜਾਬੀ ਸੱਭਿਆਚਾਰ ਨਾਲ ਹੁੰਦੇ ਖਿਲਵਾੜ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ.ਮੁਕਾਬਲੇ ਮਗ
ਪਿਛਲੇ ਹਫਤੇ ਮੋਟਰ ਸਿਟੀ ਮਿਸ਼ੀਗਨ ਵਲੋਂ ਭੰਗੜੇ-ਗਿੱਧੇ ਦੇ ਨਾਮ ਤੇ ਕਰਵਾਏ ਕਥਿਤ ਮੁਕਾਬਲੇ ਨੇ ਪੰਜਾਬੀ ਸੱਭਿਆਚਾਰ ਨਾਲ ਹੁੰਦੇ ਖਿਲਵਾੜ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ.ਮੁਕਾਬਲੇ ਮਗਰੋਂ ਸਟੇਜ ਤੇ ਹੋਏ ਕਾਟੋ ਕਲੇਸ਼ ਨੇ ਜਿੱਥੇ ਇਸ ਮੁਕਾਬਲੇ ਦੀ ਪ੍ਰਬੰਧਕਾਂ ਦੀ ਨਿਰਪੱਖ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ , ਉੱਥੇ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਹੁੰਦੇ ਡਰਾਮਿਆਂ ਨੂੰ ਵੀ ਜੱਗ ਜਾਹਿਰ ਕਰ ਦਿਤਾ .
ਪੰਜਾਬ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਦੇ ਨਾਮ ਤੇ ਹੋ ਰਹੀ ਡਰਾਮੇਬਾਜ਼ੀ ਕੋਈ ਨਵੀਂ ਨਹੀਂ……ਪੰਜਾਬ ਪੰਜਾਬੀਅਤ ਦੇ ਨਾਂ ਥੱਲੇ ਲੱਖਾਂ ਡਾਲਰ ਸਪੌਂਸਰਾਂ ਤੋਂ ਬਟੌਰੇ ਜਾਂਦੇ ਹਨ….ਕਮਿਉਨਿਟੀ ਦਾ ਨਾਮ ਲੈ ਕੇ ਹਜ਼ਾਰਾਂ ਡਾਲਰਾਂ ਦੀ ਗਰਾਂਟ ਕਿਵੇਂ ਹਜ਼ਮ ਕਰ ਲਈ ਜਾਂਦੀ ਹੈ ਕਈ ਭੰਗੜਾ ਗਿੱਧਾ ਮੁਕਾਬਲੇ ਇਸਦੀ ਤਾਜ਼ਾ ਮਿਸਾਲ ਹਨ.
ਸੱਭਿਆਚਾਰ ਨੂੰ ਵਿਓਪਾਰ ਬਣਾ ਚੁੱਕੇ ਜੱਜਾਂ ਤੇ ਪ੍ਰਬੰਧਕਾਂ ਤੋਂ ਨਿਰਪੱਖ ਫੈਸਲਿਆਂ ਦੀਆਂ ਆਸ ਰੱਖਣੀ ਮੂਰਖਤਾ ਹੈ….ਆਯੋਜਕਾਂ ਵਲੋਂ ਜੇਤੂਆਂ ਬਾਰੇ ਪਹਿਲਾਂ ਹੀ ਫੈਸਲਾ ਘੜ ਲਿਆ ਜਾਂਦਾ ਹੈ,ਜੱਜਾਂ ਦਾ ਕੰਮ ਉਸ ਫੈਸਲੇ ਤੇ ਆਪਣੀ ਮੋਹਰ ਲਗਾਉਣ ਦਾ ਹੀ ਰਹਿ ਗਿਆ ਹੈ….ਲਿਹਾਜਦਾਰੀਆਂ ਤੇ ਆਪਣੇ ਤੋਰੀ ਫੁਲਕੇ ਨੂੰ ਪਹਿਲ ਦੇ ਕੇ ਇਹੋ ਜਿਹੇ ਜੱਜ ਜਿਥੇ ਆਪਣੇ ਪ੍ਰੋਫੈਸ਼ਨ ਨਾਲ ਦਗਾ ਕਮਾ ਰਹੇ ਹਨ,ਉੱਥੇ ਪੰਜਾਬੀ ਸੱਭਿਆਚਾਰ ਨੂੰ ਵੀ ਦਾਗਦਾਰ ਕਰ ਰਹੇ ਹਨ.
ਮੋਟਰ ਸਿਟੀ ਵਰਗੇ ਕੰਪੀਟੀਸ਼ਨ ਬੱਚਿਆਂ ਦੀਆਂ ਕੋਮਲ ਭਾਵਨਾਵਾਂ,ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਪੰਜਾਬੀ ਸੱਭਿਆਚਾਰ ਪ੍ਰਤੀ ਲਗਨ ਨਾਲ ਸ਼ਰੇਆਮ ਖਿਲਵਾੜ ਹਨ ਤੇ ਇਹਨਾਂ ਬਾਰੇ ਖੁੱਲ ਕੇ ਚਰਚਾ ਕਰਨ ਦੀ ਜਰੂਰਤ ਹੈ ਤਾਂ ਜੋ ਪੰਜਾਬੀ ਸੱਭਿਆਚਾਰ ਦੇ ਨਾਮ ਹੇਠ ਹੋ ਰਹੇ ਇਸ ਗੋਰਖ ਧੰਦੇ ਨੂੰ ਠੱਲ ਪਾਈ ਜਾ ਸਕੇ.
Stay Tune for “After the Show” Drama (video clips)
COMMENTS